ਜਨਮਦਿਨ ਵਿਸ਼ੇਸ਼: ਲਤਾ ਜੀ ਨੂੰ ਇਨ੍ਹਾਂ ਪੁਰਸਕਾਰਾਂ ਨਾਲ ਕੀਤਾ ਗਿਆ ਹੈ ਸਨਮਾਨਤ

author img

By

Published : Sep 28, 2020, 5:25 PM IST

lata-ji-has-been-honored-with-these-awards

ਭਾਰਤ ਦੀ ਸਭ ਤੋਂ ਮਸ਼ਹੂਰ ਪਲੇਅਬੈਕ ਗਾਇਕਾ ਲਤਾ ਮੰਗੇਸ਼ਕਰ ਦਾ 91ਵਾਂ ਜਨਮਦਿਨ ਹੈ। ਲਤਾ ਜੀ ਦੇ ਵਿਸ਼ਵ ਭਰ ਦੇ ਲੱਖਾਂ ਪ੍ਰਸ਼ੰਸਕ ਉਨ੍ਹਾਂ ਨੂੰ ਮਾਂ ਸਰਸਵਤੀ ਦਾ ਅਵਤਾਰ ਮੰਨਦੇ ਹਨ। ਇੱਕ ਪਾਸੇ ਸਾਰੀ ਦੁਨੀਆ ਲਤਾ ਜੀ ਦੀ ਜਾਦੂਈ ਆਵਾਜ਼ ਦੀ ਮੁਰੀਦ ਹੈ। ਇਸਦੇ ਨਾਲ ਹੀ, ਉਨ੍ਹਾਂ ਨੂੰ ਆਪਣੀ ਸੁਰੀਲੀ ਆਵਾਜ਼ ਲਈ ਕਈ ਪੁਰਸਕਾਰਾਂ ਨਾਲ ਸਨਮਾਨਤ ਵੀ ਕੀਤਾ ਗਿਆ ਹੈ। ਤਾਂ ਆਓ ਇੱਕ ਝਾਤ ਮਾਰਦੇ ਹਾਂ ਉਨ੍ਹਾਂ ਦੇ ਸਫ਼ਲ ਜੀਵਨ ਦੇ ਸਫ਼ਰ ’ਤੇ...

ਭਾਰਤੀ ਸੰਗੀਤ ਵਿੱਚ ਲਤਾ ਮੰਗੇਸ਼ਕਰ ਦੇ ਮਹੱਤਵਪੂਰਣ ਯੋਗਦਾਨ ਦੀ ਸ਼ਲਾਘਾ ਕਰਦਿਆਂ ਭਾਰਤ ਸਰਕਾਰ ਨੇ 1969 ਵਿੱਚ ਪਦਮ ਭੂਸ਼ਣ, 1989 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ, 2001 ਵਿੱਚ ਪਦਮ ਵਿਭੂਸ਼ਣ, 2001 ਵਿੱਚ ਭਾਰਤ ਰਤਨ ਅਤੇ ਭਾਰਤ ਦੀ ਆਜ਼ਾਦੀ ਦੀ 60 ਵੀਂ ਵਰ੍ਹੇਗੰਢ ਮਨਾਉਣ ਲਈ 2008 ਵਿੱਚ ਲਾਈਫ਼ਟਾਈਮ ਪ੍ਰਾਪਤੀ ਲਈ "ਵਨ ਟਾਈਮ ਅਵਾਰਡ" ਨਾਲ ਸਨਮਾਨਤ ਕੀਤਾ ਗਿਆ।

