ਜਿਸ ਹਸਪਤਾਲ ਦਾ ਕਦੇ ਰੱਖਿਆ ਸੀ ਨੀਂਹ ਪੱਥਰ, ਅੱਜ ਉੱਥੇ ਹੀ ਰੱਖੀ ਮੂਸੇਵਾਲੇ ਦੀ ਮ੍ਰਿਤਕ ਦੇਹ

author img

By

Published : May 30, 2022, 11:51 AM IST

The foundation stone of the hospital was laid today. The body of Sidhu Musewale is lying there

ਪੰਜਾਬੀ ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਪਿਤਾ ਬਲਕੌਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਹੋਇਆ ਹੈ। ਪਿਤਾ ਸਾਹਮਣੇ ਮੂਸੇਵਾਲਾ ਦਾ ਕਤਲ ਹੋਇਆ ਸੀ। ਘਾਤ ਲਗਾਈ ਬੈਠੇ ਹਮਲਾਵਰਾਂ ਨੇ ਫਾਇਰਿੰਗ ਕੀਤੀ। ਪਿਤਾ ਦੇ ਰੌਲਾ ਪਾਉਣ 'ਤੇ ਲੋਕ ਇਕੱਠੇ ਹੋਏ FIR 'ਚ ਗੈਂਗਸਟਰਾਂ ਵੱਲੋਂ ਧਮਕੀਆਂ ਮਿਲਣ ਦੀ ਗੱਲ ਵੀ ਕਹੀ ਗਈ ਹੈ। ਐਫਆਈਆਰ ਵਿੱਚ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ...

ਚੰਡੀਗੜ੍ਹ : ਪੰਜਾਬ ਦਾ ਉਹ ਸਤਾਰਾਂ ਸਿੱਧੂ ਮੂਸੇਵਾਲਾ ਜਿਸ ਨੇ ਛੋਟੀ ਉਮਰ ਵਿੱਚ ਹੀ ਬਹੁਤ ਨਾਮ ਕਮਾਇਆ ਸੀ। ਜਿਸ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਕੱਲ੍ਹ ਤੋਂ ਲੈ ਕੇ ਅੱਜ ਤੱਕ ਸਿਆਸਤਦਾਨਾਂ ਵੱਲੋਂ ਲਗਾਤਾਰ ਹੀ ਪੰਜਾਬ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪਿਤਾ ਨੇ ਦਰਜ ਕਰਵਾਈ ਐੱਫਆਈਆਰ: ਪੰਜਾਬੀ ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਪਿਤਾ ਬਲਕੌਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਹੋਇਆ ਹੈ। ਪਿਤਾ ਸਾਹਮਣੇ ਮੂਸੇਵਾਲਾ ਦਾ ਕਤਲ ਹੋਇਆ ਸੀ। ਘਾਤ ਲਗਾਈ ਬੈਠੇ ਹਮਲਾਵਰਾਂ ਨੇ ਫਾਇਰਿੰਗ ਕੀਤੀ। ਪਿਤਾ ਦੇ ਰੌਲਾ ਪਾਉਣ 'ਤੇ ਲੋਕ ਇਕੱਠੇ ਹੋਏ FIR 'ਚ ਗੈਂਗਸਟਰਾਂ ਵੱਲੋਂ ਧਮਕੀਆਂ ਮਿਲਣ ਦੀ ਗੱਲ ਵੀ ਕਹੀ ਗਈ ਹੈ। ਐਫਆਈਆਰ ਵਿੱਚ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ "ਕਈ ਗੈਂਗਸਟਰ ਉਨ੍ਹਾਂ ਦੇ ਪੁੱਤਰ ਨੂੰ ਫਿਰੌਤੀ ਲਈ ਫ਼ੋਨ 'ਤੇ ਧਮਕੀਆਂ ਦਿੰਦੇ ਸਨ। ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਉਸ ਨੂੰ ਕਈ ਵਾਰ ਧਮਕੀਆਂ ਭੇਜੀਆਂ। ਇਸ ਲਈ ਉਸ ਨੇ ਬੁਲੇਟ ਪਰੂਫ਼ ਫਾਰਚੂਨਰ ਗੱਡੀ ਵੀ ਰੱਖੀ ਹੋਈ ਸੀ। ਐਤਵਾਰ ਨੂੰ ਮੇਰਾ ਲੜਕਾ ਆਪਣੇ ਦੋ ਦੋਸਤਾਂ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਲ ਥਾਰ ਕਾਰ 'ਚ ਘਰੋਂ ਨਿਕਲਿਆ ਸੀ।

