ਰੇਨ ਵਾਟਰ ਰੀਚਾਰਜਿੰਗ ਤਕਨੀਕ ਰਾਹੀਂ ਪਾਣੀ ਬਚਾਉਣ ਦਾ ਉਪਰਾਲਾ

author img

By

Published : Jun 29, 2021, 9:10 PM IST

Updated : Jun 30, 2021, 12:36 PM IST

ਰੇਨ ਵਾਟਰ ਰੀਚਾਰਜਿੰਗ ਤਕਨੀਕ ਰਾਹੀਂ ਪਾਣੀ ਬਚਾਉਣ ਦਾ ਉਪਰਾਲਾ

ਸ਼ਹਿਰ ਦੇ ਲੋਕਾਂ ਨੂੰ ਮੀਂਹ ਦੇ ਪਾਣੀ ਨੂੰ ਇਕੱਠਾ ਕਰ ਦੁਬਾਰਾ ਤੋਂ ਇਸਤੇਮਾਲ ਕਰਨ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਸੈਕਟਰਾਂ ਦਾ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਦੇ ਨਾਲ ਘਟ ਰਿਹਾ ਹੈ। ਪੀਣ ਯੋਗ ਪਾਣੀ ਹੁਣ ਬਹੁਤ ਡੂੰਘਾਈ ਤੇ ਉਪਲੱਬਧ ਹੈ। ਪਾਣੀ ਜਿੰਨੀ ਤੇਜ਼ੀ ਨਾਲ ਧਰਤੀ ਚੋਂ ਕੱਢਿਆ ਜਾ ਰਿਹਾ ਹੈ ਉਸ ਤੋਂ ਬੇਹੱਦ ਘੱਟ ਮਾਤਰਾ ਵਿੱਚ ਰੀਚਾਰਜ ਕੀਤਾ ਜਾ ਰਿਹਾ ਹੈ।

ਚੰਡੀਗੜ੍ਹ : ਦੇਸ਼ ਦਾ ਇਕਲੌਤਾ ਸ਼ਹਿਰ ਚੰਡੀਗੜ੍ਹ, ਜਿਸਦਾ 47 ਫ਼ੀਸਦੀ ਭੂਗੋਲਿਕ ਖੇਤਰ ਗਰੀਨ ਕਵਰ ਹੈ। ਦਰੱਖ਼ਤ ਆਪਣੀਆਂ ਜੜ੍ਹਾਂ ਵਿੱਚੋਂ ਪਾਣੀ ਇਕੱਠਾ ਕਰਦੇ ਹਨ। ਇਸ ਦੇ ਬਾਵਜੂਦ ਚੰਡੀਗੜ੍ਹ ਦੀ ਧਰਤੀ ਹੇਠਲੇ ਪਾਣੀ ਦੇ ਭੰਡਾਰ ਤੇਜ਼ੀ ਨਾਲ ਸੁੱਕ ਰਹੇ ਹਨ, ਜੇ ਇਹ ਜਾਰੀ ਰਿਹਾ ਤਾਂ ਇਹ ਸ਼ਹਿਰ ਪੂਰੀ ਤਰ੍ਹਾਂ ਨਦੀ ਦੇ ਪਾਣੀ 'ਤੇ ਨਿਰਭਰ ਕਰੇਗਾ। ਧਰਤੀ ਹੇਠਲੇ ਪਾਣੀ ਦੇ ਨਾਮ 'ਤੇ ਖਾਲੀ ਭੰਡਾਰ ਬਚ ਜਾਣਗੇ। ਸ਼ਹਿਰ ਦਾ ਸਰਫੇਸ ਖੇਤਰ ਹੀ ਇਸ ਦਾ ਕਾਰਨ ਬਣਦਾ ਜਾ ਰਿਹਾ ਹੈ। ਸ਼ਹਿਰ ਦੇ ਵਿੱਚ ਰੇਨ ਵਾਟਰ ਹਾਰਵੈਸਟਿੰਗ ਦਾ ਜਿਹੜਾ ਤਰੀਕਾ ਹੈ ਓਹ ਵਾਟਰ ਰੀਚਾਰਜਿੰਗ ਹੈ। ਸ਼ਹਿਰ ਦੇ ਲੋਕਾਂ ਨੂੰ ਹਾਲੇ ਵੀ ਮੀਂਹ ਦੇ ਪਾਣੀ ਨੂੰ ਇਕੱਠਾ ਕਰ ਮੁੜ ਤੋਂ ਇਸਤੇਮਾਲ ਕਰਨ ਲਈ ਜਾਗਰੂਕ ਕਰਨ ਦੀ ਲੋੜ ਹੈ।

