India-China Talks: 14ਵੇਂ ਦੌਰ ਦੀ ਹਾਈ ਲੈਵਲ ਕਮਾਂਡਰ ਮੀਟਿੰਗ ਅੱਜ

author img

By

Published : Jan 12, 2022, 9:19 AM IST

ਭਾਰਤੀ ਚੀਨ ਦੀ 14ਵੇਂ ਦੌਰ ਦੀ  ਫੌਜ ਵਾਰਤਾ ਅੱਜ

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਦਾ ਬਿਆਨ ਨਵੀਂ ਦਿੱਲੀ ਸੁਰੱਖਿਆ ਵਿੱਚ ਸੁਰੱਖਿਆ ਦੇ ਸੂਤਰਾਂ ਇਹ ਕਹੇ ਜਾਣ ਦੇ ਇੱਕ ਦਿਨ ਬਾਅਦ ਆਇਆ ਹੈ ਕਿ ਭਾਰਤ 20 ਮਹੀਨਿਆਂ ਤੋਂ ਚੱਲਦੇ ਆ ਰਹੇ ਵਿਵਾਦ ’ਤੇ ਦੋਵੇਂ ਪੱਖਾਂ ਵਿਚਾਲੇ 14ਵੇਂ ਦੌਰ ਦੀ ਫੌਜੀ ਗੱਲਬਾਤ ਤੋਂ ਪਹਿਲਾਂ, ਪੂਰਬੀ ਲੱਦਾਖ ਵਿੱਚ ਟਕਰਾਵ ਵਾਲੇ ਮਸਲਿਆਂ ਦੇ ਹੱਲ ਲਈ ਚੀਨ ਨਾਲ ਸਾਰਥਕ ਗੱਲਬਾਤ ਹੋਣ ਦੀ ਉਮੀਦ ਹੈ।

ਬੀਜਿੰਗ: ਚੀਨ ਨੇ ਮੰਗਲਵਾਰ ਨੂੰ ਭਾਰਤ ਤੋਂ ਪਹਿਲਾਂ ਸਰਹੱਦੀ ਸਥਿਤੀ ਬਾਰੇ ਕਿਹਾ ਕਿ ਸਥਿਤੀ 'ਸਥਿਰ' ਹੈ ਅਤੇ ਉਸ ਨੇ ਪਹਿਲਾਂ ਲਦਾਖ ਟਕਰਾਵ ਵਾਲੇ ਸਥਾਨਾਂ ਤੋਂ ਫੌਜਾਂ ਪਿੱਛੇ ਹਟਾਉਣ ਦੀ ਪ੍ਰਕਿਰਿਆ 'ਤੇ ਚਰਚਾ ਕਰਨ ਲਈ ਅੱਜ ਕੋਰ ਕਮਾਂਡਰ ਪੱਧਰ ਦੀ 14ਵੇਂ ਦੌਰ ਦੀ ਗੱਲਬਾਤ ਹੋਣ ਦੀ ਪੁਸ਼ਟੀ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ

ਵਾਂਗ ਵੇਨਬਿਨ ਦਾ ਬਿਆਨ ਨਵੀਂ ਦਿੱਲੀ ਸੁਰੱਖਿਆ ਵਿੱਚ ਸੁਰੱਖਿਆ ਦੇ ਸੂਤਰਾਂ ਇਹ ਕਹੇ ਜਾਣ ਦੇ ਇੱਕ ਦਿਨ ਬਾਅਦ ਆਇਆ ਹੈ ਕਿ ਭਾਰਤ 20 ਮਹੀਨਿਆਂ ਤੋਂ ਚੱਲਦੇ ਆ ਰਹੇ ਵਿਵਾਦ ’ਤੇ ਦੋਵੇਂ ਪੱਖਾਂ ਵਿਚਾਲੇ 14ਵੇਂ ਦੌਰ ਦੀ ਫੌਜੀ ਗੱਲਬਾਤ ਤੋਂ ਪਹਿਲਾਂ, ਪੂਰਬੀ ਲੱਦਾਖ ਵਿੱਚ ਟਕਰਾਵ ਵਾਲੇ ਮਸਲਿਆਂ ਦੇ ਹੱਲ ਲਈ ਚੀਨ ਨਾਲ ਸਾਰਥਕ ਗੱਲਬਾਤ ਹੋਣ ਦੀ ਉਮੀਦ ਹੈ।