ਉਹਨਾਂ ਅੱਗੇ ਦੱਸਿਆ, ਬੁਲੇਟ ਪਰੂਫ ਫਾਰਚੂਨਰ ਕਾਰ ਅਤੇ ਉਹ ਗੰਨਮੈਨ ਜਿਸ ਨੂੰ ਉਹ ਆਪਣੇ ਨਾਲ ਨਹੀਂ ਲੈ ਕੇ ਗਿਆ ਸੀ.. ਮੈਂ ਉਸਦੇ ਸਰਕਾਰੀ ਗੰਨਮੈਨ ਨਾਲ ਉਸਦਾ ਪਿੱਛਾ ਕੀਤਾ ਅਤੇ ਇੱਕ ਹੋਰ ਕਾਰ ਵਿੱਚ ਗਿਆ.. ਰਸਤੇ ਵਿੱਚ ਮੈਂ ਆਪਣੇ ਪੁੱਤਰ ਦੀ ਥਾਰ ਦੇ ਪਿੱਛੇ ਇੱਕ ਕੋਰੋਲਾ ਕਾਰ ਦੇਖੀ, ਜਿਸ ਵਿੱਚ ਚਾਰ ਨੌਜਵਾਨ ਸੀ। ਜਦੋਂ ਮੇਰੇ ਲੜਕੇ ਦੀ ਥਾਰ ਜਵਾਹਰਕੇ ਪਿੰਡ ਦੀ ਫਿਰਨੀ (ਬਾਹਰੀ ਸੜਕ) ਨੇੜੇ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਹੀ ਇੱਕ ਚਿੱਟੇ ਰੰਗ ਦੀ ਬੋਲੈਰੋ ਕਾਰ ਖੜ੍ਹੀ ਸੀ। ਉਸ ਵਿੱਚ ਚਾਰ ਨੌਜਵਾਨ ਵੀ ਬੈਠੇ ਸਨ.. ਜਿਵੇਂ ਹੀ ਮੇਰੇ ਲੜਕੇ ਦਾ ਥਾਰ ਉਸ ਬਲੈਰੋ ਕਾਰ ਦੇ ਸਾਹਮਣੇ ਪਹੁੰਚੀ ਤਾਂ ਚਾਰਾਂ ਨੌਜਵਾਨਾਂ ਨੇ ਥਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ.. ਕੁੱਝ ਹੀ ਮਿੰਟਾਂ 'ਚ ਗੋਲੀ ਚਲਾਉਣ ਤੋਂ ਬਾਅਦ ਉਹ ਬਲੈਰੋ ਅਤੇ ਕੋਰੋਲਾ ਕਾਰ ਲੈ ਕੇ ਉਥੋਂ ਫਰਾਰ ਹੋ ਗਏ ਪਰ ਜਦੋਂ ਮੈਂ ਪਹੁੰਚ ਕੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ.. ਮੈਂ ਆਪਣੇ ਲੜਕੇ ਅਤੇ ਉਸਦੇ ਦੋਸਤਾਂ ਨੂੰ ਉਸਦੀ ਕਾਰ ਵਿੱਚ ਬੈਠ ਕੇ ਮਾਨਸਾ ਦੇ ਸਰਕਾਰੀ ਹਸਪਤਾਲ ਲੈ ਗਿਆ, ਜਿੱਥੇ ਮੇਰੇ ਲੜਕੇ ਸ਼ੁਭਦੀਪ ਸਿੰਘ ਦੀ ਮੌਤ ਹੋ ਗਈ।

