ਪਤਨੀ ਨੇ 72 ਸਾਲਾ ਪਤੀ ਉੱਤੇ ਮਿੱਟੀ ਦਾ ਤੇਲ ਪਾ ਕੇ ਸਾੜਿਆ, ਜਾਇਦਾਦ ਲਈ ਦਿੱਤਾ ਵਾਰਦਾਤ ਨੂੰ ਅੰਜਾਮ

author img

By

Published : Nov 23, 2022, 1:31 PM IST

wife burns 72 year old husband

ਉੱਤਰੀ ਪੱਛਮੀ ਦਿੱਲੀ ਦੇ ਸ਼ਾਲੀਮਾਰ ਬਾਗ ਥਾਣਾ ਖੇਤਰ ਵਿੱਚ ਇਕ ਔਰਤ ਨੇ ਆਪਣੇ 72 ਸਾਲਾ ਪਤੀ ਉੱਤੇ ਮਿੱਟੀ ਦਾ ਤੇਲ ਪਾ ਕੇ (pouring kerosene on him) ਉਸ ਨੂੰ ਅੱਗ ਲਗਾ ਦਿੱਤੀ ਕਿਉਂਕਿ ਉਹ ਆਪਣੀ ਇੱਛਾ ਮੁਤਾਬਕ ਘਰ ਉਸ ਨੂੰ ਸਮਰਪਿਤ ਨਹੀਂ ਕਰ ਰਿਹਾ ਸੀ। ਆਪਣੇ ਪਤੀ ਨੂੰ ਅੱਗ ਲਾਉਣ ਵਾਲੀ ਔਰਤ ਦੀ ਉਮਰ 70 ਸਾਲ ਹੈ। ਪਤੀ 85 ਫੀਸਦੀ ਝੁਲਸ ਗਿਆ ਹੈ। ਜਿਸ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਹੈ।

ਨਵੀਂ ਦਿੱਲੀ: ਸ਼ਾਲੀਮਾਰ ਬਾਗ ਥਾਣਾ (Shalimar Bagh Police Station) ਖੇਤਰ ਵਿੱਚ ਇਕ ਬਜ਼ੁਰਗ ਔਰਤ ਉੱਤੇ ਆਪਣੇ ਪਤੀ 'ਤੇ ਤੇਲ ਛਿੜਕ ਕੇ ਸਾੜਨ ਦਾ ਇਲਜ਼ਾਮ ਲੱਗਿਆ ਹੈ। ਘਟਨਾ 21 ਨਵੰਬਰ ਸੋਮਵਾਰ ਦੇਰ ਰਾਤ ਵਾਪਰੀ ਹੈ। ਬਜ਼ੁਰਗ ਜੋੜਾ ਆਪਣੇ ਬੇਟੇ ਅਤੇ ਨੂੰਹ ਨਾਲ ਸ਼ਾਲੀਮਾਰ ਬਾਗ ਵਿੱਚ ਰਹਿੰਦਾ ਹੈ। ਪਤੀ-ਪਤਨੀ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਘਰੇਲੂ ਝਗੜਾ ਚੱਲ ਰਿਹਾ ਸੀ। ਪਰਿਵਾਰ ਦੀ ਆਮਦਨ ਦਾ ਸਰੋਤ ਜਾਇਦਾਦ ਤੋਂ ਪ੍ਰਾਪਤ ਕੀਤਾ ਕਿਰਾਇਆ ਹੈ, ਜਿਸ ਨਾਲ ਘਰ ਦੇ ਖਰਚੇ ਚਲਦੇ ਹਨ।

ਸੋਮਵਾਰ ਰਾਤ ਨੂੰ ਵੀ ਬਜ਼ੁਰਗ ਜੋੜੇ 'ਚ ਕਾਫੀ ਝਗੜਾ ਹੋਇਆ, ਜਿਸ 'ਚ 70 ਸਾਲਾ ਪਤਨੀ ਨੇ 72 ਸਾਲਾ ਪਤੀ 'ਤੇ ਤੇਲ ਛਿੜਕ ਕੇ ਸੁੱਤੇ ਪਏ ਨੂੰ ਅੱਗ ਲਗਾ ਦਿੱਤੀ। ਪਤੀ ਕਰੀਬ 85 ਫੀਸਦੀ ਝੁਲਸ ਗਿਆ ਹੈ, ਜਿਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਏਮਜ਼ ਟਰਾਮਾ ਸੈਂਟਰ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਥਾਣਾ ਸ਼ਾਲੀਮਾਰ ਬਾਗ ਦੀ ਪੁਲਿਸ ਨੂੰ ਦਿੱਤੀ ਗਈ, ਪੁਲਿਸ ਵੱਲੋਂ ਜ਼ਖਮੀ ਬਜ਼ੁਰਗ ਦੇ ਬਿਆਨ ਦਰਜ ਕੀਤੇ ਗਏ ਅਤੇ ਪੁਲਿਸ ਨੇ ਹੱਤਿਆ ਦੀ ਕੋਸ਼ਿਸ਼ ਅਤੇ ਲੋੜੀਂਦੀਆਂ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

