BSF ਜਵਾਨਾਂ ਨੂੰ ਮਿਲੀ ਵੱਡੀ ਸਫ਼ਲਤਾ, ਗਸ਼ਤ ਦੌਰਾਨ 3.29 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ

author img

By

Published : Jun 9, 2022, 6:31 AM IST

ਗਸ਼ਤ ਦੌਰਾਨ 3.29 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ

ਬੀਐਸਐਫ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਵਿੱਚ ਗਸ਼ਤ ਦੌਰਾਨ 470 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ 3.29 ਕਰੋੜ ਰੁਪਏ ਕੀਮਤ ਦੱਸੀ (3.29 crore heroin seized during patrol ) ਜਾ ਰਹੀ ਹੈ।

ਅੰਮ੍ਰਿਤਸਰ: ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਆਏ ਦਿਨੀਂ ਮਾਮਲੇ ਸਾਹਮਣੇ ਆ ਰਹੇ ਹਨ ਤੇ ਕਈ ਤਸਕਰ ਫੜ੍ਹੇ ਵੀ ਜਾਂਦੇ ਹਨ, ਪਰ ਇਹ ਤਸਕਰ ਲਗਾਤਾਰ ਜਾਰੀ ਹੈ। ਕਾਰਵਾਈ ਕਰਦੇ ਹੋਏ ਬੀਐਸਐਫ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਵਿੱਚ ਗਸ਼ਤ ਦੌਰਾਨ 470 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਇਹ ਵੀ ਪੜੋ: SAD ਦੇ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ, ਜੇਲ੍ਹ 'ਚ ਮਜੀਠੀਆ ਦੀ ਜਾਨ ਨੂੰ ਦੱਸਿਆ ਖਤਰਾ

3.29 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ: ਦੱਸ ਦਈਏ ਕਿ ਬੀਐਸਐਫ ਨੇ ਜੋ ਹੈਰੋਇਨ ਬਰਾਮਦ ਕੀਤੀ ਹੈ ਇਹ 2 ਪੈਕਟਾਂ ਵਿੱਚ ਬੰਦ ਸੀ ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ 3.29 ਕਰੋੜ ਰੁਪਏ ਕੀਮਤ ਦੱਸੀ ਜਾ ਰਹੀ ਹੈ। ਜਵਾਨਾਂ ਨੇ ਇਹ ਹੈਰੋਇਨ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਭੈਰੋਪਾਲ ਬੀਓਪੀ ਨੇੜੇ ਬਰਾਮਦ ਕੀਤੀ ਗਈ ਹੈ।

ਇਹ ਵੀ ਪੜੋ: ਸੀਰੀਅਸ ਪ੍ਰੈੱਸ ਕਾਨਫਰੰਸ 'ਚ ਲੱਗੇ ਠਹਾਕੇ, ਸ਼ਪੈਸਲ CP ਕਹਿੰਦੇ ਰਹੇ 'ਇਸ ਤੋਂ ਵੱਧ ਜਾਣਕਾਰੀ ਨਹੀਂ'

ਡਰੋਨਾਂ ਰਾਹੀਂ ਵੀ ਭੇਜੀ ਜਾਂਦੀ ਹੈ ਹੈਰੋਇਨ: ਪਾਕਿਸਤਾਨ ਵੱਲੋਂ ਲਗਾਤਾਰ ਸਰਹੱਦ ਰਾਹੀਂ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਹੈ। ਜਵਾਨਾਂ ਨੇ ਬਹੁਤ ਵਾਰ ਤਸਕਰ ਫੜ੍ਹੇ ਹਨ, ਪਰ ਫਿਰ ਵੀ ਇਹ ਕਾਲਾ ਕੰਮ ਲਗਾਤਾਰ ਜਾਰੀ ਹੈ। ਉਥੇ ਹੀ ਹੁਣ ਡਰੋਨਾਂ ਰਾਹੀਂ ਵੀ ਸਰਹੱਦ ਪਾਰੋਂ ਹਥਿਆਰ ਤੇ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਹੈ ਤੇ ਆਏ ਦਿਨੀਂ ਸਰਹੱਦ ’ਤੇ ਡਰੋਨ ਦੇਖੇ ਜਾ ਰਹੇ ਹਨ।

ਇਹ ਵੀ ਪੜੋ: ਪੰਜਾਬ ਮੰਤਰੀ ਮੰਡਲ ਵੱਲੋਂ ਸੂਬੇ ਲਈ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ

ETV Bharat Logo

Copyright © 2024 Ushodaya Enterprises Pvt. Ltd., All Rights Reserved.