ਹਰਸਿਮਰਤ ਕੌਰ ਬਾਦਲ ਨੇ ਕਾਂਗਰਸ 'ਤੇ ਸਾਧੇ ਨਿਸ਼ਾਨੇ

author img

By

Published : Oct 20, 2021, 7:26 AM IST

Updated : Oct 20, 2021, 3:57 PM IST

ਬ੍ਰੇਕਿੰਗ ਨੁਿਉਜ਼

15:27 October 20

ਹਰਸਿਮਰਤ ਕੌਰ ਬਾਦਲ ਨੇ ਕਾਂਗਰਸ 'ਤੇ ਸਾਧੇ ਨਿਸ਼ਾਨੇ

  • ਹਰਸਿਮਰਤ ਬਾਦਲ ਨੇ ਵਾਲਮੀਕੀ ਜੈਅੰਤੀ 'ਤੇ ਦਿੱਤੀ ਵਧਾਈ 
  • ਕੈਪਟਨ ਨੂੰ ਸਾਰੀਆਂ ਨੂੰ ਝੂਠੇ ਵਾਅਦੇ ਕੀਤੇ 
  • ਕੈਪਟਨ ਹਮੇਸ਼ਾ ਭਾਜਪਾ ਦੀ ਭਾਸ਼ਾ ਹੀ ਬੋਲੇ ਨੇ
  • ਪ੍ਰਧਾਨ ਮੰਤਰੀ ਵੀ ਕਦੀ ਕੈਪਟਨ ਦੇ ਖਿਲਾਫ ਨਹੀਂ ਬੋਲੇ
 
 

13:12 October 20

ਅੰਮ੍ਰਿਤਸਰ: ਵਾਲਮੀਕਿ ਤੀਰਥ ਵਿਖੇ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲਮੀਕਿ ਮੰਦਿਰ ਵਿਖੇ ਹੋਏ ਨਤਮਸਤਕ 

12:53 October 20

ਗੁਰਦਾਸਪੁਰ: ਸ਼ਹੀਦ ਮਨਦੀਪ ਸਿੰਘ ਦੇ ਘਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਸ਼ਹੀਦ ਦੇ ਪਰਿਵਾਰ ਨਾਲ ਦੁੱਖ ਕੀਤੀ ਸਾਂਝਾ

11 ਅਕਤੂਬਰ ਨੂੰ ਜੰਮੂ -ਕਸ਼ਮੀਰ ’ਚ ਸ਼ਹੀਦ ਹੋਏ ਸਨ ਮਨਦੀਪ ਸਿੰਘ

12:44 October 20

ਸਾਂਸਦ ਹਰਸਿਮਰਤ ਬਾਦਲ ਵੱਲੋਂ ਜਲੰਧਰ ਛਾਉਣੀ ਇਲਾਕੇ ਦਾ ਦੌਰਾ

ਹਰਸਿਮਰਤ ਬਾਦਲ ਨੇ ਜਲੰਧਰ ਛਾਉਣੀ ਵਿਖੇ ਭਗਵਾਨ ਸ੍ਰੀ ਵਾਲਮੀਕੀ ਮੰਦਿਰ ’ਚ ਟੇਕਿਆ ਮੱਥਾ

12:15 October 20

ਸਾਬਕਾ ਮੁੱਖ ਮੰਤਰੀ ਨੇ ਉੱਤਰਾਖੰਡ ਵਿੱਚ ਆਏ ਹੜ੍ਹਾਂ ਬਾਰੇ ਚਿੰਤਾ ਕੀਤੀ ਜਾਹਿਰ

ਕਿਹਾ-ਅਫ਼ਸੋਸ ਦੀ ਗੱਲ ਹੈ ਕਿ ਇੱਥੇ 34 ਲੋਕਾਂ ਦੀ ਜਾਨ ਚਲੀ ਗਈ

‘ਮੈਨੂੰ ਯਕੀਨ ਹੈ ਕਿ ਅਧਿਕਾਰੀ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ’