ਰੇਨ ਵਾਟਰ ਰੀਚਾਰਜਿੰਗ ਤਕਨੀਕ ਰਾਹੀਂ ਪਾਣੀ ਬਚਾਉਣ ਦਾ ਉਪਰਾਲਾ

ਚੰਡੀਗਡ਼੍ਹ ਦਾ ਗਰਾਊਂਡ ਵਾਟਰ ਲੈਵਲ ਘੱਟ ਰਿਹਾ ਹੈ

ਸੈਂਟਰਲ ਗਰਾਊਂਡ ਵਾਟਰ ਬੋਰਡ ਇਸਦੇ ਲਈ ਯੂਟੀ ਪ੍ਰਸ਼ਾਸਨ ਨੂੰ ਚਿਤਾਵਨੀ ਜਾਰੀ ਕਰ ਚੁੱਕਿਆ ਹੈ ਨਾਲ ਹੀ ਜ਼ਰੂਰੀ ਕਦਮ ਚੁੱਕਣ ਦੇ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਸਭ ਤੋਂ ਪਹਿਲਾਂ ਸੁਖਨਾ ਝੀਲ ਦੇ ਨਾਲ ਲੱਗਦੇ ਵੀਆਈਪੀ ਸੈਕਟਰਾਂ ਨੂੰ ਇਸ ਦਾ ਘਾਟਾ ਸਹਿਣਾ ਪਵੇਗਾ। ਇਨ੍ਹਾਂ ਸੈਕਟਰਾਂ ਦਾ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਦੇ ਨਾਲ ਘੱਟ ਰਿਹਾ ਹੈ, ਪੀਣ ਯੋਗ ਪਾਣੀ ਹੁਣ ਬਹੁਤ ਡੂੰਘਾਈ 'ਤੇ ਉਪਲੱਬਧ ਹੈ। ਪਾਣੀ ਜਿੰਨੀ ਤੇਜ਼ੀ ਨਾਲ ਧਰਤੀ ਤੋਂ ਕੱਢਿਆ ਜਾ ਰਿਹਾ ਹੈ ਉਸ ਤੋਂ ਬੇਹੱਦ ਘੱਟ ਮਾਤਰਾ ਵਿੱਚ ਰੀਚਾਰਜ ਕੀਤਾ ਜਾ ਰਿਹਾ ਹੈ ।

ਚੰਡੀਗੜ੍ਹ ਵਿਚ ਵਾਟਰ ਰੀਚਾਰਜਿੰਗ ਹੁੰਦੀ ਹੈ

ਸੌਲਿਡ ਵੇਸਟ ਮੈਨੇਜਮੈਂਟ ਦੇ ਨੋਡਲ ਅਧਿਕਾਰੀ ਵਿਸ਼ਾਲ ਸ਼ਰਮਾ ਦੱਸਦੇ ਹਨ ਕਿ ਸ਼ਹਿਰ ਦਾ ਪਾਣੀ ਚਾਲੀ ਫੀਸਦ ਪਹੁੰਚ ਗਿਆ ਹੈ ।ਸ਼ਹਿਰ ਦੇ ਵਿੱਚ ਸਿਰਫ਼ ਇੰਸਟੀਚਿਊਟਸ ਤੇ ਸਰਕਾਰੀ ਬਿਲਡਿੰਗਾਂ ਨੇ ਜਿੱਥੇ ਪਾਣੀ ਨੂੰ ਰੀਚਾਰਜ ਕਰਨ ਦੇ ਲਈ ਰੀਚਾਰਜਿੰਗ ਯੂਨਿਟ ਚੱਲ ਰਹੇ ਹਨ, ਜਿਸ ਤੋਂ ਗਰਾਊਂਡ ਵਾਟਰ ਨੂੰ ਰਿਚਾਰਜ ਕੀਤਾ ਜਾਂਦਾ ਹੈ ਅਤੇ ਟਿਊਬਵੈੱਲ ਰਾਹੀਂ ਪਾਣੀ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ।

