ਭਾਰਤ ਸਰਕਾਰ ਅੱਗੇ ਝੁਕਿਆ Twitter, ਨਵੇਂ IT ਰੂਲ ਵੀ ਮੰਨੇ

author img

By

Published : Jul 11, 2021, 1:12 PM IST

Updated : Jul 11, 2021, 2:35 PM IST

ਵਿਨੈ ਪ੍ਰਕਾਸ਼ ਭਾਰਤ ਦੇ ਸ਼ਿਕਾਇਤ ਅਧਿਕਾਰੀ ਨਿਯੁਕਤ

ਟਵਿੱਟਰ ਨੇ ਆਖਰਕਾਰ ਭਾਰਤ ਦੇ ਨਵੇਂ ਆਈ ਟੀ ਕਾਨੂੰਨ ਨੂੰ ਮੰਨ ਲਿਆ ਹੈ। ਟਵਿੱਟਰ ਨੇ ਨਿਵਾਰਣ ਸ਼ਿਕਾਇਤ ਅਧਿਕਾਰੀ ਨਿਯੁਕਤੀ ਕਰ ਦਿੱਤੀ ਹੈ।ਟਵਿੱਟਰ ਨੇ ਭਾਰਤ ਲਈ ਵਿਨੈ ਪ੍ਰਕਾਸ਼ ਨੂੰ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਹੈ।

ਨਵੀਂ ਦਿੱਲੀ: ਟਵਿੱਟਰ ਨੇ ਵਿਨੈ ਪ੍ਰਕਾਸ਼ ( Vinay Prakash ) ਨੂੰ ਭਾਰਤ ਲਈ ਨਿਵਾਰਣ ਸ਼ਿਕਾਇਤ ਅਧਿਕਾਰੀ ( Resident Grievance Officer) ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਕੰਪਨੀ ਦੀ ਵੈੱਬਸਾਈਟ 'ਤੇ ਦਿੱਤੀ ਗਈ ਹੈ। ਟਵਿੱਟਰ ਨੇ ਭਾਰਤ 'ਚ ਨਵੇਂ ਇਨਫਰਮੇਸ਼ਨ ਟੈਕਨਾਲੌਜੀ (ਆਈ ਟੀ) ਦੇ ਨਿਯਮਾਂ ਦੀ ਪਾਲਣਾ ਕਰਨ 'ਚ ਅਸਫਲ ਰਹਿਣ ਲਈ ਨਿਰੰਤਰ ਵਿਵਾਦਾਂ 'ਚ ਰਿਹਾ।

ਨਵੇਂ ਆਈਟੀ ਨਿਯਮਾਂ ਦੇ ਤਹਿਤ 50 ਲੱਖ ਤੋਂ ਵੱਧ ਯੂਜ਼ਰਸ ਵਾਲੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਤਿੰਨ ਮਹੱਤਵਪੂਰਨ ਨਿਯੁਕਤੀਆਂ ਕਰਨ ਦੀ ਲੋੜ ਹੈ - ਮੁੱਖ ਪਾਲਣਾ ਅਧਿਕਾਰੀ, ਨੋਡਲ ਅਫਸਰ ਅਤੇ ਸ਼ਿਕਾਇਤ ਅਧਿਕਾਰੀ। ਇਹ ਤਿੰਨੇ ਅਧਿਕਾਰੀ ਭਾਰਤ ਦੇ ਵਸਨੀਕ ਹੋਣੇ ਚਾਹੀਦੇ ਹਨ।

ਟਵਿੱਟਰ ਦੀ ਵੈਬਸਾਈਟ 'ਤੇ ਪੋਸਟ ਕੀਤੀ ਜਾਣਕਾਰੀ ਦੇ ਮੁਤਾਬਕ ਵਿਨੈ ਪ੍ਰਕਾਸ਼ ਕੰਪਨੀ ਦੇ ਨਿਵਾਰਣ ਸ਼ਿਕਾਇਤ ਅਫਸਰ (ਆਰਜੀਓ) ਹਨ। ਯੂਜ਼ਰਸ ਪੇਜ਼ 'ਤੇ ਦਿੱਤੀ ਗਈ ਵੈਬਸਾਈਟ ਦੇ ਜ਼ਰੀਏ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਨੇ ਅੱਗੇ ਕਿਹਾ ਕਿ ਟਵਿੱਟਰ ਨਾਲ ਇਸ ਪਤੇ ਤੇ ਸੰਪਰਕ ਕੀਤਾ ਜਾ ਸਕਦਾ ਹੈ - ਚੌਥੀ ਮੰਜ਼ਲ, ਦ ਅਸਟੇਟ, 121 ਡਿਕਸਨ ਰੋਡ, ਬੈਂਗਲੌਰ - 560042. ਪ੍ਰਕਾਸ਼ ਦਾ ਨਾਮ ਕੰਪਨੀ ਦੇ ਗਲੋਬਲ ਲੀਗਲ ਪਾਲਿਸੀ ਡਾਇਰੈਕਟਰ ਜੇਰੇਮੀ ਕੇਸਲ ਦੇ ਨਾਲ ਪਾਇਆ ਗਿਆ ਹੈ। ਕੇਸਲ ਅਮਰੀਕਾ ਵਿੱਚ ਸਥਿਤ ਹੈ।

