Shani Asta 2023: ਸ਼ਨੀ ਨੂੰ ਇੰਨ੍ਹਾਂ ਆਦਤਾਂ ਤੋਂ ਨਫਰਤ, ਅਜਿਹਾ ਕਰਕੇ ਨਾ ਕਰ ਦੇਣਾ ਨਾਰਾਜ਼

Shani Asta 2023: ਸ਼ਨੀ ਨੂੰ ਇੰਨ੍ਹਾਂ ਆਦਤਾਂ ਤੋਂ ਨਫਰਤ, ਅਜਿਹਾ ਕਰਕੇ ਨਾ ਕਰ ਦੇਣਾ ਨਾਰਾਜ਼
31 ਜਨਵਰੀ ਨੂੰ ਸ਼ਨੀ ਦੇਵ ਕੁੰਭ ਰਾਸ਼ੀ 'ਚ ਅਸਤ ਹੋਣ ਜਾ ਰਹੇ ਹਨ। ਜੋਤਿਸ਼ ਮਾਹਿਰਾਂ ਅਨੁਸਾਰ ਸ਼ਨੀ ਦੇਵ ਨੂੰ ਕੁਝ ਬੁਰੀਆਂ ਆਦਤਾਂ ਵਾਲੇ (Shani Asta 2023) ਲੋਕ ਪਸੰਦ ਨਹੀਂ ਹੁੰਦੇ। ਜਿਨ੍ਹਾਂ ਲੋਕਾਂ 'ਚ ਅਜਿਹੀਆਂ ਆਦਤਾਂ ਹੁੰਦੀਆਂ ਹਨ, ਉਨ੍ਹਾਂ 'ਤੇ ਸ਼ਨੀ ਦੀ ਨਜ਼ਰ ਹਮੇਸ਼ਾ ਬਣੀ ਰਹਿੰਦੀ ਹੈ। ਜਾਣੋ, ਕਿਹੜੇ ਕੰਮ ਕਰਨ ਤੋਂ ਗੁਰੇਜ਼ ਕਰਨਾ ਹੈ।
ਹੈਦਰਾਬਾਦ ਡੈਸਕ: ਨਿਆਂ ਦੇ ਦੇਵਤਾ ਸ਼ਨੀ ਨੂੰ ਨਵਗ੍ਰਹਿਆਂ ਦਾ ਸਭ ਤੋਂ ਸਖ਼ਤ ਤੇ ਗੁੱਸੇ ਵਾਲਾ ਦੇਵਤਾ ਮੰਨਿਆ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇੱਕ ਵਾਰ ਜੇਕਰ ਸ਼ਨੀ ਵਿਗੜ ਜਾਵੇ, ਤਾਂ ਮਨੁੱਖ ਦਾ ਪੂਰਾ ਜੀਵਨ ਦੁੱਖਾਂ ਨਾਲ ਭਰ ਜਾਂਦਾ ਹੈ। 31 ਜਨਵਰੀ ਨੂੰ ਸ਼ਨੀ ਦੇਵ ਕੁੰਭ ਰਾਸ਼ੀ 'ਚ ਅਸਤ ਹੋਣ ਜਾ ਰਹੇ ਹਨ। ਜੋਤਿਸ਼ ਮਾਹਿਰਾਂ ਅਨੁਸਾਰ ਸ਼ਨੀ ਦੇਵ ਨੂੰ ਕੁਝ ਬੁਰੀਆਂ ਆਦਤਾਂ ਵਾਲੇ ਲੋਕ ਪਸੰਦ ਨਹੀਂ ਹੁੰਦੇ। ਜਿਨ੍ਹਾਂ ਲੋਕਾਂ ਦੀ ਬੁਰੀ ਆਦਤ ਹੁੰਦੀ ਹੈ, ਉਨ੍ਹਾਂ 'ਤੇ ਸ਼ਨੀ ਦੀ ਨਜ਼ਰ ਹਮੇਸ਼ਾ ਬਣੀ ਰਹਿੰਦੀ ਹੈ, ਕਿਉਂਕਿ ਸ਼ਨੀ ਦੇਵ 31 ਜਨਵਰੀ ਨੂੰ ਕੁੰਭ ਰਾਸ਼ੀ ਵਿੱਚ ਅਸਤ ਹੋਣ ਵਾਲੇ ਹਨ, ਅਜਿਹੇ ਲੋਕਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਆਓ ਜਾਣਦੇ ਹਾਂ, ਉਹ ਬੁਰੀਆਂ ਆਦਤਾਂ ਜਿਸ ਨੂੰ ਕਰਨ ਤੋਂ ਪਹਿਲਾਂ ਇਕ ਵਾਰ ਜ਼ਰੂਰ ਸੋਚਣਾ।
