ਇੱਕ ਵਿਧਾਇਕ ਇੱਕ ਪੈਨਸ਼ਨ ਦੇ ਸਕੀਮ ਵਿੱਚ ਸੁਣਵਾਈ, ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤਾ ਨੋਟਿਸ

author img

By

Published : Sep 16, 2022, 12:52 PM IST

Updated : Sep 16, 2022, 6:51 PM IST

highcourt issued notice to Punjab government

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਅਤੇ ਮੈਡੀਕਲ ਸੁਵਿਧਾ ਐਕਟ ਦੇ ਮਾਮਲੇ ਵਿੱਚ ਸੁਣਵਾਈ ਹੋਈ ਸੀ।

ਚੰਡੀਗੜ੍ਹ: ਪੰਜਾਬ ਦੇ ਇੱਕ ਵਿਧਾਇਕ ਇੱਕ ਪੈਨਸ਼ਨ ਅਤੇ ਮੈਡੀਕਲ ਸੁਵਿਧਾ ਐਕਟ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਚੀਫ ਜਸਟਿਸ ਦੀ ਬੈਂਚ ਵਿੱਚ ਹੋਈ। ਸਾਬਕਾ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਸਣੇ 7 ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਖਿਲ ਕਰ ਇੱਕ ਵਿਧਾਇਕ ਇੱਕ ਪੈਨਸ ਐਕਟ ਨੂੰ ਚੁਣੌਤੀ ਦਿੱਤੀ ਸੀ।

ਹਾਈਕੋਰਟ ਦੇ ਫੈਸਲੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੁਧਿਆਣਾ ਗਿੱਲ ਹਲਕੇ ਤੋਂ ਵਿਧਾਇਕ ਵੱਲੋਂ ਸਵਾਲ ਖੜੇ ਕੀਤੇ ਹਨ। ਗਿੱਲ ਹਲਕੇ ਤੋਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਇਕ ਵਾਰ ਵਿਧਾਇਕ ਬਣਨ 'ਤੇ ਹੀ ਬਹੁਤ ਮਾਣ ਸਨਮਾਨ ਮਿਲਦਾ ਹੈ, ਗੱਡੀਆਂ ਮਿਲਦੀਆਂ ਨੇ ਚੰਗੀ ਤਨਖਾਹ ਵੀ ਮਿਲਦੀ ਹੈ ਪਰ ਉਨ੍ਹਾਂ ਕਿਹਾ ਕਿ ਇਨ੍ਹਾਂ ਰਿਵਾਇਤੀ ਪਾਰਟੀਆਂ ਨੇ 75 ਸਾਲ ਲੁੱਟਿਆ ਹੈ ਇਸ ਦੇ ਬਾਵਜੂਦ ਵੀ ਰੱਜਦੇ ਨਹੀਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਨੂੰ ਸਬਰ ਨਹੀਂ ਹੈ, ਉਨ੍ਹਾਂ ਪਟੀਸ਼ਨ ਦਾਖਿਲ ਕਰਨ ਵਾਲੇ ਸਾਬਕਾ ਵਿਧਾਇਕਾਂ ਚ ਸ਼ਾਮਿਲ ਕਾਂਗਰਸ ਦੇ ਸਾਬਕਾ ਵਿਧਾਇਕ ਰਾਕੇਸ਼ ਪਾਂਡੇ 'ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ 5 ਵਾਰ ਵਿਧਾਇਕ ਰਹੇ, ਪਰ ਵਿਕਾਸ ਦੇ ਨਾਂ 'ਤੇ ਕੁਝ ਨਹੀਂ ਕੀਤਾ ਨਾ ਲੋਕਾਂ ਚ ਵਿਚਰੇ ਉਨ੍ਹਾਂ ਕਿਹਾ ਕਿ ਉਸ ਨੂੰ ਘਰੇ ਬੈਠੇ ਨੂੰ ਹੀ ਲੋਕ ਵੋਟਾਂ ਪਾਉਂਦੇ ਰਹੇ ਹਨ। ਉਹ ਕਦੇ ਚੋਣ ਪ੍ਰਚਾਰ ਕਰਨ ਨਹੀਂ ਗਏ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਮਾੜੀ ਗੱਲ ਹੈ।




