ਪੇਕਿਆਂ ਤੋਂ ਨਹੀਂ ਮੁੜੀ ਘਰਵਾਲੀ ਤਾਂ ਪਤੀ ਨੇ ਵੱਢ ਲਿਆ ਆਪਣਾ ਗੁਪਤ ਅੰਗ

author img

By

Published : Jan 21, 2023, 5:27 PM IST

angry man chops off his private part after fight with wife

ਬਿਹਾਰ ਦੇ ਮਧੇਪੁਰਾ ਵਿੱਚ ਇਕ ਪਤੀ ਨੇ ਪੇਕੇ ਨਾਰਾਜ਼ ਹੋ ਕੇ ਗਈ ਪਤਨੀ ਦੇ ਨਾ ਮੁੜਨ ਤੋਂ ਪਰੇਸ਼ਾਨ ਹੋ ਕੇ ਆਪਣਾ ਗੁਪਤ ਅੰਗ ਹੀ ਵੱਢ ਲਿਆ। ਗੰਭੀਰ ਹਾਲਤ ਵਿੱਚ ਇਸ ਵਿਅਕਤੀ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਪਰੇਸ਼ਾਨ ਸੀ। ਇਸ ਕਾਰਣ ਉਸਨੇ ਇਹ ਖੌਫਨਾਕ ਕਦਮ ਚੁੱਕਿਆ ਹੈ। ਫਿਲਹਾਲ ਇਸ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਮਧੇਪੁਰਾ: ਕਈ ਵਾਰ ਘਰੇਲੂ ਝਗੜਿਆਂ ਦਾ ਸਤਾਇਆ ਆਦਮੀ ਅਜਿਹੇ ਖੌਫਨਾਕ ਕਦਮ ਚੁੱਕ ਲੈਂਦਾ ਹੈ ਕਿ ਇਸ ਬਾਰੇ ਸੁਣਨ ਵਾਲੇ ਲੋਕ ਦੰਦਾਂ ਥੱਲੇ ਜੀਭ ਦੇਣ ਲਈ ਮਜ਼ਬੂਰ ਹੋ ਜਾਂਦੇ ਹਨ। ਤਾਜ਼ੀ ਘਟਨਾ ਬਿਹਾਰ ਦੇ ਮਾਧੇਪੁਰਾ ਵਿੱਚ ਵਾਪਰੀ ਹੈ, ਜਿਸ ਬਾਰੇ ਸੁਣ ਕੇ ਇਕ ਵਾਰ ਤਾਂ ਤੁਸੀਂ ਵੀ ਸੁੰਨ ਹੋ ਜਾਵੋਗੇ। ਪਤੀ ਪਤਨੀ ਦੇ ਝਗੜੇ ਤੋਂ ਬਾਅਦ ਜੋ ਪਤੀ ਨੇ ਕਦਮ ਚੁੱਕਿਆ ਹੈ, ਉਹ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਪਤਨੀ ਗਈ ਸੀ ਨਾਰਾਜ਼ ਹੋ ਕੇ ਪੇਕੇ: ਦਰਅਸਲ ਮਾਧੇਪੁਰਾ ਦਾ ਰਹਿਣ ਵਾਲਾ ਇਕ ਵਿਅਕਤੀ ਨਾਰਾਜ਼ ਹੋ ਕੇ ਪੇਕੇ ਗਈ ਪਤਨੀ ਤੋਂ ਇੰਨਾ ਦੁਖੀ ਹੋ ਗਿਆ ਕਿ ਉਸਨੇ ਗੁੱਸੇ ਵਿੱਚ ਆ ਕੇ ਆਪਣਾ ਗੁਪਤ ਅੰਗ ਹੀ ਵੱਢ ਲਿਆ। ਮਾਧੇਪੁਰਾ ਦੇ ਮੁਰਲੀਗੰਜ ਸਥਿਤ ਰਜਨੀ ਨਗਰ ਵਾਰਡ ਨੰਬਰ 17 ਦਾ ਰਹਿਣ ਵਾਲਾ ਕ੍ਰਿਸ਼ਨਾ ਵਾਸੁਕੀ ਇਸ ਗੱਲੋਂ ਦੁਖੀ ਸੀ ਕਿ ਉਸਦੀ ਘਰਵਾਲੀ ਉਸਨੂੰ ਬਿਨਾਂ ਦੱਸੇ ਨਾਰਾਜ਼ ਹੋ ਕੇ ਪੇਕੇ ਚਲੀ ਗਈ ਹੈ ਤੇ ਵਾਪਸ ਨਹੀਂ ਆ ਰਹੀ। ਇਸੇ ਤੋਂ ਗੁੱਸੇ ਵਿੱਚ ਆ ਕੇ ਇਸ ਵਿਅਕਤੀ ਨੇ ਇਹ ਕੰਮ ਕੀਤਾ ਹੈ। ਫਿਲਹਾਲ ਇਸ ਵਿਅਕਤੀ ਨੂੰ ਲਾਗੇ ਦੇ ਸਿਹਤ ਕੇਂਦਰ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਤੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪੰਜਾਬ ਵਿੱਚ ਰਹਿੰਦਾ ਸੀ ਕ੍ਰਿਸ਼ਨਾ: ਪੀੜਤ ਕ੍ਰਿਸ਼ਨਾ ਦੇ ਪਰਿਵਾਰ ਨੇ ਦੱਸਿਆ ਕਿ ਕ੍ਰਿਸ਼ਨਾ ਪੰਜਾਬ ਵਿੱਚ ਰਹਿੰਦਾ ਸੀ ਤੇ ਅਨਾਜ ਮੰਡੀ ਵਿੱਚ ਕੰਮ ਕਰਦਾ ਸੀ। ਦੋ ਮਹੀਨੇ ਪਹਿਲਾਂ ਹੀ ਆਪਣੇ ਘਰ ਮੁੜਿਆ ਸੀ। ਘਰ ਆਇਆ ਤਾਂ ਘਰਵਾਲੀ ਨਾਲ ਝਗੜਾ ਰਹਿਣ ਲੱਗਿਆ। ਇਸ ਵਿਅਕਤੀ ਦੇ ਤਿੰਨ ਲੜਕੀਆਂ ਤੇ ਇਕ ਲੜਕਾ ਹੈ। ਇਸਦੀ ਪਤਨੀ ਇਕ ਦਿਨ ਇਸਦੀ ਗੈਰਹਾਜ਼ਿਰੀ ਵਿੱਚ ਝਗੜਾ ਕਰਕੇ ਪੇਕੇ ਚਲੀ ਗਈ। ਘਰ ਆਇਆ ਤਾਂ ਦੇਖਿਆ ਕਿ ਉਸਦੀ ਘਰਵਾਲੀ ਘਰ ਨਹੀਂ ਸੀ। ਇਸ ਤੋਂ ਦੁਖੀ ਹੋ ਕੇ ਇਸ ਵਿਅਕਤੀ ਨੇ ਤੇਜ਼ਧਾਰ ਚੀਜ਼ ਨਾਲ ਆਪਣਾ ਗੁਪਤ ਅੰਗ ਵੱਢ ਲਿਆ।

