CM ਭਗਵੰਤ ਮਾਨ ਨੇ ਤੇਲੰਗਾਨਾ 'ਚ BJP ਨੂੰ ਲਾਏ ਰਗੜੇ, ਕਿਹਾ BJP ਦੇਸ਼ ਦੀ ਜੁਮਲਾ ਪਾਰਟੀ

author img

By

Published : Jan 18, 2023, 6:21 PM IST

Updated : Jan 18, 2023, 7:54 PM IST

Chief Minister Bhagwant Mann lashed out at the BJP

ਮੁੱਖ ਮੰਤਰੀ ਭਗਵੰਤ ਮਾਨ ਨੇ ਤੇਲੰਗਾਨਾ ਦੇ ਖੰਮਮ ਸ਼ਹਿਰ ਵਿੱਚ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (BRS) ਦੀ ਰੈਲੀ ਵਿੱਚ ਭਾਜਪਾ ਉੱਤੇ ਬੋਲਦਿਆ ਕਿਹਾ 'ਭਾਜਪਾ' ਦੇਸ਼ ਦੀ ਜੁਮਲਾ ਪਾਰਟੀ ਹੈ, ਜੋ ਦੇਸ਼ ਦੇ ਲੋਕਾਂ ਨਾਲ ਵੱਖ-ਵੱਖ ਵਾਅਦੇ ਕਰਕੇ ਮੁੱਕਰ ਗਈ ਹੈ।

CM ਭਗਵੰਤ ਮਾਨ ਨੇ ਤੇਲੰਗਾਨਾ 'ਚ BJP ਨੂੰ ਲਾਏ ਰਗੜੇ

ਹੈਦਰਾਬਾਦ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਵੱਖ-ਵੱਖ ਰਾਜਨੀਤੀ ਆਗੂਆਂ ਨਾਲ 18 ਜਨਵਰੀ ਨੂੰ ਤੇਲੰਗਾਨਾ ਦੇ ਖੰਮਮ ਸ਼ਹਿਰ ਵਿੱਚ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (BRS) ਦੀ ਰੈਲੀ ਵਿੱਚ ਪਹੁੰਚੇ। ਜਿੱਥੇ (BRS) ਰੈਲੀ ਵਿੱਚ ਬੋਲਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਉੱਤੇ ਨਿਸ਼ਾਨੇ ਸਾਧਦਿਆ ਕਿਹਾ ਕਿ ਭਾਜਪਾ ਦੇਸ਼ ਦੀ ਜੁਮਲਾ ਪਾਰਟੀ ਹੈ, ਜੋ ਦੇਸ਼ ਦੇ ਲੋਕਾਂ ਨਾਲ ਵੱਖ-ਵੱਖ ਵਾਅਦੇ ਕਰਕੇ ਮੁੱਕਰ ਗਈ ਹੈ। ਦੱਸ ਦਈਏ ਕਿ ਇਸ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ, ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਅਤੇ ਸੀਪੀਆਈ ਦੇ ਡੀ ਰਾਜਾ ਸ਼ਾਮਲ ਹੋਏ।

ਭਗਵੰਤ ਮਾਨ ਨੇ CM ਕੇਸੀਆਰ ਕੋਲੋ ਸਪੈਸ਼ਲ ਐਨਕਾਂ ਦੀ ਮੰਗ ਕੀਤੀ:- ਇਸ ਦੌਰਾਨ ਹੀ ਤੇਲੰਗਾਨਾ ਦੇ ਖੰਮਮ ਸ਼ਹਿਰ ਵਿੱਚ ਰੈਲੀ ਦੌਰਾਨ ਬੋਲਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਰੈਲੀ ਵਿੱਚ ਪਹੁੰਚਣ ਉੱਤੇ ਮੈਂ ਸਾਰਿਆ ਦਾ ਧੰਨਵਾਦ ਕਰਦਾ ਹਾਂ। ਭਗਵੰਤ ਮਾਨ ਨੇ ਕਿਹਾ ਕਿ ਅੱਜ ਮੈਂ ਤੇਲੰਗਾਨਾ ਵਿੱਚ ਇੱਕ ਵਧੀਆਂ ਪ੍ਰੋਗਰਾਮ ਦੇਖਿਆ। ਜਿੱਥੇ ਲੋਕਾਂ ਦੀਆਂ ਅੱਖਾ ਦਾ ਫਰੀ ਚੈੱਕਅੱਪ ਕੀਤਾ ਜਾ ਰਿਹਾ ਅਤੇ ਐਨਕਾਂ ਵੀ ਦਿੱਤੀਆਂ ਜਾ ਰਹੀਆਂ ਹਨ। CM ਭਗਵੰਤ ਮਾਨ ਨੇ ਮੁੱਖ ਮੰਤਰੀ ਕੇਸੀਆਰ ਨੂੰ ਕਿਹਾ ਸਾਡੇ ਲਈ ਇੱਕ ਅਜਿਹੀ ਸਪੈਸ਼ਲ ਐਨਕ ਬਣਵਾਉ, ਜਿਸ ਨਾਲ ਇਸ ਇੰਨੀ ਵੱਡੀ ਰੈਲੀ ਨੂੰ ਦੇਖ ਸਪੈਸ਼ਲ ਐਨਕਾਂ ਬਣਾਉ ਤਾਂ ਜੋ ਇਸ ਰੈਲੀ ਨੂੰ ਦੇਖ ਸਕੀਏ।

