ਪੰਜਾਬ ਵੜਗੇ ਹੀ ਕੇਜਰੀਵਾਲ ਨੇ ਲੋਕਾਂ ਨੂੰ ਦਿੱਤਾ ਇਹ ਭਰੋਸਾ

author img

By

Published : Jan 12, 2022, 6:46 AM IST

Updated : Jan 12, 2022, 11:09 AM IST

ਕੇਜਰੀਵਾਲ ਦਾ ਚੰਡੀਗੜ੍ਹ ਦੌਰਾ

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ (CM Arvind Kejriwal visits Punjab) ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੌਰੇ ’ਤੇ ਪਹੁੰਚੇ ਹਨ। ਚੰਡੀਗੜ੍ਹ ਪਹੁੰਚੇ ਹੀ ਅਰਵਿੰਦ ਕੇਜਰੀਵਾਲ ਨੇ ਕਿਹਾ ਆਮ ਆਦਮੀ ਪਾਰਟੀ (ਆਪ) ਅਗਲੇ ਹਫਤੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਮੁੱਖ ਮੰਤਰੀ ਉਮੀਦਵਾਰ ਦੇ ਨਾਂ ਦਾ ਐਲਾਨ ਕਰੇਗੀ।

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ (CM Arvind Kejriwal visits Punjab) ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੌਰੇ ’ਤੇ ਪਹੁੰਚੇ ਹਨ। ਚੰਡੀਗੜ੍ਹ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਜੇਕਰ 'ਆਪ' ਸੱਤਾ ਵਿੱਚ ਆਉਂਦੀ ਹੈ ਤਾਂ ਅਮਨ-ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਬੇਅਦਬੀ ਦੀਆਂ ਪਿਛਲੀਆਂ ਸਾਰੀਆਂ ਘਟਨਾਵਾਂ ਵਿੱਚ ਨਿਆਂ ਯਕੀਨੀ ਬਣਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਸੁਰੱਖਿਆ ਸਾਰਿਆਂ ਲਈ ਯਕੀਨੀ ਬਣਾਈ ਜਾਵੇਗੀ - ਭਾਵੇਂ ਉਹ ਪ੍ਰਧਾਨ ਮੰਤਰੀ ਹੋਵੇ ਜਾਂ ਕੋਈ ਹੋਰ।

  • We assure people of Punjab to improve law&order situation&ensure justice in all previous incidents of sacrilege if AAP comes to power. Security will be ensured to all - be it PM or anyone else. Name of CM's face will be announced next week: AAP chief Arvind Kejriwal in Chandigarh pic.twitter.com/XOrV4Qld44

    — ANI (@ANI) January 12, 2022 " class="align-text-top noRightClick twitterSection" data=" ">

ਅਰਵਿੰਦ ਕੇਜਰੀਵਾਲ ਨੇ ਕਿਹਾ ਆਮ ਆਦਮੀ ਪਾਰਟੀ (ਆਪ) ਅਗਲੇ ਹਫਤੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਮੁੱਖ ਮੰਤਰੀ ਉਮੀਦਵਾਰ ਦੇ ਨਾਂ ਦਾ ਐਲਾਨ ਕਰੇਗੀ।

ਇਹ ਵੀ ਪੜੋ: ਮਜੀਠੀਆ ਦੀ ਜ਼ਮਾਨਤ ਮਾਮਲੇ ਵਿੱਚ ਸਾਂਸਦ ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਨੂੰ ਕੀਤਾ ਸਵਾਲ

ਚੰਡੀਗੜ੍ਹ ਵਿੱਚ ਮੇਅਰ ਦੀ ਕੁਰਸੀ ਤੋਂ ਵਾਂਝੀ ਰਹਿ ਗਈ ਆਪ

ਜਿਕਰਯੋਗ ਹੈ ਕਿ ਜਿਸ ਦਿਨ ਤੋਂ ਕੇਜਰੀਵਾਲ ਦਿੱਲੀ ਪਰਤੇ ਸੀ, ਉਸ ਉਪਰੰਤ ਪੰਜਾਬ ਅਤੇ ਚੰਡੀਗੜ੍ਹ ਵਿੱਚ ਕੁਝ ਅਹਿਮ ਘਟਨਾਕ੍ਰਮ ਵੀ ਵਾਪਰੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੇਰੀ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਹੋਈ ਹੈ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਵੋਟਾਂ ਵਿੱਚੋਂ ਇੱਕ ਬੈਲਟ ਪੇਪਰ ਫਟਿਆ ਹੋਣ ਕਰਕੇ ਆਮ ਆਦਮੀ ਪਾਰਟੀ ਮੇਅਰ ਦੀ ਕੁਰਸੀ ਤੋਂ ਵਾਂਝੀ ਰਹਿ ਗਈ।

  • Aam Aadmi Party (AAP) will announce the name of its CM candidate for Punjab Assembly elections next week, says party chief Arvind Kejriwal pic.twitter.com/2lSQFb9wgN

    — ANI (@ANI) January 12, 2022 " class="align-text-top noRightClick twitterSection" data=" ">

ਮੀਡੀਆ ਦੇ ਸੁਆਲਾਂ ਦਾ ਕਰਨਾ ਪੈ ਸਕਦਾ ਸਾਹਮਣਾ

ਕੇਜਰੀਵਾਲ ਚੰਡੀਗੜ੍ਹ ਆ ਰਹੇ ਹਨ ਤੇ ਇਥੇ ਮੀਡੀਆ ਦੇ ਰੂ-ਬ-ਰੂ ਵੀ ਹੋ ਸਕਦੇ ਹਨ। ਇਸ ਦੌਰਾਨ ਜਿਥੇ ਉਹ ਮੀਡੀਆ ਮੁਹਰੇ ਕੁਝ ਖੁਲਾਸੇ ਕਰ ਸਕਦੇ ਹਨ, ਉਥੇ ਹੀ ਉਨ੍ਹਾਂ ਨੂੰ ਮੀਡੀਆ ਦੇ ਕੁਝ ਤਿੱਖੇ ਸੁਆਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਡਾ ਵੱਲੋਂ ਇੱਕ ਮੀਡੀਆ ਕਰਮੀ ਨਾਲ ਕਥਿਤ ਇਤਰਾਜਯੋਗ ਵਤੀਰੇ ਕਾਰਨ ਮੀਡੀਆ ਯੂਨੀਅਨਾਂ ਵਿੱਚ ਰੋਸ (Media anguished) ਹੈ ਤੇ ਇਸ ਬਾਰੇ ਵੀ ਕੇਜਰੀਵਾਲ ਨੂੰ ਸੁਆਲ ਪੁੱਛੇ ਜਾ ਸਕਦੇ ਹਨ।

ਇਹ ਵੀ ਪੜੋ: ‘ਅੰਤਰਿਮ ਜ਼ਮਾਨਤ ਮਿਲੀ ਐ ਨਾ ਕਿ ਨਸ਼ਾ ਤਸਕਰੀ ਕੇਸਾਂ ’ਚ ਦੁੱਧ ਧੋਤਾ ਸਾਬਤ ਹੋਇਐ ਬਾਦਲ ਦਲ’

Last Updated :Jan 12, 2022, 11:09 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.