ਈਡੀ ਦੇ ਨੋਟਿਸ ਦੇ ਖ਼ਿਲਾਫ ਫਲਿੱਪਕਾਰਟ ਪਹੁੰਚਿਆ ਹਾਈਕੋਰਟ

author img

By

Published : Sep 3, 2021, 11:02 PM IST

ਈਡੀ ਦੇ ਨੋਟਿਸ ਦੇ ਖ਼ਿਲਾਫ ਫਲਿੱਪਕਾਰਟ ਪਹੁੰਚਿਆ ਹਾਈਕੋਰਟ

ਈਡੀ ਦੇ ਨੋਟਿਸ ਦੇ ਖਿਲਾਫ ਫਲਿੱਪਕਾਰਟ (flipkart) ਨੇ ਮਦਰਾਸ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਈਡੀ ਨੇ ਕੰਪਨੀ 'ਤੇ 10,600 ਕਰੋੜ ਦਾ ਜੁਰਮਾਨਾ ਲਗਾਉਣ ਦੀ ਗੱਲ ਕਹੀ ਹੈ। ਈਡੀ ਦੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਨੇ 2009 ਅਤੇ 2015 ਦੇ ਵਿੱਚ ਵਿਦੇਸ਼ੀ ਮੁਦਰਾ ਐਕਟ (ਫੇਮਾ) ਦੀ ਉਲੰਘਣਾ ਕੀਤੀ ਸੀ। ਕੰਪਨੀ ਦਾ ਕਹਿਣਾ ਹੈ ਕਿ ਇਹ ਭਾਰਤੀ ਕਾਨੂੰਨ ਦਾ ਪੂਰੀ ਤਰ੍ਹਾਂ ਪਾਲਣ ਕਰ ਰਹੀ ਹੈ। ਫਲਿਪਕਾਰਟ 'ਚ ਵਾਲਮਾਰਟ ਦੀ 77 ਫੀਸਦੀ ਹਿੱਸੇਦਾਰੀ ਹੈ।

ਚੇਨੱਈ: ਫਲਿੱਪਕਾਰਟ (flipkart) ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਨੋਟਿਸ ਦੇ ਵਿਰੁੱਧ ਮਦਰਾਸ ਹਾਈ ਕੋਰਟ ਵਿੱਚ ਅਪੀਲ ਕੀਤੀ ਹੈ। ਈਡੀ ਨੇ ਫਲਿੱਪਕਾਰਟ ਨੂੰ 10,600 ਕਰੋੜ ਰੁਪਏ ਵਿੱਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਵਿੱਚ ਫਲਿੱਪਕਾਰਟ ਅਤੇ ਇਸਦੇ ਸੰਚਾਲਕਾਂ ਉੱਤੇ ਵਿਦੇਸ਼ੀ ਮੁਦਰਾ ਐਕਟ (ਫੇਮਾ) ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਨੋਟਿਸ ਵਿੱਚ ਫਲਿੱਪਕਾਰਟ ਦੇ ਸੰਸਥਾਪਕ ਸਚਿਨ ਬਾਂਸਲ, ਬਿੰਨੀ ਬਾਂਸਲ ਅਤੇ ਅੱਠ ਹੋਰਨਾਂ ਦੇ ਨਾਂ ਸ਼ਾਮਲ ਹਨ।

ਜਾਣਕਾਰੀ ਮੁਤਾਬਕ ਉਨ੍ਹਾਂ 'ਤੇ ਐਫਡੀਆਈ ਅਤੇ ਮਲਟੀ-ਬ੍ਰਾਂਡ ਰਿਟੇਲ ਨਾਲ ਜੁੜੇ ਨਿਯਮਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਹੈ। ਫਲਿੱਪਕਾਰਟ ਨੇ ਕਿਹਾ ਹੈ ਕਿ ਉਹ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਹੈ। ਪਰ ਕੰਪਨੀ ਕਾਨੂੰਨੀ ਵਿਕਲਪਾਂ ਦਾ ਸਹਾਰਾ ਵੀ ਲੈ ਰਹੀ ਹੈ।

ਪਿਛਲੇ ਹਫ਼ਤੇ ਕੰਪਨੀ ਨੇ ਕਿਹਾ ਸੀ ਕਿ ਕੰਪਨੀ ਭਾਰਤ ਦੇ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕਰ ਰਹੀ ਹੈ। ਐਫਡੀਆਈ ਵੀ ਨਿਯਮਾਂ ਦੀ ਪਾਲਣਾ ਕਰ ਰਿਹਾ ਹੈ। ਐਫਡੀਆਈ ਸੰਬੰਧੀ ਸ਼ਿਕਾਇਤ 2012 ਵਿੱਚ ਹੀ ਕੀਤੀ ਗਈ ਸੀ। ਉਦੋਂ ਤੋਂ ਕੰਪਨੀ ਈਡੀ ਦੇ ਸ਼ੱਕ ਦੇ ਘੇਰੇ ਵਿੱਚ ਹੈ।

ਤੁਹਾਨੂੰ ਦੱਸ ਦੇਈਏ ਕਿ 2018 ਵਿੱਚ ਵਾਈਡੀ ਦੇ ਨੋਟਿਸ ਦੇ ਖ਼ਿਲਾਫ ਫਲਿੱਪਕਾਰਟ ਪਹੁੰਚਿਆ ਹਾਈਕੋਰਟਲਮਾਰਟ ਨੇ ਫਲਿੱਪਕਾਰਟ ਵਿੱਚ 16 ਬਿਲੀਅਨ ਡਾਲਰ ਵਿੱਚ 77 ਪ੍ਰਤੀਸ਼ਤ ਹਿੱਸੇਦਾਰੀ ਖ਼ਰੀਦੀ ਸੀ। ਪਿਛਲੇ ਮਹੀਨੇ ਕੰਪਨੀ ਨੇ 3.6 ਬਿਲੀਅਨ ਡਾਲਰ ਇਕੱਠੇ ਕਰਨ ਦਾ ਐਲਾਨ ਕੀਤਾ ਸੀ। ਕੰਪਨੀ ਦੀ ਮਾਰਕੀਟ ਕੈਪ 37.6 ਅਰਬ ਡਾਲਰ ਹੈ।ਇੱਥੇ ਇਹ ਜਾਣਨਾ ਮਹੱਤਵਪੂਰਨ ਹੈ ਕਿ ਵਾਲਮਾਰਟ ਨੇ ਫਲਿੱਪਕਾਰਟ ਲਈ ਆਈਪੀਓ ਲਿਆਉਣ ਬਾਰੇ ਵੀ ਗੱਲ ਕੀਤੀ ਸੀ।

ਇਹ ਵੀ ਪੜ੍ਹੋ:- Royal Enfield ਨੇ ਪੇਸ਼ ਕੀਤੀ ਨਵੀਂ ਕਲਾਸਿਕ 350, ਕੀਮਤ 1.84 ਲੱਖ ਰੁਪਏ

ETV Bharat Logo

Copyright © 2024 Ushodaya Enterprises Pvt. Ltd., All Rights Reserved.