ਇੱਕ ਵਾਰ ਫਿਰ ਬਾਹਰ ਆਵੇਗਾ ਰਾਮ ਰਹੀਮ ! ਅੱਜ ਆਵੇਗਾ ਫੈਸਲਾ

author img

By

Published : Jan 20, 2023, 1:52 PM IST

Updated : Jan 20, 2023, 10:03 PM IST

Once again Gurmit Ram Rahim will come out on parole!

ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਣ ਦੀ ਖਬਰ ਉਤੇ ਹਰਿਆਣਾ ਦੇ ਜੇਲ੍ਹ ਮੰਤਰ ਰਣਜੀਤ ਸਿੰਘ ਚੌਟਾਲਾ ਨੇ ਮੋਹਰ ਲਾ ਦਿੱਤੀ ਹੈ। ਉਹ ਮੀਡੀਆ ਤੋਂ ਮੁੱਖਾਤਿਬ ਸਨ ਕਿ 25 ਜਨਵਰੀ ਤੱਕ ਡੇਰਾ ਸੱਚਾ ਸੌਦਾ ਪ੍ਰਮੁੱਖ ਨੂੰ ਪੈਰੋਲ ਮਿਲ ਸਕਦਾ ਹੈ।

ਸਿਰਸਾ : ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੇ ਪੈਰੋਲ ਲਈ ਇਕ ਅਰਜ਼ੀ ਦਾਖਲ ਕੀਤੀ ਹੈ, ਜਿਸ ਦੀ ਪੁਸ਼ਟੀ ਹਰਿਆਣਾ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਚੌਟਾਲਾ ਨੇ ਕੀਤੀ ਹੈ। ਹਰਿਆਣਾ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਮੀਡੀਆ ਦੇ ਸਾਹਮਣੇ 25 ਜਨਵਰੀ ਤੱਕ ਰਾਮ ਰਹੀਮ ਨੂੰ ਪੈਰੋਲ ਮਿਲਣ ਦੀ ਸੰਭਾਵਨਾ ਜਤਾਈ ਹੈ। ਦੋ ਦਿਨ ਪਹਿਲਾਂ ਰਾਮ ਰਹੀਮ ਨੇ ਜੇਲ੍ਹ ਸੁਪਰੀਡੈਂਟ ਨੂੰ ਐਪਲੀਕੇਸ਼ਨ ਭੇਜੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਡਿਵੀਜ਼ਨਲ ਕਮਿਸ਼ਨ ਪੈਰੋਲ 'ਤੇ ਫੈਸਲਾ ਕਰਨ ਵਾਲੇ ਹਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਨੂੰ 30 ਦਿਨ ਦੀ ਪੈਰੋਲ ਅਤੇ 40 ਦਿਨਾਂ ਦੀ ਫ਼ਰਲੋ ਮਿਲ ਚੁੱਕੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ 25 ਜਨਵਰੀ ਤੱਕ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ। ਹਰਿਆਣਾ ਦੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਚੌਟਾਲਾ ਨੇ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸੰਭਾਵਨਾ ਇਹ ਵੀ ਜਾਤਾਈ ਜਾ ਰਹੀ ਹੈ ਕਿ ਰਾਮ ਰਹੀਮ ਪੈਰੋਲ ਮਿਲਣ ਤੋਂ ਬਾਅਦ ਸਿਰਸਾ ਆ ਸਕਦੇ ਹਨ। ਇਹ ਜਾਣਕਾਰੀ ਵੀ ਮਿਲ ਰਹੀ ਹੈ ਕਿ 25 ਜਨਵਰੀ ਨੂੰ ਸ਼ਾਹ ਸਤਨਾਮ ਸਿੰਘ ਦਾ ਜਨਮ ਦਿਨ ਮੌਕੇ ਰਾਮ ਰਹੀਮ ਸਿਰਸਾ ਆ ਸਕਦਾ ਹੈ। ਹਾਲਾਂਕਿ, ਡੇਰਾ ਪ੍ਰਬੰਧਨ ਇਸ ਮਾਮਲੇ 'ਚ ਕੁਝ ਵੀ ਬੋਲਣਾ ਤਿਆਰ ਨਹੀਂ ਪਰ ਡੇਰਾ ਸੱਚਾ ਸੌਦਾ ਵਿਖੇ 25 ਜਨਵਰੀ ਨੂੰ ਪ੍ਰੋਗਰਾਮ ਲਈ ਤਿਆਰੀ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਮੁਲਤਵੀ, 29 ਜਨਵਰੀ ਨੂੰ ਪਟਿਆਲਾ ਰੈਲੀ 'ਚ ਕਰਨਾ ਸੀ ਸੰਬੋਧਨ

ਤੁਹਾਨੂੰ ਦੱਸ ਦਈਏ ਕਿ ਬਾਬਾ ਰਾਮ ਰਹੀਮ ਨੂੰ ਪਹਿਲਾਂ ਵੀ 30 ਦਿਨ ਦੀ ਪੈਰੋਲ ਅਤੇ 40 ਦਿਨ ਦੀ ਫਰਲੋ ਮਿਲ ਚੁੱਕੀ ਹੈ। ਰਾਮ ਰਹੀਮ ਜੇ ਪੈਰੋਲ ਦੀ ਸਮੇਂ ਸਿਰਸਾ ਆਉਂਦਾ ਹੈ ਤਾਂ ਸਿਰਸਾ ਵਿੱਚ ਸਖਤ ਸੁਰੱਖਿਆ ਹਰਿਆਣਾ ਪੁਲਿਸ ਵੱਲੋਂ ਕੀਤੀ ਜਾਵੇਗੀ। ਰਾਮ ਰਹੀਮ ਦੇ ਸਿਰਸਾ ਆਉਣ ਦੀ ਅਟਕਲਾਂ 'ਤੇ ਹਰਿਆਣਾ ਪੁਲਿਸ ਦੀ ਚੁਣੌਤੀਆਂ ਜ਼ਰੂਰ ਵਧ ਸਕਦੀਆਂ ਹਨ। ਹਰਿਆਣਾ ਕੇ ਜੇਲ੍ਹ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਗੁਰਮਿਤ ਰਾਮ ਰਹੀਮ ਦੀ ਅਰਜ਼ੀ ਆਈ ਸੀ, ਜਿਸ ਵਿਚ ਪੈਰੋਲ ਸਬੰਧੀ ਲਿਖਿਆ ਸੀ। ਅਸੀਂ ਉਹ ਅੱਗੇ ਭੇਜ ਦਿੱਤੀ ਹੈ। ਹੁਣ ਕਮਿਸ਼ਨਰ ਅੱਗੇ ਦੀ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਪੈਰੋਲ ਕਿੰਨੇ ਦਿਨ ਲਈ ਦੇਣੀ ਹੈ ਇਹ ਉਨ੍ਹਾਂ ਦਾ ਕੰਮ ਹੈ, ਸਾਡੇ ਕੋਲ ਜੋ ਅਰਜ਼ੀ ਆਈ ਹੈ ਉਸ ਵਿਚ 40 ਦਿਨ ਦੀ ਪੈਰੋਲ ਸਬੰਧੀ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਬਾ ਦੇ ਪਰਿਵਾਰ ਵੱਲੋਂ ਇਹ ਅਰਜ਼ੀ ਦਾਖਲ ਕੀਤੀ ਗਈ ਹੈ।

Last Updated :Jan 20, 2023, 10:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.