12:14 October 20

ਸ਼ੋਪੀਆਂ ਦੇ ਦਰਾਗੜ ਇਲਾਕੇ 'ਚ ਮੁਕਾਬਲੇ ਦੌਰਾਨ 2 ਅਣਪਛਾਤੇ ਅੱਤਵਾਦੀ ਢੇਰ

ਤਲਾਸ਼ੀ ਮੁਹਿੰਮ ਜਾਰੀ : ਜੰਮੂ -ਕਸ਼ਮੀਰ ਪੁਲਿਸ

11:40 October 20

ਜੰਮੂ-ਕਸ਼ਮੀਰ ਦੇ ਸ਼ੋਪੀਆਂ ਇਲਾਕੇ 'ਚ ਮੁੱਠਭੇੜ ਸ਼ੁਰੂ

ਦੋ ਅੱਤਵਾਦੀਆਂ ਦੇ ਫਸੇ ਹੋਣ ਦੀ ਖ਼ਬਰ: ਕੇਂਦਰੀ ਰਿਜ਼ਰਵ ਪੁਲਿਸ ਬਲ

11:31 October 20

ਸੁਪਰੀਮ ਕੋਰਟ ਨੇ ਆਸਾਰਾਮ ਦੇ ਪੁੱਤਰ ਦੀ ਛੁੱਟੀ ਕੀਤੀ ਰੱਦ

ਸੁਪਰੀਮ ਕੋਰਟ ਨੇ ਬਲਾਤਕਾਰ ਦੇ ਦੋਸ਼ੀ ਆਸਾਰਾਮ ਦੇ ਪੁੱਤਰ ਨਾਰਾਇਣ ਸਾਈ ਨੂੰ ਦਿੱਤੀ ਗਈ 2 ਹਫਤਿਆਂ ਦੀ ਛੁੱਟੀ ਰੱਦ ਕਰ ਦਿੱਤੀ ਹੈ। ਜਸਟਿਸ ਡੀ ਵਾਈ ਚੰਦਰਚੂੜ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਗੁਜਰਾਤ ਸਰਕਾਰ ਦੀ ਹਾਈ ਕੋਰਟ ਦੇ 24 ਜੂਨ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

10:55 October 20

ਪੀਐਮ ਮੋਦੀ ਨੇ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਕੀਤਾ ਉਦਘਾਟਨ

10:04 October 20

ਅੰਮ੍ਰਿਤਸਰ: ਵਾਲਮੀਕਿ ਤੀਰਥ ਵਿਖੇ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਇਆ ਜਾਵੇਗਾ ਸੂਬਾ ਪੱਧਰੀ ਸਮਾਗਮ

