Section 144: ਕੀ ਹੈ ਧਾਰਾ 144; ਕੌਣ ਕਰ ਸਕਦੈ ਲਾਗੂ, ਉਲੰਘਣਾ ਕਰਨ 'ਤੇ ਕਿੰਨੀ ਹੋ ਸਕਦੀ ਹੈ ਸਜ਼ਾ ? ਜਾਣੋ ਸਵਾਲਾਂ ਦੇ ਜਵਾਬ
Published: Mar 19, 2023, 11:21 AM


Section 144: ਕੀ ਹੈ ਧਾਰਾ 144; ਕੌਣ ਕਰ ਸਕਦੈ ਲਾਗੂ, ਉਲੰਘਣਾ ਕਰਨ 'ਤੇ ਕਿੰਨੀ ਹੋ ਸਕਦੀ ਹੈ ਸਜ਼ਾ ? ਜਾਣੋ ਸਵਾਲਾਂ ਦੇ ਜਵਾਬ
Published: Mar 19, 2023, 11:21 AM
ਧਾਰਾ 144 ਦਾ ਮੁੱਖ ਉਦੇਸ਼ ਬਹੁਤ ਸਾਰੇ ਲੋਕਾਂ ਨੂੰ ਇੱਕ ਥਾਂ 'ਤੇ ਇਕੱਠੇ ਹੋਣ ਤੋਂ ਰੋਕਣਾ ਹੈ। ਪ੍ਰਸ਼ਾਸਨ ਇਸ ਧਾਰਾ ਨੂੰ ਉਦੋਂ ਲਾਗੂ ਕਰਦਾ ਹੈ ਜਦੋਂ ਲੋਕਾਂ ਦੇ ਇਕੱਠ ਤੋਂ ਖ਼ਤਰਾ ਹੋ ਸਕਦਾ ਹੋਵੇ। ਪੜ੍ਹੋ ਕੀ ਹੈ ਧਾਰਾ 144 ਅਤੇ ਇਸ ਨਾਲ ਜੁੜੇ ਅਹਿਮ ਸਵਾਲਾਂ ਦੇ ਜਵਾਬ।
ਚੰਡੀਗੜ੍ਹ : ਸੂਬੇ ਵਿਚ ਕੱਲ੍ਹ ਤੋਂ ਵਿਗੜੇ ਹਾਲਾਤ ਮਗਰੋਂ ਕਈ ਸ਼ਹਿਰਾਂ ਵਿਚ ਧਾਰਾ 144 ਲਗਾ ਦਿੱਤੀ ਗਈ ਹੈ ਤੇ ਇੰਟਰਨੈੱਟ ਦੀਆਂ ਸੇਵਾਵਾਂ ਠੱਪ ਕਰ ਦਿੱਤੀਆਂ ਹਨ। ਆਖਰ ਕੀ ਹੈ ਧਾਰਾ-144, ਇਸ ਦੀ ਕਾਨੂੰਨੀ ਤਾਕਤ ਕੀ ਹੈ? ਇਸਨੂੰ ਕਦੋਂ ਅਤੇ ਕਿੱਥੇ ਲਾਗੂ ਕੀਤਾ ਜਾ ਸਕਦਾ ਹੈ? ਧਾਰਾ-144 ਵਿੱਚ ਗ੍ਰਿਫ਼ਤਾਰੀ, ਜੇਲ੍ਹ ਅਤੇ ਸਜ਼ਾ ਦੇ ਕੀ ਪ੍ਰਬੰਧ ਹਨ? ਆਮ ਆਦਮੀ ਲਈ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ। ਤਾਂ ਜੋ ਉਹ ਇਸ ਧਾਰਾ ਦੀ ਉਲੰਘਣਾ ਤੋਂ ਆਪਣੇ ਆਪ ਨੂੰ ਬਚਾ ਸਕੇ। ਈਟੀਵੀ ਭਾਰਤ ਰਾਹੀਂ ਜਾਣੋ 144 ਸਬੰਧੀ ਮਹੱਤਵਪੂਰਨ ਜਾਣਕਾਰੀ।
