Jammu kashmir explosion: ਜੰਮੂ-ਕਸ਼ਮੀਰ ਦੇ ਨਰਵਾਲ ਇਲਾਕੇ ਵਿੱਚ ਧਮਾਕਾ, 6 ਜ਼ਖਮੀ
Updated on: Jan 21, 2023, 1:37 PM IST

Jammu kashmir explosion: ਜੰਮੂ-ਕਸ਼ਮੀਰ ਦੇ ਨਰਵਾਲ ਇਲਾਕੇ ਵਿੱਚ ਧਮਾਕਾ, 6 ਜ਼ਖਮੀ
Updated on: Jan 21, 2023, 1:37 PM IST
ਜੰਮੂ-ਕਸ਼ਮੀਰ ਦੇ ਨਰਵਾਲ ਇਲਾਕੇ 'ਚ ਅੱਜ ਦੋ ਧਮਾਕੇ ਹੋਏ। ਇਹ ਧਮਾਕਾ ਕਿਵੇਂ ਹੋਇਆ, ਇਹ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਜੰਮੂ: ਜੰਮੂ-ਕਸ਼ਮੀਰ ਦੇ ਨਰਵਾਲ ਇਲਾਕੇ 'ਚ ਅੱਜ ਦੋਹਰੇ ਧਮਾਕਿਆਂ 'ਚ 6 ਲੋਕ ਜ਼ਖਮੀ ਹੋ ਗਏ। ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਧਮਾਕੇ ਹੋਏ ਹਨ। ਇਲਾਕੇ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ। ਜੰਮੂ-ਕਸ਼ਮੀਰ ਪੁਲਿਸ ਨੂੰ ਥਾਂ-ਥਾਂ ਤਾਇਨਾਤ ਕੀਤਾ ਗਿਆ ਹੈ।
-
#UPDATE | Twin blasts occurred in Narwal area of Jammu, 6 people injured: Mukesh Singh, ADGP Jammu Zone
— ANI (@ANI) January 21, 2023
(File photo) pic.twitter.com/CdxV62JcAm
ਅੱਤਵਾਦੀ ਗਤੀਵਿਧੀਆਂ 'ਤੇ ਕਾਬੂ ਪਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਧਮਾਕੇ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਇਸ ਧਮਾਕੇ 'ਚ 6 ਲੋਕ ਜ਼ਖਮੀ ਹੋਏ ਹਨ। ਜੰਮੂ ਜ਼ੋਨ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਜੰਮੂ ਦੇ ਨਰਵਾਲ ਇਲਾਕੇ ਵਿੱਚ ਦੋਹਰੇ ਧਮਾਕੇ ਹੋਏ। ਇਸ 'ਚ 6 ਲੋਕ ਜ਼ਖਮੀ ਹੋਏ ਹਨ।
ਪੁਲਿਸ ਅਧਿਕਾਰੀ ਨੇ ਕਿਹਾ, 'ਇਲਾਕੇ ਨੂੰ ਘੇਰ ਲਿਆ ਗਿਆ ਹੈ। ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪਹਿਲਾ ਧਮਾਕਾ ਸਵੇਰੇ ਕਰੀਬ 11 ਵਜੇ ਟਰਾਂਸਪੋਰਟ ਨਗਰ ਦੇ ਵਾਰਡ ਨੰਬਰ 7 'ਚ ਹੋਇਆ। ਇਸ ਤੋਂ ਠੀਕ 15 ਤੋਂ 20 ਮਿੰਟ ਬਾਅਦ ਹੀ ਇਸੇ ਇਲਾਕੇ 'ਚ ਇਕ ਹੋਰ ਧਮਾਕਾ ਹੋਇਆ। ਮੁੱਢਲੀ ਜਾਂਚ ਵਿੱਚ ਇਨ੍ਹਾਂ ਦੋਵਾਂ ਧਮਾਕਿਆਂ ਵਿੱਚ ਸਟਿੱਕੀ ਬੰਬਾਂ ਦੀ ਵਰਤੋਂ ਹੋਣ ਦਾ ਖੁਲਾਸਾ ਹੋਇਆ ਹੈ।
ਇਹ ਵੀ ਪੜ੍ਹੋ:- NIA ਦਾ ਖੁਲਾਸਾ, ਭਾਰਤ ਵਿੱਚ ਇਸਲਾਮਿਕ ਸ਼ਾਸਨ ਲਾਗੂ ਕਰਨਾ ਚਾਹੁੰਦਾ ਸੀ PIF
