ਮੁੱਖ ਮੰਤਰੀ ਦੇ ਸ੍ਰੀ ਦਰਬਾਰ ਸਾਹਿਬ ਪਹੁੰਚਣ ਤੋਂ ਪਹਿਲਾਂ ਪੁਲਿਸ ਨੇ ਸ਼ਰਧਾਲੂਆਂ ਨਾਲ ਕੀਤੀ ਧੱਕੇਸ਼ਾਹੀ

author img

By

Published : Sep 22, 2021, 10:58 AM IST

ਮੁੱਖ ਮੰਤਰੀ ਦੇ ਸ੍ਰੀ ਦਰਬਾਰ ਸਾਹਿਬ ਪਹੁੰਚਣ ਤੋਂ ਪਹਿਲਾਂ ਪੁਲਿਸ ਨੇ ਸ਼ਰਧਾਲੂਆਂ ਨਾਲ ਕੀਤੀ ਧੱਕੇਸ਼ਾਹੀ

ਪੰਜਾਬ ਦੇ ਮੁਖ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਪੁਲਿਸ ਵੱਲੋਂ ਲੋਕਾਂ ਨੂੰ ਗਲਿਆਰੇ ਵਿਚ ਉਠਾਉਣ ਲਈ ਧੱਕੇਸ਼ਾਹੀ ਕੀਤੀ ਗਈ। ਡੰਡੇ ਮਾਰ ਕੇ ਉੱਥੇ ਦੀ ਜਗ੍ਹਾ ਖਾਲੀ ਕਰਵਾਈ ਗਈ।

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ(Punjab Chief Minister Charanjit Singh Channi) ਦੇ ਹਰਿਮੰਦਰ ਸਾਹਿਬ(The Golden Temple) ਪਹੁੰਚਣ ਤੋਂ ਪਹਿਲਾਂ ਪੁਲਿਸ ਦਾ ਇੱਕ ਵੱਖਰਾ ਰੂਪ ਦੇਖਣ ਨੂੰ ਮਿਲਿਆ। ਜਿੱਥੇ ਕਿ ਪੁਲਿਸ ਵੱਲੋਂ ਗਲਿਆਰੇ ਵਿਚ ਸੁੱਤੇ ਹੋਏ ਲੋਕਾਂ ਨੂੰ ਜਬਰਨ ਉਠਿਆ ਗਿਆ। ਡੰਡੇ ਮਾਰ ਕੇ ਉੱਥੇ ਦੀ ਜਗ੍ਹਾ ਖਾਲੀ ਕਰਵਾਈ ਗਈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਦੋ ਡਿਪਟੀ ਮੁੱਖ ਮੰਤਰੀ ਵੀ ਆਉਣੇ ਸਨ।

ਮੁੱਖ ਮੰਤਰੀ ਦੇ ਸ੍ਰੀ ਦਰਬਾਰ ਸਾਹਿਬ ਪਹੁੰਚਣ ਤੋਂ ਪਹਿਲਾਂ ਪੁਲਿਸ ਨੇ ਸ਼ਰਧਾਲੂਆਂ ਨਾਲ ਕੀਤੀ ਧੱਕੇਸ਼ਾਹੀ

ਨਵਜੋਤ ਸਿੰਘ ਸਿੱਧੂ(navjot singh sidhu) ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ, ਉਹ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਰਹੇ ਸਨ। ਉੱਥੇ ਹੀ ਸ਼ਰਧਾਲੂਆਂ ਵਿਚ ਕਾਫੀ ਰੋਸ ਵੀ ਪਾਇਆ ਗਿਆ ਅਤੇ ਇਕਦਮ ਪੁਲਿਸ(police) ਨੂੰ ਵੇਖ ਕੇ ਲੋਕ ਹੈਰਾਨ ਵੀ ਰਹਿ ਗਏ। ਉੱਥੇ ਹੀ ਕੈਮਰੇ 'ਚ ਤਸਵੀਰਾਂ ਵੀ ਸਾਹਮਣੇ ਆਈਆਂ। ਜਿਥੇ ਪੁਲਿਸ ਵੱਲੋਂ ਡੰਡਿਆਂ ਦੇ ਨਾਲ ਗਲਿਆਰੇ ਵਿੱਚ ਪਏ ਸ਼ਰਧਾਲੂਆਂ ਨੂੰ ਉਠਾਇਆ ਗਿਆ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਗਿਆ ਸੀ ਕਿ ਉਹ ਆਮ ਲੋਕਾਂ ਦੇ ਮੁੱਖ ਮੰਤਰੀ ਹਨ ਅਤੇ ਆਮ ਲੋਕਾਂ ਨੂੰ ਹਰ ਸਮੇਂ ਮਿਲਣਗੇ, ਪਰ ਪੁਲਿਸ ਦਾ ਇਸ ਤਰ੍ਹਾਂ ਦਾ ਰਵੱਈਆ ਜ਼ਰੂਰ ਅਹਿਸਾਸ ਦਿਵਾਉਂਦਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਲੋਕ ਅਕਸਰ ਹੀ ਆਪਣੇ ਵਾਅਦੇ ਭੁੱਲ ਜਾਂਦੇ ਹਨ। ਉਥੇ ਹੀ ਪੁਲਿਸ ਵੱਲੋਂ ਜਬਰਨ ਉਠਾਏ ਜਾਣ ਨੂੰ ਲੈ ਕੇ ਕੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਹੁਣ ਚਰਨਜੀਤ ਸਿੰਘ ਚੰਨੀ ਕੋਈ ਐਕਸ਼ਨ ਲੈਂਦੇ ਹਨ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ:ਦਰਬਾਰ ਸਾਹਿਬ ਨਤਮਸਤਕ ਹੋਣ ਮਗਰੋਂ ਸੀਐਮ ਨੇ ਦੁਹਰਾਈ ਬੇਅਦਬੀ ਦੇ ਮਾਮਲਿਆਂ 'ਚ ਇਨਸਾਫ ਦੀ ਗੱਲ

ETV Bharat Logo

Copyright © 2024 Ushodaya Enterprises Pvt. Ltd., All Rights Reserved.