ਭਾਜਪਾ ਨੇਤਾਵਾਂ ਨੇ ਰਾਮ ਰਹੀਮ ਤੋਂ ਲਿਆ 'ਆਨਲਾਈਨ ਆਸ਼ੀਰਵਾਦ', ਦਿੱਲੀ ਮਹਿਲਾ ਕਮਿਸ਼ਨ ਨੇ CM ਖੱਟਰ 'ਤੇ ਚੁੱਕੇ ਸਵਾਲ

author img

By

Published : Jan 24, 2023, 10:00 AM IST

Updated : Jan 24, 2023, 3:31 PM IST

BJP leader attend online Ram Rahim Satsang

ਹਰਿਆਣਾ ਭਾਜਪਾ ਨੇਤਾਵਾਂ ਨੇ ਇੱਕ ਵਾਰ ਫਿਰ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਰਾਮ ਰਹੀਮ ਦੇ ਆਨਲਾਈਨ ਸਤਿਸੰਗ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਰਾਜ ਸਭਾ ਮੈਂਬਰ ਕ੍ਰਿਸ਼ਨਾ ਪੰਵਾਰ ਅਤੇ ਭਾਜਪਾ ਨੇਤਾ ਕ੍ਰਿਸ਼ਨਾ ਬੇਦੀ ਨੇ ਰਾਮ ਰਹੀਮ ਦਾ ਅਸ਼ੀਰਵਾਦ ਲਿਆ ਹੈ।

ਭਾਜਪਾ ਨੇਤਾਵਾਂ ਨੇ ਰਾਮ ਰਹੀਮ ਤੋਂ ਲਿਆ 'ਆਨਲਾਈਨ ਆਸ਼ੀਰਵਾਦ

ਸਿਰਸਾ/ ਹਰਿਆਣਾ: ਰਾਮ ਰਹੀਮ 40 ਦਿਨਾਂ ਦੀ ਪੈਰੋਲ 'ਤੇ ਹੈ। ਉਹ ਯੂਪੀ ਦੇ ਬਰਨਾਵਾ ਸਥਿਤ ਆਸ਼ਰਮ ਤੋਂ ਆਨਲਾਈਨ ਸਤਿਸੰਗ ਕਰ ਰਿਹਾ ਹੈ। ਇਸ ਸਤਿਸੰਗ ਵਿੱਚ ਇੱਕ ਵਾਰ ਫਿਰ ਭਾਜਪਾ ਆਗੂਆਂ ਨੇ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ ਹੈ। ਬਰਨਾਵਾ ਆਸ਼ਰਮ ਪਹੁੰਚ ਕੇ ਰਾਮ ਰਹੀਮ ਨੇ ਆਪਣੇ ਸਮਰਥਕਾਂ ਨਾਲ ਸਫਾਈ ਮੁਹਿੰਮ ਸ਼ੁਰੂ ਕਰਵਾਈ। ਇਸ ਵਿੱਚ ਡੇਰਾ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਦੌਰਾਨ ਰਾਮ ਰਹੀਮ ਨੇ ਆਪਣੇ ਸਮਰਥਕਾਂ ਨੂੰ ਆਨਲਾਈਨ ਸੰਬੋਧਨ ਵੀ ਕੀਤਾ। ਇਸ ਦੌਰਾਨ ਰਾਮ ਰਹੀਮ ਦੇ ਸਾਹਮਣੇ ਭਾਜਪਾ ਆਗੂ ਵੀ ਨਜ਼ਰ ਆਏ।

  • फिर से रेपिस्ट और खूनी पाखंडी राम रहीम का तमाशा शुरू। हरियाणा CM @mlkhattar जी के OSD & राज्यसभा सांसद ने फ़र्ज़ी बाबा के दरबार में हाजरी लगायी। खट्टर साहब सिर्फ़ बोलने से काम नहीं चलेगा कि आपका इसमें कोई लेना देना नहीं। खुलके अपना स्टैंड बताओ - रेपिस्ट के साथ हो या महिलाओं के ? pic.twitter.com/4vWBPXK0g1

