ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਮੁੰਬਈ ਦੀ ਸੰਗਤ ਨੇ ਸ਼ਰਧਾਲੂਆਂ ਦੀ ਸੁਵਿਧਾ ਲਈ 5 ਅਧੁਨਿਕ ਪੱਖੇ ਕੀਤੇ ਭੇਟ - MUMBAI SANGAT DONATES 5 MODERN FAN
🎬 Watch Now: Feature Video

Published : February 23, 2026 at 7:29 PM IST
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਰ ਰੋਜ਼ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ। ਗੁਰੂ ਘਰ ਪ੍ਰਤੀ ਅਟੁੱਟ ਸ਼ਰਧਾ ਅਤੇ ਸਮਰਪਣ ਦੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਸੰਗਤ ਸਮੇਂ-ਸਮੇਂ ‘ਤੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਸੇਵਾ ਵਿੱਚ ਅਰਪਿਤ ਕਰਦੀ ਰਹਿੰਦੀ ਹੈ। ਇਸੇ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਮੁੰਬਈ ਦੀ ਸ਼ਰਧਾਲੂ ਸੰਗਤ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹਰਿਮੰਦਰ ਸਾਹਿਬ ਵਿੱਚ ਪੰਜ ਅਧੁਨਿਕ ਪੱਖੇ ਭੇਟ ਕੀਤੇ ਗਏ ਹਨ। ਇਹ ਪੱਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਥਾਪਿਤ ਕੀਤੇ ਗਏ ਹਨ, ਤਾਂ ਜੋ ਗਰਮੀ ਦੇ ਦਿਨਾਂ ਵਿੱਚ ਸ਼ਰਧਾਲੂਆਂ ਨੂੰ ਠੰਡੀ ਅਤੇ ਸੁਖਦ ਹਵਾ ਮਿਲ ਸਕੇ। ਪੱਖਿਆਂ ਦੀ ਬਣਾਵਟ ਆਧੁਨਿਕ ਹੈ ਅਤੇ ਇਹ ਵੱਡੇ ਖੇਤਰ ਵਿੱਚ ਹਵਾ ਫੈਲਾਉਣ ਦੀ ਸਮਰਥਾ ਰੱਖਦੇ ਹਨ, ਜਿਸ ਨਾਲ ਵਧਦੀ ਗਰਮੀ ਦੌਰਾਨ ਸ਼ਰਧਾਲੂਆਂ ਨੂੰ ਕਾਫ਼ੀ ਰਾਹਤ ਮਿਲੇਗੀ।