ਦੋ ਦਿਨ ਦੇ ਬਾਅਦ ਮੁੜ ਵਧੇ ਪੈਟਰੋਲ ਤੇ ਡੀਜ਼ਲ ਦੇ ਰੇਟ, ਜਾਣੋ ਅੱਜ ਦਾ ਭਾਅ

author img

By

Published : Oct 14, 2021, 9:55 AM IST

Updated : Oct 14, 2021, 10:33 AM IST

ਦੋ ਦਿਨ ਦੇ ਬਾਅਦ ਅੱਜ ਵਧੇ ਪੈਟਰੋਲ ਅਤੇ ਡੀਜ਼ਲ ਦੇ ਰੇਟ,  ਜਾਣੋ ਆਪਣੇ ਸ਼ਹਿਰ  ਦੇ ਰੇਟ

ਅੱਜ ਪੈਟਰੋਲ (Petrol) ਅਤੇ ਡੀਜ਼ਲ (Diesel) ਦੀ ਕੀਮਤਾਂ ਵਿੱਚ 35-35 ਪੈਸੇ ਪ੍ਰਤੀ ਲਿਟਰ ਵਾਧਾ ਕੀਤਾ ਗਿਆ ਹੈ। ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਲੋਕ ਕਾਫ਼ੀ ਪਰੇਸ਼ਾਨ ਹਨ।

ਨਵੀਂ ਦਿੱਲੀ: ਦੇਸ਼ ਵਿੱਚ ਪੈਟਰੋਲ (Petrol) ਅਤੇ ਡੀਜ਼ਲ (Diesel) ਦੇ ਰੇਟ ਲਗਾਤਾਰ ਵੱਧ ਰਹੇ ਹਨ। ਦੋ ਦਿਨ ਦੇ ਬਾਅਦ ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ (PETROL AND DIESEL) ਦੇ ਮੁੱਲ ਵੱਧ ਗਏ ਹਨ। ਇਸ ਤੋਂ ਪਹਿਲਾਂ ਮੰਗਲਵਾਰ ਅਤੇ ਬੁੱਧਵਾਰ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਸਥਿਰ ਸਨ।

ਇਹ ਵੀ ਪੜੋ: ਡਰੱਗ ਰੈਕਟ ਮਾਮਲਾ: ਅੱਜ ਮੁੜ ਹੋਵੇਗੀ ਸੁਣਵਾਈ, ਵਕੀਲ ਨੇ ਕਿਹਾ...

ਜਾਣਕਾਰੀ ਦੇ ਮੁਤਾਬਕ ਪੈਟਰੋਲ ਅਤੇ ਡੀਜ਼ਲ (PETROL AND DIESEL) ਦੀਆਂ ਕੀਮਤਾਂ ਵਿੱਚ 35-35 ਪੈਸੇ ਦਾ ਵਾਧਾ ਹੋਇਆ ਹੈ। ਦੇਸ਼ ਦੀ ਰਾਸ਼ਟਰੀ ਦਿੱਲੀ (Delhi) ਵਿੱਚ ਵੀਰਵਾਰ ਨੂੰ ਪੈਟਰੋਲ (Petrol) ਦੇ ਮੁੱਲ 104.79 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 93.54 ਰੁਪਏ ਪ੍ਰਤੀ ਲਿਟਰ ਹਨ। ਉਥੇ ਹੀ ਮੁੰਬਈ ਵਿੱਚ ਪੈਟਰੋਲ ਦੀ ਕੀਮਤ 110.75 ਰੁਪਏ ਪ੍ਰਤੀ ਲਿਟਰ ਹੈ ਤਾਂ ਡੀਜ਼ਲ ਦੀ ਕੀਮਤ 101.40 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ। ਜੇਕਰ ਪਟਨਾ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 108.04 ਪ੍ਰਤੀ ਲਿਟਰ ਜਦੋਂ ਕਿ ਡੀਜ਼ਲ 100.07 ਪ੍ਰਤੀ ਲਿਟਰ ਮਿਲ ਰਿਹਾ ਹੈ .

