Odisha Hockey World Cup 2023 : ਹਾਕੀ ਮੈਚ ਵੇਖਣ ਪਹੁੰਚੇ ਹਾਕੀ ਦੇ ਦਿਗਜ ਖਿਡਾਰੀ, ਭਾਰਤੀ ਟੀਮ ਤੇ ਓਡੀਸ਼ਾ ਸੀਐਮ ਦੀ ਕੀਤੀ ਸ਼ਲਾਘਾ
Updated on: Jan 19, 2023, 12:53 PM IST

Odisha Hockey World Cup 2023 : ਹਾਕੀ ਮੈਚ ਵੇਖਣ ਪਹੁੰਚੇ ਹਾਕੀ ਦੇ ਦਿਗਜ ਖਿਡਾਰੀ, ਭਾਰਤੀ ਟੀਮ ਤੇ ਓਡੀਸ਼ਾ ਸੀਐਮ ਦੀ ਕੀਤੀ ਸ਼ਲਾਘਾ
Updated on: Jan 19, 2023, 12:53 PM IST
ਓਡੀਸ਼ਾ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਸਿੱਖ ਯੂਨੀਅਨ ਕਲੱਬ ਦੇ ਮੈਂਬਰ ਅਤੇ ਦਿੱਗਜ ਹਾਕੀ ਖਿਡਾਰੀ ਅਵਤਾਰ ਸਿੰਘ ਸੋਹਲ (India vs Wales Odisha Hockey World Cup 2023) ਪਹੁੰਚੇ। ਉਨ੍ਹਾਂ ਨੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਤੇ ਭਾਰਤੀ ਹਾਕੀ ਟੀਮ ਦੇ ਸ਼ਲਾਘਾ ਕੀਤੀ।
ਭੁਨਵੇਸ਼ਵਰ/ਓਡੀਸ਼ਾ: ਭਾਰਤ FIH ਪੁਰਸ਼ ਹਾਕੀ ਵਿਸ਼ਵ ਕਪ ਦਾ ਆਪਣਾ ਆਖਰੀ ਅਤੇ ਸਭ ਤੋਂ ਅਹਿਮ ਪੂਲ ਡੀ ਮੈਚ ਵੀਰਵਾਰ ਨੂੰ ਇੱਥੇ ਕਲਿੰਗਾ ਸਟੇਡੀਅਮ ਵਿੱਚ ਵੇਲਸ ਖਿਲਾਫ ਖੇਡੇਗਾ। ਮਹਾਨ ਹਾਕੀ ਖਿਡਾਰੀਆਂ ਦੇ ਸਿੱਖ ਯੂਨੀਅਨ ਕੱਲਬ (10 ਮੈਂਬਰੀ) ਦੇ ਮੈਂਬਰ ਅਵਤਾਰ ਸਿੰਘ ਸੋਹਲ ਵੀ ਇਸ ਮੌਕੇ ਓਡੀਸ਼ਾ ਪਹੁੰਚੇ। ਇਸ ਮੌਕੇ ਕੀਨੀਆ ਤੋਂ ਭਾਰਤ ਪਹੁੰਚੇ ਅਵਤਾਰ ਸਿੰਘ ਸੋਹਲ ਨੇ ਭਾਰਤੀ ਹਾਕੀ ਟੀਮ ਦੀ ਜੰਮ ਕੇ ਤਾਰੀਫ ਕੀਤੀ।
