ਬਜਟ 2023 : ਰੇਲਵੇ ਨੂੰ ਬਜਟ ਤੋਂ ਉਮੀਦਾਂ, 500 ਵੰਦੇ ਭਾਰਤ ਰੇਲਾਂ ਲਈ ਮੰਗੀ ਰਕਮ

author img

By

Published : Jan 20, 2023, 2:21 PM IST

Expectations of Railways from Budget, Amount sought for 500th Indian Railways

ਰੇਲ ਮੰਤਰਾਲੇ ਨੇ ਵਿੱਤ ਮੰਤਰਾਲੇ ਨੂੰ ਕੇਂਦਰੀ ਬਜਟ 2023-34 ਵਿਚ ਪੈਸਿਆਂ ਦੀ ਮੰਗ ਕੀਤੀ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਕਹਿਣਾ ਹੈ ਕਿ ਵਿੱਤ ਮੰਤਰਾਲਾ ਨਵੀਂਆਂ ਗੱਡੀਆਂ ਦੀ ਮੁਰੰਮਤ, ਆਧੁਨਿਕਰਨ ਤੇ ਇਨਫ੍ਰਾਸਟਰੱਕਚਰ ਜਿਹੀਆਂ ਯੋਜਨਾਵਾਂ ਨੂੰ ਪਹਿਲ ਦੇਵੇ।

ਨਵੀਂ ਦਿੱਲੀ : ਰੇਲਵੇ ਅਗਲੇ ਤਿੰਨ ਸਾਲਾਂ ਵਿੱਚ 35 ਨਵੀਆਂ ਹਾਈਡ੍ਰੋਜਨ ਅਤੇ 500 ਵੰਦੇ ਭਾਰਤ ਟਰੇਨਾਂ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। ਰੇਲ ਮੰਤਰਾਲੇ ਨੇ ਵਿੱਤ ਮੰਤਰਾਲੇ ਨੂੰ ਆਗਾਮੀ ਕੇਂਦਰੀ ਬਜਟ 2023-24 ਵਿੱਚ ਲੰਮੇ ਸਮੇਂ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਜਿਵੇਂ ਕਿ ਮਾਲ ਢਾਂਚਾ, ਹਾਈ-ਸਪੀਡ ਰੇਲ ਗੱਡੀਆਂ ਅਤੇ ਰੇਲ ਆਧੁਨਿਕੀਕਰਨ ਦੇ ਫੰਡਿੰਗ ਨੂੰ ਤਰਜ਼ੀਹ ਦੇਣ ਲਈ ਕਿਹਾ ਹੈ। ਇਸ ਵਾਰ ਸਰਕਾਰ ਵੱਲੋਂ ਬਜਟ ਵਿੱਚ ਜਿਨ੍ਹਾਂ ਨਵੀਆਂ ਰੇਲਗੱਡੀਆਂ ਦਾ ਐਲਾਨ ਕੀਤਾ ਜਾਵੇਗਾ, ਉਨ੍ਹਾਂ ਵਿੱਚ 35 ਨਵੀਆਂ ਹਾਈਡ੍ਰੋਜਨ-ਈਂਧਨ ਵਾਲੀਆਂ ਰੇਲ ਗੱਡੀਆਂ ਅਤੇ ਲਗਭਗ 500 ਨਵੀਂਆਂ ਵੰਦੇ ਭਾਰਤ ਰੇਲ ਗੱਡੀਆਂ ਸ਼ਾਮਲ ਹੋਣਗੀਆਂ। ਇਸ ਦੇ ਨਾਲ ਹੀ, ਅਗਲੇ ਤਿੰਨ ਸਾਲਾਂ ਵਿੱਚ ਲਗਭਗ 4,000 ਨਵੇਂ ਡਿਜ਼ਾਈਨ ਕੀਤੇ ਆਟੋਮੋਬਾਈਲ ਕਰੀਅਰ ਕੋਚ ਅਤੇ ਲਗਭਗ 58,000 ਵੈਗਨਾਂ ਨੂੰ ਵੀ ਤਿਆਰ ਕੀਤੇ ਜਾਣ ਦੀ ਉਮੀਦ ਹੈ।

