ਭਾਰਤੀ ਅਰਥਵਿਵਸਥਾ ਇਸ ਸਾਲ 9.5 ਤੇ 2022 'ਚ 8.5 ਫੀਸਦੀ ਦੀ ਦਰ ਨਾਲ ਕਰੇਗੀ ਵਿਕਾਸ : IMF

author img

By

Published : Oct 13, 2021, 8:14 AM IST

ਭਾਰਤੀ ਅਰਥਵਿਵਸਥਾ

ਤਾਜ਼ਾ ਅਨੁਮਾਨਾਂ ਮੁਤਾਬਕ, ਭਾਰਤ ਦੀ ਅਰਥਵਿਵਸਥਾ 2021 'ਚ 9.5 ਫੀਸਦੀ ਅਤੇ 2022 ਵਿੱਚ 8.5 ਫੀਸਦੀ ਦੀ ਦਰ ਨਾਲ ਵੱਧਣ ਦੀ ਉਮੀਦ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਵਿੱਤੀ ਸਾਲ 2020-21 ਦੌਰਾਨ ਅਰਥਵਿਵਸਥਾ ਵਿੱਚ 7.3 ਫੀਸਦੀ ਦੀ ਗਿਰਾਵਟ ਆਈ ਸੀ। ਇਹ ਅਨੁਮਾਨ ਆਈਐਮਐਫ (IMF) ਨੇ ਲਾਇਆ ਹੈ।

ਵਾਸ਼ਿੰਗਟਨ : ਅੰਤਰ ਰਾਸ਼ਟਰੀ ਮੁਦਰਾ ਫੰਡ (IMF) ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਅਨੁਮਾਨਾਂ ਮੁਤਾਬਕ, ਭਾਰਤ ਦੀ ਅਰਥਵਿਵਸਥਾ 2021 ਵਿੱਚ 9.5 ਫੀਸਦੀ ਅਤੇ 2022 ਵਿੱਚ 8.5 ਪ੍ਰਤੀਸ਼ਤ ਦੇ ਵਾਧੇ ਦੀ ਉਮੀਦ ਹੈ. ਮਹੱਤਵਪੂਰਨ ਗੱਲ ਇਹ ਹੈ ਕਿ ਵਿੱਤੀ ਸਾਲ 2020-21 ਦੌਰਾਨ ਅਰਥਵਿਵਸਥਾ ਵਿੱਚ 7.3 ਫੀਸਦੀ ਦੀ ਗਿਰਾਵਟ ਆਈ ਸੀ।

ਆਈਐਮਐਫ ਦੇ ਤਾਜ਼ਾ ਵਿਸ਼ਵ ਆਰਥਿਕ ਆਊਟਲੁੱਕ (WEO) ਨੇ ਭਾਰਤ ਦੇ ਵਿਕਾਸ ਦੇ ਅਨੁਮਾਨਾਂ ਨੂੰ ਇਸ ਸਾਲ ਜੁਲਾਈ ਵਿੱਚ ਜਾਰੀ ਕੀਤੇ ਆਪਣੇ ਪਿਛਲੇ ਅਨੁਮਾਨ 'ਤੇ ਸਥਿਰ ਰੱਖਿਆ ਹੈ, ਹਾਲਾਂਕਿ ਇਹ ਅਪ੍ਰੈਲ ਦੇ ਅਨੁਮਾਨਾਂ ਦੇ ਮੁਕਾਬਲੇ 1.6 ਪ੍ਰਤੀਸ਼ਤ ਘੱਟ ਹੈ।

ਆਈਐਮਐਫ ਅਤੇ ਵਿਸ਼ਵ ਬੈਂਕ ਦੀ ਸਾਲਾਨਾ ਬੈਠਕ ਤੋਂ ਪਹਿਲਾਂ ਜਾਰੀ ਕੀਤੇ ਗਏ ਤਾਜ਼ਾ ਡਬਲਯੂਈਓ ਦੇ ਅਨੁਸਾਰ, ਪੂਰੇ ਵਿਸ਼ਵ ਦੀ ਵਿਕਾਸ ਦਰ 2021 ਵਿੱਚ 5.9 ਪ੍ਰਤੀਸ਼ਤ ਅਤੇ 2022 ਵਿੱਚ 4.9 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ।

ਅਮਰੀਕਾ ਦੇ ਇਸ ਸਾਲ 6 ਫ਼ੀਸਦੀ ਅਤੇ ਅਗਲੇ ਸਾਲ 5.2 ਫ਼ੀਸਦੀ ਦੀ ਦਰ ਨਾਲ ਵਿਕਾਸ ਹੋਣ ਦਾ ਅਨੁਮਾਨ ਹੈ।

ਆਈਐਮਐਫ ਦੇ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਕਿਹਾ ਹੈ ਕਿ ਉਨ੍ਹਾਂ ਦੇ ਜੁਲਾਈ ਦੇ ਪੂਰਵ ਅਨੁਮਾਨ ਦੀ ਤੁਲਨਾ ਵਿੱਚ 2021 ਦੇ ਲਈ ਗਲੋਬਲ ਵਾਧੇ ਦੇ ਅਨੁਮਾਨ ਮਾਮੂਲੀ ਤੌਰ 'ਤੇ ਸੋਧ ਕਰਕੇ 5.9 ਫੀਸਦੀ ਕਰ ਦਿੱਤਾ ਗਿਆ ਹੈ ਅਤੇ 2022 ਦੇ ਲਈ ਇਹ ਬਿਨਾਂ ਕਿਸੇ ਬਦਲਾਅ ਦੇ 4.9 ਫੀਸਦੀ ਹੀ ਹੈ।

ਇਹ ਵੀ ਪੜ੍ਹੋ : ਸ਼ੁਰੂਆਤੀ ਸੈਸ਼ਨ 'ਚ ਸੈਂਸੈਕਸ, ਨਿਫਟੀ 'ਚ ਉਤਰਾਅ -ਚੜ੍ਹਾਅ, IT ਕੰਪਨੀਆਂ, ਬੈਂਕਾਂ ਦੇ ਸ਼ੇਅਰ ਡਿੱਗੇ

ETV Bharat Logo

Copyright © 2024 Ushodaya Enterprises Pvt. Ltd., All Rights Reserved.