ਓਡੀਸ਼ਾ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪ੍ਰਬੰਧਾਂ ਦੀ ਕੀਤੀ ਸ਼ਲਾਘਾ: ਸਿੱਖ ਯੂਨੀਅਨ ਕਲੱਬ ਹਾਕੀ ਮੈਚ ਵੇਖਣ ਲਈ ਓਡੀਸ਼ਾ ਪਹੁੰਚਿਆ। ਉਨ੍ਹਾਂ ਨੇ ਜਿੱਥੇ, ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਸ਼ਲਾਘਾ, ਉੱਥੇ ਹੀ ਭਾਰਤੀ ਹਾਕੀ ਟੀਮ ਦੀਆਂ ਤਰੀਫ਼ਾ ਦੇ ਵੀ ਪੁੱਲ੍ਹ ਬੰਨੇ। ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਪੁਰਸ਼ ਹਾਕੀ ਵਿਸ਼ਵ ਕੱਪ ਵੱਲੋਂ ਕੀਤੇ ਸਾਰੇ ਪ੍ਰਬੰਧ ਉਨ੍ਹਾਂ ਨੂੰ ਕਾਫੀ ਪਸੰਦ ਆਏ ਹਨ।
ਅਵਤਾਰ ਸਿੰਘ ਸੋਹਲ ਇੱਕ ਕੀਨੀਆ ਫੀਲਡ ਹਾਕੀ ਖਿਡਾਰੀ ਹਨ। ਉਨ੍ਹਾਂ ਨੇ 1960, 1964, 1968 ਅਤੇ 1972 ਦੇ ਸਮਰ ਓਲਪਿੰਕ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਦੀ ਸਿੱਖ ਯੂਨੀਅਨ ਕੱਲਬ ਕੀਨੀਆ ਵਿੱਚ ਹੈ ਜਿਸ ਨੇ 28 ਉਲਪਿੰਕ ਖਿਡਾਰੀ ਬਣਾਏ ਹਨ, ਜਿਨ੍ਹਾਂ ਨੇ 1956 ਤੋਂ 1998 ਤੱਕ ਖੇਡੇ ਹਨ। 27 ਖਿਡਾਰੀ ਚੀਨ ਹਾਕੀ ਵਰਲਡ ਕੱਪ ਵਿੱਚ ਖੇਡੇ।
ਓਡੀਸ਼ਾ 'ਚ ਚੱਲ ਰਿਹਾ ਹਾਕੀ ਵਿਸ਼ਵ ਕੱਪ, ਅੱਜ ਭਾਰਤ ਤੇ ਵੇਲਸ ਵਿਚਾਲੇ ਮੁਕਾਬਲਾ: ਹਾਕੀ ਵਿਸ਼ਵ ਕੱਪ ਵਿੱਚ ਅੱਜ ਵੀਰਵਾਰ ਨੂੰ ਚਾਰ ਮੈਚ ਖੇਡੇ ਜਾਣਗੇ। ਪਹਿਲਾਂ ਮੈਚ ਮਲੇਸ਼ੀਆ ਅਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ, ਜਦਕਿ ਦੂਜਾ ਮੈਚ ਨੀਦਰਲੈਂਡ ਅਤੇ ਚਿੱਲੀ ਵਿਚਾਲੇ ਹੋਵੇਗਾ। ਦਿਨ ਦਾ ਤੀਜਾ ਮੈਚ ਸਪੇਨ ਅਤੇ ਇੰਗਲੈਂਡ ਵਿਚਾਲੀ ਹੋਵੇਗਾ। ਉੱਥੇ ਹੀ, ਦਿਨ ਦਾ ਆਖਰੀ ਮੈਚ ਭਾਰਤ ਅਤੇ ਵੇਲਸ ਵਿਚਾਲੇ ਸ਼ਾਮ ਨੂੰ ਸੱਤ ਵਜੇ ਹੋਵੇਗਾ।
