ਭਾਰਤ ਬਨਾਮ ਬੈਲਜੀਅਮ-ਜੂਨੀਅਰ ਹਾਕੀ ਵਰਲਡ ਕੱਪ

author img

By

Published : Dec 2, 2021, 2:53 PM IST

Updated : Dec 2, 2021, 3:22 PM IST

ਭਾਰਤ ਬਨਾਮ ਬੈਲਜੀਅਮ-ਜੂਨੀਅਰ ਹਾਕੀ ਵਰਲਡ ਕੱਪ

2016 'ਚ ਲਖਨਊ 'ਚ ਪਿਛਲੇ ਟੂਰਨਾਮੈਂਟ 'ਚ ਬੈਲਜੀਅਮ ਨੂੰ 2-1 ਨਾਲ ਹਰਾ ਕੇ ਖਿਤਾਬ ਜਿੱਤਣ ਵਾਲੇ ਭਾਰਤ ਨੇ ਜੂਨੀਅਰ ਹਾਕੀ 'ਚ ਯੂਰਪੀਅਨ ਟੀਮ 'ਤੇ ਦਬਦਬਾ ਕਾਇਮ ਰੱਖਿਆ (Junior Hockey-India retained it's position)।

ਭੁਵਨੇਸ਼ਵਰ: ਮੌਜੂਦਾ ਚੈਂਪੀਅਨ ਭਾਰਤ ਨੇ ਬੁੱਧਵਾਰ ਨੂੰ ਇੱਥੇ ਐੱਫਆਈਐੱਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ (Junior Hockey World Cup)ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰਨ ਲਈ ਯੂਰਪ ਦੀ ਚੋਟੀ ਦੀ ਟੀਮ ਬੈਲਜੀਅਮ ਨੂੰ 1-0 ਨਾਲ ਹਰਾ (Defeated Europe's top team Belgium by 1-0)ਕੇ ਖਿਤਾਬ ਬਚਾਉਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। (India vs Belgium) ਭਾਰਤ ਬਨਾਮ ਬੈਲਜੀਅਮ।

ਜੂਨੀਅਰ ਹਾਕੀ ’ਤੇ ਭਾਰਤ ਦਾ ਦਬਦਬਾ ਕਾਇਮ

2016 'ਚ ਲਖਨਊ 'ਚ ਪਿਛਲੇ ਟੂਰਨਾਮੈਂਟ 'ਚ ਬੈਲਜੀਅਮ ਨੂੰ 2-1 ਨਾਲ ਹਰਾ ਕੇ ਖਿਤਾਬ ਜਿੱਤਣ ਵਾਲੇ ਭਾਰਤ ਨੇ ਜੂਨੀਅਰ ਹਾਕੀ 'ਚ ਯੂਰਪੀਅਨ ਟੀਮ 'ਤੇ ਦਬਦਬਾ ਕਾਇਮ ਰੱਖਿਆ।

ਸ਼ਰਧਾਨੰਦ ਤਿਵਾੜੀ ਨੇ ਪੈਨਲਟੀ ਕਾਰਨਰ ਤੋਂ ਗੋਲ ਕੀਤਾ

ਸ਼ਰਧਾਨੰਦ ਤਿਵਾਰੀ ਨੇ 21ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ (Shradhanand Tiwari hit a goal in penalty corner) ਵਿੱਚ ਬਦਲਿਆ ਜੋ ਭਾਰਤ ਲਈ ਆਖਰੀ ਚਾਰ ਵਿੱਚ ਪਹੁੰਚਣ ਲਈ ਕਾਫੀ ਸੀ। ਇਹ ਮੈਚ ਦੋਵਾਂ ਟੀਮਾਂ ਦੇ ਰੱਖਿਆਤਮਕ ਹੁਨਰ ਦੀ ਸ਼ਾਨਦਾਰ ਮਿਸਾਲ ਸੀ ਅਤੇ ਭਾਰਤ ਇਕ ਗੋਲ ਨਾਲ ਅੱਗੇ ਵਧਣ ਵਿਚ ਕਾਮਯਾਬ ਰਿਹਾ।