ਇੱਕ ਵਿਧਾਇਕ ਇੱਕ ਪੈਨਸ਼ਨ ਦੇ ਸਕੀਮ ਵਿੱਚ ਸੁਣਵਾਈ





'ਕਾਂਗਰਸ ਨੂੰ ਸਬਰ ਨਹੀਂ':
ਗਿੱਲ ਹਲਕੇ ਤੋਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਇਕ ਵਾਰ ਵਿਧਾਇਕ ਬਣਨ 'ਤੇ ਹੀ ਬਹੁਤ ਮਾਣ ਸਨਮਾਨ ਮਿਲਦਾ ਹੈ ਗੱਡੀਆਂ ਮਿਲਦੀਆਂ ਨੇ ਚੰਗੀ ਤਨਖਾਹ ਵੀ ਮਿਲਦੀ ਹੈ ਪਰ ਉਨ੍ਹਾਂ ਕਿਹਾ ਕੇ ਇਨ੍ਹਾਂ ਰਿਵਾਇਤੀ ਪਾਰਟੀਆਂ ਨੇ 75 ਸਾਲ ਲੁੱਟਿਆ ਹੈ ਇਸ ਦੇ ਬਾਵਜੂਦ ਵੀ ਰੱਜਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸਬਰ ਨਹੀਂ ਹੈ, ਉਨ੍ਹਾਂ ਪਟੀਸ਼ਨ ਦਾਖਿਲ ਕਰਨ ਵਾਲੇ ਸਾਬਕਾ ਵਿਧਾਇਕਾਂ ਚ ਸ਼ਾਮਿਲ ਕਾਂਗਰਸ ਦੇ ਸਾਬਕਾ ਵਿਧਾਇਕ ਰਾਕੇਸ਼ ਪਾਂਡੇ 'ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ 5 ਵਾਰ ਵਿਧਾਇਕ ਰਹੇ ਪਰ ਵਿਕਾਸ ਦੇ ਨਾਂ 'ਤੇ ਕੁਝ ਨਹੀਂ ਕੀਤਾ ਨਾ ਲੋਕਾਂ ਚ ਵਿਚਰੇ ਉਨ੍ਹਾਂ ਕਿਹਾ ਕਿ ਉਸ ਨੂੰ ਘਰੇ ਬੈਠੇ ਨੂੰ ਹੀ ਲੋਕ ਵੋਟਾਂ ਪਾਉਂਦੇ ਰਹੇ ਹਨ। ਉਹ ਕਦੇ ਚੋਣ ਪ੍ਰਚਾਰ ਕਰਨ ਨਹੀਂ ਗਏ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਮਾੜੀ ਗੱਲ ਹੈ।




ਆਪ ਵਿਧਾਇਕ





ਦੱਸ ਦਈਏ ਕਿ ਲੁਧਿਆਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਰਾਕੇਸ਼ ਪਾਂਡੇ ਵੀ ਇਸ ਐਸੋਸੀਏਸ਼ਨ ਦੇ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਇਸ ਦੇ ਖ਼ਿਲਾਫ਼ ਹਾਈ ਕੋਰਟ ਵਿੱਚ ਜਾਣ ਦਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਹਰ ਕੋਈ ਐਮਐਲਏ ਰੱਜਿਆ ਪੁੱਜਿਆ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਕਈ ਲੋੜਵੰਦ ਵੀ ਹੁੰਦੇ ਹਨ। ਹਾਲਾਂਕਿ ਰਕੇਸ਼ ਪਾਂਡੇ ਖ਼ੁਦ 6 ਵਾਰ ਵਿਧਾਇਕ ਰਹਿ ਚੁੱਕੇ, ਪਰ ਉਨ੍ਹਾਂ ਕਿਹਾ ਕਿ ਮੈਨੂੰ ਇੱਕੋ ਹੀ ਪੈਨਸ਼ਨ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੇ ਇਹ ਫੈਸਲਾ ਕਰਨਾ ਸੀ, ਤਾਂ ਉਨ੍ਹਾਂ ਦੀ ਟਰਮ ਖ਼ਤਮ ਹੋਣ ਦੌਰਾਨ ਕਰਨਾ ਸੀ। ਹਾਲਾਂਕਿ ਜਦੋਂ ਉਨ੍ਹਾਂ ਨੂੰ ਪੈਨਸ਼ਨ ਸਮਰਪਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਉਹ ਇਹ ਫੈਸਲਾ ਲੈਣਗੇ। ਕਾਂਗਰਸ ਅਤੇ ਅਕਾਲੀ ਦਲ ਦੇ ਕੁਝ ਆਗੂਆਂ ਵੱਲੋਂ ਇਸ ਦਾ ਸਮਰਥਨ ਕਰਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਸੋਚ ਹੋ ਸਕਦੀ ਹੈ।





