ਬਿਕਰਮ ਮਜੀਠੀਆ ਦਾ ਕੇਜਰੀਵਾਲ ‘ਤੇ ਟਵੀਟ ਵਾਰ

author img

By

Published : Oct 12, 2021, 9:37 PM IST

ਬਿਕਰਮ ਮਜੀਠੀਆ ਦਾ ਕੇਜਰੀਵਾਲ ‘ਤੇ ਟਵੀਟ ਵਾਰ

ਬਿਕਰਮ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਕੋਇਲੇ ਦੇ ਮਸਲੇ ਨੂੰ ਲੈਕੇ ਨਿਸ਼ਾਨੇ ‘ਤੇ ਲਿਆ ਹੈ। ਮਜੀਠੀਆ ਨੇ ਕਿਹਾ ਕਿ ਝੂਠ ਅਤੇ ਛਲ ਦਾ ਦੂਜਾ ਨਾਮ ਹੀ ਕੇਜਰੀਵਾਲ ਹੈ।

ਚੰਡੀਗੜ੍ਹ: ਪੰਜਾਬ ਦੇ ਵਿੱਚ ਬਿਜਲੀ ਸੰਕਟ (Power crisis) ਨੂੰ ਲੈਕੇ ਸੂਬਾ ਸਰਕਾਰ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਕਿਸਾਨਾਂ ਨੂੰ ਖੇਤਾਂ ਨੂੰ ਪੂਰੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਜਿੱਥੇ ਕਿਸਾਨ ਸੜਕਾਂ ‘ਤੇ ਹਨ ਉੱਥੇ ਹੀ ਵਿਰੋਧੀ ਪਾਰਟੀਆਂ ਵੀ ਸਰਕਾਰ ਨੂੰ ਨਿਸ਼ਾਨੇ ‘ਤੇ ਲੈ ਰਹੀਆਂ ਹਨ। ਪੰਜਾਬ ਦੇ ਕੋਲ ਕੋਲੇ ਦਾ ਭੰਡਾਰ ਕੁਝ ਕੁ ਦਿਨਾਂ ਦਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੰਜਾਬ ਕੋਲ ਕੋਲਾ ਖਤਮ ਹੋ ਸਕਦਾ ਹੈ ਤੇ ਪੰਜਾਬ ਲਈ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ।

ਓਧਰ ਦੂਜੇ ਪਾਸੇ ਕੋਲੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਟਵੀਟ ਵਾਰ ਕੀਤਾ ਹੈ।

  • Lies & deceit thy name is Kejriwal. CM @ArvindKejriwal 1st claimed Delhi had banned use of coal in its thermal plants& was 1st State without any coal based plants. Now he has asked PM to divert coal from other plants to plants supplying power to Delhi. Hypocrisy of highest order. pic.twitter.com/d8Gjv71DqH

    — Bikram Singh Majithia (@bsmajithia) October 12, 2021 " class="align-text-top noRightClick twitterSection" data=" ">

ਮਜੀਠੀਆ ਨੇ ਕੋਲਾ ਮਸਲੇ ਨੂੰ ਲੈਕੇ ਕੇਜਰੀਵਾਲ ਨੂੰ ਝੂਠਾ ਦੱਸਿਆ ਹੈ। ਮਜੀਠੀਆ ਨੇ ਕਿਹਾ ਕਿ ਝੂਠ ਅਤੇ ਛਲ ਦਾ ਦੂਜਾ ਨਾਮ ਹੀ ਕੇਜਰੀਵਾਲ ਹੈ। ਉਨ੍ਹਾਂ ਕੇਜਰੀਵਾਲ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਪਹਿਲਾਂ ਦਿੱਲੀ ਦੇ ਵਿੱਚ ਆਪਣੇ ਥਰਮਲ ਪਲਾਂਟ ਦੇ ਵਿੱਚ ਕੋਲੇ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਬਿਨਾਂ ਕਿਸੇ ਕੋਇਲਾ ਅਧਾਰਿਤ ਪਹਿਲਾਂ ਰਾਜ ਹੈ। ਮਜੀਠੀਆ ਨੇ ਕਿਹਾ ਹੁਣ ਕੇਜਰੀਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਨੂੰ ਬਿਜਲੀ ਸਪਲਾਈ ਕਰਨ ਵਾਲੇ ਪਲਾਂਟਸ ਨੂੰ ਦੂਸਰੇ ਪਲਾਂਟਸ ਤੋਂ ਕੋਇਲੇ ਨੂੰ ਡਾਇਵਰਟ ਕਰਨ ਲਈ ਕਿਹਾ ਹੈ ਤਾਂ ਕਿ ਬਿਜਲੀ ਸਪਲਾਈ ਦਿੱਤੀ ਜਾ ਸਕੇ। ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਪਖੰਡ ਕਰ ਰਹੇ ਹਨ।

ਇਹ ਵੀ ਪੜ੍ਹੋ :ਜਾਣੋ, ਕੇਜਰੀਵਾਲ ਦੇ ਅੱਜ ਦੇ ਦੌਰੇ 'ਚ ਕੀ ਰਿਹਾ ਖਾਸ

ETV Bharat Logo

Copyright © 2024 Ushodaya Enterprises Pvt. Ltd., All Rights Reserved.