ਸ਼ੁੱਕਰਵਾਰ ਨੂੰ ਸੈਮੀਫਾਈਨਲ ਵਿੱਚ ਜਰਮਨੀ ਨਾਲ ਭਿੜੇਗਾ ਭਾਰਤ

ਭਾਰਤ ਸ਼ੁੱਕਰਵਾਰ ਨੂੰ ਸੈਮੀਫਾਈਨਲ 'ਚ ਪਿਛਲੀ ਵਾਰ ਦੇ ਕਾਂਸੀ ਤਮਗਾ ਜੇਤੂ ਜਰਮਨੀ ਨਾਲ ਭਿੜੇਗਾ (India will tie with Germany on Friday)। ਛੇ ਵਾਰ ਦੀ ਚੈਂਪੀਅਨ ਜਰਮਨੀ ਨੇ ਸਪੇਨ ਨੂੰ ਸ਼ੂਟਆਊਟ ਵਿੱਚ 3-1 ਨਾਲ ਹਰਾਇਆ (Six time Champion Germany beat Spain in Shoot out) । ਨਿਯਮਤ ਸਮੇਂ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰੀ 'ਤੇ ਸਨ। ਬੈਲਜੀਅਮ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਭਾਰਤ 'ਤੇ ਦਬਾਅ ਬਣਾਇਆ ਪਰ ਭਾਰਤੀ ਡਿਫੈਂਸ ਨੇ ਜਲਦਬਾਜ਼ੀ ਨਹੀਂ ਦਿਖਾਈ ਅਤੇ ਆਸਾਨੀ ਨਾਲ ਹਮਲਿਆਂ ਨੂੰ ਨਾਕਾਮ ਕਰ ਦਿੱਤਾ।

ਬੈਲਜੀਅਮ ਨੂੰ 13ਵੇਂ ਮਿੰਟ ਵਿੱਚ ਮਿਲਿਆ ਪਹਿਲਾ ਮੌਕਾ

ਬੈਲਜੀਅਮ ਨੂੰ 13ਵੇਂ ਮਿੰਟ ਵਿੱਚ ਪਹਿਲਾ ਮੌਕਾ ਮਿਲਿਆ ਪਰ ਭਾਰਤੀ ਗੋਲਕੀਪਰ ਪ੍ਰਸ਼ਾਂਤ ਚੌਹਾਨ ਨੇ ਥਿਬਿਊ ਸਟਾਕਬ੍ਰੋਕਸ ਦੇ ਨਜ਼ਦੀਕੀ ਸ਼ਾਟ ਨੂੰ ਰੋਕ ਦਿੱਤਾ। ਭਾਰਤ ਨੂੰ ਪਹਿਲੇ ਕੁਆਰਟਰ ਦੇ ਆਖਰੀ ਪਲਾਂ ਵਿੱਚ ਗੋਲ ਕਰਨ ਦਾ ਪਹਿਲਾ ਮੌਕਾ ਮਿਲਿਆ ਪਰ ਬੈਲਜੀਅਮ ਦੇ ਗੋਲਕੀਪਰ ਬੋਰਿਸ ਫੇਲਡਿਮ ਨੇ ਉੱਤਮ ਸਿੰਘ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਭਾਰਤ ਨੇ ਦੂਜੇ ਕੁਆਰਟਰ ਵਿੱਚ ਆਤਮਵਿਸ਼ਵਾਸ ਨਾਲ ਭਰਿਆ ਖੇਡ ਦਿਖਾਇਆ ਅਤੇ 21ਵੇਂ ਮਿੰਟ ਵਿੱਚ ਆਪਣਾ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ, ਜਿਸ ਨੂੰ ਤਿਵਾਰੀ ਨੇ ਹੁਨਰਮੰਦੀ ਨਾਲ ਗੋਲ ਵਿੱਚ ਬਦਲ ਦਿੱਤਾ।