ਜਿਸ ਹਸਪਤਾਲ ਦਾ ਰੱਖਿਆ ਸੀ ਨੀਂਹ ਪੱਥਰ ਅੱਜ ਉੱਥੇ ਹੀ ਰੱਖੀ ਹੈ ਮੂਸੇਵਾਲੇ ਦੀ ਦੇਹ

ਚੰਨੀ ਸਰਕਾਰ ਵੇਲੇ ਰੱਖਿਆ ਸੀ ਨੀਂਹ ਪੱਥਰ, ਅੱਜ... : ਸਿੱਧੂ ਮੂਸੇਵਾਲੇ ਨੇ ਚੰਨੀ ਸਰਕਾਰ ਭਾਵ ਪੰਜਾਬ ਵਿੱਚ ਕਾਂਗਰਸ ਸਰਕਾਰ ਹੋਣ ਵੇਲੇ ਮਾਨਸਾ ਵਿੱਚ ਸਿਵਲ ਹਸਪਤਲਾ ਮਾਨਸਾ ਦੇ ਆਈ ਵਿੰਗ ਦੀ ਖ਼ਾਸ ਮੁਰੰਮਤ ਦੇ ਕੰਮ ਲਈ ਸਿੱਧੂ ਮੂਸੇਵਾਲੇ ਨੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਸੀ, ਅੱਜ ਉਸੇ ਹਸਪਤਾਲ ਵਿੱਚ ਸਿੱਧੂ ਮੂਸੇਵਾਲੇ ਦੀ ਦੇਹ ਪਈ ਹੈ।

ਲੰਮੇ ਚਿਰ ਤੋਂ ਗੈਂਗਸਟਰ ਅਤੇ ਮੂਸੇਵਾਲੇ ਵਿੱਚ ਤਣਾਅ : ਜ਼ਿਕਰਯੋਗ ਹੈ ਕਿ ਲੰਮੇ ਚਿਰ ਤੋਂ ਗੈਂਗਸਟਰ ਅਤੇ ਸਿੱਧੂ ਮੂਸੇ ਆਲੇ ਵਿਚ ਕਾਫੀ ਤਣਾਅ ਚੱਲ ਰਿਹਾ ਸੀ ਲੇਕਿਨ ਗੈਂਗਸਟਰ ਵੀ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਸਨ ਕੀ ਸਿੱਧੂ ਮੂਸੇਵਾਲੇ ਦੀ ਕਦੋਂ ਸਕਿਉਰਿਟੀ ਵਾਪਸ ਹੋਵੇ ਤਾਂ ਉਸ ਤੋਂ ਬਾਅਦ ਉਸ ਉੱਤੇ ਅਟੈਕ ਕੀਤਾ ਜਾਵੇ ਅਤੇ ਬੀਤੇ ਦਿਨ ਸਿੱਧੂ ਮੁਸੇਵਾਲਾ ਜਿੱਦਾਂ ਹੀ ਆਪਣੇ ਘਰਾਂ ਬੇਗਾਰ ਸਕਿਉਰਿਟੀ ਨਿਕਲਿਆ ਅਤੇ ਗੈਂਗਸਟਰਾਂ ਵੱਲੋਂ ਉਸ ਉੱਤੇ ਤਾਬੜਤੋੜ ਗੋਲੀਆਂ ਚਲਾਈਆਂ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਹਾਲਾਂਕਿ ਇਸ ਦੀ ਸਾਰੀ ਜ਼ਿੰਮੇਵਾਰੀ ਗੈਂਗਸਟਰਾਂ ਵੱਲੋਂ ਆਪਣੇ ਤੇ ਲੈ ਦਿੱਤੀ ਗਈ ਹੈ ਲੇਕਿਨ ਪੰਜਾਬ ਦਾ ਮਾਹੌਲ ਲਗਾਤਾਰੀ ਖ਼ਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਪੰਜਾਬ ਸਰਕਾਰ ਹੁਣ ਕਟਹਿਰੇ ਵਿੱਚ ਖੜ੍ਹੀ ਹੈ। ਹਰ ਇੱਕ ਕੋਲ ਵਰਕ ਵਰਗ ਦਾ ਲੋਕ ਉਸ ਕੋਲੋਂ ਸਵਾਲ ਪੁੱਛ ਰਿਹਾ ਹੈ ਲੇਕਿਨ ਜਿਸ ਮਾਂ ਦਾ ਜਵਾਨ ਪੁੱਤ ਦੀ ਮੌਤ ਹੋਈ ਹੋਵੇ ਉਸ ਮਾਂ ਦਾ ਹਾਲਾਤ ਅੱਜ ਕੀ ਹੋਣਗੇ ਇਹ ਸੋਚ ਕੇ ਵੀ ਹਰ ਇਕ ਬੰਦੇ ਦੀ ਰੂਹ ਕੰਬ ਰਹੀ ਹੈ।

