ਧਰਮਸੋਤ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਸੌਂਪਿਆ ਚੈਕ

author img

By

Published : Sep 13, 2021, 5:36 PM IST

ਧਰਮਸੋਤ ਨੇ ਮ੍ਰਿਤਕ ਕਿਸਾਨ ਦੀ ਪਤਨੀ ਨੂੰ ਚੈਕ ਸੌਂਪਿਆ

ਪੰਜਾਬ ਸਰਕਾਰ ਵੱਲੋਂ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਵਿੱਤੀ ਮਦਦ ਤੇ ਨੌਕਰੀ ਦੇਣ ਦੇ ਕੀਤੇ ਗਏ ਵਾਅਦੇ ਮੁਤਾਬਕ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮ੍ਰਿਤਕ ਕਿਸਾਨ ਬਾਬੂ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਨਾਭਾ ਨੇੜਲੇ ਪਿੰਡ ਵਿਚ ਘਰ ਜਾ ਕੇ ਚੈਕ ਭੇਂਟ ਕੀਤਾ। ਪਰਿਵਾਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।Dharmasot handed over cheque to family of farmer who lost life at morcha at Delhi

ਨਾਭਾ: ਕਾਲੇ ਖੇਤੀ ਕਾਨੂੰਨਾਂ (Agricultural laws) ਨੂੰ ਲੈ ਕੇ ਜਿੱਥੇ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਹਨ। ਉੱਥੇ ਹੀ ਹੁਣ ਤੱਕ ਪੰਜਾਬ ਦੇ 600 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਸਾਰੇ ਹੀ ਸ਼ਹੀਦ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇ ਚੈੱਕ ਅਤੇ ਇਕ ਘਰ ਵਿਚ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜਿਸ ਦੇ ਤਹਿਤ ਨਾਭਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ (Cabiner Minister) ਸਾਧੂ ਸਿੰਘ ਧਰਮਸੋਤ ਨੇ ਨਾਭਾ ਬਲਾਕ ਦੇ ਪਿੰਡ ਭੋਜੋਮਾਜਰੀ ਦੇ ਸ਼ਹੀਦ ਕਿਸਾਨ ਬਾਬੂ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਸੌਂਪਿਆ ਬਾਬੂ ਸਿੰਘ ਕਿਸਾਨੀ ਅੰਦੋਲਨ (Farmers' agitation) ਵਿੱਚ ਸ਼ਹੀਦ ਹੋ ਗਏ ਸਨ।

ਹਰਸਿਮਰਤ ਨੇ ਦਬਾਅ ਹੇਠ ਦਿੱਤਾ ਅਸਤੀਫਾ

ਸੁਖਬੀਰ ਬਾਦਲ ਵੱਲੋਂ ਖੇਤੀ ਦੇ 3 ਕਾਲ਼ੇ ਕਾਨੂੰਨ ਪਾਸ ਹੋਣ ਦੇ ਇੱਕ ਸਾਲ ਪੂਰੇ ਹੋਣ 'ਤੇ ਵਿਰੋਧ ਵਜੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਕਿਸਾਨਾਂ ਦੇ ਹੱਕ ’ਚ 17 ਸਤੰਬਰ, 2021 ਨੂੰ ਗੁ. ਰਕਾਬਗੰਜ ਸਾਹਿਬ (Gurdwara Rakab Ganj) ਤੋਂ ਸੰਸਦ ਭਵਨ (Parliament house) ਤੱਕ ਰੋਸ ਮਾਰਚ (Protest March) ਕਰੇਗਾ ਅਤੇ ਕਾਲਾ ਦਿਵਸ ਮਨਾਏਗਾ ਸੁਖਬੀਰ ਬਾਦਲ (Sukhbir Badal) ਦਾ ਜਵਾਬ ਦਿੰਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ (Harsimrat kaur Badal) ਨੇ ਅਸਤੀਫਾ ਨਹੀਂ ਸੀ ਦਿੱਤਾ ਉਸ ਤੋਂ ਤਾਂ ਕੁਰਸੀ ਬੀਜੇਪੀ ਵਾਲ਼ਿਆਂ ਨੇ ਖੋਹੀ ਸੀ ਇਹ ਤਾਂ ਜਾਣ ਬੁੱਝ ਕੇ ਡਰਾਮੇ ਕਰ ਰਹੇ ਹਨ।