ਹੇਡ ਟੂ ਹੇਡ : ਭਾਰਤ ਅਤੇ ਵੇਲਸ ਦੀ ਟੀਮ ਲਗਾਤਾਰ ਤਿੰਨ ਵਾਰ ਆਪਸ ਵਿੱਚ ਭਿੜੀ ਹੈ। ਇਨ੍ਹਾਂ ਤਿੰਨਾਂ ਮੁਕਾਬਲਿਆਂ ਵਿੱਚ ਭਾਰਤ ਨੇ ਜਿੱਤ ਆਪਣੇ ਨਾਂਅ ਦਰਜ ਕੀਤੀ ਹੈ। ਭਾਰਤ ਅਤੇ ਵੇਲਸ ਵਿਚਾਲੇ ਪਹਿਲਾ ਮੈਚ 25 ਜੁਲਾਈ, 2014 ਨੂੰ 20ਵੇਂ ਕਾਮਨਵੈਲਥ ਗੇਮਜ਼ ਵਿੱਚ ਖੇਡਿਆ ਗਿਆ ਸੀ ਜਿਸ ਵਿੱਚ ਭਾਰਤ ਨੇ 3-1 ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਨੇ ਦੂਜਾ ਮੁਕਾਬਲਾ ਅੱਠ ਅਪ੍ਰੈਲ 2018 ਵਿੱਚ ਖੇਡਿਆ ਜਿਸ ਵਿੱਚ ਭਾਰਤ ਨੇ 4-3 ਨਾਲ ਵੇਲਸ ਨੂੰ ਮਾਤ ਦਿੱਤੀ। ਇਹ ਮੁਕਾਬਲਾ 21ਵੇਂ ਕਾਮਨਵੈਲਥ ਗੇਮਜ਼ ਵਿੱਚ ਖੇਡਿਆ ਗਿਆ ਸੀ। ਤੀਜਾ ਮੁਕਾਬਲਾ ਬਰਮਿੰਘਮ ਕਾਮਨਵੈਲਥ ਗੇਮਜ਼ ਵਿੱਚ ਹੋਇਆ ਸੀ ਜਿਸ 'ਚ ਭਾਰਤ ਨੇ 4-1 ਨਾਲ ਜਿੱਤ ਦਰਜ ਕੀਤੀ ਸੀ। ਇਹ ਮੁਕਾਬਲਾ 4 ਅਗਸਤ 2022 ਨੂੰ ਖੇਡਿਆ ਗਿਆ।
ਭਾਰਤੀ ਟੀਮ-
ਗੋਲਕੀਪਰ: ਕ੍ਰਿਸ਼ਨ ਬਹਾਦੁਰ ਪਾਠਕ, ਪੀਆਰ ਸ੍ਰੀਜੇਸ਼
ਡਿਫੈਂਡਰਜ਼ : ਜਰਮਨਪ੍ਰੀਤ ਸਿੰਘ, ਸੁਰੇਂਦਰ ਕੁਮਾਰ, ਹਰਮਨਪ੍ਰੀਤ ਸਿੰਘ (ਕਪਤਾਨ), ਵਰੁਣ ਕੁਮਾਰ, ਅਮਿਤ ਰੋਹਿਤਦਾਸ (ਉਪਕਪਤਾਨ), ਨੀਲਮ ਸੰਜੀਪ
ਮਿਡਫੀਲਡਰ: ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਨੀਲਕਾਂਤ ਸ਼ਰਮਾ, ਸ਼ਮਸ਼ੇਰ ਸਿੰਘ, ਵਿਵੇਕ ਸਾਗਰ ਪ੍ਰਸਾਦ, ਆਕਾਸ਼ਦੀਪ ਸਿੰਘ
ਫਾਰਵਰਡ: ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭੀਸ਼ੇਕ, ਸੁਖਜੀਤ ਸਿੰਘ
ਬਦਲਵੇਂ ਖਿਡਾਰੀ: ਰਾਜਕੁਮਾਰ ਪਾਲ, ਜੁਗਰਾਜ ਸਿੰਘ
ਇਹ ਵੀ ਪੜ੍ਹੋ: Shubman Gill Double Ton: ਪੰਜਾਬ ਦੇ ਸ਼ੁਭਮਨ ਗਿੱਲ ਦਾ ਕਮਾਲ, ਵਨਡੇ 'ਚ ਦੋਹਰਾ ਸੈਂਕੜਾ ਜੜਨ ਵਾਲਾ 5ਵਾਂ ਭਾਰਤੀ
