ਨਿੱਜੀ ਸਕੂਲ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ SGPC ਖ਼ਿਲਾਫ਼ ਮਾਮਲਾ ਦਰਜ

author img

By

Published : Sep 18, 2022, 4:06 PM IST

Updated : Sep 18, 2022, 6:40 PM IST

Case registered against SGPC in Amritsar

Case registered against SGPC in Amritsar ਅੰਮ੍ਰਿਤਸਰ ਦੇ ਨਿੱਜੀ ਸਕੂਲ ਦੀ ਪਾਰਕ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਬਜ਼ੇ ਕਰਨ ਦੀ ਕੋਸ਼ਿਸ ਤਹਿਤ ਕੇਸ ਦਰਜ ਹੋਇਆ।

ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਹੀ ਲਾਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਖ਼ਰਾਬ ਹੁੰਦੀ ਹੋਈ ਵੇਖ ਹੁਣ ਹਾਈਕੋਰਟ ਨੂੰ ਖੁਦ ਇਸ ਵਿੱਚ ਦਖ਼ਲਅੰਦਾਜ਼ੀ ਕਰਨੀ ਪੈ ਰਹੀ ਹੈ। ਉੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਕ ਪ੍ਰਾਈਵੇਟ ਸਕੂਲ ਦੇ ਉੱਪਰ ਬੀਤੇ ਕੁੱਝ ਦਿਨ ਪਹਿਲਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।


ਜਿਸ ਤੋਂ ਬਾਅਦ ਉਸ ਸਕੂਲ ਦੇ ਮਾਲਕ ਵੱਲੋਂ ਹਾਈ ਕੋਰਟ ਵਿੱਚ ਇਸ ਦੀ ਸ਼ਿਕਾਇਤ ਉੱਤੇ ਕੇਸ ਦਾਖ਼ਲ ਕੀਤਾ ਗਿਆ। ਜਿਸ ਤੋਂ ਬਾਅਦ ਹੁਣ ਹਾਈ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਰਕਰਾਂ ਦੇ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਲਈ ਅੰਮ੍ਰਿਤਸਰ ਦੀ ਪੁਲਿਸ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। Case registered against SGPC in Amritsar


ਉੱਥੇ ਹੀ ਹੁਣ ਹਰਪਾਲ ਸਿੰਘ ਯੂਕੇ ਜੋ ਕਿ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਗਈ ਸ਼੍ਰੋਮਣੀ ਕਮੇਟੀ ਦੇ ਖ਼ਿਲਾਫ਼ ਜੋ ਹਾਈ ਕੋਰਟ ਵੱਲੋਂ ਆਰਡਰ ਕੀਤੇ ਗਏ ਹਨ, ਉਹ ਉਸ ਤੋਂ ਸੰਤੁਸ਼ਟ ਹਨ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ ਪੁਲਿਸ ਤੋਂ ਉਹ ਸਹਿਯੋਗ ਦੀ ਵੀ ਮੰਗ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਅੰਮ੍ਰਿਤਸਰ ਦੀ ਪੁਲਿਸ ਵਲੋਂ ਜੋ ਵੀ ਕਦਮ ਚੁੱਕੇ ਗਏ ਹਨ, ਉਹ ਇਤਿਹਾਸਿਕ ਕਦਮ ਹਨ ਅਤੇ ਉਨ੍ਹਾਂ ਵੱਲੋਂ ਲਗਾਤਾਰ ਹੀ ਹੁਣ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਰੇਡ ਵੀ ਕੀਤੀ ਜਾ ਰਹੀ ਹੈ।

ਨਿੱਜੀ ਸਕੂਲ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ SGPC ਖ਼ਿਲਾਫ਼ ਮਾਮਲਾ ਦਰਜ

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਜਲਦ ਤੋਂ ਜਲਦ ਇਨ੍ਹਾਂ ਆਰੋਪੀਆਂ ਨੂੰ ਫੜ੍ਹ ਕੇ ਸਲਾਖਾਂ ਪਿੱਛੇ ਭੇਜਿਆ ਜਾਵੇ ਉਨ੍ਹਾਂ ਕਿਹਾ ਕਿ ਅਸੀਂ ਐਨ.ਆਰ.ਆਈ ਹੋਣ ਕਰਕੇ ਵਿਦੇਸ਼ ਵਿਚ ਇਕ ਪਰਿਵਾਰਕ ਮੈਂਬਰ ਦੀ ਵਿਆਹ ਸਬੰਧੀ ਪਹੁੰਚੇ ਹੋਏ ਸਨ ਲੇਕਿਨ ਇਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਸ ਦਿਨ ਉਹ ਵਾਪਸ ਆ ਚੁੱਕੇ ਹਨ ਹੁਣ ਅੱਗੇ ਬੋਲਦੇ ਹੋਏ ਕਿਹਾ ਕਿ ਹੁਣ ਅਸੀਂ ਪ੍ਰਸ਼ਾਸਨ ਕੋਲੋ ਮੰਗ ਕਰਦੇ ਹਾਂ ਜਲਦ ਤੋਂ ਜਲਦ ਆਰੋਪੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।


ਮਾਮਲਾ ਕੀ ਸੀ ? ਇੱਥੇ ਜ਼ਿਕਰਯੋਗ ਹੈ ਕਿ 328 ਸਰੂਪਾਂ ਦੇ ਮਾਮਲੇ ਦੇ ਵਿੱਚ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਗੁੰਡਾਗਰਦੀ ਵਿਖਾਈ ਗਈ, ਹੁਣ ਉਨ੍ਹਾਂ ਦੀ ਗੁੰਡਾਗਰਦੀ ਰੁੱਕਣ ਦਾ ਨਾਂ ਨਹੀਂ ਲੈ ਰਹੀ ਅਤੇ ਹੁਣ ਉਨ੍ਹਾਂ ਵੱਲੋਂ ਇੱਕ ਸਕੂਲਾਂ ਨੂੰ ਵੀ ਨਿਸ਼ਾਨੇ ਬਣਾਏ ਜਾ ਰਹੇ ਹਨ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਇਕ ਨਿੱਜੀ ਸਕੂਲ ਦੀ ਪਾਰਕ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।

ਜਿਸ ਨੂੰ ਲੈ ਕੇ ਹੁਣ ਹਾਈ ਕੋਰਟ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਥੇ ਹੀ ਇਸ ਮਾਮਲੇ ਦੇ ਵਿੱਚ ਹਰਪਾਲ ਸਿੰਘ ਯੂਕੇ ਨੇ ਵੀ ਸੰਤੁਸ਼ਟੀ ਜਤਾਈ ਹੈ ਅਤੇ ਕਿਹਾ ਹੈ ਕਿ ਮਨਾਂ ਨੂੰ ਮਾਨਯੋਗ ਕੋਰਟ ਤੇ ਭਰੋਸਾ ਹੈ ਅਤੇ ਉਹ ਚਾਹੁੰਦੇ ਹਨ ਕਿ ਪ੍ਰਸ਼ਾਸਨ ਵੀ ਜਲਦ ਤੋਂ ਜਲਦ ਇਸ ਉੱਤੇ ਕਾਰਵਾਈ ਕਰੇ।

ਇਹ ਵੀ ਪੜੋ:- ਪੰਜਾਬੀ ਗਾਇਕ ਜੀ ਖਾਨ ਦੀ ਹਮਾਇਤ 'ਚ ਆਏ ਹਿੰਦੂ ਸੰਗਠਨ, ਕਿਹਾ- "ਸ਼ਿਵ ਸੈਨਾ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ"

Last Updated :Sep 18, 2022, 6:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.