ਕੋਲਕਾਤਾ ਵਿੱਚ ਪੈਟਰੋਲ (Petrol) ਦਾ ਰੇਟ 105.43 ਰੁਪਏ ਪ੍ਰਤੀ ਲਿਟਰ ਹੈ। ਜਦੋਂ ਕਿ ਡੀਜ਼ਲ 96.63 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਚੇਂਨਈ ਵਿੱਚ ਪੈਟਰੋਲ (Petrol) 102.10 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ ਤਾਂ ਉਥੇ ਹੀ ਡੀਜ਼ਲ 97.93 ਰੁਪਏ ਪ੍ਰਤੀ ਲਿਟਰ ਦੀ ਦਰ ਨਾਲ ਲੋਕਾਂ ਨੂੰ ਮਿਲ ਰਿਹਾ ਹੈ। ਚੰਡੀਗੜ੍ਹ ਵਿੱਚ ਪੈਟਰੋਲ (Petrol) 100.86 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ ਤਾਂ ਉਥੇ ਹੀ ਡੀਜ਼ਲ ਦੀ ਕੀਮਤ 93. 34 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।

ਸ਼ਹਿਰ ਪੈਟਰੋਲ ਦੇ ਰੇਟ ਡੀਜ਼ਲ ਦੇ ਰੇਟ
ਦਿੱਲੀ
104.79 93.54
ਮੁੰਬਈ 110.75 101.40
ਕੋਲਕਾਤਾ
105.43 96.63
ਚੇਂਨਈ 102.10 97.93
ਬੇਂਗਲੁਰੂ 108.44 99.26
ਭੋਪਾਲ 117.52 113.37
ਲਖਨਾਊ 101.81 93.96
ਪਟਨਾ 108.04 100.07
ਚੰਡੀਗੜ੍ਹ
100.86
93.34

ਇਹਨਾਂ ਰਾਜਾਂ ਵਿੱਚ ਪੈਟਰੋਲ 100 ਰੁਪਏ ਤੋਂ ਜ਼ਿਆਦਾ

ਭਾਰਤ ਦੀ ਉਦਯੋਗਿਕ ਰਾਜਧਾਨੀ ਮੁੰਬਈ ਅਜਿਹਾ ਸ਼ਹਿਰ ਹੈ। ਜਿੱਥੇ ਪੈਟਰੋਲ (Petrol) ਦੇ ਮੁੱਲ ਸਭ ਤੋਂ ਜਿਆਦਾ 107 ਰੁਪਏ ਪ੍ਰਤੀ ਲਿਟਰ ਹੈ। ਇਸਦੇ ਇਲਾਵਾ ਕਈ ਅਜਿਹੇ ਰਾਜ ਹਨ ਜਿੱਥੇ ਪੈਟਰੋਲ ਦੇ ਭਾਅ ਨੇ 100 ਦਾ ਅੰਕੜਾ ਪਾਰ ਕਰ ਲਿਆ ਹੈ। ਇਹਨਾਂ ਰਾਜਾਂ ਵਿੱਚ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਓਡੀਸਾ, ਜੰਮੂ-ਕਸ਼ਮੀਰ ਅਤੇ ਲੱਦਾਖ ਸ਼ਾਮਿਲ ਹਨ। ਇਹਨਾਂ ਸਾਰੇ ਰਾਜਾਂ ਵਿੱਚ ਇਸਦੀ ਕੀਮਤ 100 ਦੇ ਪਾਰ ਚੱਲੀ ਗਈ ਹੈ।

ਇਵੇਂ ਪਤਾ ਕਰੋ ਪੈਟਰੋਲ ਅਤੇ ਡੀਜ਼ਲ ਦੇ ਰੇਟ

ਹੁਣ ਤੁਸੀ ਘਰ ਬੈਠੇ ਪੈਟਰੋਲ-ਡੀਜ਼ਲ (PETROL AND DIESEL) ਦੇ ਮੁੱਲ ਪਤਾ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਇੰਡੀਅਨ ਆਈਲ ਦੀ ਵੈਬਸਾਈਟ ਉੱਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ RSP ਅਤੇ ਆਪਣੇ ਸ਼ਹਿਰ ਦਾ ਕੋਡ ਲਿਖਕੇ 9224992249 ਨੰਬਰ ਉੱਤੇ ਭੇਜਣਾ ਹੋਵੇਗਾ। ਹਰ ਸ਼ਹਿਰ ਦਾ ਕੋਡ ਵੱਖ-ਵੱਖ ਹੁੰਦਾ ਹੈ ਜੋ ਤੁਹਾਨੂੰ IOCLਦੇ ਵੈੱਬਸਾਈਟ ਉੱਤੇ ਮਿਲ ਜਾਵੇਗਾ।

Last Updated :Oct 14, 2021, 10:33 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.