Power Crisis :ਬਿਜਲੀ ਤੇ ਕੋਲਾ ਮੰਤਰੀਆਂ ਨਾਲ ਮਿਲੇ ਗ੍ਰਹਿ ਮੰਤਰੀ ਅਮਿਤ ਸ਼ਾਹ, ਕੀਤੀ ਹਲਾਤਾਂ ਦੀ ਸਮੀਖਿਆ

author img

By

Published : Oct 12, 2021, 7:02 AM IST

ਗ੍ਰਹਿ ਮੰਤਰੀ ਅਮਿਤ ਸ਼ਾਹ,

ਕੋਲੇ ਦੀ ਸਪਲਾਈ 'ਚ ਕਮੀ ਦੀਆਂ ਰਿਪੋਰਟਾਂ (supply to power plants) ਦੇ ਵਿਚਕਾਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (AMIT SHAH) ਨੇ ਸੋਮਵਾਰ ਨੂੰ ਕੇਂਦਰੀ ਊਰਜਾ ਮੰਤਰੀ ਆਰ.ਕੇ ਸਿੰਘ ਅਤੇ ਕੋਲਾ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਮਿਲ ਕੇ ਹਲਾਤਾਂ ਦੀ ਸਮੀਖਿਆ ਕੀਤੀ।

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (AMIT SHAH) ਨੇ ਕੋਲਾ ਮੰਤਰੀ ਅਤੇ ਬਿਜਲੀ ਮੰਤਰੀ ਨਾਲ ਮੌਜੂਦਾ ਹਲਾਤਾਂ 'ਤੇ ਚਰਚਾ ਕੀਤੀ। ਮੀਟਿੰਗ ਵਿੱਚ ਮੰਤਰਾਲਿਆਂ ਅਤੇ ਐਨਟੀਪੀਸੀ (NTPC) ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਜੇਕਰ ਸੂਤਰਾਂ ਦੀ ਮੰਨੀਏ ਤਾਂ ਇਹ ਦਾਅਵਾ ਕੀਤਾ ਗਿਆ ਹੈ ਕਿ ਕੋਲੇ ਦੀ ਕੋਈ ਕਮੀ ਨਹੀਂ ਹੈ।

ਸੂਤਰਾਂ ਨੇ ਦੱਸਿਆ ਕਿ ਇਹ ਮੀਟਿੰਗ ਲਗਭਗ ਇੱਕ ਘੰਟੇ ਤੱਕ ਚੱਲੀ ਅਤੇ ਸ਼ਾਹ ਨੇ ਹਲਾਤਾਂ ਦੀ ਸਮੀਖਿਆ ਕੀਤੀ ਅਤੇ ਮੀਟਿੰਗ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਕਿਹਾ ਕਿ ਉਹ ਦੇਸ਼ ਭਰ ਦੇ ਬਿਜਲੀ ਘਰਾਂ ਨੂੰ ਕੋਲੇ ਦੀ ਲੋੜੀਂਦੀ ਸਪਲਾਈ (supply to power plants) ਯਕੀਨੀ ਬਣਾਉਣ। ਕੋਲਾ ਮੰਤਰਾਲੇ ਨੇ ਭਰੋਸਾ ਦਿੱਤਾ ਕਿ ਦੇਸ਼ ਵਿੱਚ ਬਿਜਲੀ ਪਲਾਂਟਾਂ ਦੀ ਮੰਗ ਨੂੰ ਪੂਰਾ ਕਰਨ ਲਈ ਲੋੜੀਂਦਾ ਕੋਲਾ ਉਪਲਬਧ ਹੈ।

