ਕੈਨੇਡਾ ’ਚ ਪੰਜਾਬੀ ਗੈਂਗਸਟਰਾਂ ਦੀ ਲਿਸਟ ਜਾਰੀ, ਗੈਂਗਸਟਰ ਗੋਲਡੀ ਬਰਾੜ ਅਤੇ ਲੰਡਾ ਸੂਚੀ ‘ਚੋਂ ਬਾਹਰ

author img

By

Published : Aug 4, 2022, 12:37 PM IST

ਕੈਨੇਡਾ ’ਚ ਗੈਂਗਸਟਰਾਂ ਨੂੰ ਲੈ ਕੇ ਅਲਰਟ

ਬ੍ਰਿਟਿਸ਼ ਕੋਲੰਬੀਆ ਦੀ ਜੁਆਇੰਟ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਨੂੰ ਰੱਖਦੇ ਹੋਏ 11 ਵਿਅਕਤੀਆਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਨ੍ਹਾਂ 11 ਵਿਅਕਤੀਆਂ 9 ਪੰਜਾਬੀ ਵਿਅਕਤੀ ਹਨ। ਇਨ੍ਹਾਂ ਸਾਰਿਆਂ ਨੂੰ ਜਨਤਾ ਦੇ ਲਈ ਖਤਰਾ ਦੱਸਿਆ ਗਿਆ ਹੈ।

ਚੰਡੀਗੜ੍ਹ: ਗੈਂਗਸਟਰਾਂ ਨੂੰ ਲੈ ਕੇ ਹੁਣ ਕੈਨੇਡਾ ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੀ ਜੁਆਇੰਟ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਵੱਲੋਂ 11 ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਗੈਂਗਸਟਰਾਂ ਚੋਂ 9 ਗੈਂਗਸਟਰ ਪੰਜਾਬੀ ਹਨ। ਇਸ ਸਬੰਧੀ ਬ੍ਰਿਟਿਸ਼ ਕੋਲੰਬੀਆ ਦੀ ਜੁਆਇੰਟ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਨੇ ਟਵੀਟ ਕੀਤਾ ਹੈ।

11 ਵਿਅਕਤੀਆਂ ਦੀ ਲਿਸਟ ਜਾਰੀ: ਟਵੀਟ ਕਰਦੇ ਹੋਏ ਬ੍ਰਿਟਿਸ਼ ਕੋਲੰਬੀਆ ਦੀ ਜੁਆਇੰਟ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਨੇ ਕਿਹਾ ਹੈ ਕਿ ਵੈਨਕੂਵਰਪੀਡੀ ਦੇ ਸਾਂਝੇਦਾਰੀ ਦੇ ਨਾਲ ਇੱਕ ਜਨਤਕ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਹੈ। BCRCMP ਵੱਲੋਂ 11 ਵਿਅਕਤੀਆਂ ਦੀ ਪਛਾਣ ਕਰਨਾ ਜੋ ਗੈਂਗ ਟਕਰਾਅ ਵਿੱਚ ਚੱਲ ਰਹੀ ਸ਼ਮੂਲੀਅਤ ਅਤੇ ਹਿੰਸਾ ਦੇ ਅਤਿਅੰਤ ਪੱਧਰਾਂ ਨਾਲ ਜੁੜੇ ਹੋਣ ਕਾਰਨ ਜਨਤਕ ਸੁਰੱਖਿਆ ਲਈ ਮਹੱਤਵਪੂਰਨ ਖਤਰਾ ਬਣਦੇ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਸਾਰੇ ਵਿਅਕਤੀ ਲੋਅਰ ਮੇਨਲੈਂਡ ਗੈਂਗ ਵਾਰ ਨਾਲ ਸਬੰਧਤ ਦੱਸੇ ਜਾ ਰਹੇ ਹਨ।