ਕਾਂਗਰਸ ਦੇ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਨਾਲ ਖਾਸ ਗਲਬਾਤ






ਰਾਕੇਸ਼ ਪਾਂਡੇ ਨੇ ਕਿਹਾ ਕਿ ਇਸ ਵਿੱਚ ਸਾਰੇ ਹੀ ਸ਼ਾਮਿਲ ਭਾਜਪਾ ਦੇ ਲੀਡਰ ਅਕਾਲੀ ਦਲ ਦੇ ਲੀਡਰ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਵੀ ਸ਼ਾਮਲ ਨੇ ਉਨ੍ਹਾਂ ਕਿਹਾ ਕਿ ਮੋਹਣ ਲਾਲ ਭਾਜਪਾ, ਸੋਹਣ ਸਿੰਘ ਠੰਡਲ ਅਕਾਲੀ ਦਲ ਗੁਰਵਿੰਦਰ ਸਿੰਘ ਅਟਵਾਲ ਅਕਾਲੀ ਦਲ ਸਰਵਣ ਸਿੰਘ ਫਿਲੌਰ ਸੰਯੁਕਤ ਅਕਾਲੀ ਦਲ ਵੀ ਸ਼ਾਮਿਲ ਹੈ, ਉਨ੍ਹਾਂ ਨੇ ਕਿਹਾ ਕਿ ਅਸੀਂ ਫੈਸਲੇ ਦੇ ਵਿਰੋਧੀ ਨਹੀਂ ਪਰ ਸਾਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਉਹਨਾਂ ਦੀ ਆਮ ਆਦਮੀ ਪਾਰਟੀ ਨੇ ਕ੍ਰੇਡਿਟ ਲੈਣ ਲਈ ਇਹ ਸਭ ਕੀਤਾ, ਹਾਲਾਕਿ ਉਨਾ ਇਹ ਵੀ ਮੰਨਿਆ ਕਿ ਕੁਝ ਵਿਧਾਇਕ ਰੱਜੇ ਪੁੱਜੇ ਨੇ ਉਹਨਾਂ ਨੂੰ ਪੈਨਸ਼ਨ ਦੀ ਲੋੜ ਨਹੀਂ ਪਰ ਸਾਰੇ ਰੱਜੇ ਪੁੱਜੇ ਨਹੀਂ ਨੇ, ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਇੱਕੋ ਹੀ ਰੱਸੀ ਦੇ ਨੇ ਦੋਹਾਂ ਦਾ ਟਾਰਗੇਟ ਕਾਂਗਰਸ ਹੀ ਹੈ।





'ਇਕ ਵਿਧਾਇਕ ਇਕ ਪੈਨਸ਼ਨ' ਦਾ ਲਿਆ ਗਿਆ ਸੀ ਫੈਸਲਾ: ਦੱਸ ਦਈਏ ਕਿ ਪੰਜਾਬ 'ਚ ਨਵੀਂ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ 'ਇੱਕ ਵਿਧਾਇਕ-ਇੱਕ ਪੈਨਸ਼ਨ' ਦਾ ਫੈਸਲਾ ਲਿਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਹੁਣ ਇੱਕ ਵਿਧਾਇਕ ਨੂੰ ਸਿਰਫ਼ ਇੱਕ ਕਾਰਜਕਾਲ ਦੀ ਹੀ ਪੈਨਸ਼ਨ ਮਿਲੇਗੀ। ਚਾਹੇ ਉਹ ਕਿੰਨੀ ਵਾਰ ਵਿਧਾਇਕ ਬਣੇ ਹੋਣ। ਹੁਣ ਤੱਕ ਵਿਧਾਇਕ ਹਰ ਵਾਰ ਜੋੜ ਕੇ ਪੈਨਸ਼ਨ ਲੈਂਦੇ ਸੀ। ਇਸ ਨਾਲ ਸਾਲਾਨਾ 19.53 ਕਰੋੜ ਰੁਪਏ ਦੀ ਬਚਤ ਦਾ ਦਾਅਵਾ ਕੀਤਾ ਗਿਆ ਸੀ।

ਇਹ ਵੀ ਪੜੋ: ਵੱਡੀ ਖ਼ਬਰ: ਜੇਲ੍ਹ ਵਿੱਚ ਬੰਦ ਮੂਸੇਵਾਲਾ ਦੇ ਕਾਤਲਾਂ ਕੋਲੋਂ ਮੋਬਾਇਲ ਫੋਨ ਬਰਾਮਦ

Last Updated :Sep 16, 2022, 6:51 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.