ਬੈਠੇ-ਬੈਠੇ ਪੈਰ ਹਿਲਾਉਣਾ: ਤੁਸੀਂ ਕਈ ਵਾਰ ਘਰ ਜਾਂ ਦਫ਼ਤਰ ਵਿੱਚ ਲੋਕਾਂ ਨੂੰ ਬੈਠੇ ਬੈਠੇ ਆਪਣੇ ਪੈਰ ਹਿਲਾਉਂਦੇ ਹੋਏ ਦੇਖਿਆ ਹੋਵੇਗਾ। ਇਹ ਵੀ ਹੋ ਸਕਦਾ ਕਿ ਇਹ ਆਦਤ ਤੁਹਾਨੂੰ ਵੀ ਹੋਵੇ। ਜੇਕਰ ਹੈ ਤਾਂ ਇਸ ਨੂੰ ਤੁਰੰਤ ਕੰਟਰੋਲ ਕਰ ਲਓ। ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਇਹ ਨਾ ਸਿਰਫ ਚੰਦਰਮਾ ਕਮਜ਼ੋਰ ਹੋਣ ਦੇ ਸੰਕੇਤ ਦਿੰਦਾ ਹੈ, ਬਲਕਿ ਸ਼ਨੀ ਦੀਆਂ ਸਮੱਸਿਆਵਾਂ ਨੂੰ ਵੀ ਦਰਸ਼ਾਉਂਦਾ ਹੈ। ਅਜਿਹਾ ਕਰਨ ਵਾਲੇ ਅਕਸਰ ਮਾਨਸਿਕ ਪਰੇਸ਼ਾਨੀਆਂ ਨਾਲ ਜੂਝਦੇ ਹਨ।
ਪੈਰ ਘਸੀਟ ਕੇ ਤੁਰਨਾ: ਜੋਤਿਸ਼ ਮਾਹਿਰਾਂ ਮੁਤਾਬਕ, ਪੈਰ ਘਸੀਟ ਕੇ ਤੁਰਨਾ ਬਹੁਤ ਬੁਰੀ ਆਦਤ ਹੈ। ਜੋ ਲੋਕ ਪੈਰ ਘਸੀਟ ਕੇ ਤੁਰਦੇ ਹਨ, ਸ਼ਨੀ ਹਮੇਸ਼ਾ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਹੈ। ਅਜਿਹੇ ਲਕਾਂ ਨੂੰ ਅਸ਼ੁੱਭ ਫਲ ਮਿਲਦੇ ਹਨ। ਇਨ੍ਹਾਂ ਦੇ ਬਣੇ ਹੋਏ ਕੰਮ ਵਿਗੜਨ ਦੇ ਚਾਂਸ ਵੱਧ ਜਾਂਦੇ ਹਨ ਅਤੇ ਪੈਸਿਆਂ ਦੀ ਤੰਗੀ ਵੀ ਸਹਿਣੀ ਪੈਂਦੀ ਹੈ।
ਇੱਧਰ ਉੱਧਰ ਥੁੱਕਣ ਦੀ ਆਦਤ : ਆਪਣੇ ਰਾਹ ਵਿੱਚ ਚੱਲਦੇ ਇੱਧਰ ਉੱਧਰ ਥੁੱਕਣਾ ਵੀ ਗ਼ਲਤ ਮੰਨਿਆ ਜਾਂਦਾ ਹੈ। ਜਿੱਥੇ ਇਹ ਆਦਤ ਉਸ ਥਾਂ ਨੂੰ ਗੰਦਾ ਕਰਦੀ ਹੈ, ਉੱਥੇ ਹੀ, ਇਹ ਆਦਤ ਸ਼ਨੀ ਗ੍ਰਹਿ ਦੇ ਕਮਜ਼ੋਰ ਹੋਣ ਦੀ ਨਿਸ਼ਾਨੀ ਹੈ। ਅਜਿਹੇ ਲੋਕਾਂ ਦਾ ਜੀਵਨ ਹਮੇਸ਼ਾ ਦੁੱਖ ਭਰਿਆ ਰਹਿੰਦਾ ਹੈ। ਇਸ ਲਈ ਇਸ ਆਦਤ ਨੂੰ ਜਲਦ ਛੱਡਣਾ ਹੋਵੇਗਾ, ਨਹੀਂ ਤਾਂ ਸ਼ਨੀ ਦਾ ਪ੍ਰਕੋਪ ਝੱਲਣਾ ਪੈ ਸਕਦਾ ਹੈ।
