“ਹਿਮਾਚਲ ਵਾਂਗ ਪੰਜਾਬ ਵੀ ਲਾਵੇ ਐਂਟਰੀ ਟੈਕਸ”, ਵਿਧਾਇਕ ਦਿਨੇਸ਼ ਚੱਢਾ ਨੇ ਰੱਖੀ ਮੰਗ - MLA CHADHA ON HIMACHA ENTRY TAX

🎬 Watch Now: Feature Video

thumbnail
ਵਿਧਾਇਕ ਦਿਨੇਸ਼ ਚੱਢਾ ਨੇ ਰੱਖੀ ਐਂਟਰੀ ਟੈਕਸ ਸਬੰਧੀ ਖ਼ਾਸ ਮੰਗ (ETV BHARAT)

By ETV Bharat Punjabi Team

Published : March 11, 2026 at 4:05 PM IST

1 Min Read
Choose ETV Bharat

ਚੰਡੀਗੜ੍ਹ: ਰੂਪਨਗਰ ਤੋਂ ‘ਆਪ’ ਵਿਧਾਇਕ ਦਿਨੇਸ਼ ਚੱਢਾ ਨੇ ਪੰਜਾਬ ਵਿਧਾਨ ਸਭਾ ਅੰਦਰ ਹਿਮਾਚਲ ਪ੍ਰਦੇਸ਼ ਦੇ ਐਂਟਰੀ ਟੈਕਸ ਦਾ ਮੁੱਦਾ ਚੁੱਕਿਆ ਹੈ। ਚੱਢਾ ਨੇ ਹਿਮਾਚਲ ਪ੍ਰਦੇਸ਼ ਸਰਕਾਰ ਦੇ ਫੈਸਲੇ ਨੂੰ ਲੋਕਾਂ ਦੀ ਲੁੱਟ ਕਰਾਰ ਦਿੰਦਿਆਂ ਇਸ ਦੇ ਖ਼ਿਲਾਫ ਪੰਜਾਬ ਸਰਕਾਰ ਨੂੰ ਵੀ ਬਰਾਬਰ ਦਾ ਟੈਕਸ ਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਵੀ ਉਸੇ ਮੁਲਕ ਦਾ ਹਿੱਸਾ ਹਾਂ ਅਤੇ ਉਸੇ ਸੰਵਿਧਾਨ ਦੇ ਅਧੀਨ ਆਉਂਦੇ ਹਾਂ ਜਿਸ ਅਧੀਨ ਹਿਮਾਚਲ ਆਉਂਦਾ ਹੈ। ਹਿਮਾਚਲ ਪ੍ਰਦੇਸ਼ ਕੋਲ ਸਪੈਸ਼ਲ ਸਟੇਟਸ ਤਹਿਤ ਅਜਿਹਾ ਕੋਈ ਟੈਕਸ ਲਾਉਣ ਦਾ ਅਧਿਕਾਰ ਨਹੀਂ ਹੈ, ਜੇ ਉਹ ਆਪਣੀ ਵਿਧਾਨ ਸਭਾ ਵਿਚ ਪਾਸ ਕਰਕੇ ਟੈਕਸ ਲਾ ਸਕਦੇ ਹਨ ਤਾਂ ਸਾਨੂੰ ਵੀ ਉਹੀ ਅਧਿਕਾਰ ਮਿਲਣਾ ਚਾਹੀਦਾ ਹੈ। ਸਪੀਕਰ ਨੇ ਵੀ ਚੱਢਾ ਦੀ ਮੰਗ ਦੀ ਹਿਮਾਇਤ ਕੀਤੀ ਅਤੇ ਵਿੱਤ ਮੰਤਰੀ ਨੂੰ ਇਸ ਬਾਬਤ ਕਦਮ ਚੁੱਕਣ ਲਈ ਕਿਹਾ ਹੈ। ਵਿੱਤ ਮੰਤਰੀ ਨੇ ਵੀ ਸਬੰਧਿਤ ਧਿਰਾਂ ਨਾਲ ਵਿਚਾਰ ਕਰਕੇ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ। ਹਿਮਾਚਲ ਦੇ ਟੂਰਿਜ਼ਮ ਸੂਬਾ ਹੋਣ ਦੇ ਸਵਾਲ ਉੱਤੇ ਚੱਢਾ ਕਹਿੰਦੇ ਹਨ ਕਿ ਹਿਮਾਚਲ ਆਪਣੀ ਕਿਸੇ ਵਿਸ਼ੇਸ਼ ਸੜਕ ਉੱਤੇ ਭਾਵੇਂ ਟੋਲ ਲਗਾ ਲਵੇ ਪਰ ਸੂਬੇ ਦੀ ਐਂਟਰੀ ਦੌਰਾਨ ਨੈਸ਼ਨਲ ਹਾਈਵੇ ਉੱਤੇ ਟੈਕਸ ਲਾਉਣਾ ਸਰਾਸਰ ਲੁੱਟ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਮਲਵਿੰਦਰ ਕੰਗ ਨੇ ਪਿਛਲੇ ਦਿਨੀਂ ਗੈਰ ਕਾਨੂੰਨੀ ਮਾਈਨਿੰਗ ਵਿੱਚ ਆਪਣੇ ਲੋਕਾਂ ਦੀ ਸ਼ਮੂਲੀਅਤ ਦਾ ਮੁੱਦਾ ਚੁੱਕਿਆ ਸੀ, ਇਸ ਸਵਾਲ ਦੇ ਜਵਾਬ ਵਿੱਚ ਚੱਢਾ ਕਹਿੰਦੇ ਹਨ ਕਿ ਕੰਗ ਸਾਬ੍ਹ ਨੇ ਜ਼ਰੂਰ ਸੀਐਮ ਕੋਲ ਮੁੱਦਾ ਰੱਖਿਆ ਹੋਵੇਗਾ ਅਤੇ ਸਾਨੂੰ ਆਸ ਹੈ ਕਿ ਇਸ 'ਤੇ ਕਾਰਵਾਈ ਜ਼ਰੂਰ ਹੋਵੇਗੀ।

ABOUT THE AUTHOR

...view details