ਸੁਰਖੀਆਂ ਵਿੱਚ ਪੰਜਾਬ ਪੁਲਿਸ, 15 ਸਾਲ ਪਹਿਲਾਂ ਮਰੇ ਵਿਅਕਤੀ ਉੱਤੇ ਮਾਮਲਾ ਕੀਤਾ ਦਰਜ

author img

By

Published : Oct 2, 2022, 10:09 AM IST

Amritsar police registered a case died person

ਅੰਮ੍ਰਿਤਸਰ ਪੁਲਿਸ ਨੇ 15 ਸਾਲ ਪਹਿਲਾਂ ਮਰੇ ਵਿਅਕਤੀ ਉੱਤੇ ਮਾਮਲਾ ਦਰਜ (Amritsar police registered a case died person) ਕੀਤਾ ਹੈ। ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਜਾਣੋ ਪੂਰਾ ਮਾਮਲਾ

ਅੰਮ੍ਰਿਤਸਰ: ਗੁਰੂ ਨਗਰੀ ਦੀ ਪੁਲਿਸ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ। ਦਰਾਅਸਰ ਮਾਮਲਾ ਅੰਮ੍ਰਿਤਸਰ ਦੇ ਮਹਿਲਾ ਥਾਣੇ ਦਾ ਹੈ ਜਿਥੇ ਪੁਲਿਸ ਅਧਿਕਾਰੀਆਂ ਵੱਲੋਂ 15 ਸਾਲ ਪਹਿਲਾਂ ਮਰੇ ਇੱਕ ਵਿਅਕਤੀ ਤੇ ਅਪਰਾਧਿਕ ਮਾਮਲਾ ਦਰਜ (Amritsar police registered a case died person) ਕਰ ਉਸਦੇ ਧੀ ਨੂੰ ਬਿਨ੍ਹਾਂ ਤਫਤੀਸ਼ ਤੋਂ ਗਿਰਫਤਾਰ ਕਰ ਲਿਆ ਹੈ, ਇਸ ਸੰਬੰਧੀ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਇੰਡੋਨੇਸ਼ੀਆ 'ਚ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ 'ਚ ਕਰੀਬ 127 ਲੋਕਾਂ ਦੀ ਮੌਤ

ਪੀੜਤ ਮਹਿਲਾ ਮਨਦੀਪ ਕੌਰ ਨੇ ਦੱਸਿਆ ਕਿ ਉਸਦੇ ਪੁੱਤਰ ਦਾ ਵਿਆਹ ਸਿਮਰਨਜੀਤ ਕੌਰ ਨਾਂ ਦੀ ਲੜਕੀ ਨਾਲ ਹੋਇਆ ਸੀ ਜਿਸਦੇ ਭਰਾ ਨੇ ਸਾਡੀ ਨਾਬਾਲਿਗ ਧੀ ਨਾਲ ਦੁਸ਼ਕਰਮ ਕੀਤਾ ਸੀ ਅਤੇ ਮੁਕਦਮਾ ਦਰਜ ਹੋਣ ਉੱਤੇ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਸਾਡੀ ਨੂੰਹ ਆਪਣੇ ਭਰਾ ਨੂੰ ਜੇਲ੍ਹ ਤੋਂ ਬਾਹਰ ਕਢਵਾਉਣ ਲਈ ਸਾਡੇ ਉੱਤੇ ਦਬਾਅ ਬਣਾ ਰਹੀ ਸੀ, ਜਦੋਂ ਅਸੀਂ ਨਹੀਂ ਮੰਨੇ ਤਾਂ ਉਸਨੇ ਮਹਿਲਾ ਥਾਣਾ ਪੁਲਿਸ ਨਾਲ ਮਿਲ ਸਾਡੇ ਉੱਤੇ ਨਾਜਾਇਜ਼ ਮੁਕਦਮਾ ਦਰਜ ਕਰਵਾ ਦਿੱਤਾ ਤੇ ਮੇਰੇ ਪੁੱਤਰ ਅਰਸ਼ਦੀਪ, ਪੰਦਰਾਂ ਸਾਲ ਪਹਿਲਾਂ ਮਰੇ ਮੇਰੇ ਪਤੀ ਹਰਜੀਤ ਸਿੰਘ ਅਤੇ ਮੇਰੇ ਉੱਤੇ ਪਰਚਾ ਦਰਜ ਕਰਵਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਬਿਨਾਂ ਤਫਦੀਸ਼ ਕੀਤੇ ਮੇਰੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ ਕਿ (Amritsar police registered a case died person) ਗਲਤ ਹੈ।

ਮਰੇ ਵਿਅਕਤੀ ਉੱਤੇ ਮਾਮਲਾ ਕੀਤਾ ਦਰਜ

ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਆਨਨ ਫਨਾਨ ਵਿੱਚ ਪਰਚਾ ਦਰਜ ਕੀਤਾ ਹੈ, ਜੇਕਰ ਸਾਡੀ ਨੂੰਹ ਸਿਮਰਨਜੀਤ ਕੌਰ ਦੀ ਉਮਰ ਵਿਆਹ ਮੌਕੇ ਘੱਟ ਸੀ ਤਾਂ ਵਿਆਹ ਮੌਕੇ ਉਸਨੇ ਪਰਚਾ ਕਿਉਂ ਨਹੀਂ ਦਰਜ ਕਰਵਾਇਆ, ਹੁਣ ਇਹ ਸਿਰਫ਼ ਸਾਡੇ ਉੱਤੇ ਦਬਾਅ ਪਾਉਣ ਲਈ ਪਰਚਾ ਦਰਜ ਕਰਵਾਇਆ ਗਿਆ ਹੈ।



ਇਸ ਸੰਬਧੀ ਥਾਣਾ ਮਹਿਲਾ ਦੀ ਐਸ ਐਚ ਓ ਦਲਬੀਰ ਕੌਰ ਨੇ ਦੱਸਿਆ ਕਿ ਸਾਨੂੰ ਇਸ ਮਾਮਲੇ ਮਾਮਲਾ ਦਰਜ ਕਰਵਾਉਣ ਵਾਲੀ ਲੜਕੀ ਸਿਮਰਨਜੀਤ ਕੌਰ ਨੇ ਹਰਜੀਤ ਸਿੰਘ ਦੀ ਮੌਤ ਹੋਣ ਬਾਰੇ ਕੁਝ ਨੀ ਦੱਸਿਆ, ਜਿਸ ਕਾਰਨ ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਅਧਾਰ ਉੱਤੇ ਮਾਮਲਾ ਦਰਜ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਮੌਤ ਦਾ ਸਰਟੀਫਿਕੇਟ ਦੇਖ ਇਸ ਨੂੰ ਸੁਧਾਰ ਦੇਵਾਂਗੇ।

ਇਹ ਵੀ ਪੜੋ: ਤੇਜ਼ ਰਫਤਾਰ ਤੇਲ ਟੈਂਕਰ ਵਰਕਸ਼ਾਪ ਵਿੱਚ ਵੜਿਆ, ਇੱਕ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.