ਪੰਜਾਬ ਮੁੱਖ ਮੰਤਰੀ ਚੰਨੀ ਦਾ ਦਿੱਲੀ ਦੌਰਾ

author img

By

Published : Sep 21, 2021, 6:57 AM IST

Updated : Sep 21, 2021, 10:49 PM IST

ਬ੍ਰੇਕਿੰਗ

22:45 September 21

ਮੁੱਖ ਮੰਤਰੀ ਚਰਨਜੀਤ ਚੰਨੀ ਦਿੱਲੀ ਦੌਰਾ

ਚਾਰਟੇਡ ਜਹਾਜ ਕਾਰਨ ਪਹਿਲੇ ਦਿਨ ਹੀ ਵਿਵਾਦਾਂ 'ਚ ਆਏ ਚੰਨੀ

ਵਿਰੋਧੀਆਂ ਵਲੋਂ ਲਗਾਤਾਰ ਸਾਧੇ ਜਾ ਰਹੇ ਨਿਸ਼ਾਨੇ

ਲਕਸ਼ਮੀ ਕਾਂਤਾ ਚਾਵਲਾ ਨੇ ਸਾਧਿਆ ਨਿਸ਼ਾਨਾ

ਕਿਹਾ ਦਿੱਲੀ ਪੇਰੀ 'ਤੇ ਖਰਚੇ 18 ਤੋਂ 20 ਲੱਖ

ਚਾਵਲਾ ਨੇ ਕਿਹਾ 108 ਐਂਬੂਲੈਂਸ ਦੇ 15 ਮੁਲਾਜ਼ਮਾਂ ਦੀ ਇੱਕ ਸਾਲ ਦੀ ਤਨਖਾਹ

ਜਨਤਾ ਦੇ ਪੈਸੇ 'ਤੇ ਲੀਡਰ ਕਰ ਰਹੇ ਐਸ਼

22:44 September 21

ਅੰਮ੍ਰਿਤਸਰ ਦੇ ਰਣਜੀਤ ਐਵੀਨਿਊ 'ਚ ਚੱਲੀ ਗੋਲੀ

ਨਿੱਜੀ ਰੈਸਟੋਰੈਂਟ ਦੇ ਬਾਹਰ ਨੌਜਵਾਨਾਂ 'ਚ ਹੋਈ ਤਕਰਾਰ

ਗਰਮਾ-ਗਰਮੀ ਦੌਰਾਨ ਚਲਾਈਂ ਗਈ ਗੋਲੀ 

ਗੋਲੀ ਨਾਲ ਇਕ ਨੌਜਵਾਨ ਹੋਇਆ ਜ਼ਖਮੀ

ਪੁਲਿਸ ਨੇ ਮੌਕੇ 'ਤੇ ਪਹੁੰਚ ਜਾਂਚ ਕੀਤੀ ਸ਼ੁਰੂ

21:34 September 21

  • दिल्ली: पंजाब के मुख्यमंत्री चरणजीत सिंह चन्नी, पंजाब कांग्रेस के अध्यक्ष नवजोत सिंह सिद्धू और पंजाब के उपमुख्यमंत्री सुखजिंदर सिंह रंधावा कांग्रेस नेता के.सी. वेणुगोपाल के आवास पहुंचे। pic.twitter.com/nkGGtEy6nw

    — ANI_HindiNews (@AHindinews) September 21, 2021 " class="align-text-top noRightClick twitterSection" data=" ">

ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਦਾ ਦਿੱਲੀ ਦੌਰਾ

ਕਾਂਗਰਸ ਆਗੂ ਵੇਣੂਗੁਪਾਲ ਦੀ ਰਿਹਾਇਸ਼ 'ਤੇ ਗਏ ਚੰਨੀ

ਉਨ੍ਹਾਂ ਨਾਲ ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਵੀ ਮੌਜੂਦ

ਸੀ.ਐਮ ਨਾਲ ਡਿਪਟੀ ਸੀ.ਐਮ ਰੰਧਾਵਾ ਅਤੇ ਓ.ਪੀ ਸੋਨੀ ਵਲੋਂ ਦਿੱਲੀ ਦੌਰੇ 'ਤੇ

19:23 September 21

ਮੁੱਖ ਮੰਤਰੀ ਚੰਨੀ ਵਲੋਂ ਆਪਣੀ ਰਿਹਾਇਸ਼ ਕੀਤੀ ਸ਼ਿਫਟ

ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਚੰਨੀ ਨੇ ਆਪਣੀ ਰਿਹਾਇਸ਼ ਬਦਲੀ

ਮੁੱਖ ਮੰਤਰੀ ਚੰਨੀ ਨੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਚ ਸਮਾਨ ਕੀਤਾ ਸ਼ਿਫਟ

13:55 September 21

ਹਰ ਕਿਸਾਨ ਮੋਦੀ ਤੋਂ ਪਰੇਸ਼ਾਨ ਹੈ: ਹਰੀਸ਼ ਰਾਵਤ

ਮੈਂ ਪੰਜਾਬ ਅਤੇ ਉਤਰਾਖੰਡ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦੇਸ਼ ਦੇ ਕਿਸਾਨਾਂ ਦੇ ਸਾਹਮਣੇ ਰੱਖ ਰਿਹਾ ਹਾਂ - ਹਰੀਸ਼ ਰਾਵਤ

ਅੱਜ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਕੇਂਦਰ ਉਨ੍ਹਾਂ ਪ੍ਰਤੀ ਗੰਭੀਰ ਨਹੀਂ ਹੈ।

ਹਰੀਸ਼ ਰਾਵਤ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਕਿਸਾਨਾਂ ਦੇ ਹਿੱਤ ਵਿੱਚ ਤਿੰਨੋਂ ਖੇਤੀਬਾੜੀ ਕਾਨੂੰਨ ਰੱਦ ਕਰ ਦੇਣਗੇ।

ਮੈਂ ਪੰਜਾਬ ਅਤੇ ਉੱਤਰਾਖੰਡ ਦੇ ਕਿਸਾਨਾਂ ਦੀ ਦੁਰਦਸ਼ਾ ਨੂੰ ਦੇਸ਼ ਦੇ ਕਿਸਾਨਾਂ ਦੇ ਸਾਹਮਣੇ ਸਾਂਝਾ ਕਰਨਾ ਚਾਹੁੰਦਾ ਹਾਂ। ਇਸ ਸਮੇਂ ਕਿਸਾਨ ਗੰਭੀਰ ਰੂਪ ਨਾਲ ਜ਼ਖਮੀ ਹਨ।

ਜੇਕਰ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਅਸੀਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਪ੍ਰਮੁੱਖਤਾ ਦੇਵਾਂਗੇ।

13:55 September 21

ਫਿਲੌਰ 'ਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨੂੰ ਢਾਹੁਣ ਮਾਮਲੇ 'ਚ 1 ਗ੍ਰਿਫਤਾਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਫਿਲੌਰ, ਜਲੰਧਰ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨੂੰ ਢਾਹੁਣ ਵਿਰੁੱਧ ਕਾਰਵਾਈ ਦੇ ਆਦੇਸ਼ ਦੇਣ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਵਿਭਾਗ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ।

12:26 September 21

ਅੰਮ੍ਰਿਤਸਰ ਦੇ ਨਿਊ ਗਾਰਡਨ ਕਲੌਨੀ ਵਿਚ ਦਿਨ-ਦਿਹਾੜੇ ਹੋਏ ਲੱਖਾਂ ਦੀ ਚੋਰੀ

ਘਰ ਦੇ ਵਿਚ ਹੀ ਤਿੰਨ ਸਾਲ ਤੋਂ ਕੰਮ ਕਰਦਾ ਸੀ ਨੌਕਰ ਜਿਸ ਨੇ ਦਿੱਤਾ ਇਸ ਚੋਰੀ ਦੀ ਘਟਨਾ ਨੂੰ ਅੰਜਾਮ