ਸਮਾਗਮ ‘ਚ ਸ਼ਾਮਲ ਹੋਣਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

09:37 October 20

ਭਾਰਤ ’ਚ ਕੋਰੋਨਾ ਨੇ 14,623 ਨਵੇਂ ਮਾਮਲੇ ਆਏ ਸਾਹਮਣੇ

24 ਘੰਟੇ ਵਿੱਚ 197 ਲੋਕਾਂ ਦੀ ਹੋਈ ਮੌਤ

ਹੁਣ ਤਕ 3,41,08,996 ਲੋਕਾਂ ਨੂੰ ਹੋਇਆ ਕੋਰੋਨਾ, 1,78,098 ਨੇ ਐਕਟਿਵ ਮਾਮਲੇ

ਹੁਣ ਤਕ ਕੋਰੋਨਾ ਕਾਰਨ 4,52,651 ਲੋਕਾਂ ਦੀ ਹੋ ਚੁੱਕੀ ਹੈ ਮੌਤ

09:32 October 20

ਪੱਟੀ ‘ਚ ਇੱਕ ਸੁਨਿਆਰੇ ਦੀ ਦੁਕਾਨ ਦੇ ਪਿੱਛੇ ਬਣੀ ਰਿਹਾਇਸ਼ ’ਚ ਮਿਲੇ ਬੰਬ

ਕਾਫੀ ਚਿਰ ਤੋਂ ਬੰਦ ਸੀ ਘਰ, ਸਾਫ-ਸਫਾਈ ਕਰਨ ਦੌਰਾਨ ਮਿਲੇ ਦੋ ਬੰਬ

ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ

09:03 October 20

ਉਤਰਾਖੰਡ 'ਚ ਆਫ਼ਤ ਦਾ ਮੀਂਹ, 45 ਮੌਤਾਂ, ਅਮਿਤ ਸ਼ਾਹ ਅੱਜ ਕਰਨਗੇ ਦੌਰਾ

ਉਤਰਾਖੰਡ: ਨੈਨੀਤਾਲ ਜ਼ਿਲੇ ਦੇ ਜੀਓਲੀਕੋਟ ਵਿੱਚ ਮਸ਼ੀਨਾਂ ਦੀ ਮਦਦ ਨਾਲ ਸੜਕ ਦੇ ਇੱਕ ਹਿੱਸੇ ਨੂੰ ਸਾਫ਼ ਕੀਤਾ ਜਾ ਰਿਹਾ ਹੈ, ਜਿਸ ਦੇ ਨੇੜੇ ਢਿੱਗਾਂ ਡਿੱਗਣ ਦੀ ਘਟਨਾ ਵਾਪਰੀ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ਼ਾਮ ਉੱਤਰਾਖੰਡ ਦਾ ਦੌਰਾ ਕਰਨਗੇ। ਉਹ ਸਮੀਖਿਆ ਮੀਟਿੰਗਾਂ ਕਰਨਗੇ ਅਤੇ ਸਥਿਤੀ ਦਾ ਜਾਇਜ਼ਾ ਲੈਣਗੇ। ਉਹ ਭਲਕੇ ਉੱਤਰਾਖੰਡ ਵਿੱਚ ਹਵਾਈ ਸਰਵੇਖਣ ਕਰਨਗੇ।

ਨੈਨੀਤਾਲ-ਕਾਲਾਧੁੰਗੀ ਸੜਕ, ਜੋ ਕੱਲ੍ਹ ਭਾਰੀ ਮੀਂਹ ਕਾਰਨ ਬੰਦ ਹੋਈ ਸੀ, ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਟ੍ਰੈਫਿਕ ਆਵਾਜਾਈ ਹੁਣ ਸ਼ੁਰੂ ਕੀਤੀ ਗਈ ਹੈ: ਡੀਜੀਪੀ ਅਸ਼ੋਕ ਕੁਮਾਰ

ਐਸਡੀਆਰਐਫ ਨੇ ਉਧਮ ਸਿੰਘ ਨਗਰ ਜ਼ਿਲ੍ਹੇ ਦੇ ਰੁਦਰਪੁਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਬਚਾਅ ਕਾਰਜ ਚਲਾਏ, ਜਿੱਥੇ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

07:44 October 20

25 ਅਕਤੂਬਰ ਨੂੰ ਹੋਵੇਗੀ ਪੰਜਾਬ ਵਜ਼ਾਰਤ ਦੀ ਬੈਠਕ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਹੋਵੇਗੀ ਮੀਟਿੰਗ

ਬੈਠਕ 'ਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ

07:23 October 20

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਜ ਵੀ ਵਧੀਆਂ

ਅੱਜ ਦਿੱਲੀ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 0.35 ਰੁਪਏ (106.19 ਰੁਪਏ/ਲੀਟਰ) ਅਤੇ 0.35 ਰੁਪਏ (94.92 ਰੁਪਏ/ਲੀਟਰ) 'ਤੇ ਵਧੀਆਂ

ਮੁੰਬਈ 'ਚ ਅੱਜ ਪੈਟਰੋਲ ਦੀ ਕੀਮਤ 112.11 ਰੁਪਏ ਪ੍ਰਤੀ ਲੀਟਰ (0.34 ਰੁਪਏ ਵਧ ਕੇ) ਅਤੇ ਡੀਜ਼ਲ ਦੀ ਕੀਮਤ 102.89 ਰੁਪਏ ਪ੍ਰਤੀ ਲੀਟਰ (0.37 ਰੁਪਏ ਵਧ ਕੇ) ਹੈ।

Last Updated :Oct 20, 2021, 3:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.