ਵਾਰਾਣਸੀ ਨੂੰ SCO ਦੀ ਪਹਿਲੀ ਸੱਭਿਆਚਾਰਕ ਅਤੇ ਸੈਰ ਸਪਾਟਾ ਰਾਜਧਾਨੀ ਐਲਾਨਿਆ

author img

By

Published : Sep 17, 2022, 8:54 AM IST

VARANASI DECLARED AS THE FIRST CULTURAL AND TOURISM CAPITAL OF SCO

ਉੱਤਰ ਪ੍ਰਦੇਸ਼ ਦੇ ਵਾਰਾਣਸੀ ਸ਼ਹਿਰ ਨੂੰ ਸ਼ੁੱਕਰਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਪਹਿਲੀ 'ਸੱਭਿਆਚਾਰਕ ਅਤੇ ਸੈਰ-ਸਪਾਟਾ ਰਾਜਧਾਨੀ' ਵਜੋਂ (SCO first cultural and tourism capita) ਘੋਸ਼ਿਤ ਕੀਤਾ ਗਿਆ ਸੀ। SCO ਨੇਤਾਵਾਂ ਨੇ ਸਾਲ 2022-23 ਲਈ ਵਾਰਾਣਸੀ ਨੂੰ ਗਰੁੱਪ ਦੀ ਪਹਿਲੀ 'ਸੈਰ-ਸਪਾਟਾ ਅਤੇ ਸੱਭਿਆਚਾਰਕ ਰਾਜਧਾਨੀ' ਵਜੋਂ ਸਮਰਥਨ ਦਿੱਤਾ ਹੈ।

ਨਵੀਂ ਦਿੱਲੀ: ਭਾਰਤ ਲਈ ਉੱਤਰ ਪ੍ਰਦੇਸ਼ ਤੋਂ ਉਸ ਵਕਤ ਵੱਡੀ ਖੁਸਖ਼ਬਰੀ ਆਈ ਜਦੋਂ ਵਾਰਾਣਸੀ ਸ਼ਹਿਰ ਨੂੰ ਸ਼ੁੱਕਰਵਾਰ ਨੂੰ ਸ਼ੰਘਾਈ (Shanghai Cooperation Organization) ਸਹਿਯੋਗ ਸੰਗਠਨ (SCO) ਦੀ ਪਹਿਲੀ 'ਸੱਭਿਆਚਾਰਕ ਅਤੇ ਸੈਰ-ਸਪਾਟਾ ਰਾਜਧਾਨੀ' (Varanasi became the capital) ਵਜੋਂ ਘੋਸ਼ਿਤ ਕੀਤਾ ਗਿਆ ਹੈ। SCO ਨੇਤਾਵਾਂ ਨੇ ਸਾਲ (SCO sumit 2022 ) 2022-23 ਲਈ ਵਾਰਾਣਸੀ ਨੂੰ ਗਰੁੱਪ ਦੀ ਪਹਿਲੀ 'ਸੈਰ-ਸਪਾਟਾ (tourism ) ਅਤੇ ਸੱਭਿਆਚਾਰਕ ਰਾਜਧਾਨੀ' ਵਜੋਂ ਸਮਰਥਨ ਦਿੱਤਾ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਮੀਡੀਆ ਬ੍ਰੀਫਿੰਗ ਵਿੱਚ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਜ਼ਬੇਕਿਸਤਾਨ ਦੇ ਸਮਰਕੰਦ ਸ਼ਹਿਰ ਵਿੱਚ ਐਸਸੀਓ ਸੰਮੇਲਨ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ।

ਸੰਬੋਧਨ ਦੌਰਾਨ ਕਵਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਉਣ ਵਾਲੇ 2022-23 ਦੌਰਾਨ ਵਾਰਾਣਸੀ ਨੂੰ ਐਸਸੀਓ ਸੈਰ ਸਪਾਟਾ ਅਤੇ ਸੱਭਿਆਚਾਰਕ (Tourism and cultural capital) ਰਾਜਧਾਨੀ ਵਜੋਂ ਮਾਨਤਾ ਦੇਣ ਲਈ ਸਾਰੇ ਮੈਂਬਰ ਦੇਸ਼ਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਅਤੇ ਖੇਤਰ ਦਰਮਿਆਨ ਵਧੇਰੇ ਸੱਭਿਆਚਾਰਕ ਅਤੇ ਲੋਕਾਂ-ਦਰ-ਲੋਕ ਸਬੰਧਾਂ ਦੇ ਦਰਵਾਜ਼ੇ ਖੋਲ੍ਹਦਾ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਵਾਰਾਣਸੀ ਨੂੰ ਮਿਲੀ ਇਸ ਮਾਨਤਾ ਦਾ ਜਸ਼ਨ ਮਨਾਉਣ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕੇਂਦਰ ਦੇ ਸਹਿਯੋਗ ਨਾਲ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।

ਇਹ ਵੀ ਪੜ੍ਹੋ: ਦਿੱਲੀ ਵਕਫ਼ ਬੋਰਡ ਘੁਟਾਲੇ 'ਚ 'ਆਪ' ਵਿਧਾਇਕ ਗ੍ਰਿਫ਼ਤਾਰ, ਘਰ 'ਚੋਂ ਮਿਲੇ 24 ਲੱਖ ਦੀ ਨਕਦੀ ਤੇ ਸਾਥੀ ਕੋਲੋਂ ਪਿਸਤੌਲ

ਕਵਾਤਰਾ ਨੇ ਕਿਹਾ ਕਿ ਐਸਸੀਓ ਨੇ ਭਾਰਤ ਦੀ ਪਹਿਲਕਦਮੀ 'ਤੇ 'ਸਟਾਰਟਅੱਪਸ' ਅਤੇ ਇਨੋਵੇਸ਼ਨ 'ਤੇ ਇੱਕ ਵਿਸ਼ੇਸ਼ ਕਾਰਜ ਸਮੂਹ ਸਥਾਪਤ ਕਰਨ ਦਾ ਵੀ ਫੈਸਲਾ ਕੀਤਾ ਹੈ। ਸੰਮੇਲਨ ਨੇ ਬੇਲਾਰੂਸ ਅਤੇ ਈਰਾਨ ਨੂੰ ਐਸਸੀਓ ਦੀ ਸਥਾਈ ਮੈਂਬਰਸ਼ਿਪ ਦੇਣ ਦਾ ਫੈਸਲਾ ਵੀ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.