ਵੀਡੀਓ ਬਣਾਉਣ ਵਾਲੀ ਲੜਕੀ ਨੇ ਦਿਖਾਈ ਲੜਕੇ ਦੀ ਫੋਟੋ, ਕਿਹਾ- "ਪ੍ਰੈਸ਼ਰ ਸੀ"

author img

By

Published : Sep 18, 2022, 12:15 PM IST

Updated : Sep 18, 2022, 4:17 PM IST

Chandigarh University girls nude video viral

ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਨਹਾਉਣ ਸਮੇਂ ਦੀ ਵੀਡੀਓ ਵਾਇਰਲ ਕਰਨ ਦਾ ਮਾਮਲਾ ਭੱਖਿਆ ਹੋਇਆ ਹੈ। ਇਸ ਮਾਮਲੇ ਵਿੱਚ ਇਕ ਮੁਲਜ਼ਮ ਲੜਕੀ ਉੱਤੇ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਉੱਤੇ ਚੰਡੀਗੜ੍ਹ ਐਸਐਸਪੀ ਵਿਵੇਕਸ਼ੀਲ ਸੋਨੀ ਸ਼ਰਮਾ ਦਾ ਬਿਆਨ ਸਾਹਮਣੇ ਆਇਆ ਹੈ।

ਮੋਹਾਲੀ: ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਨਹਾਉਣ ਸਮੇਂ ਦੀ ਵੀਡੀਓ ਵਾਇਰਲ ਕਰਨ ਦਾ ਮਾਮਲਾ ਭੱਖਿਆ ਹੋਇਆ ਹੈ। ਇਸ ਮਾਮਲੇ ਵਿੱਚ ਇਕ ਮੁਲਜ਼ਮ ਲੜਕੀ ਉੱਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਲੜਕੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹੋਸਟਲ ਦੀ ਵਾਰਡਨ ਕੋਲੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ 'ਚ ਬੀਤੀ ਰਾਤ ਵਾਪਰੀ ਘਟਨਾ ਨੂੰ ਲੈ ਕੇ ਹੁਣ ਮੋਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਦਾ ਬਿਆਨ ਸਾਹਮਣੇ ਆਇਆ ਹੈ ਕਿ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਗਈਆਂ ਸਨ। Chandigarh University girls nude video viral
ਦੱਸ ਦਈਏ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਚ ਪੱਧਰੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।




  • चंडीगढ़ यूनिवर्सिटी की घटना सुनकर दुख हुआ...हमारी बेटियां हमारी शान हैं...घटना की उच्च स्तरीय जांच के आदेश दे दिए हैं..जो भी दोषी होगा सख्त कार्रवाई करेंगे...

    मैं लगातार प्रशासन के संपर्क में हूं...मैं आप सब से अपील करता हूं कि अफवाहों से बचें... https://t.co/kgEGszUhAq

    — Bhagwant Mann (@BhagwantMann) September 18, 2022 " class="align-text-top noRightClick twitterSection" data=" ">
ਚੰਡੀਗੜ੍ਹ ਐਸਐਸਪੀ ਵਿਵੇਕਸ਼ੀਲ ਸੋਨੀ ਸ਼ਰਮਾ





ਉਨ੍ਹਾਂ ਕਿਹਾ ਕਿ ਬੀਤੀ ਰਾਤ ਚੰਡੀਗੜ੍ਹ 'ਚ ਜੋ ਕੁਝ ਹੋਇਆ, ਉਹ ਅਫਵਾਹ ਦਾ ਹੀ ਨਤੀਜਾ ਸੀ। ਸਾਰਿਆਂ ਨੂੰ ਬੇਨਤੀ ਹੈ ਕਿ ਅਜਿਹੀਆਂ ਅਫਵਾਹਾਂ ਨਾ ਫੈਲਾਉਣ ਅਤੇ ਇਸ ਪੂਰੇ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ।ਮੁਲਜ਼ਮ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜੋ ਅਫਵਾਹ ਚੱਲ ਰਹੀ ਸੀ ਕਿ ਕੁਝ ਲੜਕੀਆਂ ਨੇ ਖੁਦਕੁਸ਼ੀ ਕਰ ਲਈ ਹੈ, ਉਹ ਸਭ ਅਫਵਾਹ ਹੈ। ਸਾਰੀਆਂ ਲੜਕੀਆਂ ਠੀਕ ਹਨ ਅਤੇ ਅਜੇ ਤੱਕ ਅਜਿਹੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ ਜਿਸ ਵਿੱਚ ਖੁਦਕੁਸ਼ੀ ਕੀਤੀ ਗਈ ਹੋਵੇ।