ਇਹ ਵੀ ਪੜ੍ਹੋ: ਬਾਜਵਾ ਦੇ 'ਫਰਜ਼ੀ ਪ੍ਰਧਾਨ ਮੰਤਰੀ' ਵਾਲੇ ਬਿਆਨ 'ਤੇ ਛਿੜ ਗਿਆ ਸਿਆਸੀ ਘਮਾਸਾਣ, ਮਿਹਣੋ ਮਿਹਣੀ ਹੋਏ ਲੀਡਰ

ਕੁੱਲ ਦੇਵਤਾ ਨੂੰ ਚੜ੍ਹਾ ਦਿੱਤਾ ਗੁਪਤ ਅੰਗ: ਇਹ ਵੀ ਦੱਸਿਆ ਜਾ ਰਿਹਾ ਕਿ ਗੁਪਤ ਅੰਗ ਵੱਢ ਕੇ ਇਸ ਵਿਅਕਤੀ ਨੇ ਆਪਣੇ ਕੁੱਲਦੇਵਤਾ ਦੇ ਸਥਾਨ ਉੱਤੇ ਚੜ੍ਹਾ ਦਿੱਤਾ। ਜਦੋਂ ਤੇਜ਼ ਦਰਦ ਹੋਈ ਤਾਂ ਆਂਢ ਗੁਆਂਢ ਦੇ ਲੋਕਾਂ ਨੇ ਇਸਨੂੰ ਹਸਪਤਾਲ ਦਾਖਿਲ ਕਰਵਾ ਦਿੱਤਾ। ਪੀੜਤ ਨੂੰ ਪਟਨਾ ਰੈਫਰ ਕੀਤਾ ਗਿਆ ਹੈ ਤਾਂ ਜੋ ਇਸਦਾ ਇਲਾਜ਼ ਕੀਤਾ ਜਾ ਸਕੇ। ਹਾਲਾਂਕਿ ਹਾਲਤ ਗੰਭੀਰ ਬਣੀ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.