ਚੋਣਾਂ ਵਾਲੇ 5 ਸੂਬਿਆਂ ’ਚ ਕੋਵਿਡ ਟੀਕਾਕਰਨ ਸਰਟੀਫਿਕੇਟ 'ਤੇ ਨਹੀਂ ਹੋਵੇਗੀ ਮੋਦੀ ਦੀ ਫੋਟੋ

author img

By

Published : Jan 10, 2022, 7:21 AM IST

ਟੀਕਾਕਰਨ ਸਰਟੀਫਿਕੇਟ 'ਤੇ ਨਹੀਂ ਹੋਵੇਗੀ ਮੋਦੀ ਦੀ ਫੋਟੋ

ਜਿਨ੍ਹਾਂ 5 ਰਾਜਾਂ 'ਚ ਵਿਧਾਨ ਸਭਾ ਚੋਣਾਂ (Assembly elections in five states) ਹੋਣ ਜਾ ਰਹੀਆਂ ਹਨ, ਉੱਥੇ ਜਾਰੀ ਕੋਵਿਡ ਟੀਕਾਕਰਨ ਸਰਟੀਫਿਕੇਟ (Covid vaccination certificate) 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ (PM Narendra Modi's picture will not be there) ਨਹੀਂ ਹੋਵੇਗੀ, ਕਿਉਂਕਿ ਉੱਥੇ ਆਦਰਸ਼ ਚੋਣ ਜ਼ਾਬਤਾ ਲਾਗੂ (Model code of conduct enforced) ਹੋ ਗਿਆ ਹੈ। ਇਕ ਅਧਿਕਾਰਤ ਸੂਤਰ ਨੇ ਇਹ ਜਾਣਕਾਰੀ ਦਿੱਤੀ।

ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਵਾਲੇ 5 ਰਾਜਾਂ ਵਿੱਚ ਕੋਵਿਡ ਟੀਕਾਕਰਨ ਸਰਟੀਫਿਕੇਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਈ ਫੋਟੋ ਨਹੀਂ (Photo of Prime Minister Narendra Modi on covid Vaccination Certificate) ਹੋਵੇਗੀ। ਇੱਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰਾਲਾ ਟੀਕੇ ਦੇ ਸਰਟੀਫਿਕੇਟ ਤੋਂ ਮੋਦੀ ਦੀ ਤਸਵੀਰ ਹਟਾਉਣ ਲਈ ਕੋਵਿਨ ਪਲੇਟਫਾਰਮ 'ਤੇ ਜ਼ਰੂਰੀ ਫਿਲਟਰ ਲਗਾਏਗਾ।

ਇਹ ਵੀ ਪੜੋ: ਵਿਧਾਨ ਸਭਾ ਚੋਣਾਂ 2022: ਡੇਰਾ ਵੋਟਰਾਂ 'ਤੇ ਸਿਆਸਤਦਾਨਾਂ ਦੀ ਟੇਕ

ਚੋਣ ਕਮਿਸ਼ਨ ਨੇ ਸ਼ਨੀਵਾਰ (Election Commission announced on Saturday) ਨੂੰ ਐਲਾਨ ਕੀਤਾ ਕਿ ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਮਨੀਪੁਰ ਅਤੇ ਗੋਆ ਵਿੱਚ ਵਿਧਾਨ ਸਭਾ ਚੋਣਾਂ 10 ਫਰਵਰੀ ਤੋਂ 7 ਮਾਰਚ ਤੱਕ ਸੱਤ ਪੜਾਵਾਂ ਵਿੱਚ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਚੋਣ ਪ੍ਰੋਗਰਾਮ ਦੇ ਐਲਾਨ ਦੇ ਨਾਲ ਹੀ ਸਰਕਾਰਾਂ, ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।

ਇਹ ਵੀ ਪੜੋ: ਵਿਸ਼ਵ ਹਿੰਦੀ ਦਿਵਸ 2022: ਦੁਨੀਆਂ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ

ਇੱਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ, ਸਿਹਤ ਮੰਤਰਾਲਾ ਇਨ੍ਹਾਂ ਪੰਜ ਚੋਣ ਰਾਜਾਂ ਵਿੱਚ ਲੋਕਾਂ ਨੂੰ ਜਾਰੀ ਕੋਵਿਡ-19 ਟੀਕਾਕਰਨ ਸਰਟੀਫਿਕੇਟਾਂ ਤੋਂ ਪ੍ਰਧਾਨ ਮੰਤਰੀ ਦੀ ਤਸਵੀਰ ਹਟਾਉਣ ਲਈ ਕੋਵਿਨ ਪਲੇਟਫਾਰਮ 'ਤੇ ਜ਼ਰੂਰੀ ਫਿਲਟਰ ਸਥਾਪਤ ਕਰੇਗਾ। ਮਾਰਚ 2021 ਵਿੱਚ, ਸਿਹਤ ਮੰਤਰਾਲੇ ਨੇ ਕੁਝ ਰਾਜਨੀਤਿਕ ਪਾਰਟੀਆਂ ਦੀਆਂ ਸ਼ਿਕਾਇਤਾਂ ਦੇ ਬਾਅਦ ਚੋਣ ਕਮਿਸ਼ਨ ਦੇ ਸੁਝਾਅ 'ਤੇ ਅਸਾਮ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਪੁਡੂਚੇਰੀ ਵਿੱਚ ਚੋਣਾਂ ਦੌਰਾਨ ਅਜਿਹਾ ਕਦਮ ਚੁੱਕਿਆ ਸੀ।

ਇਹ ਵੀ ਪੜੋ: COVID-19 Review Meeting: ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਦੀ ਕੀਤੀ ਸਮੀਖਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.