ਲਿਸਟ ਚ ਇਹ ਗੈਂਗਸਟਰ ਹਨ ਸ਼ਾਮਲ: ਬ੍ਰਿਟਿਸ਼ ਕੋਲੰਬੀਆ ਦੀ ਜੁਆਇੰਟ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਵੱਲੋਂ ਜਿਹੜੀ ਲਿਸਟ ਜਾਰੀ ਕੀਤੀ ਗਈ ਹੈ ਉਸ ਚ 9 ਵਿਅਕਤੀ ਭਾਰਤ ਨਾਲ ਸਬੰਧ ਹਨ। ਜਿਨ੍ਹਾਂ ਦੇ ਨਾਂ ਸ਼ਕੀਲ ਬਸਰਾ, ਅਮਰਪ੍ਰੀਤ ਸਮਰਾ, ਜਗਦੀਪ ਚੀਮਾ, ਰਵਿੰਦਰ ਸਰਮਾ , ਬਰਿੰਦਰ ਧਾਲੀਵਾਲ, ਗੁਰਪ੍ਰੀਤ ਧਾਲੀਵਾਲ ਸ਼ਾਮਲ ਹਨ। ਜੋ ਕਿ ਭਾਰਤ ਨਾਲ ਸਬੰਧਿਤ ਹਨ। ਇਨ੍ਹਾਂ ਤੋਂ ਇਲਾਵਾ ਰਿਚਰਡ ਜੋਸੇਫ ਵਿਟਲੌਕ ਅਤੇ ਐਂਡੀ ਸੇਂਟ ਪੀਅਰੇ ਹਨ ਜੋ ਕਿ ਜਨਤਕ ਸੁਰੱਖਿਆ ਦੇ ਲਈ ਖਤਰਾ ਦੱਸੇ ਗਏ ਹਨ।

ਲੋਕਾਂ ਨੂੰ ਦਿੱਤੀ ਗਈ ਚਿਤਾਵਨੀ: ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੀ ਜੁਆਇੰਟ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਵੱਲੋਂ ਲਿਸਟ ਜਾਰੀ ਕਰ ਲੋਕਾਂ ਨੂੰ ਇਨ੍ਹਾਂ ਤੋਂ ਬੱਚ ਕੇ ਰਹਿਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਇਲਾਕਿਆਂ ਚ ਘੁੰਮ ਰਹੇ ਹਨ। ਲੋਕਾਂ ਦੀ ਸੁਰੱਖਿਆ ਦੇ ਲਈ ਹਰ ਇੱਕ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। ਇਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਇਨ੍ਹਾਂ ’ਤੇ ਨਜ਼ਰ ਰੱਖੀ ਹੋਈ ਹੈ।

ਇਨ੍ਹਾਂ ਗੈਂਗਸਟਰਾਂ ਦੇ ਨਾਂ ਨਹੀਂ ਸ਼ਾਮਲ: ਕਾਬਿਲੇਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੀ ਜੁਆਇੰਟ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਵੱਲੋਂ ਜਾਰੀ ਕੀਤੀ ਗਈ ਲਿਸਟ ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾੰਡ ਮਾਮਲੇ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਅਤੇ ਮੁਹਾਲੀ ਬਲਾਸਟ ਮਾਮਲੇ ਚ ਸ਼ਾਮਲ ਲਖਬੀਰ ਸਿੰਘ ਲੰਡਾ ਦੇ ਨਾਂ ਸ਼ਾਮਲ ਨਹੀਂ ਹੈ।

ਇਹ ਵੀ ਪੜੋ: ਵੀਸੀ ਅਤੇ ਸਿਹਤ ਮੰਤਰੀ ਵਿਵਾਦ: ਹੁਣ ਡਾ. ਰਾਜ ਬਹਾਦਰ ਨੇ ਚੁੱਕਿਆ ਇਹ ਵੱਡਾ ਕਦਮ...

ETV Bharat Logo

Copyright © 2024 Ushodaya Enterprises Pvt. Ltd., All Rights Reserved.