ਰੇਨ ਵਾਟਰ ਹਾਰਵੈਸਟਿੰਗ ਅਤੇ ਵਾਟਰ ਰੀਚਾਰਜਿੰਗ

ਵਿਸ਼ਾਲ ਸ਼ਰਮਾ ਦੱਸਦੇ ਹਨ ਕਿ ਚੰਡੀਗੜ੍ਹ ਵਿਚ ਵਾਟਰ ਹਾਰਵੈਸਟਿੰਗ ਨਹੀਂ ਹੁੰਦੀ ਬਲਕਿ ਵਾਟਰ ਰੀਚਾਰਜਿੰਗ ਹੁੰਦੀ ਹੈ ।ਦੋਵਾਂ ਦੇ ਵਿੱਚ ਫ਼ਰਕ ਇਹ ਹੁੰਦਾ ਹੈ ਕਿ ਹਾਰਵੈਸਟਿੰਗ ਵਿੱਚ ਜ਼ਮੀਨ ਦੇ ਥੱਲੇ ਵੱਡੇ ਟੈਂਕ ਲਗਾਏ ਜਾਂਦੇ ਨੇ ਉਨ੍ਹਾਂ ਵਿੱਚ ਪਾਣੀ ਭਰਿਆ ਜਾਂਦਾ ਉਸ ਪਾਣੀ ਨੂੰ ਮੋਟਰ ਦੇ ਰਾਹੀਂ ਬਾਹਰ ਕੱਢਿਆ ਜਾਂਦਾ ਹੈ ਅਤੇ ਉਸ ਤੋਂ ਬੂਟੇ ਉਗਾਏ ਜਾਂਦੇ ਜਦਕਿ ਵਾਟਰ ਰੀਚਾਰਜਿੰਗ ਦੇ ਵਿਚ ਪਾਣੀ ਇਕ ਟੈਂਕ ਵਿਚ ਇਕੱਠਾ ਕੀਤਾ ਜਾਂਦਾ ਹੈ ਜਿਸ ਦੇ ਅੰਦਰ ਪੱਥਰ ਹੁੰਦੇ ਹੈ ,ਪਰ ਇਹ ਪਾਣੀ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਇਸ ਨੂੰ ਗਰੀਬ ਵੋਟਰ ਕਿਹਾ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਜਿਵੇਂ ਸਾਡੇ ਘਰ ਵਿੱਚ ਲੱਗਿਆ ਐਕੂਵਾਗਾਰਡ ਫਿਲਟਰ ਹੁੰਦਾ ਹੈ ਠੀਕ ਉਸ ਧਰਾਈ ਇਹ ਪਾਣੀ ਹੁੰਦਾ ਹੈ ਇਸ ਨੂੰ ਵੀ ਇਸਤੇਮਾਲ ਕਰਨ ਤੋਂ ਪਹਿਲਾਂ ਫਿਲਟਰ ਕਰਨਾ ਪੈਂਦਾ ਹੈ ਅਤੇ ਵਾਟਰ ਰੀਚਾਰਜਿੰਗ ਮੈਥਡ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਇਸਤੇਮਾਲ ਕਰ ਸਕਦੇ ਹਾਂ। ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਜਿਹੜੇ ਨਵੇਂ ਘਰ ਬਣ ਰਹੇ ਉਸ ਵਿਚ ਜ਼ਰੂਰੀ ਕਿਹਾ ਗਿਆ ਹੈ ਕਿ ਹਰ ਘਰ ਵਿੱਚ ਰੇਨ ਵਾਟਰ ਸਿਸਟਮ ਬਣਿਆ ਜਾਵੇ ।

