ਆਜ਼ਾਦੀ ਦੇ 75 ਸਾਲ: 1857 ਕ੍ਰਾਂਤੀ ਤੋਂ ਬਾਅਦ ਹੋਈਆਂ ਤਬਦੀਲੀਆਂ ਦਾ ਗਵਾਹ ਰਿਹਾ ਦਿੱਲੀ ਦਾ ਚਾਂਦਨੀ ਚੌਂਕ

author img

By

Published : Dec 18, 2021, 6:04 AM IST

ਆਜ਼ਾਦੀ ਦੇ 75 ਸਾਲ

ਦੇਸ਼ ਇਸ ਸਾਲ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ। ਇਸ ਮੌਕੇ ਅੰਮ੍ਰਿਤ ਮਹੋਤਸਵ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਵਿਰਾਸਤ ਜਿਸ ਨੇ ਮੁਗਲਾਂ ਦਾ ਆਉਂਦਾ ਦੌਰ ਦੇਖਿਆ, ਫਿਰ ਅੰਗਰੇਜ਼ੀ ਹਕੂਮਤ ਦਾ ਝੰਡਾ ਲਹਿਰਾਉਂਦੇ ਦੇਖਿਆ। ਇੱਕ ਅਜਿਹੀ ਵਿਰਾਸਤ ਜਿਸ ਨੇ ਪੀੜੀਆਂ ਦੀ ਕਹਾਣੀ ਨੂੰ ਆਪਣੇ ਆਪ ਵਿੱਚ ਸਮੇਟਿਆ ਹੋਇਆ ਹੈ ਤਾਂ ਆਓ ਇਸ ਵਿਰਾਸਤ 'ਤੇ ਮਾਰਦੇ ਹਾਂ ਇੱਕ ਨਜ਼ਰ...

ਨਵੀਂ ਦਿੱਲੀ: ਅਜ਼ਾਦੀ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਦੇਸ਼ ਨਾ ਜਾਣੇ ਕਿੰਨਿਆਂ ਤਰੀਕਿਆਂ ਨਾਲ ਬਦਲ ਗਿਆ ਹੈ। ਪਰ ਕੁਝ ਨਿਰਮਾਣ ਅਜਿਹੇ ਹਨ ਜੋ ਵਿਕਾਸ ਦੇ ਨਾਲ-ਨਾਲ ਉਸੇ ਤਰ੍ਹਾਂ ਪ੍ਰਸੰਗਿਤ ਹਨ, ਜਿਸ ਤਰ੍ਹਾਂ ਆਜ਼ਾਦੀ ਤੋਂ ਪਹਿਲਾਂ ਹੋਇਆ ਕਰਦੇ ਸੀ। ਇਸ ਧਰੋਹਰ ਤੋਂ ਪੀੜ੍ਹੀਆਂ ਦੀ ਵਿਰਾਸਤ ਵਸੀ ਹੋਈ ਹੈ ਅਤੇ ਵਿਕਾਸ ਦੀਆਂ ਨਵੀਆਂ ਨਿਸ਼ਾਨੀਆਂ ਵੀ ਇਸ ਵਿੱਚ ਸਮਾਈਆਂ ਹੋਈਆਂ ਹਨ।

ਇਨ੍ਹਾਂ ਵਿਰਾਸਤਾਂ ਨੇ ਮੁਗਲਾਂ ਦਾ ਆਉਂਦਾ ਦੌਰ ਦੇਖਿਆ, ਫਿਰ ਅੰਗਰੇਜ਼ੀ ਹਕੂਮਤ ਦਾ ਝੰਡਾ ਲਹਿਰਾਉਂਦੇ ਦੇਖਿਆ

ਦਿੱਲੀ ਦਾ ਲਾਲ ਕਿਲ੍ਹਾ
ਦਿੱਲੀ ਦਾ ਲਾਲ ਕਿਲ੍ਹਾ

ਦਿੱਲੀ ਦੀਆਂ ਇਨ੍ਹਾਂ ਵਿਰਾਸਤਾਂ ਨੇ ਮੁਗਲਾਂ ਦਾ ਆਉਂਦਾ ਦੌਰ ਦੇਖਿਆ ਅਤੇ ਫਿਰ ਅੰਗਰੇਜ਼ੀ ਹਕੂਮਤ ਦਾ ਝੰਡਾ ਵੀ ਲਹਿਰਾਉਂਦੇ ਦੇਖਿਆ ਹੈ। 1887 ਦੀ ਕ੍ਰਾਂਤੀ ਤੋਂ ਲੈ ਕੇ ਜੰਗ-ਏ-ਆਜ਼ਾਦੀ ਦਾ ਦੌਰ ਦੇਖਦੇ ਹੋਏ ਕਈ ਪੀੜੀਆਂ ਦੀ ਕਹਾਣੀ ਆਪ ਵਿੱਚ ਸਮੇਟੇ ਹੋਏ ਇਹ ਵਿਰਾਸਤ ਅੱਜ ਵੀ ਰੋਜ਼ਮਰਾ ਦੀ ਜ਼ਿੰਦਗੀਆਂ ਨਾਲ ਜੁੜੀ ਹੋਈ ਹੈ। ਅਜਿਹੀ ਹੀ ਇੱਕ ਵਿਲੱਖਣ ਵਿਰਾਸਤ ਹੈ ਦਿੱਲੀ ਦਾ ਚਾਂਦਨੀ ਚੌਂਕ।

ਹਾਕਮ ਆਏ ਤੇ ਚਲੇ ਗਏ ਪਰ ਚਾਂਦਨੀ ਚੌਂਕ ਦੀ ਚਮਕ ਹਮੇਸ਼ਾ ਬਰਕਰਾਰ ਰਹੀ

1857 ਕ੍ਰਾਂਤੀ ਤੋਂ ਬਾਅਦ ਹੋਈਆਂ ਤਬਦੀਲੀਆਂ ਦਾ ਗਵਾਹ ਰਿਹਾ ਦਿੱਲੀ ਦਾ ਚਾਂਦਨੀ ਚੌਂਕ

ਇਹ ਉਹੀ ਚਾਂਦਨੀ ਚੌਕ ਹੈ, ਜਿਸ ਨੇ ਦਿੱਲੀ ਨੂੰ ਬਣਦੇ ਅਤੇ ਵਿਗੜਦੇ ਦੇਖਿਆ ਹੈ। ਕਈ ਹਾਕਮ ਆਏ ਤੇ ਚਲੇ ਗਏ ਪਰ ਚਾਂਦਨੀ ਚੌਂਕ ਦੀ ਚਮਕ ਹਮੇਸ਼ਾ ਬਰਕਰਾਰ ਰਹੀ। ਇਤਿਹਾਸਕਾਰ ਦੱਸਦੇ ਹਨ ਕਿ ਸ਼ਾਹਜਹਾਂ ਦੀ ਬੇਟੀ ਜਹਾਂਆਰਾ ਨੇ ਪੁਰਾਣੀ ਦਿੱਲੀ ਦੇ ਚਾਂਦਨੀ ਚੌਂਕ ਬਜ਼ਾਰ ਨੂੰ ਵਸਾਇਆ ਸੀ, ਜੋ ਕਿ ਪਹਿਲਾਂ ਸ਼ਾਹਜਹਾਨਾਬਾਦ ਸੀ, ਜੋ ਬਾਅਦ ਵਿੱਚ ਪੂਰੇ ਇਲਾਕੇ ਦਾ ਹੀ ਨਾਮ ਹੋ ਗਿਆ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਉਲੀਆਥੁਕਦਾਵੁ ਉਹ ਧਰਤੀ ਜਿਸਨੇ ਨਮਕ ਦੀ ਵਰਤੋਂ ਕਰਕੇ ਬ੍ਰਿਟਿਸ਼ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ

ਅਜਿਹਾ ਨਹੀਂ ਹੈ ਕਿ ਇੱਥੇ ਸਿਰਫ਼ ਬਾਜ਼ਾਰ ਵਸਾਇਆ ਗਿਆ ਸੀ। ਜਹਾਂਆਰਾ ਨੇ ਇੱਥੇ ਕਈ ਇਮਾਰਤਾਂ, ਹਮਾਮ, ਸਰਾਏ ਅਤੇ ਹੋਰ ਕਈ ਇਮਾਰਤਾਂ ਬਣਵਾਈਆਂ ਸਨ, ਪਰ 1857 ਦੇ ਵਿਦਰੋਹ ਤੋਂ ਬਾਅਦ, ਅੰਗਰੇਜ਼ਾਂ ਨੇ ਇਨ੍ਹਾਂ ਵਿੱਚੋਂ ਕੁਝ ਇਮਾਰਤਾਂ ਨੂੰ ਢਾਹ ਦਿੱਤਾ ਅਤੇ ਟਾਊਨ ਹਾਲ ਅਤੇ ਘੰਟਾਘਰ ਵਰਗੀਆਂ ਇਮਾਰਤਾਂ ਬਣਾ ਦਿੱਤੀਆਂ ਗਈਆਂ।