ਪੈਨਲਟੀ ਕਾਰਨਰ ’ਚੇ ਬੈਲਜੀਅਮ ਦੀ ਫਲਿੱਕ ਬਾਹਰ ਗਈ

ਬੈਲਜੀਅਮ ਨੂੰ 26ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ ਪਰ ਜੇਫ ਡੀ ਵਿੰਟਰ ਦੀ ਫਲਿੱਕ ਬਾਹਰ ਹੋ ਗਈ। ਅੱਧੇ ਸਮੇਂ ਤੱਕ ਭਾਰਤ 1-0 ਨਾਲ ਅੱਗੇ ਸੀ। ਬੈਲਜੀਅਮ ਨੇ ਤੀਜੇ ਕੁਆਰਟਰ 'ਚ ਹਮਲਾਵਰ ਰੁਖ ਅਪਣਾਇਆ ਪਰ ਉਹ ਭਾਰਤ ਦੇ ਬਚਾਅ 'ਚ ਨਾ ਜਾ ਸਕਿਆ। ਇਸ ਦੌਰਾਨ ਕਿਸੇ ਵੀ ਟੀਮ ਨੂੰ ਸਪੱਸ਼ਟ ਮੌਕਾ ਨਹੀਂ ਮਿਲਿਆ। ਬੈਲਜੀਅਮ ਨੇ ਚੌਥੇ ਕੁਆਰਟਰ ਵਿੱਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਸੀ। ਖੇਡ ਦੇ 50ਵੇਂ ਮਿੰਟ ਵਿੱਚ ਭਾਰਤ ਦੇ ਦੂਜੇ ਗੋਲਕੀਪਰ ਪਵਨ ਨੇ ਰੋਮਨ ਡੁਵੇਕੋਟ ਦੀ ਕੋਸ਼ਿਸ਼ ਨੂੰ ਡਾਈਵ ਨਾਲ ਸ਼ਾਨਦਾਰ ਸੇਵ ਨਾਲ ਨਾਕਾਮ ਕਰ ਦਿੱਤਾ। ਬੈਲਜੀਅਮ ਨੂੰ 52ਵੇਂ ਮਿੰਟ 'ਚ ਪੈਨਲਟੀ ਕਾਰਨਰ ਮਿਲਿਆ ਪਰ ਭਾਰਤੀ ਡਿਫੈਂਡਰਾਂ ਨੇ ਉਨ੍ਹਾਂ ਨੂੰ ਇਸ ਦਾ ਫਾਇਦਾ ਨਹੀਂ ਚੁੱਕਣ ਦਿੱਤਾ।

ਬੈਲਜੀਅਮ ਨੇ ਤਿੰਨ ਮਿੰਟ ਪਹਿਲਾਂ ਹੀ ਗੋਲਕੀਪਰ ਹਟਾਇਆ

ਬੈਲਜੀਅਮ ਨੇ ਖੇਡ ਖਤਮ ਹੋਣ ਤੋਂ ਤਿੰਨ ਮਿੰਟ ਪਹਿਲਾਂ ਆਪਣੇ ਗੋਲਕੀਪਰ ਨੂੰ ਹਟਾ ਦਿੱਤਾ ਅਤੇ ਇਕ ਵਾਧੂ ਖਿਡਾਰੀ ਲਿਆਇਆ, ਪਰ ਇਸ ਨਾਲ ਵੀ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਖੇਡ ਖਤਮ ਹੋਣ ਤੋਂ ਦੋ ਮਿੰਟ ਪਹਿਲਾਂ ਉਸ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਉਸ ਨੂੰ ਵੀ ਭਾਰਤੀਆਂ ਨੇ ਨਾਕਾਮ ਕਰ ਦਿੱਤਾ।

ਇਹ ਵੀ ਪੜ੍ਹੋ:IPL retention list 2022 : ਬੈਂਗਲੁਰੂ ਨੇ ਕੋਹਲੀ ਤੇ ਚੇਨੱਈ ਨੇ ਧੋਨੀ ਨੂੰ ਕੀਤਾ ਰਿਟੇਨ

Last Updated :Dec 2, 2021, 3:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.