ਨੋਇਡਾ ਦੀ ਸੜਕ 'ਤੇ ਬੈਗ ਲੈ ਕੇ ਭੱਜ ਰਹੇ ਇਸ ਮੁੰਡੇ ਦੀ ਵੀਡੀਓ ਹੋ ਰਹੀ ਖੂਬ ਵਾਇਰਲ, ਜਾਣੋ ਵਜ੍ਹਾ

author img

By

Published : Mar 21, 2022, 9:14 AM IST

video of this boy running away with a bag on the streets of Noida is going viral

ਨੋਇਡਾ ਦੀ ਸੜਕ 'ਤੇ ਬੈਗ ਲੈ ਕੇ ਭੱਜ ਰਹੇ ਇਸ ਮੁੰਡੇ ਦੀ ਵੀਡੀਓ ਹੋ ਰਹੀ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਸ਼ੇਅਰ ਕਰਨ ਵਾਲੇ ਵਿਨੋਦ ਕਾਪਰੀ ਨੇ ਕਿਹਾ ਕਿ ਉਹ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਗੇ ਅਤੇ ਜਲਦ ਹੀ ਇਹ ਵੀਡੀਓ ਵਾਇਰਲ ਹੋਣ ਵਾਲੀ ਹੈ। ਇਹ ਸੁਣ ਕੇ ਪ੍ਰਦੀਪ ਹੱਸਦਾ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਕੌਣ ਪਛਾਣੇਗਾ।

ਨੋਇਡਾ: ਫਿਲਮ ਨਿਰਮਾਤਾ ਵਿਨੋਦ ਕਾਪਰੀ (Vinod Kapri) ਵਲੋਂ ਐਤਵਾਰ ਸ਼ਾਮ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਗਿਆ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ, ਇੱਕ 19 ਸਾਲ ਦੇ ਲੜਕੇ ਨੂੰ ਜ਼ਿੰਮੇਵਾਰੀ ਅਤੇ ਸੁਪਨਿਆਂ ਦਾ ਸੰਤੁਲਨ ਬਣਾ ਕੇ ਭੱਜਦਾ ਦੇਖ ਕੇ, ਤੁਹਾਡੇ ਚਿਹਰੇ 'ਤੇ ਯਕੀਨਨ ਇੱਕ ਪਿਆਰੀ ਮੁਸਕਰਾਹਟ ਆ ਜਾਵੇਗੀ।

ਦਰਅਸਲ, ਵਿਨੋਦ ਕਾਪਰੀ (Vinod Kapri) ਬੀਤੀ ਸ਼ਾਮ ਕਾਰ 'ਚੋਂ ਲੰਘ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਨਜ਼ਰ ਇਕ ਲੜਕੇ 'ਤੇ ਪਈ, ਜੋ ਮੋਢੇ 'ਤੇ ਬੈਗ ਲੈ ਕੇ ਤੇਜ਼ ਰਫਤਾਰ ਨਾਲ ਘਰ ਵੱਲ ਭੱਜ ਰਿਹਾ ਸੀ। ਫਿਲਮ ਨਿਰਮਾਤਾ ਕਾਪਰੀ ਨੇ ਉਸ ਨੂੰ ਕਾਰ ਰਾਹੀਂ ਘਰ ਛੱਡਣ ਦੀ ਪੇਸ਼ਕਸ਼ ਕੀਤੀ, ਪਰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਉਹ ਇਸ ਲਈ ਰਾਜ਼ੀ ਨਹੀਂ ਹੋਏ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਤ ਕਰੀਬ 11 ਵਜੇ ਇਕ 19 ਸਾਲਾ ਲੜਕਾ ਆਪਣੇ ਘਰ ਵੱਲ ਭੱਜ ਰਿਹਾ ਹੈ। ਜਦੋਂ ਕਾਪਰੀ ਨੇ ਭੱਜਦੇ ਹੋਏ ਇਸ ਵਿਅਕਤੀ ਨਾਲ ਗੱਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਨਾਂ ਪ੍ਰਦੀਪ ਮਹਿਰਾ ਹੈ ਅਤੇ ਉਹ ਮੈਕਡੋਨਲਡ (mcdonalds) ਕੰਪਨੀ ਵਿਚ ਕੰਮ ਕਰਦਾ ਹੈ।

ਪ੍ਰਦੀਪ ਦਾ ਕਹਿਣਾ ਹੈ ਕਿ ਉਸ ਨੇ ਫੌਜ ਵਿਚ ਭਰਤੀ ਹੋਣਾ ਹੈ, ਇਸ ਲਈ ਉਹ ਹਰ ਰੋਜ਼ ਸ਼ਿਫਟ ਹੋਣ ਤੋਂ ਬਾਅਦ ਘਰ ਨੂੰ ਭੱਜਦਾ ਹੈ। ਆਪਣੇ ਸੁਪਨਿਆਂ ਲਈ ਦੌੜਨ ਵਾਲਾ ਪ੍ਰਦੀਪ ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸਨੇ ਦੱਸਿਆ ਕਿ ਉਹ ਨੋਇਡਾ ਵਿੱਚ ਆਪਣੇ ਭਰਾ ਨਾਲ ਰਹਿ ਰਿਹਾ ਹੈ ਅਤੇ ਉਸ ਦੀ ਮਾਂ ਹਸਪਤਾਲ ਵਿੱਚ ਹੈ।

  • This is PURE GOLD❤️❤️

    नोएडा की सड़क पर कल रात 12 बजे मुझे ये लड़का कंधे पर बैग टांगें बहुत तेज़ दौड़ता नज़र आया