1649 ਵਿੱਚ ਪੂਰਾ ਹੋਇਆ ਮੁਗਲ ਬਾਦਸ਼ਾਹ ਸ਼ਾਹਜਹਾਂ ਦਾ ਰਾਜਧਾਨੀ ਬਦਲਣ ਦਾ ਸੁਪਨਾ

ਮੁਗਲ ਬਾਦਸ਼ਾਹ ਸ਼ਾਹਜਹਾਂ ਦਾ ਰਾਜਧਾਨੀ ਬਦਲਣ ਦਾ ਸੁਪਨਾ 1649 ਵਿੱਚ ਪੂਰਾ ਹੋਇਆ। ਇਸ ਤੋਂ ਠੀਕ ਇੱਕ ਸਾਲ ਬਾਅਦ ਯਾਨਿ ਕੀ 1650 ਵਿੱਚ ਚਾਂਦਨੀ ਚੌਕ ਹੋਂਦ ਵਿੱਚ ਆਇਆ। ਲਾਲ ਕਿਲ੍ਹੇ ਤੋਂ ਫਤਿਹਪੁਰੀ ਮਸਜਿਦ ਦੀ ਜਿਸ ਸੜਕ ਨੂੰ ਲੋਕ ਅੱਜ ਚਾਂਦਨੀ ਚੌਕ ਦੇ ਨਾਂ ਨਾਲ ਜਾਣਦੇ ਹਨ, ਕਦੇ ਉੱਥੇ ਯਮੁਨਾ ਵਿੱਚੋਂ ਨਿਕਲਦੀ ਇੱਕ ਨਹਿਰ ਵਗਿਆ ਕਰਦੀ ਸੀ।

ਮਿਰਜ਼ਾ ਗਾਲਿਬ
ਮਿਰਜ਼ਾ ਗਾਲਿਬ

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਆਜ਼ਾਦੀ ਸੰਗਰਾਮ ਵਿੱਚ ਭੂਮਿਕਾ ਨਿਭਾਉਣ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਦਾਸਤਾਨ

ਉਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ 1911 ਵਿਚ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ਤਾਂ ਉਸੇ ਨਹਿਰ ਵਾਲੀ ਥਾਂ 'ਤੇ ਟਰਾਮ ਚੱਲਣ ਲੱਗ ਪਈ। ਦੇਸ਼ ਦੀ ਵੰਡ ਤੋਂ ਬਾਅਦ ਦਿੱਲੀ ਵਿੱਚ ਆਏ ਸ਼ਰਨਾਰਥੀ ਇੱਥੇ ਦੁਕਾਨਾਂ ਚਲਾਉਣ ਲੱਗੇ। ਜਿਸ ਕਾਰਨ ਇਸ ਦੀ ਆਰਥਿਕ ਮਹੱਤਤਾ ਵਧ ਗਈ ਅਤੇ ਰਿਹਾਇਸ਼ੀ ਖੇਤਰ ਇੱਥੇ ਤੋਂ ਘਟ ਹੋ ਗਿਆ।

ਚਾਂਦਨੀ ਚੌਂਕ ਦੀ ਸ਼ੁਰੂਆਤ ਲਾਲ ਕਿਲੇ ਤੋਂ ਹੁੰਦੀ ਹੈ ਅਤੇ ਫਿਰ ਜੈਨ ਮੰਦਿਰ, ਗੌਰੀ ਸ਼ੰਕਰ ਮੰਦਰ, ਗੁਰਦੁਆਰਾ ਸ਼ੀਸ਼ਗੰਜ, ਫਤਿਹਪੁਰੀ ਮਸਜਿਦ ਤੱਕ ਦਾ ਇਲਾਕਿਆਂ ਨੂੰ ਆਪਣੀਆਂ ਬਾਹਾਂ ਵਿੱਚ ਸਮੇਟਿਆ ਹੋਇਆ ਹੈ। ਚਾਂਦਨੀ ਚੌਂਕ ਦੇ ਵਿਹੜੇ ਵਿੱਚ ਅਦਬ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਭਾਵੇਂ ਇਹ ਬੱਲੀਮਾਰਾਨ ਗਲੀ, ਖੜੀ ਬਾਉਲੀ, ਕਿਨਾਰੀ ਬਾਜ਼ਾਰ, ਮੋਤੀ ਬਾਜ਼ਾਰ ਜਾਂ ਪਰਾਠਾ ਵਾਲੀ ਗਲੀ, ਇਨ੍ਹਾਂ ਸਾਰਿਆਂ ਨੂੰ ਚਾਂਦਨੀ ਚੌਂਕ ਆਪਣੀਆਂ ਬਾਹਾਂ ਵਿੱਚ ਸਮੇਟਿਆ ਹੋਇਆ ਹੈ।