    — Swati Maliwal (@SwatiJaiHind) January 23, 2023 " class="align-text-top noRightClick twitterSection" data=" ">

ਭਾਜਪਾ ਆਗੂ ਰਾਮ ਰਹੀਮ ਦੇ ਆਨਲਾਈਨ ਸਤਿਸੰਗ ਵਿੱਚ ਸ਼ਾਮਲ : ਰਾਜ ਸਭਾ ਮੈਂਬਰ ਕ੍ਰਿਸ਼ਨ ਪੰਵਾਰ ਅਤੇ ਭਾਜਪਾ ਆਗੂ ਕ੍ਰਿਸ਼ਨ ਬੇਦੀ ਰਾਮ ਰਹੀਮ ਦੇ ਆਨਲਾਈਨ ਸਤਿਸੰਗ ਵਿੱਚ ਸ਼ਾਮਲ ਹੋਏ। ਉਨ੍ਹਾਂ ਰਾਮ ਰਹੀਮ ਵੱਲੋਂ ਚਲਾਈ ਗਈ ਸਫਾਈ ਮੁਹਿੰਮ ਦੀ ਸ਼ਲਾਘਾ ਕੀਤੀ। ਦਰਅਸਲ ਕਬੀਰ ਦਾਸ ਜੈਅੰਤੀ 3 ਫਰਵਰੀ ਨੂੰ ਨਰਵਾਣਾ 'ਚ ਮਨਾਈ ਜਾਵੇਗੀ। ਇਸ ਪ੍ਰੋਗਰਾਮ ਲਈ ਭਾਜਪਾ ਨੇਤਾ ਕ੍ਰਿਸ਼ਨ ਬੇਦੀ ਨੇ ਰਾਮ ਰਹੀਮ ਨੂੰ ਸੱਦਾ ਦਿੱਤਾ ਸੀ। ਪਹਿਲਾਂ ਭਾਜਪਾ ਨੇਤਾ ਕ੍ਰਿਸ਼ਨਾ ਬੇਦੀ ਨੇ ਰਾਮ ਰਹੀਮ ਨਾਲ ਆਨਲਾਈਨ ਗੱਲ ਕੀਤੀ ਸੀ। ਇਸ 'ਚ ਭਾਜਪਾ ਨੇਤਾ ਨੇ ਰਾਮ ਰਹੀਮ ਦੇ ਸਫਾਈ ਅਭਿਆਨ ਦੀ ਤਾਰੀਫ ਕੀਤੀ। ਭਾਜਪਾ ਆਗੂ ਨੇ ਕਿਹਾ ਕਿ ਰਾਮ ਰਹੀਮ ਨੇ ਸੂਬੇ ਭਰ ਵਿੱਚ ਜੋ ਸਫਾਈ ਮੁਹਿੰਮ ਚਲਾਈ ਹੈ। ਉਸ ਲਈ ਬਹੁਤ ਬਹੁਤ ਵਧਾਈਆਂ।

  • "बलात्कारी हत्यारे राम रहीम को एक बार फिर 40 दिन की पैरोल दे दी गई है…बेशर्मी की सारी हदें पार हो चुकी हैं। देशवासी अपनी बेटियों को बचाएँ, बलात्कारी आज़ाद घूमेंगे!"

    - स्वाति मालीवाल, DCW | @SwatiJaiHind https://t.co/zEWFcjX2q7 pic.twitter.com/aHgqz1CVlb

    — Suman Shekhar (@SumanShekhar_) January 20, 2023 " class="align-text-top noRightClick twitterSection" data=" ">

