ਅੱਜ ਮੁੜ ਹੋਵੇਗੀ CLP ਦੀ ਮੀਟਿੰਗ, ਮੁੱਖ ਮੰਤਰੀ ਚਿਹਰੇ 'ਤੇ ਲੱਗੇਗੀ ਮੋਹਰ !

author img

By

Published : Sep 18, 2021, 10:37 PM IST

Updated : Sep 19, 2021, 10:23 AM IST

ਕੱਲ੍ਹ ਮੁੜ ਹੋਵੇਗੀ CLP ਦੀ ਮੀਟਿੰਗ, ਮੁੱਖ ਮੰਤਰੀ ਚਿਹਰੇ 'ਤੇ ਲੱਗੇਗੀ ਮੋਹਰ !

ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਅਸਤੀਫ਼ੇ ਤੋਂ ਬਾਅਦ ਸਿਆਸੀ ਗਲਿਆਰਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਜਿਸ ਤੋਂ ਬਾਅਦ ਵੱਡੀ ਗੱਲ ਬਣ ਗਈ ਹੈ ਕਿ ਪੰਜਾਬ 'ਚ ਕਾਂਗਰਸ ਮੁੱਖ ਮੰਤਰੀ ਵਜੋਂ ਕਿਸ ਦੀ ਚੋਣ ਕਰਦੀ ਹੈ।

ਚੰਡੀਗੜ੍ਹ: ਪੰਜਾਬ ਦੀ ਸਿਆਸੀ ਫਿਜ਼ਾ 'ਚ ਉਸ ਸਮੇਂ ਨਵੀਂ ਚਰਚਾ ਸ਼ੁਰੂ ਹੋ ਗਈ, ਜਦੋਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਜਿਸ ਤੋਂ ਬਾਅਦ ਕਾਂਗਰਸ ਲਈ ਵੱਡੀ ਚੁਣੌਤੀ ਬਣ ਗਿਆ ਕਿ ਹੁਣ ਮੁੱਖ ਮੰਤਰੀ ਚਿਹਰੇ ਵਜੋਂ ਕਿਸ ਦੀ ਚੋਣ ਕੀਤੀ ਜਾਂਦੀ ਹੈ।

ਉਧਰ ਹਾਈਕਮਾਨ ਵਲੋਂ ਬਣਾਈ ਕਮੇਟੀ ਵਲੋਂ ਸੀਐਲਪੀ ਦੀ ਮੀਟਿੰਗ ਸੱਦੀ ਗਈ ਸੀ, ਜਿਸ 'ਚ ਦੋ ਮਤੇ ਪਾਸ ਕੀਤੇ ਗਏ। ਉਸ 'ਚ ਪਹਿਲੇ ਮਤੇ 'ਚ ਕੈਪਟਨ ਅਮਰਿੰਦਰ ਸਿੰਘ(Capt. Amarinder Singh) ਦਾ ਧੰਨਵਾਦ ਕੀਤਾ ਗਿਆ। ਉਥੇ ਹੀ ਦੂਜੇ ਮਤੇ 'ਚ ਨਵੇਂ ਮੁੱਖ ਮੰਤਰੀ ਲਈ ਨਾਮ ਚੁਣੇ ਗਏ , ਜਿਸ 'ਤੇ ਪਾਰਟੀ ਹਾਈਕਮਾਨ ਮੋਹਰ ਲਗਾਏਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ, ਕਮੇਟੀ ਨਿਗਰਾਣ ਅਜੈ ਮਾਨਕ ਅਤੇ ਹਰੀਸ਼ ਚੌਧਰੀ ਚੰਡੀਗੜ੍ਹ ਹੀ ਰੁਕਣਗੇ ਅਤੇ ਕੱਲ੍ਹ ਮੁੱਖ ਮੰਤਰੀ ਦੇ ਚਿਹਰੇ ਦੀ ਚੋਣ ਤੋਂ ਬਾਅਦ ਹੀ ਉਹ ਮੁੜ ਪਰਤਣਗੇ।

