IND vs ENG 3rd Test: ਭਾਰਤੀ ਟੀਮ 78 ਦੌੜਾਂ ‘ਤੇ ਆਊਟ

author img

By

Published : Aug 25, 2021, 9:11 PM IST

IND vs ENG 3rd Test: ਭਾਰਤੀ ਟੀਮ 78 ਦੌੜਾਂ ‘ਤੇ ਆਊਟ

ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਲੜੀ ਦਾ ਤੀਜਾ ਟੈਸਟ ਲੀਡਜ਼ ਦੇ ਹੈਡਿੰਗਲੇ ਸਟੇਡੀਅਮ ਵਿੱਚ ਸ਼ੁਰੂ ਹੋ ਗਿਆ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤੀਜੇ ਟੈਸਟ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦੀ ਸ਼ੁਰੂਆਤ ਖਰਾਬ ਰਹੀ ਅਤੇ ਪੂਰੀ ਟੀਮ 78 ਦੌੜਾਂ ਬਣਾ ਕੇ ਆਊਟ ਹੋ ਗਈ।

ਨਵੀਂ ਦਿੱਲੀ: ਭਾਰਤੀ ਬੱਲੇਬਾਜ਼ਾਂ ਨੇ ਪਹਿਲੀ ਪਾਰੀ ਵਿੱਚ ਸ਼ਰਮਨਾਕ ਪ੍ਰਦਰਸ਼ਨ ਕੀਤਾ ਹੈ। ਪੂਰੀ ਟੀਮ 78 ਦੌੜਾਂ 'ਤੇ ਸਿਮਟ ਗਈ। ਸਿਰਾਜ ਆਊਟ ਹੋਣ ਵਾਲੇ ਆਖਰੀ ਬੱਲੇਬਾਜ਼ ਸਨ। ਉਨ੍ਹਾਂ ਨੂੰ ਕ੍ਰੈਗ ਓਵਰਟਰਨ ਨੇ ਸਲਿੱਪ ਵਿੱਚ ਰੂਟ ਦੇ ਹੱਥੋਂ ਕੈਚ ਕਰਵਾਇਆ। ਭਾਰਤ ਲਈ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 19 ਦੌੜਾਂ ਬਣਾਈਆਂ। ਇੰਗਲੈਂਡ ਲਈ ਜੇਮਜ਼ ਐਂਡਰਸਨ ਅਤੇ ਓਵਰਟਨ ਨੇ 3-3 ਅਤੇ ਸੈਮ ਕੁਰਾਨ ਅਤੇ ਓਲੀ ਰੌਬਿਨਸਨ ਨੇ 2-2 ਵਿਕਟਾਂ ਲਈਆਂ।

ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਦੇ ਪਹਿਲੇ ਦਿਨ ਭਾਰਤੀ ਬੱਲੇਬਾਜ਼ਾਂ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਦੇ ਸਾਹਮਣੇ ਪੂਰੀ ਤਰ੍ਹਾਂ ਸਮਰਪਣ ਕਰ ਦਿੱਤਾ। ਤੀਜੇ ਟੈਸਟ ਦੀ ਪਹਿਲੀ ਪਾਰੀ 'ਚ ਟੀਮ ਇੰਡੀਆ ਸਿਰਫ 78 ਦੌੜਾਂ 'ਤੇ ਆਲ ਆਊਟ ਹੋ ਗਈ ਸੀ।

ਇੰਗਲੈਂਡ ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ ਭਾਰਤ ਦੇ ਨੌ ਖਿਡਾਰੀ ਦੋਹਰੇ ਅੰਕ ਦੇ ਸਕੋਰ ਤੱਕ ਵੀ ਨਹੀਂ ਪਹੁੰਚ ਸਕੇ। ਇੰਗਲੈਂਡ ਲਈ ਜੇਮਸ ਐਂਡਰਸਨ ਅਤੇ ਕਰੇਗ ਓਵਰਟਨ ਨੇ ਤਿੰਨ -ਤਿੰਨ ਵਿਕਟਾਂ ਅਤੇ ਸੈਮ ਕੁਰਾਨ ਅਤੇ ਓਲੀ ਰੌਬਿਨਸਨ ਨੇ ਦੋ -ਦੋ ਵਿਕਟਾਂ ਲਈਆਂ।

ਭਾਰਤ ਲਈ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 19 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਅਜਿੰਕਯ ਰਹਾਣੇ ਨੇ 18 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਦੋਹਰੇ ਅੰਕੜੇ ਨੂੰ ਨਹੀਂ ਛੂਹ ਸਕਿਆ।

ਇਹ ਵੀ ਪੜ੍ਹੋ:ਬੜ੍ਹਤ ਬਣਾਉਣ ਲਈ ਟੈਸਟ ਸੀਰੀਜ਼ ‘ਚ ਉਤਰਨਗੇ ਭਾਰਤ ਤੇ ਇੰਗਲੈਂਡ

ETV Bharat Logo

Copyright © 2024 Ushodaya Enterprises Pvt. Ltd., All Rights Reserved.