ਸਤਲੁਜ ਫਿਲਮ ਵਿਵਾਦ 'ਤੇ ਰਵਨੀਤ ਬਿੱਟੂ ਨੂੰ ਭਾਜਪਾ ਆਗੂ ਵੱਲੋਂ ਨਸੀਹਤ, ਆਖੀ ਵੱਡੀ ਗੱਲ - SATLUJ FILM CONTROVERSY

🎬 Watch Now: Feature Video

thumbnail
ਇਕਬਾਲ ਸਿੰਘ ਲਾਲਪੁਰਾ,ਚੇਅਰਮੈਨ ਸਾਬਕਾ ਕੌਮੀ ਘੱਟ ਗਿਣਤੀ ਕਮਿਸ਼ਨ (etv bharat)

By ETV Bharat Punjabi Team

Published : July 12, 2026 at 10:53 PM IST

1 Min Read
Choose ETV Bharat

ਰੂਪਨਗਰ: ਭਾਜਪਾ ਦੀ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਤੇ ਸਾਬਕਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਪੰਜਾਬ ’ਚੋਂ ਬਤੌਰ ਡੀ.ਆਈ.ਜੀ ਸੇਵਾ ਮੁਕਤ ਇਕਬਾਲ ਸਿੰਘ ਲਾਲਪੁਰਾ ਨੇ ਸਤਲੁਜ ਫਿਲਮ ਦੇ ਚੱਲ ਰਹੇ ਵਿਵਾਦ ਬਾਰੇ ਰੂਪਨਗਰ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ। ਇਕਬਾਲ ਸਿੰਘ ਲਾਲਪੁਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਸਵੰਤ ਸਿੰਘ ਖਾਲੜਾ ‘ਤੇ ਬਣੀ ਇਸ ਫਿਲਮ ਬਾਰੇ ਸੰਜਮ ਵਿੱਚ ਬੋਲਣਾ ਚਾਹੀਦਾ ਹੈ। ਜਸਵੰਤ ਸਿੰਘ ਖਾਲੜਾ ਨੇ ਪੰਜਾਬ ਦੇ ਕਾਲੇ ਦੌਰ ਦੌਰਾਨ ਲਵਾਰਿਸ ਲਾਸ਼ਾ ਦਾ ਮੁੱਦਾ ਚੁੱਕਿਆ ਸੀ । ਉਨ੍ਹਾਂ ਆਪਣੀ ਹੀ ਪਾਰਟੀ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇਸ ਮੁੱਦੇ ‘ਤੇ ਦਾਇਰੇ ਵਿੱਚ ਰਹਿ ਕੇ ਬਿਆਨਬਾਜ਼ੀ ਕਰਨ ਦੀ ਸਲਾਹ ਦਿੱਤੀ ਹੈ । ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਜਿਹੜਾ ਲਵਾਰਿਸ਼ ਲਾਸ਼ਾਂ ਦਾ ਡਾਟਾ ਮੰਗ ਰਹੇ ਹਨ, ਉਹ ਕਿਸੇ ਹੋਰ ਕੋਲੋਂ ਮੰਗਣ ਦੀ ਬਜਾਏ,ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲੋਂ ਜਾਣ ਅਤੇ ਉੱਥੋਂ ਇਹ ਡਾਟਾ ਲੈ ਲੈਣ।