ਦਿਲਚਸਪ ਗੱਲ ਇਹ ਹੈ ਕਿ ਲਤਾ ਮੰਗੇਸ਼ਕਰ ਨੂੰ ਪਹਿਲੇ ਫਿਲਮਫ਼ੇਅਰ ਐਵਾਰਡ ਗਾਇਕਾ ਲਈ ਚੁਣਿਆ ਗਿਆ ਸੀ, ਜਿਸ ਵਿਚੋਂ 1958 ਵਿੱਚ ਆਈ 'ਆਜਾ ਰੇ ਪਰਦੇਸੀ' ਫਿਲਮ 'ਮਧੂਮਤੀ', 1962 ਵਿੱਚ 'ਕਾਹੇ ਦੀਪ ਜਲੇ ਕਹੀ ਦਿਲ'', 'ਵੀਹ ਸਾਲ ਬਾਅਦ' , 1965 ਵਿੱਚ 'ਤੁਮ ਮੇਰੇ ਮੰਦਰ ਤੁਮ ਮੇਰੀ ਪੂਜਾ' ਫਿਲਮ 'ਖਾਨਦਾਨ', 1969 ਵਿੱਚ 'ਆਪ ਮੁਝੇ ਅੱਛੇ ਲੱਗਣੇ ਲੱਗੇ', 'ਜੀਨੇ ਕੀ ਰਾਹ ਸੇ', 1993 ਵਿੱਚ 'ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਐਵਾਰਡ' ਅਤੇ ਮਹਾਰਾਸ਼ਟਰ ਸਰਕਾਰ ਵੱਲੋਂ 50 ਸਾਲ ਪੂਰੇ ਹੋਣ 'ਤੇ ਫਿਲਮਫੇਅਰ ਅਵਾਰਡ, 1994 ਵਿੱਚ ਆਈ ਫਿਲਮ 'ਦੀਦੀ ਤੇਰਾ ਦੇਵਰ ਦੀਵਾਨਾ' ਲਈ ਇੱਕ ਵਿਸ਼ੇਸ਼ ਪੁਰਸਕਾਰ, 'ਹਮ ਆਪਕੇ ਹੈ ਕੌਣ' ਲਈ 2004 ਵਿੱਚ ਫਿਲਮਫ਼ੇਅਰ ਸਪੈਸ਼ਲ ਐਵਾਰਡ: 50 ਸਾਲ ਪੂਰੇ ਹੋਣ ਵਾਲੇ ਫਿਲਮਫੇਅਰ ਅਵਾਰਡਾਂ ਦੇ ਮੌਕੇ 'ਤੇ ਇੱਕ ਗੋਲਡਨ ਟਰਾਫੀ ਦਿੱਤੀ ਗਈ।

ਲਤਾ ਜੀ ਨੇ 1972 ਤੋਂ 1990 ਤੱਕ ਸਰਬੋਤਮ ਫ਼ੀਮੇਲ ਪਲੇਅਬੈਕ ਸਿੰਗਰ ਪੁਰਸਕਾਰ ਜਿੱਤਿਆ ਅਤੇ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਇਤਿਹਾਸ ਦੇ ਪੰਨਿਆਂ ਵਿੱਚ ਲਿਖਵਾਇਆ। ਉਨ੍ਹਾਂ ਨੂੰ ਇਸ ਪੁਰਸਕਾਰ ਨਾਲ ਤਿੰਨ ਫਿਲਮਾਂ ਲਈ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ 1972 ਵਿੱਚ ਆਈ ਫਿਲਮ ‘ਪਰਿਚਯ’, 1975 ਵਿੱਚ ਆਈ ਫਿਲਮ ‘ਕੌਰਾ ਕਾਗਜ਼’ ਅਤੇ 1990 ਵਿੱਚ ਆਈ ਫਿਲਮ ‘ਲੇਕਿਨ’ ਸ਼ਾਮਲ ਸੀ।

ਲਤਾ ਜੀ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਕਈ ਮਹੱਤਵਪੂਰਣ ਪੁਰਸਕਾਰਾਂ ਨਾਲ ਵੀ ਨਵਾਜਿਆ ਗਿਆ ਸੀ, ਉਨ੍ਹਾਂ ਵਿਚੋਂ 1966 ਵਿੱਚ ਸਰਬੋਤਮ ਪਲੇਅਬੈਕ ਗਾਇਕਾ, 1966 ਵਿੱਚ ਸਰਬੋਤਮ ਸੰਗੀਤ ਨਿਰਦੇਸ਼ਕ (ਨਾਮ 'ਅਨੰਦਘਾਣ'), 1977 ਵਿੱਚ ਜੈਤ ਰੇ ਜੈਤ ਲਈ ਸਰਬੋਤਮ ਪਲੇਬੈਕ ਗਾਇਕਾ, 1997 ਵਿੱਚ ਮਹਾਰਾਸ਼ਟਰ ਭੂਸ਼ਣ ਅਵਾਰਡ ਅਤੇ 2001 ਵਿੱਚ ਮਹਾਂਰਾਸ਼ਟਰ ਰਤਨ ਨਾਲ ਸਨਮਾਨਤ ਕੀਤਾ ਗਿਆ ਸੀ।