ਧਾਰਾ 144 ਡਿਸਟ੍ਰਿਕ ਮੈਜੀਸਟ੍ਰੇਟ ਤੇ ਸਬ ਡਿਸਟ੍ਰਿਕ ਮੈਜੀਸਟ੍ਰੇਟ ਵੱਲੋਂ ਜ਼ਿਲ੍ਹੇ, ਖੇਤਰ ਜਾਂ ਕਿਸੇ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੇ ਹਾਲਾਤ ਖਰਾਬ ਹੋਣ, ਦੰਗੇ, ਲੜਾਈ-ਝਗੜੇ ਜਾਂ ਸਮਾਜ ਦੀ ਸ਼ਾਂਤੀ ਭੰਗ ਹੋਣ ਤੋਂ ਰੋਕਣ ਲਈ ਲਾਈ ਜਾ ਸਕਦੀ ਹੈ। ਜਿੱਥੇ ਵੀ ਸੀਆਰਪੀਸੀ ਦੀ ਧਾਰਾ-144 ਲਗਾਈ ਗਈ ਹੈ, ਉੱਥੇ ਪੰਜ ਜਾਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਧਾਰਾ ਨੂੰ ਲਾਗੂ ਕਰਨ ਲਈ ਖੇਤਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ। ਧਾਰਾ 144 ਲਾਗੂ ਹੋਣ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਵੀ ਠੱਪ ਕੀਤੀਆਂ ਜਾ ਸਕਦੀਆਂ ਹਨ। ਇਸ ਧਾਰਾ ਦੇ ਲਾਗੂ ਹੋਣ ਤੋਂ ਬਾਅਦ ਉਸ ਖੇਤਰ 'ਚ ਹਥਿਆਰ ਲੈ ਕੇ ਜਾਣ 'ਤੇ ਸਖ਼ਤ ਮਨਾਹੀ ਹੁੰਦੀ ਹੈ। ਇਸ ਦੌਰਾਨ ਕਿਸੇ ਤਰ੍ਹਾਂ ਦਾ ਧਰਨਾ, ਭਾਸ਼ਣ, ਅਸੈਂਬਲੀ ਜਾਂ ਇਕੱਠ ਕਰਨ 'ਤੇ ਪੂਰਨ ਤੌਰ ਉਤੇ ਪਾਬੰਦੀ ਰਹਿੰਦੀ ਹੈ।
ਇਹ ਵੀ ਪੜ੍ਹੋ : Sidhu Moose Wala : ਸਿੱਧੂ ਮੂਸੇਵਾਲਾ ਦੀ ਬਰਸੀ ਅੱਜ, ਪਰ ਕਈ ਜ਼ਿਲ੍ਹਿਆ 'ਚ ਲੱਗੀ ਧਾਰਾ 144
ਕੰਨੇ ਸਮੇਂ ਤੱਕ ਲਗਾਈ ਜਾ ਸਕਦੀ ਹੈ ਧਾਰਾ-144 ? : ਧਾਰਾ-144 2 ਮਹੀਨਿਆਂ ਤੋਂ ਵੱਧ ਨਹੀਂ ਲਗਾਈ ਜਾ ਸਕਦੀ। ਜੇਕਰ ਸੂਬਾ ਸਰਕਾਰ ਨੂੰ ਲੱਗਦਾ ਹੈ ਕਿ ਮਨੁੱਖੀ ਜੀਵਨ ਨੂੰ ਖ਼ਤਰੇ ਤੋਂ ਬਚਣ ਲਈ ਜਾਂ ਕਿਸੇ ਦੰਗੇ ਤੋਂ ਬਚਣ ਲਈ ਇਹ ਜ਼ਰੂਰੀ ਹੈ ਤਾਂ ਇਸ ਦੀ ਮਿਆਦ ਵਧਾਈ ਜਾ ਸਕਦੀ ਹੈ, ਪਰ ਇਸ ਸਥਿਤੀ ਵਿੱਚ ਵੀ ਧਾਰਾ-144 ਲਾਗੂ ਕਰਨ ਦੀ ਸ਼ੁਰੂਆਤੀ ਮਿਤੀ ਤੋਂ ਛੇ ਮਹੀਨਿਆਂ ਤੋਂ ਵੱਧ ਸਮਾਂ ਨਹੀਂ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Balkaur Singh On Police: ਸਿੱਧੂ ਦੀ ਬਰਸੀ 'ਤੇ ਹੋਣ ਵਾਲੇ ਇਕੱਠ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਪ੍ਰਸ਼ਾਸਨ