ਪਾਣੀ ਦੀ ਸੰਭਾਲ ਹੈ ਜ਼ਰੂਰੀ

ਵਿਸ਼ਾਲ ਸ਼ਰਮਾ ਦੱਸਦੇ ਹਨ ਕਿ ਆਉਣ ਵਾਲੇ ਕੁਝ ਸਮੇਂ ਦੇ ਵਿਚ ਪਾਣੀ ਦੀ ਇੰਨੀ ਕਮੀ ਹੋ ਜਾਏਗੀ ਕਿ ਮੁੱਲ ਦੇ ਕੇ ਪਾਣੀ ਖਰੀਦਣਾ ਪਵੇਗਾ। ਚੰਡੀਗੜ੍ਹ ਸ਼ਹਿਰ ਦੀ ਜੇਕਰ ਗੱਲ ਕੀਤੀ ਜਾਏ ਤੇ ਇਥੇ ਸੈਕਟਰ ਦੇ ਵਿੱਚ ਬਹੁਤ ਹੀ ਘੱਟ ਮੀਂਹ ਦਾ ਪਾਣੀ ਇਕੱਠਾ ਕਰ ਉਸ ਨੂੰ ਬਾਅਦ ਵਿੱਚ ਇਸਤੇਮਾਲ ਕਰਦੇ ਬਲਕਿ ਇਸ ਪਾਣੀ ਨੂੰ ਗੱਡੀਆਂ ਧੋਣ ਦੇ ਲਈ ਜਾਂ ਫਿਰ ਹੋਰ ਕਿਸੇ ਅਜਿਹੇ ਕੰਮ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਸ ਵਿੱਚ ਉਸ ਨੂੰ ਨਾ ਪੀਣਾ ਹੋਵੇ ਅਤੇ ਨਾ ਉਸ ਉਸ ਨੂੰ ਕਿਸੇ ਬੂਟੇ ਨੂੰ ਦੇਣਾ ਹੋਵੇ, ਕਿਉਂਕਿ ਸ਼ਹਿਰ ਵਿਚ 20-25 ਪ੍ਰਤੀਸ਼ਤ ਪਾਣੀ ਗੱਡੀਆਂ ਧੋਣ ਵਿਚ ਇਸਤੇਮਾਲ ਕੀਤਾ ਜਾਂਦਾ ਹੈ ।

ਜੇਕਰ ਪੂਰੇ ਸ਼ਹਿਰ ਵਿਚ ਪਾਣੀ ਦੇ ਪੱਧਰ ਵਿੱਚ ਸੁਧਾਰ ਲਿਆਉਣਾ ਹੈ ਤਾਂ ਮੀਂਹ ਦੇ ਪਾਣੀ ਦੀ ਹਾਰਵੈਸਟਿੰਗ 'ਤੇ ਕੰਮ ਕਰਨਾ ਪਵੇਗਾ। ਇਸ ਪ੍ਰਣਾਲੀ ਨੂੰ ਪੰਜ ਸੌ ਵਰਗ ਗ਼ਜ਼ ਜਾਂ ਇਸ ਤੋਂ ਵੱਧ ਦੀ ਨਿਰਧਾਰਤ ਸੰਪਤੀ ਵਿਚ ਯਕੀਨੀ ਬਣਾਉਣਾ ਪਵੇਗਾ। ਪਾਰਕ ਓਪਨ ਏਰੀਆ, ਫੋਰੈਸਟ ਏਰੀਆ ਅਤੇ ਹੋਰ ਛੋਟੀ ਛੋਟੀ ਵਾਟਰ ਬਾਡੀਸ ਬਣਾਉਣੀਆਂ ਪੈਣਗੀਆਂ ਤਾਂ ਜੋ ਪਾਣੀ ਜਮ੍ਹਾਂ ਹੋ ਸਕੇ ਅਤੇ ਰੀਚਾਰਜ ਹੁੰਦਾ ਰਹੇ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਚੰਡੀਗਡ਼੍ਹ ਦੇ ਵਿੱਚ ਹਾਰਵੈਸਟਿੰਗ ਦੀ ਵੀ ਲੋੜ ਹੈ ਕਿ ਮੀਂਹ ਦੇ ਪਾਣੀ ਨੂੰ ਇਕੱਠਾ ਕਰ ਉਸਨੂੰ ਹਾਰਵੈਸਟ ਕੀਤਾ ਜਾਵੇ ਲੇਕਿਨ ਜਦ ਤੱਕ ਹਾਰਵੈਸਟਿੰਗ ਦੇ ਲਈ ਕੋਈ ਪ੍ਰੋਸੀਜਰ ਜਾਂ ਫਿਰ ਤਕਨੀਕ ਇਸਤੇਮਾਲ ਨਹੀਂ ਕੀਤੀ ਜਾਂਦੀ ਤਦ ਤੱਕ ਪਾਣੀ ਨੂੰ ਰਿਚਾਰਜ ਕਰਨਾ ਵੀ ਬੇਹੱਦ ਚੰਗਾ ਉਪਰਾਲਾ ਹੈ।

ਇਹ ਵੀ ਪੜ੍ਹੋ:ਘੱਗਰ ’ਤੇ ਵਸਦੇ ਪਿੰਡਾਂ ਦੇ ਲੋਕਾਂ ਦੇ ਸੁੱਕੇ ਸਾਹ !

Last Updated :Jun 30, 2021, 12:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.