ਮਹਿਲਾ ਕਮਿਸ਼ਨ ਨੇ ਚੁੱਕੇ ਸਵਾਲ: ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਟਵੀਟ ਕਰਦਿਆ ਲਿਖਿਆ ਕਿ, "ਫਿਰ ਤੋਂ ਬਲਾਤਕਾਰੀ ਕਾਤਲ ਰਾਮ ਰਹੀਮ ਦੀ ਪਾਖੰਡੀ ਤਮਾਸ਼ਾ ਸ਼ੁਰੂ ਹੋ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਓਐਸਡੀ ਅਤੇ ਰਾਜਸਭਾ ਸਾਂਸਦ ਇਸ ਦੇ ਦਰਬਾਰ ਵਿੱਚ ਹਾਜ਼ਰ ਹੋਏ। ਖੱਟਰ ਜੀ ਸਿਰਫ ਇਹ ਕਹਿ ਕੇ ਕੰਮ ਨਹੀ ਚੱਲੇਗਾ ਕਿ ਇਸ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੈ। ਖੁੱਲ੍ਹ ਕੇ ਆਪਣਾ ਪੱਖ ਦੱਸੋ- ਤੁਸੀ ਬਲਾਤਕਾਰੀ ਦੇ ਨਾਲ ਹੋ ਜਾਂ ਔਰਤਾਂ ਨਾਲ?"

ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਪੈਰੋਲ ਮਿਲਣ ਉੱਤੇ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਹਰਿਆਣਾ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਨੇ ਟਵੀਟ ਕਰਦਿਆ ਲਿਖਿਆ ਸੀ ਕਿ, 'ਬਲਾਤਕਾਰੀ ਕਾਤਲ ਰਾਮ ਰਹੀਮ ਨੂੰ ਇਕ ਵਾਰ ਫਿਰ 40 ਦਿਨ ਦੀ ਪੈਰੋਲ ਦਿੱਤੀ ਹਈ ਹੈ। ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ। ਦੇਸ਼ ਵਾਸੀ ਆਪਣੀਆਂ ਧੀਆਂ ਨੂੰ ਬਚਾਉਣ, ਬਲਾਤਕਾਰੀ ਆਜ਼ਾਦ ਘੁੰਮਣਗੇ।'

ਰਾਮ ਰਹੀਮ ਵੱਲੋਂ ਸਫਾਈ ਮੁੰਹਿਮ: ਉਨ੍ਹਾਂ ਕਿਹਾ ਕਿ ਮੈਂ ਇੱਥੇ 3 ਫਰਵਰੀ ਨੂੰ ਨਰਵਾਣਾ ਵਿਖੇ ਹੋਣ ਵਾਲੀ ਸੂਬਾ ਪੱਧਰੀ ਕਬੀਰ ਜਯੰਤੀ ਦਾ ਸੱਦਾ ਦੇਣ ਆਇਆ ਹਾਂ। ਮੇਰੇ ਨਾਲ ਕ੍ਰਿਸ਼ਨ ਪੰਵਾਰ ਵੀ ਆਏ ਹਨ। ਇਸ ਤੋਂ ਬਾਅਦ ਰਾਮ ਰਹੀਮ ਨੇ ਭਾਜਪਾ ਨੇਤਾ ਨੂੰ ਵਧਾਈ ਦਿੱਤੀ ਅਤੇ ਆਸ਼ੀਰਵਾਦ ਦਿੱਤਾ। ਇਸ ਦੇ ਨਾਲ ਹੀ, ਰਾਜ ਸਭਾ ਮੈਂਬਰ ਕ੍ਰਿਸ਼ਨ ਪੰਵਾਰ ਨੇ ਰਾਮ ਰਹੀਮ ਨਾਲ ਆਨਲਾਈਨ ਗੱਲਬਾਤ ਕੀਤੀ। ਉਨ੍ਹਾਂ ਰਾਮ ਰਹੀਮ ਨੂੰ ਸਵੱਛਤਾ ਮੁਹਿੰਮ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਪਾਣੀਪਤ 'ਚ ਸਫ਼ਾਈ ਮੁਹਿੰਮ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਤੁਸੀਂ ਸਫਾਈ ਮੁਹਿੰਮ ਸ਼ੁਰੂ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛਤਾ ਅਭਿਆਨ ਵਿੱਚ ਤੁਹਾਡਾ ਪੂਰਾ ਸਹਿਯੋਗ ਮਿਲਦਾ ਹੈ। ਲੋਕਾਂ ਦੀ ਸੋਚ ਸਫਾਈ ਪ੍ਰਤੀ ਜਾਗਰੂਕ ਹੋ ਗਈ ਹੈ। ਪ੍ਰਮਾਤਮਾ ਤੁਹਾਨੂੰ ਚੰਗੀ ਸਿਹਤ ਬਖਸ਼ੇ ਅਤੇ ਤੁਹਾਡਾ ਆਸ਼ੀਰਵਾਦ ਸਾਡੇ ਉੱਤੇ ਹੋਵੇ।