ਰੇਲਵੇ ਨੂੰ 1.9 ਲੱਖ ਕਰੋੜ ਰੁਪਏ ਅਲਾਟ ਕੀਤੇ ਜਾਣ ਦੀ ਸੰਭਾਵਨਾ: 2023-24 ਦੇ ਬਜਟ ਵਿੱਚ ਰੇਲਵੇ ਨੂੰ ਲਗਭਗ 1.9 ਲੱਖ ਕਰੋੜ ਰੁਪਏ ਦੀ ਅਲਾਟਮੈਂਟ ਮਿਲਣ ਦੀ ਸੰਭਾਵਨਾ ਹੈ। ਹਾਲ ਹੀ 'ਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਕਿਹਾ ਸੀ ਕਿ ਰੇਲਵੇ ਕੁਝ ਰੂਟਾਂ 'ਤੇ ਹਾਈਡ੍ਰੋਜਨ ਈਂਧਨ ਵਾਲੀਆਂ ਟਰੇਨਾਂ ਚਲਾਏਗਾ। ਜੋ ਆਧੁਨਿਕ ਅਤੇ ਉੱਨਤ ਹੋਵੇਗਾ। ਨਾਲ ਹੀ ਇਹ ਟ੍ਰੇਨਾਂ ਆਪਣੀ ਸਪੀਡ ਅਤੇ ਯਾਤਰਾ ਦੇ ਸਮੇਂ ਨੂੰ ਕਾਫ਼ੀ ਘਟਾਉਣ ਲਈ ਜਾਣੀਆਂ ਜਾਂਦੀਆਂ ਹਨ। ਭਾਰਤ 'ਚ ਵੀ ਹਾਈਡ੍ਰੋਜਨ ਟਰੇਨ ਯਾਨੀ ਗੈਸ ਨਾਲ ਚੱਲਣ ਵਾਲੀ ਟਰੇਨ 'ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਭਾਰਤ ਦੀ ਪਹਿਲੀ ਹਾਈਡ੍ਰੋਜਨ ਟਰੇਨ ਇਸ ਸਾਲ ਦੇ ਅੰਤ ਤੱਕ ਤਿਆਰ ਹੋ ਜਾਵੇਗੀ।

ਇਹ ਵੀ ਪੜ੍ਹੋ : Plane emergency gate opened : ਤੇਜਸਵੀ ਦੇ ਬਚਾਅ 'ਚ ਬੋਲੇ ਸਿੰਧੀਆ, ਕਿਹਾ- 'ਗਲਤੀ ਨਾਲ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ

ਵਰਣਨਯੋਗ ਹੈ ਕਿ ਪਿਛਲੇ ਸਮੇਂ ਵਿਚ ਰੇਲਵੇ ਨੇ ਆਪਣੇ ਰੋਲਿੰਗ ਸਟਾਕ ਦੇ ਆਧੁਨਿਕੀਕਰਨ, ਟ੍ਰੈਕਾਂ ਦੇ ਬਿਜਲੀਕਰਨ ਆਦਿ 'ਤੇ ਬਹੁਤ ਧਿਆਨ ਦਿੱਤਾ ਹੈ। ਅਗਲੇ ਤਿੰਨ ਸਾਲਾਂ 'ਚ ਇਸ 'ਤੇ ਵੀ ਕਰੀਬ 2.7 ਲੱਖ ਕਰੋੜ ਰੁਪਏ ਖਰਚ ਕੀਤੇ ਜਾ ਸਕਦੇ ਹਨ। ਰੋਲਿੰਗ ਸਟਾਕ ਤੋਂ ਇਲਾਵਾ, ਸਰਕਾਰ 100 ਵਿਸਟਾਡੋਮ ਕੋਚਾਂ ਦਾ ਨਿਰਮਾਣ ਕਰਨ ਅਤੇ ਪ੍ਰੀਮੀਅਰ ਟਰੇਨਾਂ ਦੇ 1,000 ਕੋਚਾਂ ਨੂੰ ਨਵਿਆਉਣ ਦੀ ਵੀ ਯੋਜਨਾ ਬਣਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.