ਚੱਲਦੀ ਟਰੇਨ 'ਚ ਮੋਬਾਈਲ ਚੋਰ ਦਾ ਪਿੱਛਾ ਕਰਦੇ ਟ੍ਰੇਨ ਤੋਂ ਡਿੱਗਿਆ ਨੌਜਵਾਨ, ਗੰਭੀਰ ਸੱਟਾਂ ਲੱਗਣ ਕਾਰਨ ਹੋਈ ਮੌਤ

author img

By

Published : Jan 23, 2023, 10:09 PM IST

HIT BY MOBILE THIEF MAN FALLS TO DEATH FROM TRAIN IN CHENNAI

ਰੇਲਗੱਡੀ 'ਚ ਕਿੰਨੀ ਸਾਵਧਾਨੀ ਵਰਤਣੀ ਚਾਹੀਦੀ ਹੈ, ਇਹ ਘਟਨਾ ਤੁਹਾਡੇ ਸਾਰਿਆਂ ਲਈ ਸਬਕ ਹੈ। ਚੇਨਈ ਦੇ ਕੋਰੂਕੁਪੇਟ ਨੇੜੇ ਜਿਵੇਂ ਹੀ ਮੋਬਾਈਲ ਚੋਰ ਨੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਟ੍ਰੇਨ ਦੇ ਦਰਵਾਜ਼ੇ ਵਿੱਚ ਬੈਠੇ ਨੌਜਵਾਨ ਨੇ ਬਚਾਅ ਲਈ ਕੋਸ਼ਿਸ਼ ਕੀਤੀ ਤਾਂ ਨੌਜਵਾਨ ਚੱਲਦੀ ਟਰੇਨ ਦੇ ਤੋਂ ਥੱਲੇ ਡਿਗ ਗਿਆ ਅਤੇ ਉਸ ਦੇ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਚੇਨਈ: ਪੱਛਮੀ ਬੰਗਾਲ ਦੇ ਇੱਕ ਮਜ਼ਦੂਰ ਦੀ ਕੋਰੂਕੁਪੇਟ ਨੇੜੇ ਰੇਲਗੱਡੀ ਤੋਂ ਡਿੱਗਣ ਕਾਰਨ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚੋਰ ਮਜ਼ਦੂਰ ਦਾ ਮੋਬਾਈਲ ਫੋਨ ਖੋਹ ਕੇ ਭੱਜਣ ਲੱਗੇ, ਜਿਸ ਦੌਰਾਨ ਰੇਲਗੱਡੀ ਦੇ ਦਰਵਾਜ਼ੇ 'ਤੇ ਬੈਠਾ ਮਜ਼ਦੂਰ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਹੇਠਾਂ ਡਿੱਗ ਗਿਆ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਮਿਲਦੇ ਹੀ ਰੇਲਵੇ ਪੁਲਸ ਨੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੁਣ ਪੁਲਿਸ ਮੋਬਾਈਲ ਚੋਰ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕੋਰੂਕੁਪੇਟ ਰੇਲਵੇ ਪੁਲਿਸ ਮੁਤਾਬਕ ਰੋਨੀ ਸ਼ੇਖ ਕੋਰੋਮੰਡਲ ਐਕਸਪ੍ਰੈਸ 'ਤੇ ਆਪਣੇ ਰਿਸ਼ਤੇਦਾਰ ਨਾਲ ਹਾਵੜਾ ਤੋਂ ਚੇਨਈ ਜਾ ਰਹੇ ਸਨ, ਜਦੋਂ ਚੋਰ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਹ ਲੋਕ ਨਿਰਮਾਣ ਕਾਰਜ ਦੇ ਸਿਲਸਿਲੇ 'ਚ ਕੇਰਲ ਜਾ ਰਹੇ ਸਨ। ਕੋਰੂਕੁਪੇਟ ਬੇਸਿਨ ਬ੍ਰਿਜ ਸਟ੍ਰੈਚ 'ਤੇ ਟਰੇਨ ਚੱਲ ਰਹੀ ਸੀ, ਜਦੋਂ ਰੇਲਵੇ ਟ੍ਰੈਕ ਦੇ ਕੋਲ ਖੜ੍ਹੇ ਇਕ ਵਿਅਕਤੀ ਨੇ ਰੇਲ ਦਰਵਾਜ਼ੇ 'ਤੇ ਬੈਠੇ ਰੋਨੀ ਨੂੰ ਆਪਣੇ ਹੱਥ ਨਾਲ ਟੱਕਰ ਮਾਰ ਦਿੱਤੀ ਅਤੇ ਰੋਨੀ ਦਾ ਮੋਬਾਈਲ ਫੋਨ ਟਰੇਨ ਤੋਂ ਡਿੱਗ ਗਿਆ ਮੋਬਾਇਲ ਨੂੰ ਸੰਭਾਲਣ ਦੀ ਕੋਸ਼ਿਸ ਕਰਦਿਆਂ ਨੌਜਵਾਨ ਵੀ ਥੱਲੇ ਡਿਗ ਗਿਆ ਅਤੇ ਹਾਦਸੇ 'ਚ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲਾ ਦਰਜ ਕਰ ਲਿਆ ਹੈ।