ਵੀਡੀਓ ਬਣਾਉਣ ਵਾਲੀ ਲੜਕੀ ਨੇ ਦਿਖਾਈ ਲੜਕੇ ਦੀ ਫੋਟੋ





ਮੁਲਜ਼ਮ ਲੜਕੀ ਨੇ ਕਿਹਾ 'ਪ੍ਰੈਸ਼ਰ ਸੀ':
ਜਦੋਂ ਹਾਸਟਲ ਵਿੱਚ ਲੜਕੀਆਂ ਨੇ ਰੰਗੇ ਹੱਥੀ ਮੁਲਜ਼ਮ ਲੜਕੀ ਨੂੰ ਇਤਰਾਜ਼ਯੋਗ ਵੀਡੀਓ ਬਣਾਉਂਦੇ ਹੋਏ ਫੜ੍ਹਿਆ ਤਾਂ, ਉਸ ਲੜਕੀ ਨੇ ਮੰਨਿਆ ਕਿ ਉਸ ਨੇ ਵੀਡੀਓ ਬਣਾਈ ਹੈ ਅਤੇ ਸ਼ਿਮਲਾ ਆਪਣੇ ਇਕ ਦੋਸਤ ਲੜਕੇ ਨੂੰ ਭੇਜੀ ਹੈ। ਉਸ ਨੇ ਕਿਹਾ ਕਿ "ਲੜਕੇ ਵੱਲੋ ਪ੍ਰੈਸ਼ਰ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਵੀਡੀਓ ਬਣਾ ਕੇ ਭੇਜੇ।" ਲੜਕੀ ਉੱਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।



ਯੂਨੀਵਰਸਿਟੀ ਵਿੱਚ ਵਾਇਰਲ ਵੀਡੀਓ ਉੱਤੇ ਬਵਾਲ





ਮਨੀਸ਼ਾ ਗੁਲਾਟੀ ਪਹੁੰਚੀ ਯੂਨੀਵਰਸਿਟੀ:
ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਾਪਰੀ ਘਟਨਾ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੀ ਚੰਡੀਗੜ੍ਹ ਯੂਨੀਵਰਸਿਟੀ ਪਹੁੰਚੀ ਹੈ। ਉਨ੍ਹਾਂ ਨੇ ਇਨਸਾਫ਼ ਦਿਵਾਉਣ ਦਾ ਪੂਰਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕੱਲ੍ਹ ਹੀ ਮੇਰੇ ਧਿਆਨ ਵਿੱਚ ਆਇਆ ਹੈ, ਐਫਆਈਆਰ ਦਰਜ ਕੀਤੀ ਗਈ ਹੈ, ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਡੀ ਪੁਲਿਸ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਹੱਲ ਕੀਤਾ ਹੈ। ਵਿਦਿਆਰਥਣਾਂ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਦੀ ਗੱਲ ਗ਼ਲਤ ਹੈ, ਇਹ ਸਭ ਅਫਵਾਹ ਹੈ, ਕੋਈ ਵੀ ਵਿਦਿਆਰਥੀ ਹਸਪਤਾਲ 'ਚ ਨਹੀਂ ਹੈ। ਬਹੁਤ ਗਰਮੀ ਸੀ ਜਦੋਂ ਬੱਚੇ ਵਿਰੋਧ ਕਰ ਰਹੇ ਸਨ, ਕੁਝ ਬੱਚੇ ਘਬਰਾ ਰਹੇ ਸਨ, ਕੁਝ ਬੇਹੋਸ਼ ਹੋ ਗਏ ਸਨ, ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਨੂੰ ਵਾਰ-ਵਾਰ ਵਾਇਰਲ ਕਰਕੇ ਖੁਦਕੁਸ਼ੀ ਕਿਹਾ ਜਾ ਰਿਹਾ ਹੈ। ਇਹ ਬਹੁਤ ਹੀ ਨਾਮਵਰ ਯੂਨੀਵਰਸਿਟੀ ਹੈ, ਇਹ ਡੂੰਘਾਈ ਨਾਲ ਜਾਂਚ ਦਾ ਵਿਸ਼ਾ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਕਿ "ਲੜਕੀ ਨੇ ਆਪਣੀ ਵੀਡੀਓ ਬਣਾ ਕੇ ਭੇਜੀ ਸੀ, ਕਿਸੇ ਹੋਰ ਲੜਕੀ ਦੀ ਵੀਡੀਓ ਨਹੀਂ ਬਣਾਈ ਗਈ।"