ਕੁੱਝ ਲੋਕ ਚਾਹੁੰਦੇ, ਇਸ ਦੇਸ਼ ਦੇ ਗੁਲਦਸਤੇ ਵਿੱਚ ਸਿਰਫ਼ ਇੱਕ ਰੰਗ ਦਾ ਫੁੱਲ ਹੋਵੇ:- CM ਭਗਵੰਤ ਮਾਨ ਨੇ ਕਿਹਾ ਜਦੋਂ ਤੁਸੀ ਇਸ (BRS) ਰੈਲੀ ਲਈ ਆਪਣਾ ਪਹਿਲਾ ਕਦਮ ਅੱਗੇ ਲਿਆਦਾ ਤਾਂ ਤੁਹਾਡਾ ਇਹ ਕਦਮ ਬਦਲਾਅ ਦਾ ਕਦਮ ਹੈ। ਤੁਹਾਨੂੰ ਇਸ ਗੱਲ ਦੀ ਚਿੰਤਾ ਹੈ ਕਿ ਦੇਸ਼ ਕਿਸ ਰਾਹ ਵੱਲ ਜਾ ਰਿਹਾ ਹੈ। CM ਮਾਨ ਨੇ ਕਿਹਾ ਦੇਸ਼ ਨਫਰਤ ਦੀ ਰਾਜਨੀਤੀ ਨੂੰ ਬਰਦਾਸਤ ਕਰਨ ਵਾਲਾ ਨਹੀਂ ਹੈ। ਭਾਜਪਾ ਉੱਤੇ ਹਮਲਾ ਕਰਦਿਆ CM ਮਾਨ ਨੇ ਕਿਹਾ ਇਹ ਦੇਸ਼ ਇੱਕ ਗੁਲਦਸ਼ਤਾ ਹੈ, ਜਿਸ ਵਿੱਚ ਸਭ ਰੰਗਾ ਦੇ ਫੁੱਲ ਹਨ। ਪਰ ਕੁੱਝ ਲੋਕ ਇਹ ਚਾਹੁੰਦੇ ਹਨ ਕਿ ਇਸ ਗੁਲਦਸਤੇ ਵਿੱਚ ਸਿਰਫ਼ ਇੱਕ ਰੰਗ ਦਾ ਫੁੱਲ ਹੀ ਹੋਵੇ, ਪਰ ਇਹ ਨਹੀਂ ਹੋ ਸਕਦਾ।