ਸ਼ਹੀਦ ਕਿਸਾਨਾਂ ਨੂੰ ਪੰਜਾਬ ਸਰਕਾਰ ਨੇ ਮਦਦ ਦਾ ਵਾਅਦਾ ਕੀਤਾ ਹੈ

ਤਿੰਨ ਕਾਲੇ ਖੇਤੀ ਕਾਨੂੰਨਾਂ (Agricultural laws) ਨੂੰ ਲੈ ਕੇ ਜਿੱਥੇ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਹਨ। ਉੱਥੇ ਹੀ ਹੁਣ ਤੱਕ ਪੰਜਾਬ ਦੇ 600 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਸਾਰੇ ਹੀ ਸ਼ਹੀਦ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇ ਚੈੱਕ ਅਤੇ ਇਕ ਘਰ ਵਿਚ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜਿਸ ਦੇ ਤਹਿਤ ਨਾਭਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਬਲਾਕ ਦੇ ਪਿੰਡ ਭੋਜੋਮਾਜਰੀ ਦੇ ਸ਼ਹੀਦ ਕਿਸਾਨ ਬਾਬੂ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਸੌਂਪਿਆ ਬਾਬੂ ਸਿੰਘ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋ ਗਏ ਸਨ। ਸੁਖਬੀਰ ਬਾਦਲ ਵੱਲੋਂ ਖੇਤੀ ਦੇ 3 ਕਾਲ਼ੇ ਕਾਨੂੰਨ ਪਾਸ ਹੋਣ ਦੇ ਇੱਕ ਸਾਲ ਪੂਰੇ ਹੋਣ 'ਤੇ ਵਿਰੋਧ ਵਜੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਕਿਸਾਨਾਂ ਦੇ ਹੱਕ ’ਚ 17 ਸਤੰਬਰ, 2021 ਨੂੰ ਗੁ. ਰਕਾਬਗੰਜ ਸਾਹਿਬ ਤੋਂ ਸੰਸਦ ਭਵਨ ਤੱਕ ਰੋਸ ਮਾਰਚ ਕਰੇਗਾ ਅਤੇ ਕਾਲਾ ਦਿਵਸ ਮਨਾਏਗਾ ਸੁਖਬੀਰ ਬਾਦਲ ਦਾ ਜਵਾਬ ਦਿੰਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਨਹੀਂ ਸੀ ਦਿੱਤਾ ਉਸ ਤੋਂ ਤਾਂ ਕੁਰਸੀ ਬੀਜੇਪੀ ਵਾਲ਼ਿਆਂ ਨੇ ਖੋਹੀ ਸੀ ਇਹ ਤਾਂ ਜਾਣ ਬੁੱਝ ਕੇ ਡਰਾਮੇ ਕਰ ਰਹੇ ਹਨ।

ਧਰਮਸੋਤ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਸੌਂਪਿਆ ਚੈਕ

ਨਾਭਾ ਵਿਖੇ ਬਾਬੂ ਸਿੰਘ ਦੇ ਪਰਿਵਾਰ ਨੂੰ ਸੌਂਪਿਆ ਚੈਕ

ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਬਲਾਕ ਦੇ ਪਿੰਡ ਭੋਜੋਮਾਜਰੀ ਦੇ ਸ਼ਹੀਦ ਕਿਸਾਨ ਬਾਬੂ ਸਿੰਘ ਦੇ ਘਰ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਸ਼ਹੀਦ ਕਿਸਾਨ ਬਾਬੂ ਸਿੰਘ ਦੀ ਪਤਨੀ ਨੂੰ ਪੰਜ ਲੱਖ ਦਾ ਚੈੱਕ ਸੌਂਪਿਆ। ਇਸ ਮੌਕੇ ਤੇ ਸ਼ਹੀਦ ਬਾਬੂ ਸਿੰਘ ਦੇ ਬੇਟੇ ਰਾਜਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਅਤੇ ਸਾਧੂ ਸਿੰਘ ਧਰਮਸੋਤ ਦਾ ਧੰਨਵਾਦ ਕੀਤਾ ਉਨ੍ਹਾਂ ਨੇ ਕਿਹਾ ਕਿ ਜੋ ਸਰਕਾਰ ਨੇ ਸਾਨੂੰ ਮਾਲੀ ਮਦਦ ਦਿੱਤੀ ਹੈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ।

ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲਿਆ

ਇਸ ਮੌਕੇ ਤੇ ਕੈਬਨਿਟ ਮੰਤਰੀ ਧਰਮਸੋਤ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ਤੇ ਅਨੇਕਾਂ ਹੀ ਕਿਸਾਨਾਂ ਵੱਲੋਂ ਸ਼ਹੀਦੀਆਂ ਪਾਈਆਂ ਗਈਆਂ ਹਨ ਪਰ ਕੇਂਦਰ ਸਰਕਾਰ ਤੇ ਜੂੰ ਨਹੀਂ ਸਰਕ ਰਹੀ। 17 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਲਾ ਦਿਵਸ ਮਨਾਉਣ ਅਤੇ ਪਾਰਲੀਮੈਂਟ ਵਿਖੇ ਤੁਰ ਕੇ ਰੋਸ ਪ੍ਰਦਰਸ਼ਨ ਕਰਨ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਕਿਸਾਨੀ ਦੇ ਹੱਕ ਵਿੱਚ ਦਿੱਤੇ ਗਏ ਅਸਤੀਫੇ ਤੇ ਧਰਮਸੋਤ ਨੇ ਬਾਦਲਾਂ ਤੇ ਬਰਸਦੇ ਕਿਹਾ ਕਿ ਇਹ ਹੁਣ ਡਰਾਮੇ ਕਰ ਰਹੇ ਹਨ ਕਿਉਂਕਿ ਇਨ੍ਹਾਂ ਦੀ ਕੁਰਸੀ ਖੋਹੀ ਗਈ ਸੀ ਅਸਤੀਫ਼ਾ ਨਹੀਂ ਸੀ ਦਿੱਤਾ ਇਨ੍ਹਾਂ ਨੇ ਕਾਲੇ ਕਾਨੂੰਨ ਆਪ ਪਾਸ ਕਰਵਾਈ ਸੀ। ਧਰਮਸੋਤ ਨੇ ਅਕਾਲੀ ਦਲ ਤੇ ਵਾਰ ਕਰਦਿਆਂ ਕਿਹਾ ਕਿ ਜੋ ਅਕਾਲੀ ਦਲ ਦੇ ਸੀਨੀਅਰ ਆਗੂ ਐਮ ਪੀ ਰਹੇ ਅਤੇ ਰਾਜ ਸਭਾ ਮੈਂਬਰ ਰਹੇ ਛੇ-ਛੇ ਵਾਰ ਉਨ੍ਹਾਂ ਨੂੰ ਦਰ ਕਿਨਾਰੇ ਕੀਤਾ ਗਿਆ ਅਤੇ ਆਪਣੇ ਪਰਿਵਾਰ ਨੂੰ ਹੀ ਇਹ ਮਨਿਸਟਰੀ ਦੇ ਅਹੁਦੇ ਦਿੰਦੇ ਰਹੇ।

ਕੇਜਰੀਵਾਲ ਪਹਿਲਾਂ ਅਸਤੀਫ ਦੇਵੇ ਫੇਰ ਦੇਵੇ ਮੱਤਾਂ

ਦਿੱਲੀ ਦੇ ਮੁੱਖ ਮੰਤਰੀ (Delhi CM) ਅਰਵਿੰਦ ਕੇਜਰੀਵਾਲ (Arvind Kejriwal) ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ (CM Punjab) ਦਾ ਸਿੱਖ ਚਿਹਰਾ ਐਲਾਨਣ ਤੇ ਧਰਮਸੋਤ ਨੇ ਜਵਾਬ ਦਿੰਦੇ ਕਿਹਾ ਕਿ ਕੇਜਰੀਵਾਲ ਕਹਿ ਰਿਹਾ ਹੈ ਕਿ ਨਾ ਕੋਈ ਅਹੁਦਾ ਨਾ ਕੋਈ ਟਿਕਟ ਦੀ ਗੱਲ ਨਹੀਂ ਕਰਨੀ ਪਰ ਧਰਮਸੋਤ ਨੇ ਕਿਹਾ ਕੀ ਕੇਜਰੀਵਾਲ ਤਾਂ ਆਪ ਦੋ ਵਾਰੀ ਮੁੱਖਮੰਤਰੀ ਬਣ ਗਿਆ ਅਤੇ ਉਹ ਦੂਜਿਆਂ ਨੂੰ ਮੱਤਾਂ ਦੇ ਰਿਹਾ ਹੈ ਪਹਿਲਾਂ ਆਪ ਗੁੜ ਖਾਣਾ ਛੱਡੇ ਅਤੇ ਫਿਰ ਦੂਜਿਆਂ ਨੂੰ ਨਸੀਹਤ ਦੇਵੇ ਪਹਿਲਾਂ ਉਹ ਆਪ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਵੇ ਫੇਰ ਦੂਜਿਆਂ ਨੂੰ ਨਸੀਹਤ ਦੇੇਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.