ਪੁਲਿਸ ਨੇ ਅਸਲੇ ਸਣੇ 4 ਸ਼ਾਰਪਸ਼ੂਟਰ ਕੀਤੇ ਗ੍ਰਿਫਤਾਰ, ਇਸ ਗੈਂਗਸਟਰ ਉੱਤੇ ਕਰਨਾ ਸੀ ਹਮਲਾ

author img

By

Published : Sep 30, 2022, 2:30 PM IST

Updated : Sep 30, 2022, 6:16 PM IST

Police arrested 4 sharpshooters with weapons.

ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਉੱਤੇ ਹੋਣ ਵਾਲੇ ਹਮਲੇ ਨੂੰ ਮੁਸਤੈਦੀ ਦੇ ਨਾਲ ਰੋਕਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਹੈਪੀ ਜੱਟ ਦੇ ਸ਼ੂਟਰਾਂ ਵੱਲੋਂ ਗੈਂਗਸਟਰ ਉੱਤੇ ਹਮਲਾ ਕੀਤਾ ਜਾਣਾ ਸੀ।

ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਦਿਹਾਤੀ ਪੁਲਿਸ ਨੇ ਗੈਂਗਵਾਰ ਖਿਲਾਫ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਦੱਸ ਦਈਏ ਕਿ ਦਿਹਾਤੀ ਪੁਲਿਸ ਨੇ ਮੁਸਤੈਦੀ ਦੇ ਨਾਲ ਗੈਂਗਵਾਰ ਹੋਣ ਤੋਂ ਰੋਕੀ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਉੱਤੇ ਹੈਪੀ ਜੱਟ ਦੇ ਸ਼ੂਟਰਾਂ ਦਾ ਹਮਲਾ ਕੀਤਾ ਜਾਣਾ ਸੀ। ਪਰ ਪੁਲਿਸ ਨੇ ਇਸ ਗੈਂਗਵਾਰ ਨੂੰ ਰੋਕਣ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ।

ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਗੈਂਗਵਾਰ ਨੂੰ ਰੋਕਦੇ ਹੋਏ ਅਸਲੇ ਸਮੇਤ ਚਾਰ ਸ਼ਾਰਪ ਸ਼ੂਟਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਨ੍ਹਾਂ ਕੋਲੋਂ 32 ਬੋਰ ਦੇ ਤਿੰਨ ਪਿਸਟਲ, 30 ਬੋਰ ਦਾ ਇੱਕ ਪਿਸਟਲ ਅਤੇ ਇੱਕ ਗੱਡੀ ਬਰਾਮਦ ਹੋਈ ਹੈ।

ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਖਿਲਾਫ 16 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਸੰਗਠਿਤ ਜਬਰੀ ਵਸੂਲੀ ਹਥਿਆਰਬੰਦ ਡਕੈਤੀ, ਕਤਲ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹਨ।

ਪੁਲਿਸ ਨੇ ਅਸਲੇ ਸਣੇ 4 ਸ਼ਾਰਪਸ਼ੂਟਰ ਕੀਤੇ ਗ੍ਰਿਫਤਾਰ

ਐਸਐਸਪੀ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਹਥਿਆਰ ਇੰਦੌਰ, ਐਮਪੀ ਵਿਚੋਂ ਆਏ ਹਨ ਅਤੇ ਹਥਿਆਰ ਲਿਆਉਣ ਵਾਲੇ ਸਰੋਤ ਅਤੇ ਰਸਤਾ ਜਿਸ ਰਾਹੀਂ ਹਥਿਆਰ ਲਿਆਂਦੇ ਗਏ ਹਨ, ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਟੀਮ ਕੰਮ ਕਰ ਰਹੀਆਂ ਹਨ ਜਲਦੀ ਹੀ ਇਸ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਨੂੰ ਵੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਪ੍ਰਭਜੀਤ ਉਰਫ ਪ੍ਰਭਾ ਅਤੇ ਗੁਰਦੀਪ ਉਰਫ ਗੀਤਾ, ਪ੍ਰਿਤਪਾਲ ਉਰਫ ਪੱਪੂ ਵਾਸੀ ਵੈਰੋਵਾਲ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਪੁਲਿਸ ਨੇ ਸਪੈਸ਼ਲ ਅਪ੍ਰੇਸ਼ਨ ਚਲਾਇਆ ਤਾਂ ਸੰਨੀ ਉਰਫ ਡੰਡੀ ਵਾਸੀ ਜੰਡਿਆਲਾ ਨੇ ਡਰਦੇ ਹੋਏ ਮਾਣਯੋਗ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ।

ਸੂਤਰਾਂ ਮੁਤਾਬਕ ਇਨਾਂ ਚਾਰਾਂ ਨੇ ਜੱਗ ਭਗਵਾਨਪੁਰੀਆ ਗਰੁੱਪ ਦੇ ਦੋ ਮੈਂਬਰਾਂ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਨੇ ਪਹਿਲਾਂ ਹੀ ਰੇਕੀ ਕੀਤੀ ਸੀ ਅਤੇ ਹੱਤਿਆ ਨੂੰ ਅੰਜਾਮ ਦੇਣ ਲਈ ਯੋਜਨਾ ਬਣਾਈ ਸੀ। ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਤਫਤੀਸ਼ ਦੌਰਾਨ ਜਿਲ੍ਹੇ ਵਿੱਚ ਇਸ ਗਿਰੋਹ ਦੇ ਬਾਕੀ ਹੋਰ ਮੈਂਬਰਾਂ ਦੀ ਵੀ ਪਛਾਣ ਕਰ ਲਈ ਹੈ, ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜੋ: ਹਲਵਾਰਾ ਕੌਮਾਂਤਰੀ ਏਅਰਪੋਰਟ ਨੂੰ ਲੈਕੇ ਨੌਜਵਾਨਾਂ ਨੇ ਖੂਨ ਨਾਲ ਲਿਖੀ CM ਮਾਨ ਨੂੰ ਚਿੱਠੀ, ਕਿਹਾ...

Last Updated :Sep 30, 2022, 6:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.