ਇਹ 7 ਕੰਪਨੀਆਂ ਟਾਟਾ ਸਟੀਲ ਵਿੱਚ ਹੋਣਗੀਆਂ ਸ਼ਾਮਿਲ

author img

By

Published : Sep 23, 2022, 11:52 AM IST

Etv Bharat

ਟਾਟਾ ਸਟੀਲ ਦੀਆਂ 7 ਸਹਾਇਕ ਕੰਪਨੀਆਂ ਨੂੰ ਮਿਲਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਬੋਰਡ ਨੇ ਟਾਟਾ ਸਟੀਲ ਦੀ ਸਹਾਇਕ ਕੰਪਨੀ 'ਟੀਆਰਐਫ ਲਿਮਿਟੇਡ' ਦੇ ਟਾਟਾ ਸਟੀਲ ਲਿਮਟਿਡ ਨਾਲ ਰਲੇਵੇਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।

ਨਵੀਂ ਦਿੱਲੀ: ਦੇਸ਼ ਦੀ ਪ੍ਰਮੁੱਖ ਸਟੀਲ ਕੰਪਨੀ ਟਾਟਾ ਸਟੀਲ ਦੀਆਂ 7 ਸਹਾਇਕ ਕੰਪਨੀਆਂ ਨੂੰ ਆਪਣੇ ਨਾਲ ਰਲੇਵੇਂ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਮਿਲ ਗਈ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਦਿੱਤੀ ਗਈ। ਬਿਆਨ 'ਚ ਦੱਸਿਆ ਗਿਆ ਕਿ ਇਸ ਸਬੰਧ 'ਚ ਇਕ ਪ੍ਰਸਤਾਵ ਨੂੰ ਕੰਪਨੀ ਦੇ ਬੋਰਡ ਨੇ ਵੀਰਵਾਰ ਨੂੰ ਮਨਜ਼ੂਰੀ ਦਿੱਤੀ। ਟਾਟਾ ਸਟੀਲ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ "ਟਾਟਾ ਸਟੀਲ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਟਾਟਾ ਸਟੀਲ ਵਿੱਚ 7 ਸਹਾਇਕ ਕੰਪਨੀਆਂ ਦੇ ਪ੍ਰਸਤਾਵਿਤ ਰਲੇਵੇਂ ਦੀ ਯੋਜਨਾ 'ਤੇ ਵਿਚਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।"

ਇਹ ਸਹਾਇਕ ਕੰਪਨੀਆਂ ਹਨ 'ਟਾਟਾ ਸਟੀਲ ਲੌਂਗ ਪ੍ਰੋਡਕਟਸ ਲਿਮਿਟੇਡ (Tata Steel Long)', 'ਦਿ ਟਿਨਪਲੇਟ ਕੰਪਨੀ ਆਫ ਇੰਡੀਆ ਲਿਮਿਟੇਡ' (The Tinplate Company), 'ਟਾਟਾ ਮੈਟਾਲਿਕਸ ਲਿਮਿਟੇਡ' (Tata Metaliks ), 'ਦਿ ਇੰਡੀਅਨ ਸਟੀਲ ਐਂਡ ਵਾਇਰ ਪ੍ਰੋਡਕਟਸ ਲਿਮਿਟੇਡ' (TRF Limited), 'ਟਾਟਾ ਸਟੀਲ ਮਾਈਨਿੰਗ ਲਿਮਿਟੇਡ' (Indian Steel & Wire Products) ਅਤੇ 'ਐੱਸਐਂਡਟੀ ਮਾਈਨਿੰਗ ਕੰਪਨੀ ਲਿਮਿਟੇਡ' ( S&T Mining Company), ਟਾਟਾ ਸਟੀਲ ਮਾਈਨਿੰਗ (Tata Steel Mining)। 'ਟਾਟਾ ਸਟੀਲ ਦੀ 'ਟਾਟਾ ਸਟੀਲ ਲੌਂਗ ਪ੍ਰੋਡਕਟਸ ਲਿਮਟਿਡ' 'ਚ 74.91 ਫੀਸਦੀ ਹਿੱਸੇਦਾਰੀ ਹੈ।

ਇਸ ਤੋਂ ਇਲਾਵਾ 'ਦਿ ਟਿਨਪਲੇਟ ਕੰਪਨੀ ਆਫ ਇੰਡੀਆ ਲਿਮਟਿਡ' 'ਚ ਇਸ ਦੀ 74.96 ਫੀਸਦੀ, 'ਟਾਟਾ ਮੈਟਾਲਿਕਸ ਲਿਮਟਿਡ' 'ਚ 60.03 ਫੀਸਦੀ ਅਤੇ 'ਦਿ ਇੰਡੀਅਨ ਸਟੀਲ ਐਂਡ ਵਾਇਰ ਪ੍ਰੋਡਕਟਸ ਲਿਮਟਿਡ' 'ਚ 95.01 ਫੀਸਦੀ ਹਿੱਸੇਦਾਰੀ ਹੈ, ਜਦਕਿ 'ਟਾਟਾ ਸਟੀਲ ਮਾਈਨਿੰਗ ਲਿਮਟਿਡ' ਅਤੇ ' S&S 'ਟੀ ਮਾਈਨਿੰਗ ਕੰਪਨੀ ਲਿਮਿਟੇਡ' ਦੋਵੇਂ ਇਸਦੀਆਂ ਪੂਰੀ ਮਲਕੀਅਤ ਵਾਲੀਆਂ ਸਹਾਇਕ ਕੰਪਨੀਆਂ ਹਨ। ਬੋਰਡ ਨੇ ਟਾਟਾ ਸਟੀਲ ਦੀ ਸਹਾਇਕ ਕੰਪਨੀ 'ਟੀਆਰਐਫ ਲਿਮਟਿਡ' (34.11 ਫੀਸਦੀ ਹਿੱਸੇਦਾਰੀ) ਦੇ ਟਾਟਾ ਸਟੀਲ ਲਿਮਟਿਡ ਨਾਲ ਰਲੇਵੇਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਚੈਟ 'ਚ ਨਿਊਡ ਫੋਟੋਆਂ ਭੇਜਣ ਵਾਲਿਆਂ ਤੋਂ ਬਚਾਏਗਾ Instagram New Feature

ETV Bharat Logo

Copyright © 2024 Ushodaya Enterprises Pvt. Ltd., All Rights Reserved.