ਦੁਰਗਾ ਪੂਜਾ: ਜਨਤਕ ਸਥਾਨ ’ਤੇ ਨਹੀਂ ਹੋਵੇਗਾ ਮੂਰਤੀ ਵਿਸਰਜਨ, ਡੀਪੀਸੀਸੀ ਨੇ ਜਾਰੀ ਕੀਤੇ ਆਦੇਸ਼

author img

By

Published : Oct 14, 2021, 11:44 AM IST

ਜਨਤਕ ਸਥਾਨ ’ਤੇ ਨਹੀਂ ਹੋਵੇਗਾ ਮੂਰਤੀ ਵਿਸਰਜਨ

ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਦੁਰਗਾ ਪੂਜਾ ਦੇ ਸਬੰਧ ਵਿੱਚ ਇੱਕ ਆਦੇਸ਼ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਨਦੀ, ਤਲਾਬ, ਘਾਟ ਜਾਂ ਕਿਸੇ ਵੀ ਜਨਤਕ ਸਥਾਨ ’ਤੇ ਮੂਰਤੀਆਂ ਦੇ ਵਿਸਰਜਨ ਦੀ ਇਜਾਜ਼ਤ ਨਹੀਂ ਹੋਵੇਗੀ।

ਨਵੀਂ ਦਿੱਲੀ: ਦੁਰਗਾ ਪੂਜਾ (Durga Puja) ਦੇ ਮੌਕੇ ’ਤੇ ਇਸ ਵਾਰ ਨਾ ਤਾਂ ਯਮੁਨਾ ਨਦੀ ਵਿੱਚ ਦੇਵੀ ਦੁਰਗਾ ਦੀਆਂ ਮੂਰਤੀਆਂ ਨੂੰ ਵਿਸਰਜਿਤ ਕੀਤਾ ਜਾਵੇਗਾ ਅਤੇ ਨਾ ਹੀ ਦਿੱਲੀ ਵਿੱਚ ਕਿਸੇ ਵੀ ਤਲਾਬ, ਘਾਟ ਜਾਂ ਕਿਸੇ ਹੋਰ ਜਨਤਕ ਸਥਾਨ ਦੀ ਇਜਾਜ਼ਤ ਹੋਵੇਗੀ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ( Delhi Pollution Control Committee ) ਨੇ ਇਸ ਸਬੰਧ ਵਿੱਚ ਇੱਕ ਆਦੇਸ਼ ਜਾਰੀ ਕੀਤਾ ਹੈ। ਆਮ ਲੋਕਾਂ ਅਤੇ ਕਮੇਟੀਆਂ ਨੂੰ ਦੁਰਗਾ ਦੀ ਮੂਰਤੀ ਦਾ ਵਿਸਰਜਨ ਘਰਾਂ ਚ ਬਾਲਟੀ ਜਾਂ ਕੰਟੇਨਰ ’ਚ ਕੀਤਾ ਜਾਵੇ। ਨਦੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਵਿਸਰਜਨ ਦੇ ਲਈ ਹੋਣ ਵਾਲੀ ਭੀੜ ਤੋਂ ਸੰਕਰਮਣ ਨਾ ਪਹਿਲਾਂ ਇਸੇ ਦੇ ਚਲਦੇ ਹੀ ਆਦੇਸ਼ ਦਿੱਤੇ ਗਏ ਹਨ।