ਯੂਪੀ ਦਾ ਰਹਿਣ ਵਾਲਾ ਨੌਕਰ ਰਾਜੂ ਜਿਸ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਚੋਰੀ ਦੀ ਘਟਨਾ ਨੂੰ ਦਿੱਤਾ ਅੰਜਾਮ

30 ਲੱਖ ਦੀ ਚੋਰੀ ਨੇ ਪਰਵਾਰ ਦਾ ਤੋੜਿਆ ਲੱਕ, ਪੁਲੀਸ ਦੀ ਕਾਰਜਪ੍ਰਣਾਲੀ 'ਤੇ ਚੁੱਕੇ ਸਵਾਲ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

12:05 September 21

ਹੁਣ ਹਰ ਬੁੱਧਵਾਰ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ

ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹੁਣ  ਪੰਜਾਬ ਕੈਬਨਿਟ ਦੀ ਬੈਠਕ ਹਰ ਬੁੱਧਵਾਰ ਨੂੰ ਹੋਵੇਗੀ।

12:05 September 21

9 ਆਈਏਐਸ ਤੇ 2 ਪੀਸੀਐਸ ਅਫ਼ਸਰਾਂ ਦੇ ਤਬਾਦਲੇ

ਪ੍ਰਬੰਧਕੀ ਪੱਧਰ 'ਤੇ ਫੇਰਬਦਲ ਸ਼ੁਰੂ ਹੋ ਗਿਆ ਹੈ

ਪੰਜਾਬ ਵਿੱਚ 11 ਅਧਿਕਾਰੀਆਂ ਦੇ ਤਬਾਦਲੇ

9 ਆਈਏਐਸ ਅਤੇ 2 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੂੰ ਫੂਡ ਸਪਲਾਈ ਦੇ ਸਕੱਤਰ ਅਤੇ ਰੱਖਿਆ ਸੇਵਾਵਾਂ ਭਲਾਈ ਦੇ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ

ਕੇਕੇ ਯਾਦਵ, ਸੂਚਨਾ ਅਤੇ ਲੋਕ ਸੰਪਰਕ ਸਕੱਤਰ ਬਣੇ ਰਹਿਣਗੇ, ਇਸ ਦੇ ਨਾਲ ਹੀ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਵਿਸ਼ੇਸ਼ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ 

12:00 September 21

ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਜਜਾਂ ਦੇ ਤਬਾਦਲੇ

ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਜਸਟਿਸ ਜਸਵੰਤ ਸਿੰਘ ਦਾ ਉੜੀਸਾ ਹਾਈ ਕੋਰਟ ਵਿੱਚ ਤਬਾਦਲਾ ਕਰ ਦਿੱਤਾ ਹੈ।

ਸੁਪਰੀਮ ਕੋਰਟ ਨੇ ਤੇਲੰਗਾਨਾ ਦੇ ਜਸਟਿਸ ਐਮ.ਐਸ.ਐਸ. ਰਾਮਚੰਦਰ ਰਾਓ ਅਤੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਜਸਟਿਸ ਅਨੂਪ ਚਿਤਕਾਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ

10:17 September 21

ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਪੀਪੀਸੀਸੀ ਪ੍ਰਧਾਨ ਜਾਣਗੇ ਦਿੱਲੀ

ਪੰਜਾਬ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ ਪੀ ਸੋਨੀ ਸਮੇਤ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅੱਜ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ।

09:30 September 21

ਚਰਨਜੀਤ ਸਿੰਘ ਚੰਨੀ ਨੇ ਲੋਕਾਂ ਦਾ ਕੀਤਾ ਧੰਨਵਾਦ

  • "I express gratitude to the people of the State from the core of my heart on taking over as Chief Minister of Punjab- the sacred land of great Gurus, Saints and Seers. On this occasion, I assure each and every section of the society that I will make all efforts to fulfill their.. pic.twitter.com/j1AzxVfaCK

    — CMO Punjab (@CMOPb) September 21, 2021 " class="align-text-top noRightClick twitterSection" data=" ">