ਯੂਨੀਵਰਸਿਟੀ ਦੇ ਸਟੂਡੈਂਟ ਵੇਲਫੇਅਰ ਦੇ ਡਾਇਰੈਕਟਰ ਡਾ. ਅਰਵਿੰਦਰ ਸਿੰਘ ਕੰਗ





ਯੂਨੀਵਰਸਿਟੀ ਪ੍ਰਬੰਧਕ ਦਾ ਬਿਆਨ:
ਯੂਨੀਵਰਸਿਟੀ ਦੇ ਸਟੂਡੈਂਟ ਵੇਲਫੇਅਰ ਦੇ ਡਾਇਰੈਕਟਰ ਡਾ. ਅਰਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਲੜਕੀ ਨੇ ਇਹ ਮੰਨਿਆ ਹੈ ਕਿ ਉਸ ਨੇ ਕਿਸੇ ਹੋਰ ਕੁੜੀਆਂ ਦੀ ਵੀਡੀਓ ਸ਼ੇਅਰ ਨਹੀਂ ਕੀਤਾ। ਉਸ ਨੇ ਆਪਣੀ ਨਿੱਜੀ ਵੀਡੀਓ ਸ਼ੇਅਰ ਕੀਤੀ ਹੈ। ਪਰ, ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।




ਯੂਨੀਵਰਸਿਟੀ ਵਿੱਚ ਵਾਇਰਲ ਵੀਡੀਓ ਉੱਤੇ ਬਵਾਲ





IPS ਗੁਰਪ੍ਰੀਤ ਸਿੰਘ ਭੁੱਲਰ ਦਾ ਬਿਆਨ:
ਇਸ ਪੂਰੇ ਮਾਮਲੇ ਉੱਤੇ ਬੋਲਦੇ ਹੋਏ IPS ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅਜੇ ਇਸ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਵਾਰਡਨ ਅਤੇ ਮੁਲਜ਼ਮ ਵਿਦਿਆਰਥਣ ਦੀ ਗੱਲਬਾਤ ਦੌਰਾਨ ਟਮਿਸਕਮਨੀਕੇਸ਼ਨ ਗੇਪ' ਹੋਇਆ ਜਿਸ ਨਾਲ ਇਹ ਲੱਗਾ ਕਿ ਵੀਡੀਓ ਹੋਰਨਾਂ ਕੁੜੀਆਂ ਦੀ ਵਾਇਰਲ ਹਈ ਹੈ, ਜਦਕਿ ਮੁਢਲੀ ਜਾਂਚ ਮੁਤਾਬਕ ਮੁਲਜ਼ਮ ਕੁੜੀ ਨੇ ਆਪਣੀ ਨਿੱਜੀ ਵੀਡੀਓ ਲੜਕੇ ਨੂੰ ਭੇਜੀ ਹੈ। ਭੁੱਲਰ ਨੇ ਕਿਹਾ ਕਿ ਇਹ ਸਭ ਮੁੱਢਲੀ ਜਾਂਚ ਵਿੱਚ ਜੋ ਸਾਹਮਣੇ ਆਇਆ ਹੈ ਉਹ ਹੀ ਸ਼ੇਅਰ ਕੀਤਾ ਜਾ ਰਿਹਾ ਹੈ। ਪਰ, ਇਸ ਮਾਮਲੇ ਨੂੰ ਲੈ ਕੇ ਅਜੇ ਪੂਰੀ ਡੂੰਘਾਈ ਵਿੱਚ ਜਾਂਚ ਹੋਵੇਗੀ। ਜੋ ਵੀ ਸਾਹਮਣੇ ਆਵੇਗਾ, ਉਸ ਸਮੇਂ ਉੱਤੇ ਦੱਸਿਆ ਜਾਵੇਗਾ।