    मैंने सोचा
    किसी परेशानी में होगा , लिफ़्ट देनी चाहिए

    बार बार लिफ़्ट का ऑफ़र किया पर इसने मना कर दिया

    वजह सुनेंगे तो आपको इस बच्चे से प्यार हो जाएगा ❤️😊 pic.twitter.com/kjBcLS5CQu

    — Vinod Kapri (@vinodkapri) March 20, 2022 " class="align-text-top noRightClick twitterSection" data=" ">

ਪ੍ਰਦੀਪ ਨੇ ਦੱਸਿਆ ਕਿ ਉਹ ਰੋਜ਼ ਸ਼ਿਫਟ ਤੋਂ ਬਾਅਦ ਘਰ ਨੂੰ ਭੱਜਦੇ ਹੋਏ ਜਾਂਦਾ ਹੈ। ਉਸ ਨੇ ਕਿਹਾ ਕਿ ਉਸ ਕੋਲ ਦੌੜਨ ਦਾ ਅਭਿਆਸ ਕਰਨ ਲਈ ਸਮਾਂ ਨਹੀਂ ਹੈ, ਇਸ ਲਈ ਉਹ ਇਸ ਸਮੇਂ ਦੀ ਵਰਤੋਂ ਕਰਦਾ ਹੈ। ਉਹ ਨੋਇਡਾ ਸੈਕਟਰ 16 ਤੋਂ ਬਰੌਲਾ ਸਥਿਤ ਆਪਣੇ ਘਰ ਤੱਕ ਰੋਜ਼ਾਨਾ ਦਸ ਕਿਲੋਮੀਟਰ ਦੌੜਦਾ ਹੈ।

ਵੀਡੀਓ ਵਾਇਰਲ ਹੋਣ 'ਤੇ ਸਖ਼ਸ਼ ਨੇ ਕਿਹਾ ...

ਇਸ ਦੇ ਨਾਲ ਹੀ, ਜਦੋਂ ਵਿਨੋਦ ਕਾਪਰੀ ਨੇ ਕਿਹਾ ਕਿ ਉਹ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਗੇ ਅਤੇ ਇਹ ਵੀਡੀਓ ਜਲਦ ਹੀ ਵਾਇਰਲ ਹੋਣ ਵਾਲੀ ਹੈ। ਇਸ ਗੱਲ 'ਤੇ ਪ੍ਰਦੀਪ ਹੱਸਦਾ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਕੌਣ ਪਛਾਣੇਗਾ। ਉਨ੍ਹਾਂ ਕਿਹਾ ਕਿ ਜੇਕਰ ਵੀਡੀਓ ਵਾਇਰਲ ਵੀ ਹੋ ਜਾਵੇ ਤਾਂ ਮੈਂ ਕਿਹੜਾ ਗ਼ਲਤ ਕੰਮ ਕਰ ਰਿਹਾ ਹਾਂ। ਵੀਡੀਓ ਦੇ ਅੰਤ 'ਚ ਕਾਪਰੀ ਨੇ ਪ੍ਰਦੀਪ ਨੂੰ ਆਪਣੇ ਨਾਲ ਡਿਨਰ ਕਰਨ ਦੀ ਪੇਸ਼ਕਸ਼ ਵੀ ਕੀਤੀ, ਜਿਸ 'ਤੇ ਉਸ ਨੇ ਕਿਹਾ ਕਿ ਜੇਕਰ ਉਹ ਘਰ ਪਹੁੰਚਣ 'ਚ ਦੇਰੀ ਕਰਦਾ ਹੈ ਤਾਂ ਉਹ ਖਾਣਾ ਨਹੀਂ ਬਣਾ ਸਕੇਗਾ ਅਤੇ ਉਸ ਦਾ ਭਰਾ ਭੁੱਖਾ ਰਹਿ ਜਾਵੇਗਾ।

ਵੀਡੀਓ ਦੇਖ ਕੇ ਲੋਕਾਂ ਨੇ ਕੀਤਾ ਸਲਾਮ

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵਿਨੋਦ ਕਾਪਰੀ ਨੇ ਕੈਪਸ਼ਨ 'ਚ ਲਿਖਿਆ, 'ਬੀਤੀ ਰਾਤ 12 ਵਜੇ ਨੋਇਡਾ ਦੀ ਸੜਕ 'ਤੇ ਮੈਂ ਇਸ ਲੜਕੇ ਨੂੰ ਮੋਢੇ 'ਤੇ ਬੈਗ ਲੈ ਕੇ ਬਹੁਤ ਤੇਜ਼ੀ ਨਾਲ ਦੌੜਦੇ ਦੇਖਿਆ। ਮੈਂ ਸੋਚਿਆ ਕੋਈ ਮੁਸੀਬਤ ਵਿੱਚ ਹੋਵੇਗਾ, ਲਿਫਟ ਦਿੱਤੀ ਜਾਵੇ। ਵਾਰ-ਵਾਰ ਲਿਫਟ ਦੀ ਪੇਸ਼ਕਸ਼ ਕੀਤੀ ਪਰ ਇਸ ਨੇ ਇਨਕਾਰ ਕਰ ਦਿੱਤਾ। ਕਾਰਨ ਸੁਣ ਕੇ ਤੁਹਾਨੂੰ ਇਸ ਬੱਚੇ ਨਾਲ ਪਿਆਰ ਹੋ ਜਾਵੇਗਾ। ਦੂਜੇ ਪਾਸੇ ਪ੍ਰਦੀਪ ਦੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਸ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ।

ਇਹ ਵੀ ਪੜ੍ਹੋ: World Poetry Day 2022: ਬਾਲੀਵੁੱਡ ਦੇ ਉਹ ਸਿਤਾਰੇ ਜੋ ਕਵੀ ਵੀ ਹਨ ...

ETV Bharat Logo

Copyright © 2024 Ushodaya Enterprises Pvt. Ltd., All Rights Reserved.