ਕੰਪਨੀ ਨੇ ਇਸ ਦੀ ਪਾਲਣਾ ਰਿਪੋਰਟ 26 ਮਈ, 2021 ਤੋਂ 25 ਜੂਨ 2021 ਤੱਕ ਪ੍ਰਕਾਸ਼ਤ ਕੀਤੀ। ਨਵੇਂ ਆਈ ਟੀ ਨਿਯਮਾਂ ਤਹਿਤ ਇਹ ਇੱਕ ਹੋਰ ਜ਼ਰੂਰਤ ਹੈ ਜੋ 26 ਮਈ ਤੋਂ ਲਾਗੂ ਹੋ ਗਈ ਹੈ। ਇਸ ਤੋਂ ਪਹਿਲਾਂ ਟਵਿੱਟਰ ਨੇ ਧਰਮਿੰਦਰ ਚਤੂਰ ਨੂੰ ਆਈਟੀ ਨਿਯਮਾਂ ਤਹਿਤ ਭਾਰਤ ਲਈ ਆਪਣਾ ਅੰਤਰਿਮ ਨਿਵਾਰਣ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਸੀ। ਚਤੁਰ ਨੇ ਪਿਛਲੇ ਮਹੀਨੇ ਅਸਤੀਫਾ ਦੇ ਦਿੱਤਾ ਸੀ। ਟਵਿੱਟਰ ਦੇ ਭਾਰਤ 'ਚ ਤਕਰੀਬਨ 1.75 ਕਰੋੜ ਯੂਜ਼ਰਸ ਹਨ।

ਟਵਿੱਟਰ ਦਾ ਭਾਰਤ ਸਰਕਾਰ ਨਾਲ ਨਵੇਂ ਸੋਸ਼ਲ ਮੀਡੀਆ ਨਿਯਮਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਟਵਿੱਟਰ ਨੇ ਭਾਰਤ ਵਿੱਚ ਵਿਚੋਲੇ ਵਜੋਂ ਆਪਣੀ ਕਾਨੂੰਨੀ ਢਾਂਚੇ ਨੂੰ ਗੁਆ ਦਿੱਤਾ ਹੈ। ਹੁਣ ਉਹ ਯੂਜ਼ਰਸ ਵੱਲੋਂ ਪੋਸਟ ਕੀਤੀ ਗਈ ਕਿਸੇ ਵੀ ਕਿਸਮ ਦੀ ਨਾਜਾਇਜ਼ ਸਮੱਗਰੀ ਲਈ ਜ਼ਿੰਮੇਵਾਰ ਹੋਵੇਗੀ। ਇਸ ਤੋਂ ਪਹਿਲਾਂ 8 ਜੁਲਾਈ ਨੂੰ ਟਵਿੱਟਰ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਇੱਕ ਅੰਤਰਿਮ ਚੀਫ਼ ਕੰਪਾਈਲੈਂਸ ਅਫਸਰ, ਭਾਰਤ ਦਾ ਨਿਵਾਰਣ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਨਵੇਂ ਆਈਟੀ ਨਿਯਮਾਂ ਤਹਿਤ ਅੱਠ ਹਫ਼ਤਿਆਂ ਵਿੱਚ ਨਿਯਮਤ ਅਸਾਮੀਆਂ ਭਰਨ ਦੀ ਵਚਨਬੱਧਤਾ ਵੀ ਜਤਾਈ ਸੀ।

ਇਹ ਵੀ ਪੜ੍ਹੋ : ਐਮਾਜ਼ੋਨ ਨੇ 26 ਅਤੇ 27 ਜੁਲਾਈ ਨੂੰ ਪ੍ਰਾਈਮ ਡੇਅ ਸੇਲ ਦਾ ਕੀਤਾ ਐਲਾਨ

Last Updated :Jul 11, 2021, 2:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.