1964 ਤੋਂ 1991 ਤੱਕ ਲਤਾ ਜੀ ਨੂੰ ਬੀ.ਐਫ.ਜੇ.ਏ ਵੱਲੋਂ ਸਰਬੋਤਮ ਪਲੇਅਬੈਕ ਸਿੰਗਰ ਪੁਰਸਕਾਰ ਨਾਲ ਨਵਾਜਿਆ ਗਿਆ, ਜਿਸ ਵਿਚੋਂ 1964 ਵਿੱਚ ਫਿਲਮ 'ਵੋਹ ਕੌਣ ਥੀ', 1967 ਵਿੱਚ 'ਮਿਲਨ', 1968 ਵਿੱਚ 'ਰਾਜਾ ਔਰ ਰੰਕ', 1969 ਵਿੱਚ ਫਿਲਮ 'ਸਰਸਵਤੀਚੰਦਰ', 1970 ਵਿੱਚ ਫਿਲਮ 'ਦੋ ਰਸਤੇ', 1971 ਵਿੱਚ ਫਿਲਮ 'ਤੇਰੇ ਮੇਰੇ ਸਪਨੇ', 1972 ਵਿੱਚ ਫਿਲਮ 'ਪਾਕੀਜ਼ਾ', 1973 ਵਿੱਚ ਬੰਗਾਲੀ ਫਿਲਮ 'ਬੋਨ ਪਲਾਸ਼ੀਰ ਪਦਬਾਲੀ', 1973 ਵਿੱਚ 'ਅਭਿਮਾਨ', 1975 ਵਿੱਚ ਫਿਲਮ 'ਕੋਰਾ ਕਾਗਜ਼', 1981 ਦੀ ਫ਼ਿਲਮ 'ਏਕ ਦੂਜੇ ਕੇ ਲਿਏ', 1983 ਦੀ ਫਿਲਮ 'ਏ ਪੋਰਟਰੇਟ ਆਫ਼ ਲਤਾਜੀ', 1985 ਦੀ ਫਿਲਮ 'ਰਾਮ ਤੇਰੀ ਗੰਗਾ ਮੈਲੀ', 1987 ਦੀ ਬੰਗਾਲੀ ਫ਼ਿਲਮ 'ਅਮਰਸੰਗੀ', 1991 ਦੀ ਫਿਲਮ 'ਲੇਕਿਨ' ਫਿਲਮਾਂ ਸ਼ਾਮਲ ਹਨ।