ਬਿਆਜ਼ 'ਤੇ ਪੈਸਾ: ਜੋ ਲੋਕ ਬਿਆਜ਼ ਉੱਤੇ ਪੈਸਾ ਚਲਾਉਣ ਦਾ ਧੰਦਾ ਕਰਦੇ ਹਨ, ਸ਼ਨੀ ਉਨ੍ਹਾਂ ਲਈ ਵੀ ਮੁਸੀਬਤ ਖੜੀ ਕਰ ਸਕਦਾ ਹੈ। ਜੇਕਰ, ਤੁਸੀਂ ਬਿਆਜ਼ ਦਾ ਕੰਮ ਕਰਦੇ ਹੋ ਤਾਂ, ਇਕ ਦਿਨ ਤੁਹਾਨੂੰ ਸ਼ਨੀਦੇਵ ਦੀ ਟੇਢੀ ਨਜ਼ਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਿਆਜ਼ ਉੱਤੇ ਪੈਸਾ ਚਲਾਉਣ ਵਾਲਿਆਂ ਨੂੰ ਸ਼ਨੀ ਤੋਂ ਬਹੁਤ ਸੰਭਲ ਕੇ ਰਹਿਣਾ ਚਾਹੀਦਾ ਹੈ।
ਬਾਥਰੂਮ ਨੂੰ ਗੰਦਾ ਛੱਡਣਾ: ਅਜਿਹਾ ਕਿਹਾ ਜਾਂਦਾ ਹੈ ਕਿ ਜੋ ਲੋਕ ਨਹਾਉਣ ਤੋਂ ਬਾਅਦ ਬਾਥਰੂਮ ਨੂੰ ਗੰਦਾ ਛੱਡ ਦਿੰਦੇ ਹਨ, ਉਸ ਨਾਲ ਨਾ ਸਿਰਫ ਵਾਸਤੂ ਦੋਸ਼ ਵੱਧਦਾ ਹੈ, ਬਲਕਿ ਰਾਸ਼ੀ ਦਾ ਚੰਦਰਮਾ ਵੀ ਅਸ਼ੁੱਭ ਫਲ ਦੇਣ ਲੱਗਦਾ ਹੈ। ਅਜਿਹੇ ਲੋਕ ਵੀ ਸ਼ਨੀ ਦੇ ਗੁੱਸੇ ਦਾ ਸ਼ਿਕਾਰ ਹੋ ਜਾਂਦੇ ਹਨ।
ਜੂਠੇ ਭਾਂਡੇ ਛੱਡਣਾ: ਖਾਣ ਤੋਂ ਬਾਅਦ ਬਰਤਨਾਂ ਨੂੰ ਜੂਠਾ ਛੱਡਣਾ ਵੀ ਸ਼ਨੀ ਦੇ ਦ੍ਰਸ਼ਟੀਕੋਣ ਦੇ ਪ੍ਰਭਾਵ ਨੂੰ ਵਧਾ ਸਕਦਾ ਹੈ। ਇਸ ਲਈ ਅਜਿਹੀ ਭੁੱਲ ਨਾ ਕਰੋ। ਕਿਹਾ ਜਾਂਦਾ ਹੈ ਕਿ ਰਸੋਈ ਵਿੱਚ ਜੂਠੇ ਬਰਤਨ ਛੱਡਣ ਵਾਲਿਆਂ ਨੂੰ ਸਖ਼ਤ ਮਿਹਨਤ ਦੇ ਬਾਵਜੂਦ ਵੀ ਸੰਤੋਸ਼ਜਨਕ ਫਲ ਨਹੀਂ ਮਿਲ ਪਾਉਂਦਾ। ਅਜਿਹਾ ਕਿਹਾ ਜਾਂਦਾ ਹੈ ਕਿ ਬਰਤਨਾਂ ਨੂੰ ਸਬੀਂ ਉੱਤੇ ਰੱਖਣ ਨਾਲ ਸ਼ਨੀ ਤੇ ਚੰਦਰਮਾ ਦੋਸ਼ ਦੂਰ ਹੁੰਦੇ ਹਨ।
ਇਹ ਵੀ ਪੜ੍ਹੋ: Shani Asta 2023 : 33 ਦਿਨਾਂ ਤੱਕ ਇਹ ਰਾਸ਼ੀ ਵਾਲੇ ਹੋ ਜਾਓ ਸਾਵਧਾਨ, ਹੋ ਸਕਦਾ ਵੱਡਾ ਨੁਕਸਾਨ !
Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ETV Bharat ਕਿਸੇ ਵੀ ਤਰ੍ਹਾਂ ਦੇ ਵਿਸ਼ਵਾਸ, ਜਾਣਕਾਰੀ ਦਾ ਸਮਰਥਨ ਨਹੀਂ ਕਰਦਾ। ਕਿਸੇ ਵੀ ਜਾਣਕਾਰੀ ਜਾਂ ਧਾਰਨਾ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਨਾਲ ਸਲਾਹ ਕਰੋ।
