Budget 2023 : ਤਨਖਾਹਦਾਰ ਵਰਗ ਨੂੰ ਆਮ ਬਜਟ 'ਚ 2.5 ਲੱਖ ਦੀ ਇਨਕਮ ਤੋਂ ਟੈਕਸ ਛੂਟ ਸੀਮਾ ਨੂੰ ਵਧਾਉਣ ਦੀ ਉਮੀਦ

author img

By

Published : Jan 23, 2023, 12:49 PM IST

Budget 2023, Budget Expectations, Income Tax related Budget Expectations

Budget 2023 ਨੂੰ ਲੈ ਕੇ ਇਸ ਵਾਰ ਤਨਖਾਹਦਾਰ ਵਰਗ ਦੇ ਟੈਕਸਦਾਤਾ ਨੂੰ ਕਾਫੀ ਉਮੀਦਾਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਬਜਟ ਤੋਂ ਬਾਅਦ ਇਨਕਮ ਟੈਕਸ ਵਿੱਚ ਰਾਹਤ ਮਿਲ ਸਕਦੀ ਹੈ। ਦੱਸ ਦਈਏ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Budget Expectations in Budget 2023) ਇਕ ਫ਼ਰਵਰੀ ਨੂੰ ਆਮ ਬਜਟ ਪੇਸ਼ ਕਰਨ ਜਾ ਰਹੀ ਹੈ। ਇਸ ਤੋਂ ਬਾਅਦ ਹਰ ਵਰਗ ਨੂੰ ਕੁਝ ਨਾ ਕੁਝ ਰਾਹਤ ਮਿਲੇ ਜਾਣ ਦੀ ਉਮੀਦ ਹੈ।

ਹੈਦਰਾਬਾਦ ਡੈਸਕ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਕ ਫ਼ਰਵਰੀ, 2023 ਨੂੰ ਆਮ ਬਜਟ ਪੇਸ਼ ਕਰੇਗੀ। ਸੈਲਰੀਡ ਵਰਗ ਦੇ ਟੈਕਸਦਾਤਾ ਇਸ ਬਜਟ ਤੋਂ ਇਨਕਮ ਟੈਕਸ ਵਿੱਚ ਰਾਹਤ ਦੀ ਉਮੀਦ ਲਾਈ ਬੈਠੇ ਹਨ। ਇਨਕਮ ਟੈਕਸ ਵਿਭਾਗ ਮੁਤਾਬਕ, 2022 ਵਿੱਚ ਇਨਕਮ ਟੈਕਸ ਰਿਟਰਨ (ITR) ਦਾਖਲ ਕਰਨ ਵਾਲਿਆਂ ਵਿੱਚ ਲਗਭਗ 50 ਫੀਸਦੀ ਤਨਖਾਹਦਾਰ ਵਰਗ ਸ਼ਾਮਲ ਹੈ। ਅਜਿਹੇ ਵਿੱਚ ਟੈਕਸਦਾਤਾ ਨੂੰ ਆਸ ਹੈ ਕਿ ਸਰਕਾਰ ਬਜਟ 2023 ਵਿੱਚ ਉਨ੍ਹਾਂ ਲਈ ਕੁਝ ਖਾਸ ਐਲਾਨ ਕਰੇਗੀ। ਹਾਲ ਹੀ 'ਚ ਵਿੱਤ ਮੰਤਰੀ ਨੇ ਕਿਹਾ ਸੀ ਕਿ ਉਹ ਮੱਧ ਵਰਗ ਦੇ ਉੱਤੇ ਪੈਂਦੇ ਦਬਾਅ ਨੂੰ ਸਮਝਦੇ ਹਨ। ਸਰਕਾਰ ਉਨ੍ਹਾਂ ਦੇ ਹਿੱਤ ਵਿੱਚ ਅੱਗੇ ਵੀ ਵਧੀਆਂ ਕਦਮ ਚੁਕੇਗੀ।



2.5 ਲੱਖ ਦੀ ਇਨਕਮ ਤੋਂ ਛੂਟ ਦੀ ਸੀਮਾ ਨੂੰ ਵਧਾਉਣ ਦੀ ਉਮੀਦ: ਵੱਧਦੀ ਮਹਿੰਗਾਈ ਕਾਰਨ ਜੀਵਨ ਵਿੱਚ ਗੁਜ਼ਾਰਾ ਕਰਨ ਵਿੱਚ ਹੋਣ ਵਾਲੇ ਖ਼ਰਚੇ ਦਾ ਬੋਝ ਵਧਿਆ ਹੈ। ਅਜਿਹੇ ਵਿੱਚ ਟੈਕਸਦਾਤਾ ਨਵੇਂ ਟੈਕਸ ਸਿਸਟਮ ਦੇ ਤਹਿਤ 2.5 ਲੱਖ ਦੀ ਇਨਕਮ ਤੋਂ ਛੂਟ ਦੀ ਸੀਮਾ ਨੂੰ ਵਧਾ ਕੇ ਪੰਜ ਲੱਖ ਰੁਪਏ ਕੀਤੇ ਜਾਣ ਦੀ ਉਮੀਦ ਜਤਾ ਰਹੇ ਹਨ। ਢਾਈ ਲੱਖ ਤੱਕ ਦੀ ਤਨਖਾਹ ਉੱਤੇ ਪੰਜ ਫੀਸਦੀ ਟੈਕਸ ਅਤੇ 7.5 ਲੱਖ ਦੀ ਤਨਖਾਹ ਉੱਤੇ 20 ਫੀਸਦੀ ਟੈਕਸ ਅਦਾ ਕਰਨਾ ਪੈ ਰਿਹਾ ਹੈ।