ਇਹ ਪੁੱਛਣ 'ਤੇ ਕਿ ਕੀ ਚੀਨ ਬੈਠਕ ਅਤੇ ਇਸ ਨਾਲ ਜੁੜੀਆਂ ਉਮੀਦਾਂ ਦੀ ਪੁਸ਼ਟੀ ਕਰ ਸਕਦਾ ਹੈ। ਵਾਂਗ ਨੇ ਇੱਥੇ ਗੱਲਬਾਤ ਕਰਨ ਵਾਲੇ ਸੰਮੇਲਨ 'ਚ ਕਿਹਾ, ਜਿਵੇਂ ਕਿ ਦੋਵੇਂ ਧਿਰਾਂ ਦੇ ਵਿਚਕਾਰ ਸਹਿਮਤੀ ਬਣੀ ਹੋਈ ਹੈ, ਚੀਨ ਅਤੇ ਭਾਰਤ 12 ਜਨਵਰੀ ਨੂੰ ਚੀਨ ਦੀ ਮਲਦੋ ਬੈਠਕ ਸਥਾਨ ’ਤੇ14ਵੇਂ ਦੌਰ ਦੀ ਕਮਾਂਡਰ ਪੱਧਰੀ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ, ਇਸ ਸਮੇਂ ਚੀਨ-ਭਾਰਤ ਸੀਮਾ ਉੱਤੇ ਸਥਿਤੀ ਆਮ ਵਾਂਗ ਹੈ। ਵਾਂਗ ਨੇ ਕਿਹਾ, ਦੋਵੇਂ ਧਿਰਾਂ ਰਾਜਨੀਤਿਕ ਅਤੇ ਫੌਜ ਦੇ ਮਾਧਿਅਮ ਨਾਲ ਗੱਲਬਾਤ ਕਰ ਰਹੀਆਂ ਹਨ। ਸਾਡੀ ਉਮੀਦ ਹੈ ਕਿ ਭਾਰਤ, ਚੀਨ ਦੇ ਨਾਲ ਕੰਮ ਕਰੇਗਾ ਤਾਂ ਜੋ ਸਰਹੱਦਾਂ ਤੇ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਬਣੀ ਰਹੇ।

ਨਵੀਂ ਦਿੱਲੀ ਸਥਿਤ ਸੂਤਰਾਂ ਮੁਤਾਬਿਕ , ਭਾਰਤ ਅਤੇ ਚੀਨ ਵਿਚਕਾਰ 'ਫੌਜ ਕਮਾਂਡਰ' ਗੱਲਬਾਤ ਅਸਲ ਕੰਟਰੋਲ ਰੇਖਾ (ਏਲਸੀ) ਦੇ ਚੀਨ ਦੀ ਚੁਸ਼ੂਲ-ਮੋਲਦੋ ਵਿੱਚ 12 ਜਨਵਰੀ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਮੁੱਖ ਕੇਂਦਰ ਬਿੰਦੂ ਹੌਟ ਸਪ੍ਰਿੰਗ ਇਲਾਕੇ ਵਿੱਚ ਸੈਨਿਕਾਂ ਨੂੰ ਪਿੱਛੇ ਹਟਾਉਣਾ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਦੇ ਦਿਪਸਾਂਗ ਬਲਗ ਅਤੇ ਡੈਮਚੋਕ ਵਿੱਚ ਮੁੱਦਿਆਂ ਹੇ ਹੱਲ ਸਮੇਤ ਟਕਰਾਵ ਵਾਲੇ ਸਾਰੇ ਸਥਾਨ ਤੋਂ ਫੌਜ ਨੂੰ ਪਿੱਛੇ ਹਟਾਉਣ ਉੱਤੇ ਜ਼ੋਰ ਦੇਵੇਗਾ।