ਰਾਮ ਰਹੀਮ ਵੱਲੋਂ ਪੀਐਮ ਮੋਦੀ ਸਵੱਛਤਾ ਮੁਹਿੰਮ ਨੂੰ ਸਹਿਯੋਗ : ਕ੍ਰਿਸ਼ਨ ਪੰਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਡੇਰੇ ਵੱਲੋਂ ਚਲਾਈ ਜਾ ਰਹੀ ਸਫਾਈ ਮੁਹਿੰਮ ਬਹੁਤ ਚੰਗੀ ਗੱਲ ਹੈ। ਪਿਛਲੇ ਸਮੇਂ ਵਿੱਚ ਵੀ ਡੇਰੇ ਵੱਲੋਂ ਸਫਾਈ ਅਭਿਆਨ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੱਛਤਾ ਮੁਹਿੰਮ ਵਿੱਚ ਜੋ ਸਹਿਯੋਗ ਕਰ ਰਹੇ ਹਨ। ਇਹ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਸਥਾ ਅਜਿਹੀ ਮੁਹਿੰਮ ਵਿੱਚ ਹਿੱਸਾ ਲੈਂਦੀ ਹੈ। ਇਸ ਲਈ ਉਹ ਇਸ ਦਾ ਸਵਾਗਤ ਕਰਦੇ ਹਨ। ਰਾਮ ਰਹੀਮ ਦੀ ਪੈਰੋਲ 'ਤੇ ਕ੍ਰਿਸ਼ਨਾ ਪੰਵਾਰ ਨੇ ਕਿਹਾ ਕਿ ਇਕ ਸਮੇਂ ਬਾਅਦ ਹਰ ਕੈਦੀ ਨੂੰ ਪੈਰੋਲ ਮਿਲਣ ਦਾ ਅਧਿਕਾਰ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਆਪਣੇ ਚਾਲ-ਚਲਣ ਕਾਰਨ ਆਉਣ ਵਾਲੇ ਸਮੇਂ 'ਚ ਪੈਰੋਲ ਮਿਲ ਜਾਂਦੀ ਹੈ।

ਦਿੱਲੀ ਮਹਿਲਾ ਕਮਿਸ਼ਨ ਨੇ ਚੁੱਕੇ ਸੀ ਸਵਾਲ: ਰਾਮ ਰਹੀਮ ਨੂੰ ਪੈਰੋਲ ਮਿਲਣ ਉੱਤੇ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਹਰਿਆਣਾ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਨੇ ਟਵੀਟ ਕਰਦਿਆ ਲਿਖਿਆ ਸੀ ਕਿ, 'ਬਲਾਤਕਾਰੀ ਕਾਤਲ ਰਾਮ ਰਹੀਮ ਨੂੰ ਇਕ ਵਾਰ ਫਿਰ 40 ਦਿਨ ਦੀ ਪੈਰੋਲ ਦਿੱਤੀ ਹਈ ਹੈ। ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ। ਦੇਸ਼ ਵਾਸੀ ਆਪਣੀਆਂ ਧੀਆਂ ਨੂੰ ਬਚਾਉਣ, ਬਲਾਤਕਾਰੀ ਆਜ਼ਾਦ ਘੁੰਮਣਗੇ।'



ਇਹ ਵੀ ਪੜ੍ਹੋ: ਗਣਤੰਤਰ ਦਿਵਸ ਪਰੇਡ ਲਈ ਕਿਵੇਂ ਕੀਤੀ ਜਾਂਦੀ ਹੈ ਝਾਕੀ ਦੀ ਚੋਣ ? ਜਾਣੋ, ਪੂਰੀ ਪ੍ਰਕਿਰਿਆ

Last Updated :Jan 24, 2023, 3:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.