ਪੁਲਿਸ ਅਫ਼ਸਰਾਂ ਦੇ ਬਿਆਨ





ਕੀ ਹੈ ਮਾਮਲਾ:
ਪੰਜਾਬ ਦੇ ਮੋਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ 'ਚ ਸ਼ਨੀਵਾਰ ਅੱਧੀ ਰਾਤ ਨੂੰ ਹੰਗਾਮਾ ਹੋ ਗਿਆ। ਇੱਥੇ ਪੜ੍ਹਦੇ ਇੱਕ ਵਿਦਿਆਰਥੀ ਨੇ 60 ਦੇ ਕਰੀਬ ਵਿਦਿਆਰਥਣਾਂ ਨੂੰ ਨਹਾਉਣ ਦੀ ਵੀਡੀਓ ਵਾਇਰਲ ਕਰ ਦਿੱਤੀ। ਉਸ ਨੇ ਇਹ ਵੀਡੀਓ ਸ਼ਿਮਲਾ 'ਚ ਰਹਿੰਦੇ ਆਪਣੇ ਦੋਸਤ ਨੂੰ ਭੇਜੀ ਸੀ। ਉਸ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਵੀਡੀਓ ਭੇਜਣ ਵਾਲੀ ਲੜਕੀ ਅਤੇ ਇਸ ਨੂੰ ਵਾਇਰਲ ਕਰਨ ਵਾਲਾ ਉਸਦਾ ਦੋਸਤ ਦੋਵੇਂ ਹੀ ਹਿਮਾਚਲ ਦੇ ਰਹਿਣ ਵਾਲੇ ਹਨ। ਪੁਲਿਸ ਨੇ ਵੀਡੀਓ ਭੇਜਣ ਵਾਲੇ ਵਿਦਿਆਰਥੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਰਾਤ ਕਰੀਬ 2.30 ਵਜੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਹਾਲਾਂਕਿ ਗੁੱਸੇ 'ਚ ਕੁੜੀਆਂ ਨੇ ਪੁਲਿਸ 'ਤੇ ਵੀ ਗੁੱਸਾ ਕੱਢਿਆ। ਉਨ੍ਹਾਂ ਪੁਲਿਸ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਦੇ ਵਾਹਨਾਂ ਦੀ ਭੰਨਤੋੜ ਵੀ ਕੀਤੀ। ਇਸ ਸਮੇਂ ਕੈਂਪਸ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।



Chandigarh University girls nude video viral
ਵੀਡੀਓ ਬਣਾਉਣ ਦਾ ਮਾਮਲਾ, FIR ਕਾਪੀ





ਵੀਡੀਓ ਬਾਰੇ ਕਿਵੇਂ ਲੱਗਾ ਪਤਾ:
ਜਿਨ੍ਹਾਂ ਵਿਦਿਆਰਥਣਾਂ ਦੀਆਂ ਵੀਡੀਓ ਵਾਇਰਲ ਹੋਈਆਂ ਸਨ, ਉਹ ਸਾਰੀਆਂ ਐਮਬੀਏ ਦੀਆਂ ਵਿਦਿਆਰਥਣਾਂ ਹਨ। ਮੁਲਜ਼ਮ ਵਿਦਿਆਰਥੀ ਕਾਫੀ ਸਮੇਂ ਤੋਂ ਵੀਡੀਓ ਬਣਾ ਕੇ ਆਪਣੇ ਦੋਸਤ ਨੂੰ ਭੇਜ ਰਿਹਾ ਸੀ। ਉਸ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ। ਇਕ ਵਿਦਿਆਰਥੀ ਨੇ ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖਿਆ ਅਤੇ ਇਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ।