ਇਸ ਨੂੰ ਵੱਖਰਾ ਬਣਾਏ ਰੱਖਦੀਆਂ ਹਨ ਸੱਭਿਆਚਾਰਕ ਪਰੰਪਰਾਵਾਂ

ਚਾਂਦਨੀ ਚੌਕ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਇਸ ਦੀ ਖਾਸੀਅਤ ਹਨ। ਇੱਥੋਂ ਦੀਆਂ ਸੱਭਿਆਚਾਰਕ ਪਰੰਪਰਾਵਾਂ ਇਸ ਨੂੰ ਵੱਖਰਾ ਬਣਾਏ ਰੱਖਦੀਆਂ ਹਨ। ਉਰਦੂ ਦੇ ਮਸ਼ਹੂਰ ਸ਼ਾਇਰ ਮਿਰਜ਼ਾ ਗਾਲਿਬ ਵੀ ਚਾਂਦਨੀ ਚੌਂਕ ਦੇ ਨਾਲ ਲੱਗਦੇ ਬੱਲੀਮਾਰਨ ਇਲਾਕੇ ਨਾਲ ਜੁੜੇ ਹੋਏ ਸਨ। ਕੋਈ ਵੀ ਸ਼ਹਿਰ ਜਿਨ੍ਹਾਂ ਪੁਰਾਣਾ ਹੁੰਦਾ ਹੈ, ਜਾਹਿਰ ਹੈ ਉਸ ਵਿੱਚ ਬਦਲਾਵ ਵੀ ਹੁੰਦੇ ਜਾਣਗੇ।

ਮਸ਼ਹੂਰ ਸ਼ਾਇਰ ਮਿਰਜ਼ਾ ਗਾਲਿਬ
ਮਸ਼ਹੂਰ ਸ਼ਾਇਰ ਮਿਰਜ਼ਾ ਗਾਲਿਬ

1857 ਦੀ ਕ੍ਰਾਂਤੀ ਤੋਂ ਬਾਅਦ ਹੋਈਆਂ ਤਬਦੀਲੀਆਂ ਦਾ ਗਵਾਹ ਰਿਹਾ ਦਿੱਲੀ ਦਾ ਚਾਂਦਨੀ ਚੌਕ, ਅੱਜ ਅਜਿਹੀ ਵਿਰਾਸਤ ਹੈ ਜਿਸ ਨੇ ਗੁਲਾਮੀ ਦਾ ਦੌਰ ਦੇਖਿਆ, ਆਜ਼ਾਦੀ ਦੀ ਸੁਨਹਿਰੀ ਸਵੇਰ ਵੇਖੀ ਅਤੇ ਅੱਜ ਵੀ ਦਿੱਲੀ ਹੀ ਨਹੀਂ ਬਲਕਿ ਦੇਸ਼ ਦੀ ਸੱਭਿਆਚਾਰਕ ਵਿਰਾਸਤ ਨੂੰ ਵੀ ਆਪਣੇ ਆਂਚਲ ਵਿੱਚ ਲਪੇਟਿਆ ਹੋਇਆ ਹੈ।

ਦਿੱਲੀ ਨੂੰ ਅੱਜ ਵੀ ਆਪਣੀ ਆਪਣੀ ਵਿਰਾਸਤ 'ਤੇ ਮਾਣ ਹੈ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਮਹਾਤਮਾ ਗਾਂਧੀ ਦੀਆਂ ਯਾਦਾਂ ਅੱਜ ਵੀ ਹਰਦਾ ਸ਼ਹਿਰ ਵਿੱਚ ਮੌਜ਼ੂਦ, 88 ਸਾਲ ਬਾਅਦ ਵੀ ਪਰਿਵਾਰ ਕੋਲ ਬਾਪੂ ਦੀਆਂ ਕਈ ਨਿਸ਼ਾਨੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.