ਉਲੰਘਣਾ 'ਤੇ ਸਜ਼ਾ : ਧਾਰਾ 144 ਦੇ ਲਾਗੂ ਹੋਣ ਦੌਰਾਨ ਗੈਰ-ਕਾਨੂੰਨੀ ਢੰਗ ਨਾਲ ਇਕੱਠੇ ਹੋਣ ਵਾਲੇ ਕਿਸੇ ਵੀ ਵਿਅਕਤੀ 'ਤੇ ਦੰਗਾ ਕਰਨ ਦਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਇਸ ਦੀ ਵੱਧ ਤੋਂ ਵੱਧ ਸਜ਼ਾ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ। ਇਸ ਦੇ ਨਾਲ ਹੀ ਪੰਜ ਤੋਂ ਵਧ ਵਿਅਕਤੀਆਂ ਦਾ ਇਕੱਠ, ਹਥਿਆਰ ਦੀ ਵਰਤੋਂ, ਦੰਗੇ ਭੜਕਾਉਣ ਜਾਂ ਸ਼ਾਂਤੀ ਭੰਗ ਕਰਨ 'ਤੇ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : Moosewala Death Anniversary Updates : ਮੂਸੇਵਾਲਾ ਦੇ ਬਰਸੀ ਸਮਾਗਮ 'ਚ ਪਹੁੰਚਣੀ ਸ਼ੁਰੂ ਹੋਈ ਸੰਗਤ, ਦੇਖੋ ਮੌਕੇ ਦੀਆਂ ਤਸਵੀਰਾਂ
ਧਾਰਾ-144 ਅਤੇ ਕਰਫਿਊ ਵਿੱਚ ਅੰਤਰ : ਧਿਆਨ ਰਹੇ ਕਿ ਧਾਰਾ 144 ਅਤੇ ਕਰਫਿਊ ਇਕ ਸਮਾਨ ਨਹੀਂ ਹਨ। ਸੂਬਾ ਸਰਕਾਰ ਵੱਲੋਂ ਕਰਫਿਊ ਬਹੁਤ ਨਾਜ਼ੁਕ ਹਾਲਾਤ ਵਿੱਚ ਲਗਾਇਆ ਜਾਂਦਾ ਹੈ। ਉਸ ਸਥਿਤੀ ਵਿੱਚ ਲੋਕਾਂ ਨੂੰ ਇੱਕ ਖਾਸ ਸਮੇਂ ਜਾਂ ਅਵਧੀ ਲਈ ਆਪਣੇ ਘਰਾਂ ਦੇ ਅੰਦਰ ਰਹਿਣ ਦੀ ਹਦਾਇਤ ਕੀਤੀ ਜਾਂਦੀ ਹੈ। ਬਾਜ਼ਾਰ, ਸਕੂਲ, ਕਾਲਜ ਆਦਿ ਬੰਦ ਰੱਖਣ ਦੇ ਹੁਕਮ ਦਿੱਤੇ ਜਾਂਦੇ ਹਨ। ਸਿਰਫ਼ ਜ਼ਰੂਰੀ ਸੇਵਾਵਾਂ ਹੀ ਬਹਾਲ ਕੀਤੀਆਂ ਜਾਂਦੀਆਂ ਹਨ। ਇਸ ਦੌਰਾਨ ਆਵਾਜਾਈ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਰਹਿੰਦੀ ਹੈ।
