ਤਿੰਨ ਦਿਨ ਤੋਂ ਝੋਨੇ ਦੀ ਸਰਕਾਰੀ ਖਰੀਦ ਦੀ ਉਡੀਕ ਵਿੱਚ ਬੈਠੇ ਬਜ਼ੁਰਗ ਕਿਸਾਨ ਨੇ ਪ੍ਰਾਈਵੇਟ ਵੇਚਿਆ ਝੋਨਾ

author img

By

Published : Oct 2, 2022, 11:06 AM IST

government did not buy the farmer paddy in the grain market of Jandiala, the farmer is upset

ਜੰਡਿਆਲਾ ਵਿੱਚ ਤਿੰਨ ਦਿਨ ਤੋਂ ਝੋਨੇ ਦੀ ਸਰਕਾਰੀ ਖਰੀਦ (Government procurement of paddy) ਦੀ ਉਡੀਕ ਵਿੱਚ ਬੈਠਾ ਬਜ਼ੁਰਗ ਕਿਸਾਨ ਨੇ ਨਰਾਸ਼ ਹੋ ਕੇ ਪ੍ਰਾਈਵੇਟ ਹੀ ਆਪਣਾ ਝੋਨਾ ਵੇਚ (Elderly farmer sold paddy privately) ਦਿੱਤਾ। ਕਿਸਾਨ ਨੇ ਕਿਹਾ ਕਿ ਸਰਕਾਰੀ ਬਾਬੂ ਨੇ ਇਹ ਕਹਿ ਕੇ ਮੇਰਾ ਝੋਨਾ ਨਹੀਂ ਖਰੀਦਿਆਂ ਕਿ ਉਸ ਨੇ ਹਾਈਬ੍ਰਿਡ ਬੀਜ਼ ਲਗਾਇਆ ਸੀ।

ਅੰਮ੍ਰਿਤਸਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਅਕਤੂਬਰ ਨੂੰ ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ (Government procurement of paddy) ਕਰਨ ਦਾ ਐਲਾਨ ਕਰਦਿਆ ਦਾਅਵਾ ਕੀਤਾ ਗਿਆ ਸੀ ਕਿ ਆਪ ਸਰਕਾਰ ਨੇ ਖਰੀਦ ਤੋਂ ਪਹਿਲਾਂ ਮੰਡੀਆਂ ਦੇ ਸਮੂਹ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਪਰ ਅੰਮ੍ਰਿਤਸਰ ਅਧੀਨ ਪੈਂਦੀ ਦਾਣਾ ਮੰਡੀ ਜੰਡਿਆਲਾ ਵਿੱਚ ਤਿੰਨ ਦਿਨ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਦੀ ਉਡੀਕ ਵਿੱਚ ਬੈਠੇ ਕਿਸਾਨ ਨੂੰ ਉਸ ਵੇਲੇ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦ ਸਰਕਾਰੀ ਖਰੀਦ ਸ਼ੁਰੂ ਹੋਣ ਤੇ ਇੰਸਪੈਕਟਰ ਵਲੋਂ ਕਥਿਤ ਤੌਰ ਉੱਤੇ ਇੱਕ ਕਿਸਾਨ ਨੂੰ ਇਹ ਕਹਿ ਕੇ ਝੋਨੇ ਦੀ ਖਰੀਦ ਨਹੀਂ ਕੀਤੀ ਗਈ ਕਿ ਇਹ ਝੋਨਾ ਹਾਈਬ੍ਰਿਡ ਹੈ ਜਿਸ ਤੋਂ ਖਫਾ ਹੋਏ ਕਿਸਾਨ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਬਦਲਾਅ ਲਿਆਉਣ ਦਾ ਦਾਅਵਾ ਕਰਨ ਵਾਲੀ ਆਪ ਸਰਕਾਰ ਨੂੰ ਵੀ ਪਹਿਲੀਆਂ ਸਰਕਾਰਾਂ ਦੀ ਤਰਜ ਉੱਤੇ ਚੱਲਦਾ ਕਿਹਾ ਗਿਆ ਹੈ ਅਤੇ ਰੋਸ ਜਤਾਇਆ ਹੈ ਕਿ ਕਿਸਾਨਾਂ ਲਈ ਕੁਝ ਨਹੀਂ ਬਦਲਿਆ ਹੈ।

