ਸੋਨੇ ਦੀ ਕੀਮਤ ‘ਚ ਉਛਾਲ, ਚਾਂਦੀ ਦੇ ਘਟੇ ਭਾਅ, ਜਾਣੋ ਅੱਜ ਦੇ ਰੇਟ

author img

By

Published : Oct 13, 2021, 12:52 PM IST

ਸੋਨੇ ਦੀ ਕੀਮਤ ਵਿਚ ਉਛਾਲ

ਸੋਨੇ ਅਤੇ ਚਾਂਦੀ (Silver) ਦੀ ਕੀਮਤ ਵਿਚ ਉਤਾਰ ਚੜਾਅ ਵੇਖੇ ਜਾ ਰਹੇ ਹਨ। ਸੋਨੇ (Gold) ਦੀਆਂ ਕੀਮਤਾਂ, ਮੁਦਰਾ ਐਕਸਚੇਂਜ ਦਰਾਂ ਅਤੇ ਹੋਰ ਕੀਮਤੀ ਧਾਤੂ ਦਰਾਂ ਬਾਰੇ ਨਵੀਨਤਮ ਅਪਡੇਟ ਲਈ ਪੜੋ ਇਹ ਖ਼ਬਰ...

ਚੰਡੀਗੜ੍ਹ: ਤਿਉਹਾਰਾਂ (Festivals) ਦਾ ਸੀਜਨ ਆਉਂਦੇ ਸਾਰ ਹੀ ਸੋਨੇ (Gold) ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਹੈ। 13 ਅਕਤੂਬਰ 2021 ਭਾਵ ਅੱਜ ਬੁੱਧਵਾਰ ਸੋਨੇ ਦਾ ਰੇਟ 47,030 ਰੁਪਏ ਪ੍ਰਤੀ 10 ਗ੍ਰਾਮ ਹੈ। ਪਿਛਲੇ ਹਫਤੇ ਵਿੱਚ 46,910 ਰੁਪਏ ਸੀ, ਪਰ ਇਸ ਹਫਤੇ ਵਿੱਚ ਪਹਿਲਾਂ ਨਾਲੋ 0.26 ਫੀਸਦੀ ਵਾਧਾ ਹੋਇਆ ਹੈ। ਤਿਉਹਾਰਾਂ ਦੇ ਸੀਜਨ ਵਿੱਚ ਸੋਨੇ ਦਾ ਰੇਟ ਵਧਣਾ ਸ਼ੁਰੂ ਹੋ ਗਿਆ ਹੈ।

ਜਾਣੋ ਸੋਨੇ ਦੇ ਭਾਅ

ਹਾਲਾਂਕਿ ਗਲੋਬਲ ਵਿੱਚ 1816.7 ਡਾਲਰ ਅਤੇ ਭਾਰਤੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 47,030 ਰੁਪਏ ਹੈ, ਜੇਕਰ ਵਾਧੇ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 0.18 ਫੀਸਦ ਵਧੀ ਹੈ ਜੋ ਕਿ ਗਲੋਬਲ ਗੋਲਡ ਕੀਮਤ ਦੇ ਮੁਕਾਬਲੇ 0.19 ਫੀਸਦ ਦੀ ਉੱਚ ਦਰ ਨਾਲ ਵਧੀ ਹੈ। ਦੱਸ ਦਈਏ ਕਿ ਸੋਨੇ ਦੀਆਂ ਕੀਮਤਾਂ ਵਿੱਚ ਪਿਛਲੇ 30 ਦਿਨਾਂ ਵਿੱਚ 4.24 ਫੀਸਦੀ ਵਾਧਾ ਹੋਇਆ ਹੈ।

ਭਾਰਤੀ ਸਪਾਟ ਬਾਜ਼ਾਰ ਵਿੱਚ 24k ਸੋਨੇ ਦੀ ਕੀਮਤ 47,030 ਦੱਸੀ ਗਈ ਹੈ।

ਜਾਣੋ ਚਾਂਦੀ ਦੇ ਭਾਅ

ਜਿੱਥੇ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਉਥੇ ਹੀ ਚਾਂਦੀ ਦੀਆਂ ਕੀਮਤ ਵਿੱਚ ਗਿਰਾਵਟ ਵੇਖਣ ਨੂੰ ਮਿਲੀ ਹੈ। ਚਾਂਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ 0.06 ਫੀਸਦੀ ਡਿੱਗ ਕੇ 25.2 ਡਾਲਰ ਪ੍ਰਤੀ ਟਰੋਏ ਵਨਸ ਹੋ ਗਈ ਹੈ।

ਇਸ ਤੋਂ ਇਲਾਵਾ ਪਲੈਟੀਨਮ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਕੀਮਤੀ ਧਾਤੂ ਪਲੈਟੀਨਮ 0.05 ਫੀਸਦ ਵਧ ਕੇ 1078.0 ਡਾਲਰ ਪ੍ਰਤੀ ਟ੍ਰੌਏ ਹੋ ਗਿਆ ਹੈ।

ਇਹ ਵੀ ਪੜੋ:ਭਾਰਤੀ ਅਰਥਵਿਵਸਥਾ ਇਸ ਸਾਲ 9.5 ਤੇ 2022 'ਚ 8.5 ਫੀਸਦੀ ਦੀ ਦਰ ਨਾਲ ਕਰੇਗੀ ਵਿਕਾਸ : IMF

ETV Bharat Logo

Copyright © 2024 Ushodaya Enterprises Pvt. Ltd., All Rights Reserved.