ਜੰਮੂ-ਕਸ਼ਮੀਰ: ਅੱਤਵਾਦ ਫੰਡਿੰਗ ਦੇ ਸਿਲਸਿਲੇ 'ਚ ਕਈ ਥਾਵਾਂ 'ਤੇ ਛਾਪੇਮਾਰੀ

author img

By

Published : Aug 3, 2022, 2:27 PM IST

SIA conducted raids at Baramulla, Kupwara and Poonch

ਜੰਮੂ-ਕਸ਼ਮੀਰ ਦੇ ਬਾਰਾਮੂਲਾ, ਕੁਪਵਾੜਾ ਅਤੇ ਪੁੰਛ ਜ਼ਿਲਿਆਂ 'ਚ ਬੁੱਧਵਾਰ ਨੂੰ ਅੱਤਵਾਦ ਫੰਡਿੰਗ ਦੇ ਮਾਮਲੇ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ।

ਸ਼੍ਰੀਨਗਰ: ਜੰਮੂ-ਕਸ਼ਮੀਰ ਪੁਲਸ ਦੀ ਰਾਜ ਜਾਂਚ ਏਜੰਸੀ (ਐੱਸ.ਆਈ.ਏ.) ਨੇ ਬੁੱਧਵਾਰ ਨੂੰ ਅੱਤਵਾਦ ਫੰਡਿੰਗ ਮਾਮਲੇ 'ਚ ਬਾਰਾਮੂਲਾ, ਕੁਪਵਾੜਾ ਅਤੇ ਪੁੰਛ ਜ਼ਿਲਿਆਂ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਸੂਤਰਾਂ ਅਨੁਸਾਰ ਐਸਆਈਏ ਨੇ ਪੁਲਿਸ ਅਤੇ ਸੀਆਰਪੀਐਫ ਦੇ ਨਾਲ ਮਿਲ ਕੇ ਬਾਰਾਮੂਲਾ, ਕੁਪਵਾੜਾ ਅਤੇ ਪੁੰਛ ਵਿੱਚ ਛਾਪੇਮਾਰੀ ਕੀਤੀ। ਉਨ੍ਹਾਂ ਕਿਹਾ, ''ਜੰਮੂ-ਕਸ਼ਮੀਰ 'ਚ ਅੱਤਵਾਦ ਫੰਡਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਛਾਪੇਮਾਰੀ ਕੀਤੀ ਜਾ ਰਹੀ ਹੈ।"


ਰਾਜੌਰੀ ਪਿੰਡ ਵਿੱਚ ਵੀਡੀਸੀ ਦੇ ਮੈਂਬਰਾਂ ਵੱਲੋਂ 'ਸ਼ੱਕੀ' ਵਿਅਕਤੀਆਂ 'ਤੇ ਗੋਲੀਆਂ ਚਲਾਈਆਂ ਗਈਆਂ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਇਲਾਕੇ ਵਿੱਚ ਮੌਜੂਦ ਸ਼ੱਕੀ ਵਿਅਕਤੀਆਂ ਨੇ ਵੀਡੀਸੀ ਮੈਂਬਰਾਂ ਵੱਲ ਦੋ ਗੋਲੀਆਂ ਚਲਾਈਆਂ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਏ। ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਦੇ ਬੁਢਲ ਖੇਤਰ 'ਚ ਬੀਤੀ ਰਾਤ ਕੁਝ ਗ੍ਰਾਮੀਣ ਰੱਖਿਆ ਕਮੇਟੀ (ਵੀਡੀਸੀ) ਦੇ ਮੈਂਬਰਾਂ ਨੇ 'ਸ਼ੱਕੀ' ਵਿਅਕਤੀਆਂ 'ਤੇ ਗੋਲੀਬਾਰੀ ਕੀਤੀ।


ਇਸ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸਥਾਨਕ ਸੂਤਰਾਂ ਮੁਤਾਬਕ ਮੰਗਲਵਾਰ ਰਾਤ ਕਰੀਬ 9 ਵਜੇ ਸ਼ਾਹਪੁਰ ਪਿੰਡ 'ਚ ਗੋਲੀਬਾਰੀ ਹੋਈ। ਵੀਡੀਸੀ ਮੈਂਬਰ ਨੇ ਆਪਣੀ .303 ਰਾਈਫਲ ਦੀ ਵਰਤੋਂ ਕਰਕੇ ਸ਼ੱਕੀਆਂ 'ਤੇ ਗੋਲੀਬਾਰੀ ਕੀਤੀ।

ਇਹ ਵੀ ਪੜ੍ਹੋ: ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਸਮੀਖਿਆ ਬੈਠਕ 'ਚ ਰੈਪੋ ਦਰ 'ਚ ਹੋ ਸਕਦੈ ਵਾਧਾ

ETV Bharat Logo

Copyright © 2024 Ushodaya Enterprises Pvt. Ltd., All Rights Reserved.