70 ਸਾਲਾ ਪਤਨੀ ਘਰ ਨੂੰ ਆਪਣੇ ਨਾਂ ਕਰਵਾਉਣਾ ਚਾਹੁੰਦੀ ਸੀ : ਉੱਤਰ ਪੱਛਮੀ ਜ਼ਿਲ੍ਹੇ ਦੇ ਵਧੀਕ ਡੀਸੀਪੀ ਅਪੂਰਵਾ ਗੁਪਤਾ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਇਸ ਸਮੇਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਹ ਜੋੜਾ ਪਿੰਡ ਸ਼ਾਲੀਮਾਰ ਬਾਗ ਦੀ ਗਲੀ ਨੰਬਰ 9 ਵਿੱਚ ਰਹਿੰਦਾ ਹੈ। ਬਜ਼ੁਰਗ ਜੋੜਾ ਘਰ ਦੀ ਹੇਠਲੀ ਮੰਜ਼ਿਲ 'ਤੇ ਰਹਿੰਦਾ ਹੈ ਅਤੇ ਉੱਤੇ ਵਾਲੀ ਮੰਜ਼ਿਲ ਉੱਤੇ ਨੂੰਹ ਪੁੱਤ ਰਹਿੰਦੇ ਹਨ। ਪੁਲਿਸ ਨੂੰ ਦਿੱਤੇ ਬਿਆਨ 'ਚ ਜ਼ਖਮੀ ਬਜ਼ੁਰਗ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ ਘਰੇਲੂ ਕੰਮਾਂ ਨੂੰ ਲੈ ਕੇ ਕੁਝ ਸਮੇਂ ਤੋਂ ਝਗੜਾ ਚੱਲ ਰਿਹਾ ਸੀ।

ਉਸ ਨੇ ਆਪਣੀ ਪਤਨੀ ਦੀ ਮਰਜ਼ੀ ਦੇ ਖ਼ਿਲਾਫ਼ ਪਿੰਡ ਸ਼ਾਲੀਮਾਰ ਬਾਗ ਇਲਾਕੇ ਦੀ ਗਲੀ ਨੰਬਰ 9 ਵਿੱਚ ਆਪਣਾ ਇੱਕ ਮਕਾਨ ਵੇਚ ਦਿੱਤਾ ਅਤੇ ਇਸ ਦੀ ਥਾਂ ਬੱਲਭਗੜ੍ਹ ਇਲਾਕੇ ਵਿੱਚ ਇੱਕ ਹੋਰ ਜਾਇਦਾਦ ਖਰੀਦ ਲਈ। ਪਤਨੀ ਬਜ਼ੁਰਗ ਪਤੀ 'ਤੇ ਉਸ ਜਾਇਦਾਦ ਨੂੰ ਆਪਣੇ ਨਾਂ ਕਰਵਾਉਣ ਲਈ ਦਬਾਅ ਪਾ ਕੇ ਅਕਸਰ ਉਸ ਨਾਲ ਝਗੜਾ ਕਰਦੀ ਸੀ। ਪਤਨੀ ਚਾਹੁੰਦੀ ਸੀ ਕਿ ਬੱਲਭਗੜ੍ਹ ਇਲਾਕੇ 'ਚ ਖਰੀਦੀ ਜਾਇਦਾਦ ਉਸ ਦੇ ਨਾਂ 'ਤੇ ਹੋਵੇ, ਜਿਸ ਨੂੰ ਬਜ਼ੁਰਗ ਨੇ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਘਰ 'ਚ ਕਾਫੀ ਸਮੇਂ ਤੋਂ ਦੋਵਾਂ 'ਚ ਝਗੜਾ ਚੱਲ ਰਿਹਾ ਸੀ।

ਮਿੱਟੀ ਦਾ ਤੇਲ ਪਾ ਕੇ ਲਗਾਈ ਅੱਗ: ਸੋਮਵਾਰ ਯਾਨੀ 21 ਨਵੰਬਰ ਦੀ ਰਾਤ ਨੂੰ ਪਤੀ-ਪਤਨੀ ਵਿੱਚ ਝਗੜਾ ਹੋ ਗਿਆ, ਝਗੜੇ ਤੋਂ ਬਾਅਦ ਪਤਨੀ ਗੁਆਂਢ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਈ ਸੀ। ਰਾਤ ਕਰੀਬ 2.30 ਵਜੇ ਜਦੋਂ ਪਤਨੀ ਵਿਆਹ ਤੋਂ ਘਰ ਵਾਪਸ ਆਈ ਤਾਂ ਪਤੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਦੋਵਾਂ 'ਚ ਲੜਾਈ-ਝਗੜਾ ਸ਼ੁਰੂ ਹੋ ਗਿਆ। ਝਗੜੇ ਤੋਂ ਬਾਅਦ ਪਤਨੀ ਉਪਰਲੀ ਮੰਜ਼ਿਲ 'ਤੇ ਚਲੀ ਗਈ ਅਤੇ ਪਤੀ ਆਪਣੇ ਕਮਰੇ 'ਚ (ਵੱਖਰਾ) ਸੌਂ ਗਿਆ।

ਇਹ ਵੀ ਪੜੋ: ਅਸਾਮ ਸਰਹੱਦ ਉੱਤੇ ਹਿੰਸਾ: ਅਮਿਤ ਸ਼ਾਹ ਨੂੰ ਮਿਲੇਗਾ ਮੇਘਾਲਿਆ ਸਰਕਾਰ ਦਾ ਵਫ਼ਦ

ETV Bharat Logo

Copyright © 2024 Ushodaya Enterprises Pvt. Ltd., All Rights Reserved.