ਜਨਤਕ ਸਥਾਨ ’ਤੇ ਨਹੀਂ ਹੋਵੇਗਾ ਮੂਰਤੀ ਵਿਸਰਜਨ
ਜਨਤਕ ਸਥਾਨ ’ਤੇ ਨਹੀਂ ਹੋਵੇਗਾ ਮੂਰਤੀ ਵਿਸਰਜਨ

ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਮੂਰਤੀ ਵਿਸਰਜਨ ਤੋਂ ਪਹਿਲਾਂ ਪੂਜਾ ਸਮੱਗਰੀ ਜਿਵੇਂ ਫੁੱਲ, ਸਜਾਵਟ ਦੀਆਂ ਵਸਤਾਂ ਆਦਿ ਨੂੰ ਹਟਾਉਣ ਦੀ ਸਲਾਹ ਦਿੱਤੀ ਗਈ ਹੈ। ਇਸ ਵਿੱਚ ਕੂੜਾ ਇਕੱਠਾ ਕਰਨ ਵਾਲੇ ਲੋਕਾਂ ਨੂੰ ਸਾਰਾ ਸਮਾਨ ਦੇਣ ਲਈ ਕਿਹਾ ਗਿਆ ਹੈ, ਤਾਂ ਜੋ ਵਾਤਾਵਰਣ ਸੁਰੱਖਿਅਤ ਰਹੇ। ਇਹ ਹੁਕਮ ਦੁਰਗਾ ਪੂਜਾ ਪੰਡਾਲ ਵਿੱਚ ਸਥਾਪਤ ਕੀਤੀ ਜਾਣ ਵਾਲੀ ਵੱਡੀ ਮੂਰਤੀ ਤੋਂ ਲੈ ਕੇ ਆਮ ਲੋਕਾਂ ਦੇ ਘਰਾਂ ਵਿੱਚ ਰੱਖੀ ਗਈ ਛੋਟੀ ਮੂਰਤੀ ਤੱਕ ਲਾਗੂ ਹੋਵੇਗਾ।

ਜਨਤਕ ਸਥਾਨ ’ਤੇ ਨਹੀਂ ਹੋਵੇਗਾ ਮੂਰਤੀ ਵਿਸਰਜਨ
ਜਨਤਕ ਸਥਾਨ ’ਤੇ ਨਹੀਂ ਹੋਵੇਗਾ ਮੂਰਤੀ ਵਿਸਰਜਨ

ਇਸ ਤੋਂ ਪਹਿਲਾਂ ਐਨਜੀਟੀ ਨੇ ਪ੍ਰਦੂਸ਼ਣ ਨੂੰ ਰੋਕਣ ਲਈ ਯਮੁਨਾ ਨਦੀ ਵਿੱਚ ਮੂਰਤੀ ਵਿਸਰਜਨ ’ਤੇ ਪਾਬੰਦੀ ਲਗਾਈ ਸੀ। ਆਦੇਸ਼ ਤੋਂ ਬਾਅਦ ਦਿੱਲੀ ਸਰਕਾਰ ਕਈ ਥਾਵਾਂ 'ਤੇ ਪਾਰਕਾਂ ਅਤੇ ਤਲਾਬਾਂ ਵਿੱਚ ਮੂਰਤੀਆਂ ਦੇ ਵਿਸਰਜਨ ਦਾ ਪ੍ਰਬੰਧ ਕਰਦੀ ਸੀ। ਹਾਲਾਂਕਿ, ਇਸ ਵਾਰ ਇਸ ਦੀ ਆਗਿਆ ਨਹੀਂ ਹੈ।

ਜਨਤਕ ਸਥਾਨ ’ਤੇ ਨਹੀਂ ਹੋਵੇਗਾ ਮੂਰਤੀ ਵਿਸਰਜਨ
ਜਨਤਕ ਸਥਾਨ ’ਤੇ ਨਹੀਂ ਹੋਵੇਗਾ ਮੂਰਤੀ ਵਿਸਰਜਨ

ਇਸ ਸਬੰਧ ਵਿੱਚ ਸਾਰੀਆਂ ਏਜੰਸੀਆਂ ਨੂੰ ਆਦੇਸ਼ ਦਾ ਸਖਤੀ ਨਾਲ ਪਾਲਣ ਕਰਨ ਲਈ ਕਿਹਾ ਗਿਆ ਹੈ। ਵਿਸਰਜਨ ਸਬੰਧਤ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ 50,000 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਇਸ ਸਬੰਧੀ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਵਰਗੀਆਂ ਸਬੰਧਤ ਏਜੰਸੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ।

ਇਹ ਵੀ ਪੜੋ: ਦੋ ਦਿਨ ਦੇ ਬਾਅਦ ਮੁੜ ਵਧੇ ਪੈਟਰੋਲ ਤੇ ਡੀਜ਼ਲ ਦੇ ਰੇਟ, ਜਾਣੋ ਅੱਜ ਦਾ ਭਾਅ

ETV Bharat Logo

Copyright © 2024 Ushodaya Enterprises Pvt. Ltd., All Rights Reserved.