ਕੋਲਾ ਮੰਤਰਾਲੇ ਨੇ ਪਹਿਲਾਂ ਇੱਕ ਬਿਆਨ ਵਿੱਚ ਕਿਹਾ ਸੀ ਕਿ ਕੋਲਾ ਮੰਤਰਾਲਾ ਭਰੋਸਾ ਦਿਵਾਉਂਦਾ ਹੈ ਕਿ ਬਿਜਲੀ ਪਲਾਂਟਾਂ ਦੀ ਮੰਗ ਨੂੰ ਪੂਰਾ ਕਰਨ ਲਈ ਦੇਸ਼ ਵਿੱਚ ਲੋੜੀਂਦਾ ਕੋਲਾ ਉਪਲਬਧ ਹੈ। ਬਿਜਲੀ ਸਪਲਾਈ ਦੇ ਸਮੱਸਿਆ ਦੀ ਸੰਭਾਵਨਾ ਪੂਰੀ ਤਰ੍ਹਾਂ ਗ਼ਲਤ ਹੈ।ਪਾਵਰ ਪਲਾਂਟ ਕੋਲ ਕੋਲੇ ਦਾ ਭੰਡਾਰ ਲਗਭਗ 72 ਲੱਖ ਟਨ ਹੈ, ਜੋ 4 ਦਿਨਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕਾਫੀ ਹੈ। ਕੋਲ ਇੰਡੀਆ ਲਿਮਟਿਡ (CIL) ਕੋਲ 400 ਲੱਖ ਟਨ ਤੋਂ ਵੱਧ ਕੋਲਾ ਹੈ, ਜੋ ਕਿ ਬਿਜਲੀ ਪਲਾਂਟਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ।

ਐਤਵਾਰ ਨੂੰ, ਕੇਂਦਰੀ ਊਰਜਾ ਮੰਤਰੀ ਸਿੰਘ ਨੇ ਸਾਰੇ ਤਾਪ ਬਿਜਲੀ ਘਰਾਂ ਵਿੱਚ ਕੋਲੇ ਦੇ ਭੰਡਾਰਾਂ ਦੇ ਹਲਾਤਾਂ ਦੀ ਸਮੀਖਿਆ ਕੀਤੀ ਸੀ, ਜਿਨ੍ਹਾਂ ਵਿੱਚ ਦਿੱਲੀ ਦੀਆਂ ਵੰਡ ਕੰਪਨੀਆਂ ਨੂੰ ਬਿਜਲੀ ਸਪਲਾਈ ਕਰਨ ਵਾਲੇ ਵੀ ਸ਼ਾਮਲ ਹਨ।

ਇਸ ਤੋਂ ਪਹਿਲਾਂ, ਬਿਜਲੀ ਮੰਤਰਾਲੇ ਨੇ ਕਿਹਾ ਸੀ ਕਿ ਕੋਲਾ ਅਤੇ ਕੋਲ ਇੰਡੀਆ ਮੰਤਰਾਲੇ ਨੇ ਭਰੋਸਾ ਦਿਵਾਇਆ ਹੈ ਕਿ ਬਿਜਲੀ ਪਲਾਂਟਾਂ ਦੀ ਮੰਗ ਨੂੰ ਪੂਰਾ ਕਰਨ ਲਈ ਦੇਸ਼ ਵਿੱਚ ਲੋੜੀਂਦਾ ਕੋਲਾ ਉਪਲਬਧ ਹੈ, ਇਹ ਡਰ ਪੂਰੀ ਤਰ੍ਹਾਂ ਗ਼ਲਤ ਹੈ। ਪਾਵਰ ਪਲਾਂਟ ਵਿੱਚ ਕੋਲੇ ਦਾ ਭੰਡਾਰ 4 ਦਿਨਾਂ ਤੋਂ ਵੱਧ ਦੀ ਜ਼ਰੂਰਤ ਲਈ ਕਾਫ਼ੀ ਹੈ। ਜਿਵੇਂ ਕਿ ਸੀਆਈਐਲ (CIL) ਵੱਲੋਂ ਕੋਲੇ ਦੀ ਸਪਲਾਈ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ, ਪਾਵਰ ਪਲਾਂਟ ਵਿੱਚ ਕੋਲੇ ਦੇ ਭੰਡਾਰ ਵਿੱਚ ਹੌਲੀ ਹੌਲੀ ਸੁਧਾਰ ਹੋਵੇਗਾ।

ਪਿਛਲੇ ਹਫ਼ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਇੱਕ ਪੱਤਰ ਵਿੱਚ, ਕੋਲੇ ਦੀ ਘੱਟ ਸਪਲਾਈ ਕਾਰਨ ਸੰਭਾਵਤ ਬਿਜਲੀ ਸੰਕਟ ਬਾਰੇ ਸੁਚੇਤ ਕੀਤਾ ਸੀ।

ਇਹ ਵੀ ਪੜ੍ਹੋ :ਕੋਲਾ ਸੰਕਟ ਦੇ ਵਿਚਕਾਰ ਕੱਲ ਪੰਜਾਬ ਦੌਰੇ 'ਤੇ ਹੋਣਗੇ ਕੇਜਰੀਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.