ਭਾਜਪਾ ਦੇਸ਼ ਦੀ ਜੁਮਲਾ ਪਾਰਟੀ:- ਇਸ ਦੌਰਾਨ ਹੀ CM ਮਾਨ ਨੇ ਭਾਜਪਾ ਉੱਤੇ ਸ਼ਬਦੀ ਹਮਲੇ ਕਰਦਿਆ ਕਿਹਾ ਕਿ ਭਾਜਪਾ ਨੇ ਦੇਸ਼ ਦੇ ਲੋਕਾਂ ਨਾਲ ਵੱਖ-ਵੱਖ ਵਾਅਦੇ ਕੀਤੇ। ਜਿਵੇਂ ਨੌਜਵਾਨਾਂ ਨਾਲ 2 ਕਰੋੜ ਹਰ ਸਾਲ ਰੁਜ਼ਗਾਰ ਦੇ ਮੌਕੇ ਪੈਂਦਾ ਕਰਨਾ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ, 15 ਲੱਖ ਹਰ ਗਰਬੀ ਪਰੀਵਾਰ ਦੇ ਖਾਤੇ ਵਿੱਚ ਪਾਉਣਾ ਆਦਿ। ਜੋ ਕਿ ਭਾਜਪਾ ਦੇ ਵਾਅਦੇ ਜੁਮਲੇ ਨਿਕਲੇ। CM ਮਾਨ ਨੇ ਕਿਹਾ ਕਿ ਭਾਜਪਾ ਦੇਸ਼ ਦੀ ਜੁਮਲਾ ਪਾਰਟੀ ਹੈ। ਭਾਜਪਾ ਦੇਸ਼ ਨੂੰ ਗਲਤ ਲੀਡ ਕਰ ਰਹੀ ਹੈ। ਜਿਸ ਕਰਕੇ ਭਾਜਪਾ ਦੇਸ਼ ਦੀ ਹਰ ਚੀਜ਼ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੀ ਹੈ। CM ਮਾਨ ਨੇ ਕਿਹਾ ਇਹ ਪਾਰਟੀ ਜਿਸ ਰਾਜ ਵਿੱਚ ਨਹੀਂ ਜਿੱਤਦੀ। ਉੱਥੇ ਇਹ ਭਾਜਪਾ ਪਾਰਟੀ ਵਿਧਾਇਕਾਂ ਨੂੰ ਖਰੀਦਣ ਅਤੇ ਵਿਧਾਇਕਾਂ ਤੋਂ ਅਸਤੀਫੇ ਦੀਵਾ ਦਿੰਦੀ ਹੈ।

ਸਮਾਂ ਬਹੁਤ ਵੱਡੀਆਂ-ਵੱਡੀਆਂ ਚੀਜ਼ਾ ਬਦਲ ਦਿੰਦਾ:- CM ਭਗਵੰਤ ਮਾਨ ਨੇ ਕਿਹਾ ਆਪ ਆਦਮੀ ਪਾਰਟੀ ਨੇ ਦਿੱਲੀ ਵਿੱਚ MCD ਚੋਣਾਂ ਬਾਰੇ ਬੋਲਦਿਆ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ 250 ਸੀਟਾਂ ਵਿੱਚੋਂ 134 ਸੀਟਾਂ ਜਿੱਤੀਆਂ ਸਨ, ਜੋ ਕਿ ਬਹੁਮਤ ਹੈ। ਪਰ 'ਭਾਜਪਾ' ਫਿਰ ਵੀ ਇਹ ਕਹਿੰਦੀ ਕਿ ਦਿੱਲ ਵਿੱਚ ਮੇਅਰ (ਭਾਜਪਾ) ਸਾਡਾ ਬਣੇਗਾ। ਪਰ ਭਾਜਪਾ ਨੂੰ ਇਹ ਨਹੀ ਪਤਾ ਕੀ ਸਮਾਂ ਬਹੁਤ ਵੱਡੀਆਂ-ਵੱਡੀਆਂ ਚੀਜ਼ਾ ਬਦਲ ਦਿੰਦਾ ਹੈ। ਲੋਕ ਚਾਹੁਣ ਬੰਦੇ ਨੂੰ ਅਰਸ਼ ਉੱਤੇ ਵੀ ਭੇਜ ਦਿੰਦੇ ਹਨ,ਪਰ ਜੇਕਰ ਲੋਕ ਚਾਹੁਣ ਤਾਂ ਬੰਦੇ ਨੂੰ ਫਰਸ਼ ਉੱਤੇ ਵੀ ਲਿਆ ਸਕਦੇ ਹਨ।

ਇਹ ਵੀ ਪੜੋ:- KCR Mega Rally: ਤੇਲੰਗਾਨਾ 'ਚ BRS ਦੀ ਮੈਗਾ ਰੈਲੀ, ਪੰਜਾਬ ਦੇ ਸੀਐੱਮ ਅਤੇ ਕੇਜਰੀਵਾਲ ਨੇ ਕੀਤੀ ਸ਼ਿਰਕਤ

Last Updated :Jan 18, 2023, 7:54 PM IST

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.