ਇਸ ਸਬੰਧ ਵਿੱਚ ਕੋਰੂਕੁਪੇਟ ਪੁਲਿਸ ਨੇ ਅੰਬੇਡਕਰ ਨਗਰ ਕਲੋਨੀ ਤੋਂ ਵਿਜੇ ਕੁਮਾਰ ਅਤੇ ਵਿਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੱਕ ਅਜਿਹੀ ਹੀ ਘਟਨਾ ਵਿੱਚ ਇੱਕ ਸੀਆਈਐਸਐਫ ਕਾਂਸਟੇਬਲ ਨੇ ਸ਼ਿਕਾਇਤ ਕੀਤੀ ਸੀ ਕਿ ਉਸਨੂੰ ਕੋਰੂਕੁਪੇਟ ਦੇ ਕੋਲ ਇੱਕ ਚੱਲਦੀ ਟਰੇਨ ਤੋਂ ਇੱਕ ਅਣਪਛਾਤੇ ਵਿਅਕਤੀ ਨੇ ਧੱਕਾ ਦੇ ਦਿੱਤਾ ਸੀ, ਜਿਸ ਨੇ ਕਥਿਤ ਤੌਰ 'ਤੇ ਉਸਦਾ ਮੋਬਾਈਲ ਫੋਨ ਚੋਰੀ ਕਰ ਲਿਆ ਸੀ। ਬਿਹਾਰ ਦੇ ਇੱਕ 26 ਸਾਲਾ ਪੁਲਿਸ ਅਧਿਕਾਰੀ ਵਿਵੇਕ ਕੁਮਾਰ ਨੂੰ ਆਪਣੀ ਯਾਤਰਾ ਜਾਰੀ ਰੱਖਣ ਲਈ ਇੱਕ ਹੋਰ ਰੇਲਗੱਡੀ ਵਿੱਚ ਸਵਾਰ ਹੋਣ ਤੋਂ ਪਹਿਲਾਂ ਸਰਕਾਰੀ ਸਟੈਨਲੇ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਸੀ। ਪੁਲਿਸ ਨੇ ਬਾਅਦ ਵਿੱਚ ਰੇਲਵੇ ਟਰੈਕ ਨੇੜਿਓਂ ਬਰਾਮਦ ਮੋਬਾਈਲ ਫੋਨ ਵਿਵੇਕ ਕੁਮਾਰ ਨੂੰ ਸੌਂਪ ਦਿੱਤਾ।

ਇਹ ਵੀ ਪੜ੍ਹੋ: ਗਣਤੰਤਰ ਦਿਵਸ 2023: ਜਾਣੋ ਕਿ ਇਸ ਮੌਕੇ 'ਤੇ ਕਿਹੜੇ ਅਵਾਰਡ ਦਿੱਤੇ ਜਾਂਦੇ ਹਨ?

ETV Bharat Logo

Copyright © 2024 Ushodaya Enterprises Pvt. Ltd., All Rights Reserved.