ਇਹ ਵੀ ਪੜ੍ਹੋ:ਕੈਪਟਨ ਨੇ ਕਿਹਾ ਮੇਰਾ ਅਪਮਾਨ ਹੋਇਆ ਇਸ ਲਈ ਦਿੱਤਾ ਅਸਤੀਫ਼ਾ

ਮੁੜ ਸੱਦੀ ਗਈ ਸੀਐਲਪੀ

ਸੂਤਰਾਂ ਦਾ ਕਹਿਣਾ ਕਿ ਮੁੜ ਸੀਐਲਪੀ ਦੀ ਮੀਟਿੰਗ ਕਾਂਗਰਸ ਭਵਨ ਚੰਡੀਗੜ੍ਹ(Congress Bhawan Chandigarh) 'ਚ 19 ਸਤੰਬਰ ਨੂੰ 11 ਵਜੇ ਸੱਦੀ ਗਈ ਹੈ। ਜਿਸ 'ਚ ਸਾਰੇ ਵਿਧਾਇਕਾਂ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਸੀਐਲਪੀ ਦੀ ਇਸ ਮੀਟਿੰਗ 'ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ, ਕਮੇਟੀ ਨਿਗਰਾਣ ਅਜੈ ਮਾਨਕ ਅਤੇ ਹਰੀਸ਼ ਚੌਧਰੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਕਿ ਮੁੱਖ ਮੰਤਰੀ ਦੀ ਚੋਣ ਕਰਨ ਦਾ ਆਖ਼ਰੀ ਫੈਸਲਾ ਹਾਈਕਮਾਨ ਦਾ ਹੀ ਹੋਵੇਗਾ।

ਇਹ ਵੀ ਪੜ੍ਹੋ:ਜਾਣੋ ਅਸਤੀਫੇ ਤੋਂ ਬਾਅਦ ਕੈਪਟਨ ਦਾ ਪੱਖ

ਨਵੇਂ ਮੁੱਖ ਮੰਤਰੀ ਦੀ ਚੋਣ

ਸੂਤਰਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਭ ਤੋਂ ਅੱਗੇ ਸੁਨੀਲ ਜਾਖੜ(Sunil Jakhar) ਦਾ ਨਾਮ ਸ਼ਾਮਲ ਹੈ। ਉਸ ਦੇ ਨਾਲ ਹੀ ਅੰਬਿਕਾ ਸੋਨੀ ਅਤੇ ਵਿਜੇਇੰਦਰ ਸਿੰਗਲਾ ਦੇ ਨਾਮਾਂ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਕਿ ਕਾਂਗਰਸ ਹਾਈਕਮਾਨ ਵਲੋਂ ਹੁਣ ਬਣਾਏ ਗਏ ਮੁੱਖ ਮੰਤਰੀ ਦੇ ਚਿਹਰੇ ਨੂੰ ਲੈਕੇ ਅਗਾਮੀ ਵਿਧਾਨਸਭਾ ਚੋਣਾਂ ਨਹੀਂ ਲੜੀਆਂ ਜਾਣਗੀਆਂ।

'ਸਿੱਧੂ ਮੁੱਖ ਮੰਤਰੀ ਨਹੀਂ ਮਨਜ਼ੂਰ'

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ(Capt. Amarinder Singh) ਵਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਬਿਆਨ ਦਿੱਤਾ ਕਿ ਉਹ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਵਿਰੋਧਤਾ ਕਰਨਗੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਨ੍ਹਾਂ ਦੇ ਦੋਸਤ ਹਨ। ਸਿੱਧੂ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸਬੰਧ ਹਨ। ਇਸ ਲਈ ਨਵਜੋਤ ਸਿੱਧੂ ਮੁੱਖ ਮੰਤਰੀ ਨਹੀਂ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ:ਵਿਧਾਇਕ ਦਲ ਦੀ ਮੀਟਿੰਗ 'ਚ ਇਹ ਮਤੇ ਕੀਤੇ ਗਏ ਪਾਸ

Last Updated :Sep 19, 2021, 10:23 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.