"ਮਹਾਨ ਗੁਰੂਆਂ, ਸੰਤਾਂ ਅਤੇ ਪੀਰਾਂ ਦੀ ਪਵਿੱਤਰ ਧਰਤੀ- ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ 'ਤੇ ਮੈਂ ਰਾਜ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਇਸ ਮੌਕੇ 'ਤੇ, ਮੈਂ ਸਮਾਜ ਦੇ ਹਰ ਵਰਗ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਪੰਜਾਬ ਸਰਕਾਰ ਤੋਂ ਉਨ੍ਹਾਂ ਦੀਆਂ ਉਮੀਦਾਂ ਦੀ ਪੂਰਤੀ ਲਈ ਹਰ ਸੰਭਵ ਯਤਨ ਕਰਾਂਗਾ।"

09:14 September 21

ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਅਗਲੇ 2 ਤੋਂ 3 ਘੰਟਿਆਂ ਵਿੱਚ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਹੋਵੇਗੀ, ਬੱਦਲ ਵੀ ਗਰਜ ਰਹੇ ਹਨ। ਹਵਾਵਾਂ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ।

08:27 September 21

ਨਰਿੰਦਰ ਗਿਰੀ ਕੇਸ: ਚੇਲਾ ਆਨੰਦ ਗਿਰੀ ਗ੍ਰਿਫਤਾਰ, ਪੁੱਛਗਿੱਛ ਲਗਭਗ ਡੇਢ ਘੰਟੇ ਤੱਕ ਚੱਲੀ

ਹਰਿਦੁਆਰ: ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਦੀ ਮੌਤ ਦੇ ਮਾਮਲੇ ਵਿੱਚ ਕਰੀਬ ਡੇਢ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਚੇਲੇ ਆਨੰਦ ਗਿਰੀ ਨੂੰ ਯੂਪੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਯੂਪੀ ਪੁਲਿਸ ਦੇਰ ਰਾਤ ਉਸ ਦੇ ਆਸ਼ਰਮ ਪਹੁੰਚੀ ਸੀ। ਯੂਪੀ ਪੁਲਿਸ ਅਤੇ ਐਸਓਜੀ ਟੀਮ ਨੇ ਆਨੰਦ ਗਿਰੀ ਤੋਂ ਕਰੀਬ ਡੇਢ ਘੰਟੇ ਪੁੱਛਗਿੱਛ ਕੀਤੀ। ਜਿਸ ਤੋਂ ਬਾਅਦ ਯੂਪੀ ਪੁਲਿਸ ਨੇ ਆਨੰਦ ਗਿਰੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਆਪਣੇ ਨਾਲ ਲੈ ਗਈ।

07:59 September 21

ਪੋਸਟਮਾਰਟਮ ਤੋਂ ਬਾਅਦ ਅੱਜ ਕੀਤਾ ਜਾਵੇਗਾ ਮਹੰਤ ਨਰਿੰਦਰ ਗਿਰੀ ਦਾ ਅੰਤਿਮ ਸਸਕਾਰ

ਲਖਨਉ: ਮਹੰਤ ਨਰਿੰਦਰ ਗਿਰੀ ਦਾ ਪੋਸਟ ਮਾਰਟਮ ਅੱਜ ਡਾਕਟਰਾਂ ਦੇ ਪੈਨਲ ਦੁਆਰਾ ਕੀਤਾ ਜਾਵੇਗਾ। ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੀਐਮ ਯੋਗੀ ਵੀ ਅੱਜ ਪ੍ਰਯਾਗਰਾਜ ਪਹੁੰਚਣਗੇ। ਇੱਥੇ ਉਹ ਮਰਹੂਮ ਨਰਿੰਦਰ ਗਿਰੀ ਦੇ ਅੰਤਿਮ ਸੰਸਕਾਰ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।

06:53 September 21

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦਰਬਾਰ ਸਾਹਿਬ ਹੋਣਗੇ ਨਤਮਸਤਕ

ਅੰਮ੍ਰਿਤਸਰ: ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋਣ ਲਈ ਪੁੱਜ ਰਹੇ ਹਨ।

Last Updated :Sep 21, 2021, 10:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.