ਲਤਾ ਇਕੱਲੀ ਅਜਿਹੀ ਕਲਾਕਾਰ ਹਨ ਜਿਨ੍ਹਾਂ ਦੇ ਨਾਮ 'ਤੇ ਪੁਰਸਕਾਰ ਦਿੱਤੇ ਜਾਂਦੇ ਹਨ। ਮੱਧ ਪ੍ਰਦੇਸ਼ ਦੀ ਰਾਜ ਸਰਕਾਰ ਨੇ ਇਸ ਪੁਰਸਕਾਰ ਦੀ ਸ਼ੁਰੂਆਤ ਉਨ੍ਹਾਂ ਦੇ ਨਾਮ 'ਤੇ 1984 ਵਿੱਚ ਕੀਤੀ ਸੀ, ਜਿਸਦਾ ਨਾਮ 'ਲਤਾ ਮੰਗੇਸ਼ਕਰ ਐਵਾਰਡ ' ਰੱਖਿਆ ਗਿਆ ਸੀ। ਇਹ ਇੱਕ ਰਾਸ਼ਟਰੀ ਪੱਧਰ ਦਾ ਪੁਰਸਕਾਰ ਹੈ, ਜੋ ਕਿ ਸੰਗੀਤ ਦੇ ਖੇਤਰ ਵਿੱਚ ਕੰਮ ਕਰਨ ਲਈ ਦਿੱਤਾ ਜਾਂਦਾ ਹੈ। ਭਾਰਤ ਦੀਆਂ ਕਈ ਰਾਜ ਸਰਕਾਰਾਂ ਇਸ ਨਾਮ ਨਾਲ ਪੁਰਸਕਾਰ ਦਿੰਦੀਆਂ ਹਨ। ਬਹੁਤ ਸਾਰੇ ਮਹਾਨ ਕਲਾਕਾਰਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਨੌਸ਼ਾਦ (1984-85), ਕਿਸ਼ੋਰ ਕੁਮਾਰ (1985-86), ਮੰਨਾ ਡੇ (1987-88), ਖਯਾਮ (1988-89) ਅਤੇ ਹੋਰ ਕਈ ਨਾਂਅ ਸ਼ਾਮਲ ਹਨ। 1992 ਵਿੱਚ ਮਹਾਰਾਸ਼ਟਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਇਕ ਹੋਰ ਲਤਾ ਮੰਗੇਸ਼ਕਰ ਪੁਰਸਕਾਰ ਵੀ ਹੈ। ਇਸ ਨੂੰ ਅਧਿਕਾਰਤ ਤੌਰ 'ਤੇ "ਜੀਵਨ ਕਾਲ ਵਿੱਚ ਪ੍ਰਾਪਤੀ ਲਈ ਲਤਾ ਮੰਗੇਸ਼ਕਰ ਪੁਰਸਕਾਰ" ਵਜੋਂ ਵੀ ਜਾਣਿਆ ਜਾਂਦਾ ਹੈ।

ਲਤਾ ਜੀ ਨੇ 36 ਤੋਂ ਵੱਧ ਭਾਸ਼ਾਵਾਂ ਵਿੱਚ ਗੀਤ ਗਾਏ ਹਨ ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਨਤੀਜੇ ਵਜੋਂ, 1974 ਵਿੱਚ, ਉਨ੍ਹਾਂ ਦਾ ਨਾਮ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦੁਨੀਆ ਦੇ ਸਭ ਤੋਂ ਵੱਧ ਗੀਤਾਂ ਲਈ ਦਰਜ ਕੀਤਾ ਗਿਆ। ਉਸ ਨੂੰ ਕਈ ਹੋਰ ਪੁਰਸਕਾਰਾਂ ਨਾਲ ਵੀ ਨਵਾਜਿਆ ਗਿਆ, ਜੋ ਸਿਲਸਿਲਾ 2019 ਤੱਕ ਜਾਰੀ ਰਿਹਾ।

ਹਾਲ ਹੀ ਵਿੱਚ ਲਤਾ ਜੀ ਦੇ 90ਵੇਂ ਜਨਮਦਿਨ 'ਤੇ ਪਿਛਲੇ ਸੱਤ ਦਹਾਕਿਆਂ ਤੋਂ ਉਨ੍ਹਾਂ ਨੂੰ ਸੰਗੀਤ ਦੀ ਦੁਨੀਆਂ ਵਿੱਚ ਪਾਏ ਯੋਗਦਾਨ ਲਈ ਭਾਰਤ ਸਰਕਾਰ ਵੱਲੋਂ 'ਡੌਟਰ ਆਫ਼ ਦਿ ਨੇਸ਼ਨ' ਟਾਈਟਲ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲਤਾ ਮੰਗੇਸ਼ਕਰ ਦੇਸ਼ ਵਿੱਚ ਉਨ੍ਹਾਂ ਕੁਝ ਕਲਾਕਾਰਾਂ ਵਿਚੋਂ ਇੱਕ ਹੈ ਜਿਨ੍ਹਾਂ ਨੇ ਦੇਸ਼ ਦਾ ਨਾਮ ਮਾਣ ਨਾਲ ਉੱਚਾ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.