ਸ਼ੇਅਰ ਬਾਜ਼ਾਰ ਨੇ ਰਚਿਆ ਇਤਿਹਾਸ, Sensex 60 ਹਜ਼ਾਰ ਤੋਂ ਪਾਰ

author img

By

Published : Sep 24, 2021, 9:48 AM IST

Updated : Sep 24, 2021, 10:22 AM IST

Stock Market

ਭਾਰਤੀ ਸ਼ੇਅਰ ਬਾਜ਼ਾਰ ਸ਼ਾਨਦਾਰ ਮੁਕਾਮ ’ਤੇ ਪਹੁੰਚ ਗਿਆ ਹੈ। ਦੱਸ ਦਈਏ ਕਿ ਬੀਐਸਈ ਸੈਂਸੈਕਸ (BSE Sensex) ਸ਼ੁਕਰਵਾਰ ਨੂੰ 273 ਅੰਕਾਂ ਦੇ ਵਾਧੇ ਦੇ ਨਾਲ 60,158.76 ’ਤੇ ਖੁਲ੍ਹਿਆ ਹੈ।

ਨਵੀਂ ਦਿੱਲੀ: ਭਾਰਤੀ ਸ਼ੇਅਰ ਬਾਜਾਰ ਨੇ ਸ਼ੁਕਰਵਾਰ ਨੂੰ ਇਤਿਹਾਸ ਰਚ ਦਿੱਤਾ ਹੈ। ਪਹਿਲੀ ਵਾਰ ਬੰਬਈ ਸਟਾਕ ਐਕਸਚੇਂਜ ਸੈਂਸੈਕਸ ਨੇ 60 ਹਜ਼ਾਰ ਦਾ ਅੰਕੜਾ ਪਾਰ ਕੀਤਾ ਹੈ। ਸ਼ੁਕਰਵਾਰ ਦੀ ਸਵੇਰ ਸ਼ੇਅਰ ਮਾਰਕਿਟ ਖੁਲ੍ਹਦੇ ਹੀ ਸੈਂਸੈਕਸ 270 ਪੁਆਇੰਟ ਵਧਕੇ 60 ਹਜ਼ਾਰ ਦੇ ਪਾਰ ਚੱਲਿਆ ਗਿਆ। ਸੈਂਸੈਕਸ 273 ਪੁਆਇੰਟ ਦੇ ਵਾਧੇ ਨਾਲ 60,158.76 ਨਾਲ ਖੁਲ੍ਹਿਆ।

ਇੱਕ ਦਿਨ ਪਹਿਲਾਂ ਸੈਂਸੈਕਸ 59,885 ਪੁਆਇੰਟ ’ਤੇ ਬੰਦ ਹੋਇਆ ਸੀ। ਵੀਰਵਾਰ ਨੂੰ ਬੀਐਸਈ ਸੈਂਸੈਕਸ ਚ’ 958 ਪੁਆਇੰਟ ਦਾ ਵਾਧਾ ਦੇਖਿਆ ਗਿਆ ਸੀ। ਸ਼ੁਕਰਵਾਰ ਨੂੰ ਵੀ ਸੈਂਸੈਕਸ ਚ ਭਾਰੀ ਉਛਾਲ ਦੇਖਣ ਨੂੰ ਮਿਲ ਰਹੀ ਹੈ।

ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਅੱਜ ਇਤਿਹਾਸ ਰਚਣ ਲਈ ਤਿਆਰ ਹੈ। ਨਿਫਟੀ 18 ਹਜ਼ਾਰ ਦਾ ਅੰਕੜਾ ਪਾਰ ਕਰਨ ਤੋਂ ਸਿਰਫ ਕੁਝ ਅੰਕ ਪਿੱਛੇ ਹੈ। ਵੀਰਵਾਰ ਨੂੰ ਨਿਫਟੀ 276.30 ਅੰਕ ਯਾਨੀ 1.57 ਫੀਸਦੀ ਵਧ ਕੇ ਰਿਕਾਰਡ 17,822.95 ਅੰਕਾਂ 'ਤੇ ਬੰਦ ਹੋਇਆ ਸੀ।

ਸ਼ੇਅਰ ਬਾਜਾਰ ਦਾ ਵਧੀਆ ਪ੍ਰਦਰਸ਼ਨ ਦਾ ਕ੍ਰੈਡਿਟ ਕੋਵਿਡ-19 (COVID-19) ਦੇ ਮਾਮਲਿਆਂ ਚ ਗਿਰਾਵਟ ਅਤੇ ਵਧਦੀ ਟੀਕਾਕਰਣ ਦੇ ਨਾਲ ਨਾਲ ਵਧਦੀ ਆਰਥਿਕ ਗਤੀਵਿਧੀਆਂ ਨੂੰ ਜਾਂਦਾ ਹੈ।

ਇਹ ਵੀ ਪੜੋ: ਤੇਜਸ ਨੇ ਭਾਰਤੀ ਏਅਰਟੈੱਲ ਤੋਂ ਆਪਟੀਕਲ ਨੈਟਵਰਕ ਵਿਸਥਾਰ ਦਾ ਇਕਰਾਰਨਾਮਾ ਪ੍ਰਾਪਤ ਕੀਤਾ

ਸੈਂਸੈਕਸ ਨੇ ਪਿਛਲੇ 1,000 ਅੰਕਾਂ ਨੂੰ ਜੋੜ ਕੇ 60,000 ਤੱਕ ਦੇ ਵਾਧੇ ਲਈ ਸਿਰਫ 6 ਵਪਾਰਕ ਸੈਸ਼ਨ ਲਏ ਹਨ।

Last Updated :Sep 24, 2021, 10:22 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.