"ਸਰਕਾਰ ਦੋ ਗੈਂਗਸਟਰਾਂ ਦੀ ਲੜਾਈ ਦੱਸ ਕੇ ਝਾੜ ਰਹੀ ਹੈ ਪੱਲਾ" : ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਵੱਖ-ਵੱਖ ਸਿਆਸਤਦਾਨਾਂ ਵੱਲੋਂ "ਆਮ ਆਦਮੀ ਪਾਰਟੀ" ਦੀ ਸਰਕਾਰ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਹਨ। ਇਸ ਦੌਰਾਨ ਉੱਥੇ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਸ ਮਾਂ ਨੂੰ ਪੁੱਛਿਆ ਜਾਵੇ, ਜਿਸ ਦਾ ਪੁੱਤਰ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਸਰਕਾਰ ਦੋ ਗੈਂਗਸਟਰਾਂ ਦੀ ਲੜਾਈ ਦੱਸ ਕੇ ਆਪਣਾ ਪੱਲਾ ਝਾੜ ਰਹੀ ਹੈ।

The foundation stone of the hospital was laid today. The body of Sidhu Musewale is lying there
ਜਿਸ ਹਸਪਤਾਲ ਦਾ ਰੱਖਿਆ ਸੀ ਨੀਂਹ ਪੱਥਰ ਅੱਜ ਉੱਥੇ ਹੀ ਰੱਖੀ ਹੈ ਮੂਸੇਵਾਲੇ ਦੀ ਦੇਹ

ਕੈਨੇਡਾ ਵਿੱਚ ਨੌਜਵਾਨਾਂ ਕੀਤੀ ਇਨਸਾਫ਼ ਦੀ ਮੰਗ : ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਨੌਜਵਾਨਾਂ ਵਿੱਚ ਕਾਫੀ ਰੋਸ ਹੈ। ਇਸ ਦੌਰਾਨ ਮੂਸੇਵਾਲੇ ਨੂੰ ਇਨਸਾਫ਼ ਦਿਵਾਉਣ ਲਈ ਕੈਨੇਡਾ ਦੇ ਸਰੀ ਵਿੱਚ ਨੌਜਵਾਨਾਂ ਨੇ ਇੱਕ ਵੱਡਾ ਇਕੱਠ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਸਿੱਧੂ ਕਤਲ ਕਾਂਡ ਬਾਰੇ ਪਿੰਡ ਜਵਾਹਰਕੇ ਦੇ ਪਿੰਡ ਵਾਸੀਆਂ ਨੇ ਕੀਤੇ ਵੱਡੇ ਖੁਲਾਸੇ, ਸੁਣੋ ਕੀ ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.