Chandigarh University girls nude video viral
ਵੀਡੀਓ ਬਣਾਉਣ ਦਾ ਮਾਮਲਾ, FIR ਕਾਪੀ





ਮੁਲਜ਼ਮ ਵਿਦਿਆਰਥਣ ਨੇ ਕੀ ਕਿਹਾ:
ਹੋਸਟਲ ਦੀਆਂ ਵਿਦਿਆਰਥਣਾਂ ਨੇ ਮੁਲਜ਼ਮ ਵਿਦਿਆਰਥਣ ਤੋਂ ਪੁੱਛਿਆ ਕਿ ਉਸ ਨੇ ਇਹ ਵੀਡੀਓ ਕਿਉਂ ਬਣਾਈ। ਕੀ ਉਸ 'ਤੇ ਕੋਈ ਦਬਾਅ ਸੀ? ਕੁੜੀਆਂ ਨੇ ਕਿਹਾ ਕਿ ਜੇਕਰ ਹੁਣ ਸੱਚ ਦੱਸੇਗੀ ਤਾਂ ਗੱਲ ਇੱਥੇ ਹੀ ਖ਼ਤਮ ਹੋ ਜਾਵੇਗੀ। ਤੁਹਾਡੇ ਖਿਲਾਫ ਕੋਈ ਪੁਲਿਸ ਸ਼ਿਕਾਇਤ ਨਹੀਂ ਹੋਵੇਗੀ। ਇਸ 'ਤੇ ਮੁਲਜ਼ਮ ਵਿਦਿਆਰਥਣ ਨੇ ਪਹਿਲਾਂ ਕਿਹਾ ਕਿ ਜਿਸ ਲੜਕੇ ਨੇ ਉਸ ਨੂੰ ਵੀਡੀਓ ਬਣਾਉਣ ਲਈ ਕਿਹਾ ਸੀ, ਉਹ ਉਸ ਨੂੰ ਨਹੀਂ ਜਾਣਦੀ। ਜਦੋਂ ਲੜਕੀਆਂ ਨੇ ਉਸ ਨੂੰ ਵਾਰ-ਵਾਰ ਕਿਹਾ ਕਿ ਸੱਚ ਦੱਸ ਤਾਂ ਤੇਰਾ ਬਚਾਅ ਹੋ ਜਾਵੇਗਾ, ਤਾਂ ਮੁਲਜ਼ਮ ਲੜਕੀ ਨੇ ਆਪਣੇ ਫੋਨ 'ਚ ਲੜਕੇ ਦੀ ਫੋਟੋ ਦਿਖਾਈ। ਹਾਲਾਂਕਿ ਅਜੇ ਤੱਕ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਕਥਿਤ ਦੋਸ਼ੀ ਲੜਕੀ ਦਾ ਇਸ ਲੜਕੇ ਨਾਲ ਕੀ ਸਬੰਧ ਹੈ ਅਤੇ ਇਹ ਉਸ ਨੂੰ ਵੀਡੀਓ ਕਿਉਂ ਭੇਜਦੀ ਸੀ।

ਇਹ ਵੀ ਪੜ੍ਹੋ: ਚੰਡੀਗੜ੍ਹ ਯੂਨੀਵਰਸਿਟੀ ਦੀਆਂ 60 ਵਿਦਿਆਰਥਣਾਂ ਦੀ ਨਹਾਉਣ ਸਮੇਂ ਦੀ ਵੀਡੀਓ ਵਾਇਰਲ, ਮੁਲਜ਼ਮ ਲੜਕੀ 'ਤੇ ਮਾਮਲਾ ਦਰਜ

Last Updated :Sep 18, 2022, 4:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.