ਇਹ ਵੀ ਪੜੋ: ਗੈਂਗਸਟਰ ਦੀਪਕ ਟੀਨੂੰ ਪੁਲਿਸ ਹਿਰਾਸਤ ਵਿੱਚੋਂ ਫਰਾਰ- ਸੂਤਰ

ਕਿਸਾਨ ਅਨੋਖ ਸਿੰਘ ਨੇ ਕਿਹਾ ਕਿ ਅੱਜ ਮੰਤਰੀ ਸਾਬ੍ਹ ਆਏ ਹਨ ਅਤੇ ਉਹ ਤਿੰਨ ਦਿਨ ਤੋਂ ਬੈਠੇ ਹਨ ਕਿ ਸਰਕਾਰੀ ਖਰੀਦ ਹੋਵੇਗੀ ਅਤੇ ਝੋਨਾ ਸਰਕਾਰ ਨੂੰ ਪਾਉਣਾ ਹੈ ਅਤੇ ਇੰਸਪੈਕਟਰ ਨੇ ਮੈਨੂੰ ਆਖ ਦਿੱਤਾ ਹੈ ਕਿ ਸਰਕਾਰ ਨੂੰ ਇਹ ਝੋਨਾ ਨਹੀਂ ਪੈਣਾ ਹੈ, ਕਿਉਂਕਿ ਇਹ ਹਾਈਬ੍ਰਿਡ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਇੰਸਪੈਕਟਰ ਨੂੰ ਹੀ ਪਤਾ ਹੈ ਕਿ ਇਹ ਹਾਈਬ੍ਰਿਡ ਕਿ ਹੈ ਕਿਉਂਕਿ ਮੈ ਤਾਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀਜ ਲਿਆ ਹੈ ਨਾ ਕਿ ਘਰ ਤੋਂ ਬੀਜ ਪਾਇਆ ਹੈ, ਪਰ ਉਨ੍ਹਾਂ ਹਾਈਬ੍ਰਿਡ ਕਹਿ ਕਿ ਮੈਨੂੰ ਟਾਲ (Elderly farmer sold paddy privately) ਦਿੱਤਾ ਹੈ।

ਬਜ਼ੁਰਗ ਕਿਸਾਨ ਨੇ ਪ੍ਰਾਈਵੇਟ ਵੇਚਿਆ ਝੋਨਾ

ਇਸਦੇ ਨਾਲ ਹੀ ਉਨ੍ਹਾਂ ਰੋਸ ਜਾਹਿਰ ਕਰਦੇ ਕਿਹਾ ਕਿ ਮੰਤਰੀ ਸਾਬ੍ਹ ਤਾਂ ਜਰੂਰ ਆਏ, ਪਰ ਉਨ੍ਹਾਂ ਮੇਰੀ ਢੇਰੀ ਨਹੀਂ ਦੇਖੀ। ਕਿਸਾਨ ਅਨੌਖ ਸਿੰਘ ਨੇ ਕਿਹਾ ਕਿ ਉਹ ਕੱਟੜ ਕਾਂਗਰਸੀ ਸੀ ਅਤੇ ਪੰਜਾਬ ਵਿੱਚ ਬਦਲਾਅ ਲਿਆਉਣ ਲਈ ਉਨ੍ਹਾਂ ਆਪ ਨੂੰ ਵੋਟਾਂ ਪਾਈਆਂ ਸਨ, ਪਰ ਬਦਲਾਅ ਨਹੀਂ ਆਇਆ ਕਿਸਾਨ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਇਹੋ ਮੰਤਰੀ ਸਾਬ੍ਹ ਮੇਰੇ ਪਿੰਡ ਆਏ ਸਨ ਤੇ ਕਿਹਾ ਸੀ ਕਿ ਬਾਪੂ ਬੜਾ ਚੰਗਾ ਹੈ ਅਤੇ ਅੱਜ ਬਾਪੂ ਮਾੜਾ ਹੋ ਗਿਆ ਅਜਿਹਾ ਕਿਉਂ ?



ਕਿਸਾਨ ਪਿਆਰਾ ਸਿੰਘ ਨੇ ਕਿਹਾ ਕਿ ਸਰਕਾਰੀ ਝੋਨੇ ਦੀ ਖਰੀਦ 2060 ਰੁਪਏ ਰੁਪਏ ਹੈ ਜਦਕਿ ਪ੍ਰਾਈਵੇਟ ਝੋਨਾ 1700 ਵਿਕਿਆ ਹੈ, ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਬਦਲਾਵ ਦੇਖਣ ਨੂੰ ਨਹੀਂ ਮਿਲਆ ਹੈ ਅਤੇ ਕਾਫੀ ਕਮੀਆਂ ਪੇਸ਼ੀਆਂ ਹਨ ਇੱਥੇ ਬਾਰਦਾਨਾ ਵੀ ਸਮੇਂ ਸਿਰ ਨਹੀਂ ਮਿਲ ਰਿਹਾ ਹੈ।

ਇਹ ਵੀ ਪੜੋ: ਜੰਗਲਾਤ ਮਹਿਕਮੇ ਦੇ ਦਫਤਰ ਬਾਹਰ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ETV Bharat Logo

Copyright © 2024 Ushodaya Enterprises Pvt. Ltd., All Rights Reserved.