13ਵੇਂ ਦੌਰ ਦੀ ਫੌਜ ਦੀ ਗੱਲਬਾਤ 10 ਅਕਤੂਬਰ 2021 ਨੂੰ ਹੋਈ ਸੀ ਅਤੇ ਇਸ ਬੈਠਕ ਚ ਮਸਲੇ ਹੱਲ ਨਹੀਂ ਹੋਏ ਸਨ। ਚੀਨ ਨੇ ਪਿਛਲੇ ਸਾਲ 18 ਨਵੰਬਰ ਨੂੰ ਆਪਣੀ ਡਿਜੀਟਲ ਰਾਜਨੀਤਿਕ ਗੱਲਬਾਤ ਵਿੱਚ ਜਲਦੀ ਹੀ 14ਵੇਂ ਦੌਰ ਦੀ ਗੱਲਬਾਤ ਲਈ ਸਹਿਮਤੀ ਜਤਾਈ ਸੀ ਤਾਂ ਕਿ ਲੱਦਾਖ ਚ ਬਣੇ ਟਕਰਾਵ ਨੂੰ ਸ਼ਾਂਤ ਕੀਤਾ ਜਾ ਸਕੇ।

ਪੈਂਗੋਂਗ ਝੀਲ ਇਲਾਕੇ ਵਿੱਚ ਪੰਜ ਮਈ 2020 ਨੂੰ ਭਾਰਤੀ ਅਤੇ ਚੀਨੀ ਸੈਨਿਕਾਂ ਦੇ ਵਿਚਕਾਰ ਹਿੰਸਕ ਝੜਪ ਹੋਣ ਤੋਂ ਬਾਅਦ ਪੂਰਬੀ ਲੱਦਾਖ ਸੀਮਾ ਤੇ ਤਣਾਅਪੂਰਨ ਮਾਹੌਲ ਬਣ ਗਿਆ ਸੀ।

ਸਿਲਸਿਲੇਵਾਰ ਫੌਜ ਅਤੇ ਰਾਜਨੀਤਿਕ ਗੱਲਬਾਤ ਦੇ ਨਤੀਜੇ ਵਜੋਂ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਪਾਸੇ ਗੋਗਰਾ ਇਲਾਕੇ ਵਿੱਚ ਸੈਨਿਕਾਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਦੋਵਾਂ ਧਿਰਾਂ ਨੇ ਪਿਛਲੇ ਸਾਲ ਪੂਰੀ ਕੀਤੀ। ਅਸਲ ਨਿਯੰਤਰਣ ਰੇਖਾਵਾਂ ਦੇ ਸਬੰਧ ਵਿੱਚ ਮੌਜੂਦਾ ਸਥਿਤੀ ਵਿੱਚ ਦੋਵੇਂ ਹਰ ਦੇਸ਼ ਦੇ ਕਰੀਬ 50,000 ਤੋਂ 60,000 ਸੈਨਿਕ ਹਨ।

ਇਹ ਵੀ ਪੜ੍ਹੋ: ਭਾਰਤ ਚੀਨ ਵਿਚਾਲੇ 13ਵੇਂ ਦੌਰ ਦੀ ਲੱਦਾਖ ਗੱਲਬਾਤ ਬੇਸਿੱਟਾ, ਸਰਦੀਆਂ ’ਚ ਫੌਜ ਦੀ ਤੈਨਾਤੀ ’ਤੇ ਰਹਿਣਗੀਆਂ ਨਜ਼ਰਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.