ਇਹ ਵੀ ਪੜ੍ਹੋ: ਬਜਟ 2023 : ਰੇਲਵੇ ਨੂੰ ਬਜਟ ਤੋਂ ਉਮੀਦਾਂ, 500 ਵੰਦੇ ਭਾਰਤ ਰੇਲਾਂ ਲਈ ਮੰਗੀ ਰਕਮ

ਇਨਕਮ ਟੈਕਸ ਦੀ ਧਾਰਾ 80ਸੀ ਤਹਿਤ ਹਰ ਸਾਲ ਟੈਕਸਦਾਤਾ ਨੂੰ ਨਿਵੇਸ਼ ਉੱਤੇ 1.5 ਲੱਖ ਰੁਪਏ ਛੂਟ ਮਿਲਦੀ ਹੈ। ਟੈਕਸਦਾਤਾ ਇਸ ਲਿਮਿਟ ਨੂੰ ਵਧਾਉਣ ਦੀ ਮੰਗ ਕਰ ਰਹੇ ਹਨ। ਜੇਕਰ, ਬਜਟ ਵਿੱਚ ਸਰਕਾਰ ਇਸ ਉੱਤੇ ਫੈਸਲਾ ਲੈਂਦੀ ਹੈ, ਤਾਂ ਟੈਕਸਦਾਤਾ ਨੂੰ ਵੱਡੀ ਰਾਹਤ ਮਿਲੇਗੀ। ਪੀਪੀਐਫ, ਈਐਲਐਸਐਸ, ਐਨਐਸਸੀ, ਐਨਪੀਐਸ, ਬੈਂਕ ਐਫਡੀ ਵਰਗੇ ਸੇਵਿੰਗ ਆਪਸ਼ਨ ਇਸੇ ਤਹਿਤ ਆਉਂਦੇ ਹਨ।



ਸਟੈਂਡਰਡ ਡੀਡਕਸ਼ਨ ਸੀਮਾ 'ਚ ਵਾਧਾ : ਇਨਕਮ ਟੈਕਸ ਦੀ ਧਾਰਾ 16 (ia) ਤਹਿਤ ਸੈਲਰੀਡ ਵਰਗ ਨੂੰ ਪੰਜਾਹ ਹਜ਼ਾਰ ਰੁਪਏ ਦੀ ਮਿਆਰੀ ਕਟੌਤੀ ਸੀਮਾ ਤਹਿਤ (Standard Deduction Limit) ਦੇ ਤਹਿਤ ਹਰ ਸਾਲ ਛੂਟ ਮਿਲਦੀ ਹੈ। ਤਨਖਾਹਦਾਰ ਵਰਗ ਇਸ ਵਿੱਚ ਵੀ ਵਾਧਾ ਹੋਣ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਸਟੈਂਡਰਡ ਡੀਡਕਸ਼ਨ ਸੀਮਾ ਨੂੰ ਪੰਜਾਹ ਹਜ਼ਾਰ ਤੋਂ ਵਧਾ ਕੇ 75 ਹਜ਼ਾਰ ਰੁਪਏ ਕਰ ਸਕਦੀ ਹੈ।



ਦੂਜੇ ਪਾਸੇ, ਨੌਕਰੀਪੇਸ਼ਾ ਲੋਕਾਂ ਨੂੰ ਉਮੀਦ ਹੈ ਕਿ ਸਰਕਾਰ ਰਿਟਾਇਰਮੈਂਟ ਪਲਾਨ ਨਿਵੇਸ਼ ਕਰਨ ਉੱਤੇ ਮਿਲਣ ਵਾਲੀ ਟੈਕਸ ਛੂਟ ਵਿੱਚ ਵਾਧਾ ਕਰੇਗੀ। ਕਿਹਾ ਜਾ ਰਿਹਾ ਹੈ ਕਿ ਸਰਕਾਰ ਇਨਕਮ ਟੈਕਸ ਦੀ ਧਾਰਾ 80 ਸੀਸੀਡੀ (1B) ਤਹਿਤ ਮੌਜੂਦਾ ਛੂਟ ਸੀਮਾ ਨੂੰ 50 ਹਜ਼ਾਰ ਰੁਪਏ ਤੋਂ ਵਧਾ ਕੇ ਇੱਕ ਲੱਖ ਰੁਪਏ ਤੱਕ ਕਰ ਸਕਦੀ ਹੈ। ਉੱਥੇ ਹੀ, ਧਾਰਾ 80 ਡੀ ਤਹਿਤ ਸਿਹਤ ਬੀਮਾ ਕਲੇਮ ਕਰਨ ਦੀ ਮੌਜੂਦਾ ਸੀਮਾ 25 ਹਜ਼ਾਰ ਰੁਪਏ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਪੇਸ਼ ਹੋਣ ਬਜਟ ਵਿੱਚ ਕੇਂਦਰ ਸਰਕਾਰ ਇਸ ਨੂੰ ਵਧਾ ਕੇ 50 ਹਜ਼ਾਰ ਕਰ ਦੇਵੇਗੀ। ਇਸ ਤੋਂ ਇਲਾਵਾ ਬਜ਼ੁਰਗਾਂ ਲਈ ਖਾਸ ਧਿਆਨ ਰੱਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਬਜਟ 2023: ਨਵੇਂ ਸੰਸਦ ਭਵਨ ਵਿੱਚ ਆਮ ਬਜਟ ਪੇਸ਼ ਕੀਤੇ ਜਾਣ ਦੀ ਸੰਭਾਵਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.